ਪੁਲਿਸ ਮੁਲਾਜ਼ਮਾਂ ਦੀ ਗੱਡੀ ਡੈਮ ’ਚ ਡਿੱਗੀ, ਡੁੱਬਣ ਕਾਰਨ 4 ਦੀ ਮੌਤ

ਰਾਸ਼ਟਰੀ

ਡੈਮ ਵਿਚ 4 ਪੁਲਿਸ ਮੁਲਾਜ਼ਮਾਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇਹ ਹਾਦਸੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਵਾਪਰਿਆ।

ਰਾਂਚੀ, 15 ਨਵੰਬਰ, ਦੇਸ਼ ਕਲਿੱਕ ਬਿਓਰੋ :

ਡੈਮ ਵਿਚ 4 ਪੁਲਿਸ ਮੁਲਾਜ਼ਮਾਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇਹ ਹਾਦਸੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਵਾਪਰਿਆ। ਸਥਾਨਕ ਹਟੀਆ ਡੈਮ ਵਿਚ 4 ਪੁਲਿਸ ਮੁਲਾਜ਼ਮ ਡੁੱਬ ਗਏ, ਜਿਨ੍ਹਾਂ ਵਿਚੋਂ ਤਿੰਨ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ। ਚੌਥੇ ਪੁਲਿਸ ਮੁਲਾਜ਼ਮ ਦੀ ਵੀ ਮੌਤ ਹੋਣ ਦਾ ਖਦਸਾ ਹੈ, ਪਰ ਅਜੇ ਪਤਾ ਨਹੀਂ ਲਗਿਆ। ਮਿਲੀ ਜਾਣਕਾਰੀ ਅਨੁਸਾਰ ਚਾਰ ਪੁਲਿਸ ਮੁਲਾਜ਼ਮ ਕਾਰ ਰਾਹੀਂ ਕਿੱਤੇ ਜਾ ਰਹੇ ਸਨ, ਇਸ ਦੌਰਾਨ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਡੈਮ ਵਿਚ ਡਿੱਗ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਅੱਜ ਸਵੇਰੇ ਚਾਰ ਵਜੇ ਪੁਲਿਸ ਮੁਲਾਜ਼ਮ ਕਾਰ ਰਾਹੀਂ ਕਿਤੇ ਜਾਣ ਲਈ ਰਵਾਨਾ ਹੋਏ ਸਨ। ਚਾਰੇ ਪੁਲਿਸ ਮੁਲਾਜ਼ਮ ਦੋ ਨਿਆਂਇਕ ਅਧਿਕਾਰੀਆਂ ਦੇ ਸੁਰੱਖਿਆ ਵਿਚ ਤੈਨਾਤ ਸਨ ਅਤੇ ਇਕ ਸਰਕਾਰੀ ਡਰਾਈਵਰ ਵੀ ਸੀ। ਮ੍ਰਿਤਕਾਂ ਦੀ ਪਹਿਚਾਣ ਉਪੇਂਦਰ ਕੁਮਾਰ ਅਤੇ ਰੌਬਿਨ ਕੁਜੂ ਵਜੋਂ ਹੋਈ ਹੈ। ਖੋਤਾਖੋਰਾਂ ਨੇ ਭਾਲ ਦੌਰਾਨ 2 ਹਥਿਆਰ ਵੀ ਬਰਾਮਦ ਕੀਤੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।