ਗੁਹਾਟੀ, 22 ਨਵੰਬਰ: ਦੇਸ਼ ਕਲਿੱਕ ਬਿਊਰੋ :
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਗੁਹਾਟੀ ਟੈਸਟ ਦੇ ਪਹਿਲੇ ਦਿਨ ਦਾ ਖੇਡ 8.1 ਓਵਰ ਪਹਿਲਾਂ ਹੀ ਖਤਮ ਹੋ ਗਿਆ। ਬਾਰਸਾਪਾਰਾ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਮਹਿਮਾਨ ਟੀਮ ਨੇ 6 ਵਿਕਟਾਂ ‘ਤੇ 247 ਦੌੜਾਂ ਬਣਾਈਆਂ ਹਨ। ਜਿਸ ‘ਚ ਹੁਣ ਤੱਕ ਸਭ ਤੋਂ ਵੱਧ ਟ੍ਰਿਸਟਨ ਸਟੱਬਸ ਨੇ 49 ਦੌੜਾਂ ਬਣਾਈਆਂ, ਅਤੇ ਕਪਤਾਨ ਤੇਂਬਾ ਬਾਵੁਮਾ ਨੇ 41 ਦੌੜਾਂ ਬਣਾਈਆਂ।
ਸੇਨੂਰਨ ਮੁਥੁਸਾਮੀ 25 ਦੌੜਾਂ ਬਣਾ ਕੇ ਨਾਬਾਦ ਰਹੇ, ਅਤੇ ਵਿਕਟਕੀਪਰ ਕਾਇਲ ਵੇਰੇਨੇ ਨੇ 1 ਦੌੜ ਬਣਾਈ। ਵਿਆਨ ਮਲਡਰ ਨੇ 13, ਟੋਨੀ ਡੀ ਗਿਓਰਗੀ ਨੇ 28, ਰਿਆਨ ਰਿਕਲਟਨ ਨੇ 35 ਅਤੇ ਏਡਨ ਮਾਰਕਰਾਮ ਨੇ 38 ਦੌੜਾਂ ਬਣਾਈਆਂ। ਭਾਰਤ ਲਈ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। ਰਵਿੰਦਰ ਜਡੇਜਾ, ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਨੇ 1-1 ਵਿਕਟ ਲਈ। ਦੂਜੇ ਦਿਨ ਦੀ ਖੇਡ ਐਤਵਾਰ ਸਵੇਰੇ 9 ਵਜੇ ਸ਼ੁਰੂ ਹੋਵੇਗੀ।




