ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਪੀਐਚਡੀਸੀਸੀਆਈ ਦੇ ਚੇਅਰ ਕਰਨ ਗਿਲਹੋਤਰਾ ਦੇ ਨਾਲ ਪਾਈਟੈਕਸ-2025 ਦਾ ਲੋਗੋ ਕੀਤਾ ਰਿਲੀਜ਼

ਪੰਜਾਬ
  • ਉੱਤਰੀ ਭਾਰਤ ਦੇ ਮੈਗਾ ਟ੍ਰੇਡ ਐਕਸਪੋ ਲਈ ਅੰਮ੍ਰਿਤਸਰ ਵਿੱਚ ਮੰਚ ਤਿਆਰ

ਚੰਡੀਗੜ੍ਹ 22 ਨਵੰਬਰ: ਦੇਸ਼ ਕਲਿੱਕ ਬਿਊਰੋ :

ਪੰਜਾਬ ਵਿੱਚ ਕਾਰੋਬਾਰ ਅਤੇ ਉਦਯੋਗਿਕ ਵਿਸਥਾਰ ਨੂੰ ਉਤਸ਼ਾਹਿਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨੇ 19ਵੇਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ-2025) ਦਾ ਲੋਗੋ ਅਧਿਕਾਰਤ ਤੌਰ ‘ਤੇ ਜਾਰੀ ਕੀਤਾ। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਇਹ ਮੈਗਾ ਈਵੈਂਟ 4-8 ਦਸੰਬਰ ਤੱਕ ਅੰਮ੍ਰਿਤਸਰ ਵਿੱਚ ਹੋਵੇਗਾ, ਜਿਸਦੀ ਪੰਜਾਬ ਸਰਕਾਰ ਹੋਸਟ ਸਟੇਟ ਹੋਵੇਗੀ।

ਪਾਈਟੈਕਸ, ਜਿਸਨੂੰ ਹੁਣ ਨਾਰਥ ਇੰਡੀਆ ਦੇ ਸਭ ਤੋਂ ਵੱਡੇ ਇੰਟੀਗ੍ਰੇਟੇਡ ਟ੍ਰੇਡ ਫੇਅਰ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਇੰਡਸਟਰੀ, ਇਨੋਵੇਸ਼ਨ, ਐਂਟਰਪ੍ਰੀਨਿਓਰਸ਼ਿਪ ਅਤੇ ਗਲੋਬਲ ਪਾਰਟੀਸਿਪੇਸ਼ਨ ਨੂੰ ਮਿਲਾ ਕੇ ਵਾਈਬ੍ਰੈਂਟ ਪਲੇਟਫਾਰਮ ਵਜੋਂ ਡਿਵੈਲਪ ਹੋ ਰਿਹਾ ਹੈ।

19ਵੇਂ ਪਾਈਟੈਕਸ ਦੇ ਇਸ ਪਹਿਲੇ ਪ੍ਰੋਗਰਾਮ ਵਿੱਚ ਉਦਯੋਗ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਆਈਏਐਸ ਕੇ.ਕੇ. ਯਾਦਵ, ਉਦਯੋਗ ਵਿਭਾਗ ਦੀ ਡਾਇਰੈਕਟਰ ਸੁਰਭੀ ਮਲਿਕ, ਪੰਜਾਬ ਇਨਫੋਟੈਕ ਦੇ ਐਮਡੀ ਆਈਏਐਸ ਜਸਪ੍ਰੀਤ ਸਿੰਘ, ਪੀਐਚਡੀਸੀਸੀਆਈ ਪੰਜਾਬ ਦੇ ਚੇਅਰ ਕਰਨ ਗਿਲਹੋਤਰਾ, ਸੀਨੀਅਰ ਰੀਜ਼ਨਲ ਨਿਰਦੇਸ਼ਕ ਭਾਰਤੀ ਸੂਦ ਮੌਜੂਦ ਸਨ।

