ਟੋਰਾਂਟੋ, ਓਂਟਾਰੀਓ, 22 ਦਸੰਬਰ ( ਗੁਰਮੀਤ ਸੁਖਪੁਰ)
ਲੋਕਲ ਕਨਸਰਨਜ਼ ਕਮੇਟੀ ਬਰੈਂਪਟਨ ਦੇ ਆਗੂਆਂ ਕੁਲਦੀਪ ਬੋਪਾਰਾਏ ਤੇ ਗੁਰਮੀਤ ਸੁਖਪੁਰਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗ੍ਰਾਮ (ONIP) ਦੀਆਂ ਖਾਰਜ ਕੀਤੀਆਂ ਅਰਜ਼ੀਆਂ ਬਾਰੇ ਚਿੰਤਤ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਹਾਲ ਹੀ ਵਿੱਚ ਸਲਮਾ ਜਾਹਿਦ, ਮੈਂਬਰ ਆਫ਼ ਪਾਰਲਿਮੈਂਟ ਅਤੇ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਸਥਾਈ ਕਮੇਟੀ (CIMM) ਦੀ ਮੈਂਬਰ , ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਦਾ ਪ੍ਰਬੰਧ ਸੋਹਣ ਸਿੰਘ ਢੀਂਡਸਾ ਤਰਕਸ਼ੀਲ ਆਗੂ ਦੀ ਅਗਵਾਈ ਵਿੱਚ ਨੇਪਰੇ ਚੜਿਆ।ਵਫ਼ਦ ਵਿੱਚ ਵਿਦਿਆਰਥੀ ਆਗੂ ਮਨਦੀਪ ਸਿੰਘ,ਸਤਨਾਮ ਸਿੰਘ,ਸੋਹਣ ਢੀਂਡਸਾ ਅਤੇ ਕਮਿਊਨਿਟੀ ਲੀਡਰ ਅਸਵਨੀ ਭਾਰਦਵਾਜ਼ ਸ਼ਾਮਲ ਸਨ।
ਵਿਦਿਆਰਥੀਆਂ ਨੇ ਆਪਣੀਆਂ ਅਰਜ਼ੀਆਂ ਖਾਰਜ ਹੋਣ ਨਾਲ ਜੁੜੀਆਂ ਮੁਸ਼ਕਲਾਂ ਦਰਸਾਈਆਂ ਅਤੇ ਸੰਬੰਧਤ ਅਧਿਕਾਰੀਆਂ ਤੋਂ ਤੁਰੰਤ ਹੱਲ ਦੀ ਮੰਗ ਕੀਤੀ। MP ਸਲਮਾ ਜਾਹਿਦ ਨੇ ਯਕੀਨ ਦਿਵਾਇਆ ਕਿ ਉਹ ਕੇਸਾਂ ਬਾਰੇ ਵਿਭਾਗ ਤੋਂ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਨਿਆਂਸੰਗਤ ਹੱਲ ਲੱਭਣ ਲਈ ਯਤਨ ਕਰਨਗੇ।
ਇਸ ਮੁਲਾਕਾਤ ਦੇ ਨਾਲ ਵਿਦਿਆਰਥੀਆਂ ਅਤੇ ਕਮਿਊਨਿਟੀ ਲੀਡਰਾਂ ਨੇ ਉਮੀਦ ਵਿਅਕਤ ਕੀਤੀ ਕਿ ਇਸ ਤਰ੍ਹਾਂ ਦੀਆਂ ਚਰਚਾਵਾਂ ONIP ਅਰਜ਼ੀਆਂ ਨਾਲ ਪ੍ਰਭਾਵਿਤ ਵਿਦਿਆਰਥੀਆਂ ਲਈ ਵਾਸਤਵਿਕ ਹੱਲ ਲਿਆਉਣਗੀਆਂ।




