ਆਸਟ੍ਰੇਲੀਆ ’ਚ ਡੁੱਬਣ ਕਾਰਨ ਬੱਚੇ ਦੀ ਮੌਤ

ਪ੍ਰਵਾਸੀ ਪੰਜਾਬੀ ਰਾਸ਼ਟਰੀ

ਮੈਲਬੌਰਨ, 13 ਨਵੰਬਰ, ਦੇਸ਼ ਕਲਿੱਕ ਬਿਓਰੋ :

ਆਸਟ੍ਰੇਲੀਆ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਵਿਕਟੋਰੀਆ ਸ਼ਹਿਰ ਦੇ ਸ਼ੈਪਰਟਨ ਖੇਤਰ ਵਿਚ ਪਰਿਵਾਰ ਨਾਲ ਜਨਮ ਦਿਨ ਪਾਰਟੀ ਵਿਚ ਪਹੁੰਚਿਆ ਬੱਚੇ ਦੀ ਪੂਲ ਵਿਚ ਡੁੱਬਣ  ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ 8 ਸਾਲਾ ਗੁਰਸ਼ਬਦ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੇ ਕਿ ਬੱਚਾ ਬਿਨਾਂ ਕਿਸੇ ਨੂੰ ਦੱਸੇ ਲੱਗਦੇ ਇਕ ਡਿਸਪਲੇ ਹੋਮ ਵੱਲ ਚਲਿਆ ਗਿਆ ਜੋ ਕਿ ਖਾਲੀ ਸੀ। ਉਥੇ ਬਣ ਸਵੀਮਿੰਗ ਪੂਲ ਵਿੱਚ ਡਿੱਗ ਗਿਆ। ਜਦੋਂ ਮਾਪਿਆਂ ਨੇ ਉਸਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਦੋਂ ਤੱਕ ਬੱਚਾ ਬੇਹੋਸ਼ ਹੋ ਚੁੱਕਿਆ ਸੀ। ਬੱਚੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਬੱਚੇ ਦੀ ਮੌਤ ਹੋ ਗਈ। ਆਉਣ ਵਾਲੇ ਦਿਨਾਂ ਵਿਚ ਬੱਚੇ ਵੱਲੋਂ ਆਪਣਾ ਜਨਮ ਦਿਨ ਮਨਾਇਆ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।