ਨਵੀਂ ਦਿੱਲੀ, 10 ਦਸੰਬਰ : ਦੇਸ਼ ਕਲਿੱਕ ਬਿਊਰੋ
ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਦਬਦਬਾ ਇੱਕ ਵਾਰ ਫਿਰ ਜਾਰੀ ਹੈ। ਸਾਬਕਾ ਕਪਤਾਨ ਰੋਹਿਤ ਸ਼ਰਮਾ ਪਹਿਲੇ ਸਥਾਨ ‘ਤੇ ਕਾਬਜ਼ ਹਨ। ਦੱਖਣੀ ਅਫਰੀਕਾ ਵਿਰੁੱਧ ਲਗਾਤਾਰ ਦੋ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਲਗਾਉਣ ਵਾਲੇ ਵਿਰਾਟ ਕੋਹਲੀ ਦੂਜੇ ਸਥਾਨ ‘ਤੇ ਆ ਗਏ ਹਨ। ਆਈਸੀਸੀ ਨੇ ਬੁੱਧਵਾਰ ਨੂੰ ਹਫ਼ਤਾਵਾਰੀ ਰੈਂਕਿੰਗ ਜਾਰੀ ਕੀਤੀ।
ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 302 ਦੌੜਾਂ ਬਣਾਉਣ ਤੋਂ ਬਾਅਦ ਪਲੇਅਰ ਆਫ ਦਿ ਸੀਰੀਜ਼ ਚੁਣੇ ਗਏ ਵਿਰਾਟ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ। ਲੜੀ ਵਿੱਚ 146 ਦੌੜਾਂ ਬਣਾ ਕੇ ਰੋਹਿਤ ਵਿਰਾਟ ਕੋਹਲੀ ਤੋਂ ਸਿਰਫ਼ ਅੱਠ ਰੇਟਿੰਗ ਅੰਕ ਅੱਗੇ ਹੈ।
ਭਾਰਤ ਦਾ ਅਗਲਾ ਵਨਡੇ ਟੂਰਨਾਮੈਂਟ 11 ਜਨਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਸ਼ੁਰੂ ਹੋਣ ਵਾਲਾ ਹੈ। ਸਾਰਿਆਂ ਦੀਆਂ ਨਜ਼ਰਾਂ ਨੰਬਰ 1 ਸਥਾਨ ਲਈ ਕੋਹਲੀ-ਰੋਹਿਤ ਦੀ ਦੌੜ ‘ਤੇ ਹੋਣਗੀਆਂ।




