ਨਾਈਜੀਰੀਆ : ਲੁਟੇਰਿਆਂ ਨੇ ਸਕੂਲ ’ਚੋਂ 25 ਲੜਕੀਆਂ ਨੂੰ ਕੀਤਾ ਅਗਵਾ

ਕੌਮਾਂਤਰੀ

ਦੇਸ਼ ਕਲਿੱਕ ਬਿਓਰੋ :

ਨਾਈਜੀਰੀਆ ਵਿਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਲੁਟੇਰੇ ਸਕੂਲ ਵਿਚੋਂ 25 ਵਿਦਿਆਰਥਣਾਂ ਨੂੰ ਅਗਵਾ ਕਰਕੇ ਲੈ ਗਏ। ਆਈਆਂ ਰਿਪੋਰਟਾਂ ਮੁਤਾਬਕ ਇਕ ਬੋਰਡਿੰਗ ਸਕੂਲ ਉਤੇ ਕੁਝ ਬੰਦੂਕਧਾਰੀ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਲੁਟੇਰੇ 25 ਵਿਦਿਆਰਥਣਾਂ ਨੂੰ ਅਗਵਾ ਕਰਕੇ ਲੈ ਗਏ। ਨਾਈਜੀਰੀਆ ਦੇ ਕੇਬੀ ਵਿਚ ਇਹ ਘਟਨਾ ਵਾਪਰੀ ਹੈ। ਉਥੇ ਦੇ ਸਥਾਨਕ ਮਡੀਆ ਮੁਤਾਬਕ ਹੁਣ ਤੱਕ ਹੋਈ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਐਤਵਾਰ ਦੇਰ ਰਾਤ ਨੂੰ ਕਈ ਹਥਿਆਰਬੰਦ ਲੁਟੇਰੇ ਗਰਲਜ਼ ਬੋਰਡਿੰਗ ਸਕੂਲ ਵਿਚ ਦਾਖਲ ਹੋਏ ਅਤੇ ਉਥੋਂ ਦੇ ਪ੍ਰਿੰਸੀਪਲ ਦਾ ਕਤਲ ਕਰਨ ਤੋਂ ਬਾਅਦ 25 ਵਿਦਿਆਰਥਣਾਂ ਨੂੰ ਅਗਵਾ ਕਰ ਲਿਆ।

‘ਵੈਨਗਾਰਡ ਨਿਊਜ਼ ਆਊਟਲੇਟ’ ਨੇ ਦੱਸਿਆ ਕਿ ਕੇਬੀ ਰਾਜ ਦੇ ਡੈਂਕੋ/ਵਾਸਾਗੁ ਖੇਤਰ ਦੇ ਤਹਿਤ ਮਾਗਾ ਦੇ ਸਕੂਲ ਉਤੇ ਹਮਲਾ ਕੀਤਾ ਗਿਆ ਸੀ। ਪੁਲਿਸ ਲੋਕ ਸੰਪਰਕ ਅਧਿਕਾਰੀ ਨਫੀਉ ਅਬੁਬਕਰ ਕੋਟਾਰਕੋਸ਼ੀ ਵੱਲੋਂ ਜਾਰੀ ਬਿਆਨ ਜਾਰੀ ਕੀਤਾ ਗਿਆ। ‘ਪੰਚ ਨਿਊਜ਼’ ਨੇ ਉਨ੍ਹਾਂ ਦੇ ਬਿਆਨ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਅਧਿਆਧੁਨਿਕ ਹਥਿਆਰਾਂ ਨਾਲ ਲੈਸ ਹਥਿਆਬੰਦਾਂ ਹਮਲਾਵਰਾਂ ਨੇ ਸਵੇਰੇ ਲਗਭਗ 4 ਵਜੇ ਸਕੂਲ ਵਿਚ ਵੜ੍ਹੇ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੀਪੀਆਰਓ ਨੇ ਕਿਹਾ ਕਿ ਸਕੂਲ ਵਿਚ ਤੈਨਾਤ ਪੁਲਿਸ ਦੀ ਸਾਮਰਿਕ ਇਕਾਈਆਂ ਨੇ ਉਨ੍ਹਾਂ ਨਾਲ ਮੁਕਾਬਲਾ ਕੀਤਾ। ਪ੍ਰੰਤੂ ਸ਼ੱਕੀ ਡਾਕੂ ਪਹਿਲਾਂ ਹੀ ਸਕੂਲ ਵਿਚ ਦਾਖਲ ਹੋ ਗਏ ਸਨ ਅਤੇ 25 ਵਿਦਿਆਰਥਣਾਂ ਨੂੰ ਉਨ੍ਹਾਂ ਦੇ ਹੋਸਟਲ ਤੋਂ ਅਗਵਾ ਕਰਕੇ ਕਿਸੇ ਅਣਪਛਾਤੀ ਥਾਂ ਉਤੇ ਲੈ ਗਏ।

ਇਕ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਦੂਜੇ ਕਰਮਚਾਰੀ, ਅਲੀ ਸ਼ੇਹੂ ਦੇ ਇਕ ਹੱਥ ਵਿਚ ਗੋਲੀ ਲੱਗੀ ਹੈ। ਅੱਤਵਾਦੀਆਂ ਦੀਆਂ ਗਤੀਵਿਧੀਆਂ ਉਤੇ ਨਜ਼ਰ ਰੱਖਣ ਅਤੇ ਅਗਵਾ ਲੜਕੀਆਂ ਨੂੰ ਬਚਾਉਣ ਲਈ ਫੌਜ ਦੇ ਨਾਲ ਨਾਲ ਵਾਧੂ ਪੁਲਿਸ ਦਸਤਿਆਂ ਨੂੰ ਤੁਰੰਤ ਤੈਨਾਤ ਕੀਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।