ਇਸ ਮੌਕੇ ਬੋਲਦਿਆਂ, ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਦੇ ਇਕੋਨਾਮਿਕ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਪਾਈਟੈਕਸ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਐਕਸਪੋ ਨੇ ਲਗਾਤਾਰ ਇੰਡਸਟ੍ਰੀਅਲ ਗ੍ਰੋਥ, ਟ੍ਰੇਡ ਨੂੰ ਸੌਖਾ ਬਣਾਉਣ ਅਤੇ ਇੰਟਰਨੈਸ਼ਨਲ ਸਹਿਯੋਗ ਲਈ ਇੱਕ ਕੈਟਲਿਸਟ ਵਜੋਂ ਕੰਮ ਕੀਤਾ ਹੈ, ਜਿਸ ਨਾਲ ਸਾਲ ਦਰ ਸਾਲ ਕਈ ਸੈਕਟਰਾਂ ਦੇ ਲੋਕ ਜੁੜ ਰਹੇ ਹਨ।

ਪੀਐਚਡੀਸੀਸੀਆਈ ਪੰਜਾਬ ਦੇ ਚੇਅਰ ਕਰਨ ਗਿਲਹੋਤਰਾ ਨੇ ਦੱਸਿਆ ਕਿ ਪਾਈਟੈਕਸ 2025 ਵਿੱਚ 600 ਤੋਂ ਵੱਧ ਐਗਜ਼ੀਬਿਟਰ, ਚਾਰ ਦੇਸ਼ਾਂ ਦੇ ਡੈਲੀਗੇਸ਼ਨ ਅਤੇ ਛੇ ਭਾਰਤੀ ਰਾਜਾਂ ਤੋਂ ਲੋਕ ਸ਼ਾਮਲ ਹੋਣਗੇ। ਇਸ ਸਾਲ ਚਾਰ ਲੱਖ ਤੋਂ ਵੱਧ ਵਿਜ਼ੀਟਰ ਦੇ ਆਉਣ ਦੀ ਉਮੀਦ ਦੇ ਨਾਲ, ਇਸ ਸਮਾਗਮ ਦਾ ਉਦੇਸ਼ ਹਰ ਆਕਾਰ ਦੇ ਕਾਰੋਬਾਰਾਂ ਲਈ ਵਧੇ ਹੋਏ ਬੀਟੂਬੀ ਅਤੇ ਬੀਟੂਸੀ ਸ਼ਮੂਲੀਅਤ ਅਤੇ ਵਧੇ ਹੋਏ ਬਾਜ਼ਾਰ ਮੌਕੇ ਪ੍ਰਦਾਨ ਕਰਨਾ ਹੈ।

ਉਦਯੋਗ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਕੇ.ਕੇ. ਯਾਦਵ, ਆਈਏਐਸ, ਨੇ ਕਿਹਾ ਕਿ ਪਾਈਟੈਕਸ ਨੇ ਪੰਜਾਬ ਨੂੰ ਇਨਵੈਸਟਮੈਂਟ ਅਤੇ ਐਂਟਰਪ੍ਰਾਈਜ਼ ਲਈ ਇੱਕ ਅਗਾਂਹਵਧੂ ਸੋਚ ਵਾਲਾ ਸਥਾਨ ਬਣਾਉਣ ਵਿੱਚ ਬਹੁਤ ਮਦਦ ਕੀਤੀ ਹੈ, ਜਦੋਂ ਕਿ ਸ਼੍ਰੀਮਤੀ ਭਾਰਤੀ ਸੂਦ ਨੇ ਪੰਜਾਬ ਸਰਕਾਰ ਤੋਂ ਮਿਲ ਰਹੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੀ ਉਮੀਦ ਨਾਲ, ਪਾਈਟੈਕਸ 2025 ਅੰਮ੍ਰਿਤਸਰ ਵਿੱਚ ਇੱਕ ਡਾਇਨੈਮਿਕ, ਗ੍ਰੋਥ-ਡ੍ਰਿਵਨ ਐਕਸਪੋ ਲਈ ਦੇ ਲਈ ਪਾਰਟੀਸਿਪੈਂਟਸ, ਐਗਜ਼ੀਬਿਟਰਜ਼ ਅਤੇ ਵਿਜ਼ੀਟਰਜ਼ ਦਾ ਸਵਾਗਤ ਕਰਨ ਲਈ ਤਿਆਰ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।