ਗੁਹਾਟੀ ਟੈਸਟ: ਦੱਖਣੀ ਅਫਰੀਕਾ ਪਹਿਲੀ ਪਾਰੀ ‘ਚ 489 ਦੌੜਾਂ ‘ਤੇ ਆਲ ਆਊਟ

ਖੇਡਾਂ
  • ਮੁਥੁਸਾਮੀ ਨੇ ਸੈਂਕੜਾ ਲਗਾਇਆ, ਜਾਨਸਨ ਨੇ 93 ਦੌੜਾਂ ਬਣਾਈਆਂ
  • ਭਾਰਤ ਲਈ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ

ਗੁਹਾਟੀ, 23 ਨਵੰਬਰ: ਦੇਸ਼ ਕਲਿੱਕ ਬਿਊਰੋ :

ਦੱਖਣੀ ਅਫਰੀਕਾ ਭਾਰਤ ਵਿਰੁੱਧ ਗੁਹਾਟੀ ਟੈਸਟ ਦੀ ਪਹਿਲੀ ਪਾਰੀ ਵਿੱਚ 489 ਦੌੜਾਂ ‘ਤੇ ਆਲ ਆਊਟ ਹੋ ਗਿਆ ਹੈ। ਟੀਮ ਨੇ ਸ਼ਨੀਵਾਰ ਨੂੰ ਬਾਰਸਾਪਾਰਾ ਸਟੇਡੀਅਮ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੇ ਦਿਨ ਦੇ ਅੰਤ ਤੱਕ ਦੱਖਣੀ ਅਫਰੀਕਾ ਨੇ 247 ਦੌੜਾਂ ਬਣਾਈਆਂ ਸਨ। ਅੱਜ ਦੂਜੇ ਦਿਨ ਸੇਨੂਰਨ ਮੁਥੁਸਾਮੀ ਨੇ 109 ਅਤੇ ਮਾਰਕੋ ਜੈਨਸਨ ਨੇ 93 ਦੌੜਾਂ ਬਣਾਈਆਂ ਅਤੇ ਟੀਮ ਨੂੰ ਇੱਕ ਮਜ਼ਬੂਤ ਸਥਿਤੀ ‘ਚ ਪਹੁੰਚਾਇਆ।

ਭਾਰਤ ਲਈ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ। ਦੱਖਣੀ ਅਫਰੀਕਾ ਨੇ ਪਹਿਲੇ ਦਿਨ 6 ਵਿਕਟਾਂ ‘ਤੇ 247 ਦੌੜਾਂ ਬਣਾਈਆਂ ਸਨ। ਟ੍ਰਿਸਟਨ ਸਟੱਬਸ ਨੇ 49 ਅਤੇ ਕਪਤਾਨ ਤੇਂਬਾ ਬਾਵੁਮਾ ਨੇ 41 ਦੌੜਾਂ ਬਣਾਈਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।