ਕਾਂਗਰਸ ਪਾਰਟੀ ਨੇ ਬਲਾਕ ਸੰਮਤੀ ਮੋਰਿੰਡਾ ‘ਤੇ ਕੀਤਾ ਕਬਜ਼ਾ

ਪੰਜਾਬ
  • ਮੋਰਿੰਡਾ ਰੂਰਲ ਜੋਨ ਤੋਂ ਆਪ ਆਗੂ ਜਿਲ੍ਹਾ ਪ੍ਰੀਸ਼ਦ ਚੋਣ ਹਾਰਿਆ

ਮੋਰਿੰਡਾ 17 ਦਸੰਬਰ (ਭਟੋਆ)

ਬਲਾਕ ਸੰਮਤੀ ਮੋਰਿੰਡਾ ਤੇ ਜਿਲਾ ਪਰੀਸ਼ਦ ਮਰਿੰਡਾ ਰੂਰਲ ਦੀ ਚੋਣ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਖੜੇ ਕੀਤੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਜਦਕਿ ਬਲਾਕ ਸੰਮਤੀ ਦੇ ਮਾਸੀਪੁਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਨਸੀਬ ਹੋਈ। ਇਹਨਾਂ ਚੋਣਾਂ ਨੇ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰਾਜਨੀਤਿਕ ਕੱਦ ਉੱਚਾ ਕੀਤਾ ਹੈ ਉੱਥੇ ਹੀ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਵੱਖ-ਵੱਖ ਸਮੇਂ ਤੇ ਬੋਲੇ ਗਏ ਬੋਲ ਆਮ ਆਦਮੀ ਪਾਰਟੀ ਨੂੰ ਭਾਰੇ ਪਏ ਗਏ ਹਨ।

ਐਸਡੀਐਮ ਮੋਰਿੰਡਾ ਕੰਮ ਰਿਟਰਨਿੰਗ ਅਫਸਰ ਗੁਰਦੇਵ ਸਿੰਘ ਧੰਮ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪਰਿਸ਼ਦ ਦੇ ਮਰਿੰਡਾ ਰੂਰਲ ਜੋਨ ਤੋਂ ਕਾਂਗਰਸ ਪਾਰਟੀ ਦੇ ਗੁਰਵਿੰਦਰ ਸਿੰਘ ਕਕਰਾਲੀ ਨੇ 10209, ਅਤੇ ਆਮ ਆਦਮੀ ਪਾਰਟੀ ਦੇ ਵੀਰ ਦਵਿੰਦਰ ਸਿੰਘ ਬੱਲਾਂ ਨੇ 7458 ਵੋਟਾਂ ਹਾਸਲ ਕੀਤੀਆ ਹਨ, ਜਿਸ ਵਿੱਚ ਗੁਰਵਿੰਦਰ ਸਿੰਘ ਕਕਰਾਲੀ ਨੇ ਆਪਾਂ ਆਗੂ ਵੀਰ ਦਵਿੰਦਰ ਸਿੰਘ ਬੱਲਾਂ ਨੂੰ 2751 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਹੈ। ਜਦਕਿ ਇਹਨਾਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ 144 ਅਕਾਲੀ ਦਲ ਨੂੰ 638 ਨੋਟਾਂ ਨੂੰ 54 ਅਤੇ 369 ਵੋਟਾਂ ਰੱਦ ਕੀਤੀਆਂ ਗਈਆਂ ਹਨ ।

ਇਸੇ ਤਰ੍ਹਾਂ ਬਲਾਕ ਸੰਮਤੀ ਦੇ ਜੋਨ ਨੰਬਰ 1 ਬਹਿਡਾਲੀ ਤੋ ਕਾਂਗਰਸ ਦੇ ਉਮੀਦਵਾਰ ਨੂੰ 1439 ,ਆਪ ਨੂੰ 606 ਅਤੇ ਭਾਜਪਾ ਨੂੰ 268, ਜੋਨ ਨੰਬਰ ਦੋ ਕਾਈਨੋਟ ਤੋਂ ਕਾਂਗਰਸ ਨੂੰ 1743 ਆਪ ਉਮੀਦਵਾਰ ਨੂੰ 949,ਭਾਜਪਾ ਨੂੰ 49, ਜੋ ਨੰਬਰ ਤਿੰਨ ਸਹੇੜੀ ਤੋਂ ਕਾਂਗਰਸ ਨੂੰ 1721 ਆਪ ਨੂੰ 933, ਜੋਨ ਨੰਬਰ 4 ਢੰਗਰਾਲੀ ਤੋਂ ਕਾਂਗਰਸ ਦੇ ਉਮੀਦਵਾਰ ਨੂੰ 1256 ਆਮ ਆਦਮੀ ਪਾਰਟੀ ਨੂੰ 891, ਅਕਾਲੀ ਦਲ ਨੂੰ 263 , ਭਾਜਪਾ ਨੂੰ ਜੀਰੋ ਜੋਨ ਨੰਬਰ 5 ਮੜੋਲੀ ਕਲਾਂ ਕਾਂਗਰਸ ਨੂੰ 1412 ਆਪ ਨੂੰ 1105, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੀਰੋ , ਜੋਨ ਨੰਬਰ 6 ਦਾਤਾਰਪੁਰ ਤੋਂ ਕਾਂਗਰਸ ਨੂੰ 1093 ਆਪ ਨੂੰ 936 ਸ਼੍ਰੋਮਣੀ ਅਕਾਲੀ ਦਲ ਨੂੰ 203 ਭਾਜਪਾ ਨੂੰ ਜੀਰੋ , ਜੋਨ ਨੰਬਰ 7 ਡੂਮਛੇੜੀ ਤੋਂ ਕਾਂਗਰਸ ਨੂੰ 1280 ਆਮ ਆਦਮੀ ਪਾਰਟੀ ਨੂੰ 1035, ਅਕਾਲੀ ਦਲ ਨੂੰ 356 ,. ਜੋਨ ਨੰਬਰ 8 ਕਲਾਰਾਂ ਤੋਂ ਕਾਂਗਰਸ ਨੂੰ 1392 ਆਮ ਆਦਮੀ ਪਾਰਟੀ ਨੂੰ 1189 ਵੋਟਾ ਹਾਸਲ ਹੋਈਆਂ ਹਨ। ਜਦ ਕਿ ਖਬਰ ਲਿਖੇ ਜਾਣ ਤੱਕ ਬਾਕੀ ਜੋਨਾਂ. ਦੀ ਗਿਣਤੀ ਚੱਲ ਰਹੀ ਹੈ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।