ਬਟਾਲਾ, 22 ਨਵੰਬਰ, ਦੇਸ਼ ਕਲਿਕ ਬਿਊਰੋ :
ਬਟਾਲਾ ਦੇ ਜਲੰਧਰ ਰੋਡ ‘ਤੇ ਸਥਿਤ ਕਾਂਗਰਸੀ ਨੇਤਾ ਗੌਤਮ ਗੁੱਡੂ ਸੇਠ ਦੀ ਦੁਕਾਨ ‘ਸੇਠ ਟੈਲੀਕਾਮ’ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਇਸ ਵਿੱਚ ਗੈਂਗਸਟਰਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਕਿਹਾ ਜਾ ਰਿਹਾ ਹੈ ਕਿ ਗੁੱਡੂ ਸੇਠ ਨੂੰ ਕੁਝ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਹਮਲੇ ਵਿੱਚ ਉਨ੍ਹਾਂ ਦੇ ਪੁੱਤਰ ਨੂੰ ਗੋਲੀ ਲੱਗ ਸਕਦੀ ਸੀ।
ਗੌਤਮ ਗੁੱਡੂ ਸੇਠ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਹਨ। ਹਮਲਾਵਰਾਂ ਨੇ ਸੇਠ ਨੂੰ ਡਰਾਉਣ ਲਈ ਗੋਲੀਆਂ ਚਲਾਈਆਂ। ਇਸ ਵਿੱਚ ਉਨ੍ਹਾਂ ਦਾ ਪੁੱਤਰ ਵੀ ਸ਼ਿਕਾਰ ਹੋ ਸਕਦਾ ਸੀ, ਕਿਉਂਕਿ ਸੇਠ ਦਾ ਪੁੱਤਰ ਉੱਥੇ ਬੈਠਾ ਹੁੰਦਾ ਹੈ ਜਿੱਥੇ ਗੋਲੀਆਂ ਲੱਗੀਆਂ ਹਨ। ਪਰ ਉਹ ਉਸ ਸਮੇਂ ਉੱਥੇ ਨਹੀਂ ਬੈਠਾ ਸੀ। ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀਆਂ ਨੇ ਆਪਣੀ ਟੀਮ ਦੇ ਨਾਲ ਮੌਕੇ ਦਾ ਮੁਆਇਨਾ ਕੀਤਾ। ਸਥਾਨਕ ਵਿਧਾਇਕ ਵੀ ਉੱਥੇ ਪਹੁੰਚੇ।




