13 ਸਾਲਾਂ ਕੁੜੀ ਦਾ ਕਤਲ ਮਾਮਲਾ: ਨਮ ਅੱਖਾਂ ਨਾਲ ਹੋਇਆ ਅੰਤਿਮ ਸਸਕਾਰ

ਪੰਜਾਬ

ਜਲੰਧਰ, 23 ਨਵੰਬਰ: ਦੇਸ਼ ਕਲਿੱਕ ਬਿਊਰੋ :

ਜਲੰਧਰ ਵਿੱਚ ਇੱਕ 13 ਸਾਲਾ ਕੁੜੀ ਦਾ ਪਰਿਵਾਰ ਨੇ ਨਾਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਹੈ। ਬੱਚੀ ਦੇ ਸਸਕਾਰ ਮੌਕੇ ਹਰ ਅੱਖ ਨਮ ਸੀ। ਉਸ ਦੀ ਚਿਤਾ ਨੂੰ ਉਸ ਦੇ ਭਾਈ ਅਤੇ ਚਾਚੇ ਨੇ ਮੁੱਖ ਅਗਨੀ ਦਿੱਤੀ। ਜ਼ਿਕਰਯੋਗ ਹੈ ਕਿ ਉਸ ਦਾ ਗੁਆਂਢੀ ਵੱਲੋਂ ਬਲਾਤਕਾਰ ਦੀ ਕੋਸ਼ਿਸ਼ ਵਿੱਚ ਅਸਫਲ ਰਹਿਣ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ।

ਅੰਤਿਮ ਸੰਸਕਾਰ ਤੋਂ ਪਹਿਲਾਂ, ਮਾਂ ਨੇ ਉਸਨੂੰ ਚੂੜੀਆਂ ਪਾਈਆਂ ਅਤੇ ਉਸਦੇ ਹੱਥਾਂ ‘ਤੇ ਮਹਿੰਦੀ ਲਗਾਈ। ਉਸਦੀ ਲਾਸ਼ ਦੇ ਨਾਲ ਇੱਕ ਦੁਲਹਨ ਦਾ ਪਹਿਰਾਵਾ ਵੀ ਰੱਖਿਆ ਗਿਆ। ਮਾਂ ਨੇ ਰੋਂਦਿਆਂ ਕਿਹਾ, “ਮੇਰੀ ਧੀ ਦੇ ਵਿਆਹ ਲਈ ਮੇਰੇ ਬਹੁਤ ਸਾਰੇ ਸੁਪਨੇ ਸਨ।”

ਸ਼ਨੀਵਾਰ ਰਾਤ ਨੂੰ, ਕੁੜੀ ਗੁਆਂਢ ਵਿੱਚ ਆਪਣੀ ਸਹੇਲੀ ਨੂੰ ਮਿਲਣ ਗਈ ਸੀ। ਉਸਦੀ ਸਹੇਲੀ ਅਤੇ ਉਸਦੀ ਮਾਂ ਘਰ ‘ਚ ਮੌਜੂਦ ਨਹੀਂ ਸਨ। ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਉਡ ਦੀ ਸਹੇਲੀ ਦੇ ਪਿਤਾ ਨੇ ਉਸਨੂੰ ਫੜ ਲਿਆ ਅਤੇ ਉਸਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਤਾਰ ਨਾਲ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਸਨੇ ਉਸਦੀ ਲਾਸ਼ ਬਾਥਰੂਮ ਵਿੱਚ ਲੁਕਾ ਦਿੱਤੀ।

ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ। ਜਿਸ ਵਿੱਚ ਉਹ ਗੁਆਂਢੀ ਦੇ ਘਰ ਜਾਂਦੀ ਦਿਖਾਈ ਦੇ ਰਹੀ ਸੀ। ਪੁਲਿਸ ਨੇ ਸ਼ੁਰੂ ਵਿੱਚ ਜਾਂਚ ਕੀਤੀ ਅਤੇ ਕਿਹਾ ਕਿ ਅੰਦਰ ਕੋਈ ਨਹੀਂ ਸੀ ਪਰ ਜਦੋਂ ਲੋਕ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਬਾਥਰੂਮ ਵਿੱਚੋਂ ਉਸ ਦੀ ਲਾਸ਼ ਬਰਾਮਦ ਕਰ ਲਈ।

ਇਸ ਤੋਂ ਬਾਅਦ ਲੋਕ ਗੁੱਸੇ ਵਿੱਚ ਆ ਗਏ। ਭੀੜ ਨੇ ਦੋਸ਼ੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਉਸਦੇ ਘਰ ‘ਤੇ ਪੱਥਰ ਵੀ ਸੁੱਟੇ। ਪੁਲਿਸ ਨੇ ਦੋਸ਼ੀ ਰਿੰਪੀ ਸਿੰਘ ਉਰਫ ਹੈਪੀ ਵਿਰੁੱਧ ਕਤਲ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਏਸੀਪੀ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਘਰ ਦੀ ਜਾਂਚ ਕਰਨ ਵਾਲੇ ਅਤੇ ਕੁਝ ਨਾ ਹੋਣ ਦੀ ਗੱਲ ਕਹਿਣ ਵਾਲੇ ਏਐਸਆਈ ਮੰਗਤਰਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।