- ਆਮ ਆਦਮੀ ਪਾਰਟੀ ਬਲਾਕ ਸੰਮਤੀ ਚੋਣਾਂ ਵਿੱਚ ਖਾਤਾ ਵੀ ਨਹੀਂ ਖੋਲ ਸਕੀ
ਸ੍ਰੀ ਚਮਕੌਰ ਸਾਹਿਬ ਮੋਰਿੰਡਾ 17 ਦਸੰਬਰ (ਭਟੋਆ)
ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਦੇ 15 ਜੋਨਾਂ ਅਤੇ 2 ਜਿਲਾ ਪ੍ਰੀਸ਼ਦ ਦੀਆਂ ਹੋਈਆਂ ਚੋਣਾਂ ਦੀ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਹੋਈ ਗਿਣਤੀ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(ਐਮ ਪੀ ਜਲੰਧਰ) ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਹੂੰਝਾਂ ਫੇਰ ਜਿੱਤ ਹਾਸਲ ਕੀਤੀ ਹੈ। ਜਦੋਕਿ ਆਮ ਆਦਮੀ ਪਾਰਟੀ ਦੇ ਸਮੂਹ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਤੇ ਸੱਤਾਧਾਰੀ ਧਿਰ ਬਲਾਕ ਅੰਦਰ ਖਾਤਾ ਵੀ ਨਹੀ ਖੋਲ ਸਕੀ ,ਇਸਦੇ ਨਾਲ ਹੀ ਮੈਦਾਨ ਵਿਚ ਆਖਰੀ ਸਮੇਂ ਉਤਰੇ ਸ੍ਰੋਮਣੀ ਅਕਾਲੀ ਦਲ(ਬ) ਦਾ ਵੀ ਕੋਈ ਉਮੀਦਵਾਰ ਜਿੱਤ ਹਾਸਲ ਨਹੀ ਕਰ ਸਕਿਆ।
ਗਿਣਤੀ ਦੌਰਾਨ ਭਾਂਵੇ ਕੁੱਝ ਹਾਰੇ ਉਮੀਦਵਾਰਾਂ ਨੇ ਹਾਰ ਤੋਂ ਬਾਅਦ ਦੋਬਾਰਾ ਗਿਣਤੀ ਲਈ ਰੋਲਾ ਵੀ ਪਾਇਆ ਪਰ ਬਿਨਾਂ੍ਹ ਕਿਸੇ ਛੇੜਛਾੜ ਅਤੇ ਭੇਦਭਾਵ ਤੋਂ ਹੋਈ ਗਿਣਤੀ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਸਤੁੰਸ਼ਟੀ ਪ੍ਰਗਟਾਈ। ਇਨ੍ਹਾਂ ਨਤੀਜਿਆਂ ਦੌਰਾਨ ਜੋਨ ਨੰਬਰ 1 ਝੱਲੀਆਂ ਕਲਾਂ ਤੋਂ ਕਾਂਗਰਸ ਦੇ ਬੀਬੀ ਨਛੱਤਰ ਕੌਰ ,ਜੋਨ ਨੰਬਰ 2 ਬਾਲਸੰਢਾ ਤੋਂ ਕਾਂਗਰਸ ਦੀ ਉਮੀਦਵਾਰ ਚਰਨਜੀਤ ਕੌਰ ਦੁੱਗਰੀ,ਜੋਨ 3 ਰੌਲੂਮਾਜਰਾ ਤੋਂ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ,ਜੋਨ ਨੰਬਰ 4 ਪਿੱਪਲਮਾਜਰਾ ਤੋਂ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਸੈਦਪੁਰ,ਜੋਨ ਨੰਬਰ 5 ਬਰਸਾਲਪੁਰ ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਕੌਰ ,ਜੋਨ ਨੰਬਰ 6 ਸੰਧੂਆਂ ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਸਿੰਘ ਸੰਧੂਆਂ,ਜੋਨ ਨੰਬਰ 7 ਰਸੀਦਪੁਰ ਤੋਂ ਕਾਂਗਰਸੀ ਉਮੀਦਵਾਰ ਮੋਹਣ ਲਾਲ,ਜੋਨ ਨੰਬਰ 8 ਖੋਖਰਾਂ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ,ਜੋਨ ਨੰਬਰ 9 ਬਹਿਰਾਮਪੁਰ ਬੇਟ ਤੋਂ ਕਾਂਗਰਸੀ ਉਮੀਦਵਾਰ ਗੁਰਮੇਲ ਸਿੰਘ,ਜੋਨ ਨੰਬਰ 10 ਮਹਿਤੋਤ ਤੋਂ ਕਾਂਗਰਸੀ ਉਮੀਦਵਾਰ ਹਰਭਜਨ ਕੌਰ ਉਰਫ ਭਜਨ ਕੌਰ ,ਜੋਨ ਨੰਬਰ 11 ਬੇਲਾ ਤੋਂ ਕਾਂਗਰਸੀ ਰਾਜਵਿੰਦਰ ਕੌਰ,ਜੋਨ ਨੰਬਰ 12 ਟੱਪਰੀਆਂ ਘੜੀਸਪੁਰ ਤੋਂ ਕਾਂਗਰਸੀ ਗੁਰਦੀਪ ਕੌਰ,ਜੋਨ ਨੰਬਰ 13 ਹਾਫਿਜਾਬਾਦ ਤੋਂ ਜਗਤਾਰ ਸਿੰਘ,ਜੋਨ ਨੰਬਰ 14 ਤੋਂ ਭਲਿਆਣ ਤੋਂ ਰਣਜੀਤ ਕੌਰ ਖੇੜੀ ਸਲਾਬਤਪੁਰ ਅਤੇ ਜੋਨ ਨੰਬਰ 15 ਮਾਹਲਾਂ ਤੋਂ ਸਵਰਨ ਕੌਰ ਝੱਲੀਆਂ ਖੁਰਦ ਸ਼ਾਮਲ ਹਨ।ਜਦੋਕਿ ਖਬਰ ਲਿਖੇ ਜਾਣ ਤੱਕ ਜਿਲਾ ਪ੍ਰੀਸ਼ਦ ਬੇਲਾ ਤੋਂ ਵੀ ਕਾਂਗਰਸੀ ਉਮੀਦਵਾਰ ਸੁਲੱਖਣ ਸਿੰਘ ਖੋਖਰਾਂ 3600 ਵੋਟਾਂ ਨਾਲ ਅਤੇ ਮੁੰਡੀਆਂ ਜੋਨ ਤੋਂ ਕਾਂਗਰਸੀ ਉਮੀਦਵਾਰ ਵੀ ਅੱਗੇ ਚੱਲ ਰਹੇ ਸਨ।
ਕਾਂਗਰਸ ਪਾਰਟੀ ਨੂੰ ਮਿਲੀ ਵੱਡੀ ਜਿੱਤ ਇਲਾਕੇ ਅੰਦਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਰਮਨਪਿਆਰਤਾ ਨੂੰ ਦਰਸਾ ਰਹੀ ਹੈ।ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਉਨ੍ਹਾਂ ਦੀ ਬਲਾਕ ਦੀ ਸਮੁੱਚੀ ਟੀਮ ਵਲੋਂ ਕੀਤੀ ਅਣਥੱਕ ਮਿਹਨਤ ਕਾਰਨ ਬਲਾਕ ਅੰਦਰ ਹੂੰਝਾਂ ਫੇਰ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ਇਹ ਇਲਾਕੇ ਦੇ ਲੋਕਾਂ ਦਾ ਪਿਆਰ ਹੈ ਕਿ ਸਾਰੀਆਂ ਸੀਟਾਂ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ਹਮੇਸ਼ਾ ਵਾਂਗ ਕਾਂਗਰਸ ਦਾ ਸਾਥ ਦੇ ਕੇ ਮੈਨੂੰ ਇਹ ਮਾਣ ਬਖਸਿ਼ਆ ਹੈ।




