ਮੋਰਿੰਡਾ 30 ਦਸੰਬਰ (ਭਟੋਆ)
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਲੋਕ ਸਭਾ ਮੈਂਬਰ ਸ੍ਰੀ ਸ਼ਮਸ਼ੇਰ ਸਿੰਘ ਦੂਲੋ ਨੇ ਕੇਂਦਰ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਲਈ ਫਾਸਵਾਦੀ ਨੀਤੀਆਂ ਤਹਿਤ ਜਿੱਥੇ ਦੇਸ਼ ਦੇ ਵੱਖ ਵੱਖ ਵਰਗਾਂ ਨੂੰ ਆਪਸ ਵਿੱਚ ਵੰਡਿਆ ਜਾ ਰਿਹਾ ਹੈ ਉੱਥੇ ਹੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੇ ਦੇ ਨਾਮ ਤੇ ਚੱਲ ਰਹੀਆਂ ਲੋਕ ਪੱਖੀ ਯੋਜਨਾਵਾਂ ਦਾ ਨਾਮ ਬਦਲਣ ਅਤੇ ਸਮਾਰਕਾਂ ਨੂੰ ਢਾਹੁਣ ਦਾ ਸ਼ਰਮਨਾਕ ਕਾਰਜ ਕਰਕੇ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿੱਚ ਰੋਲਣ ਦੀਆਂ ਵੀ ਕੋਜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਨਾਮ ਤੇ ਬਣੇ ਸਮਾਰਕ ਅਤੇ ਉਹਨਾਂ ਦੇ ਨਾਮ ਤੇ ਚੱਲ ਰਹੀਆਂ ਲੋਕ ਪੱਖੀ ਯੋਜਨਾਵਾਂ ਦੇ ਨਾਮ ਬਦਲਣਾ ਇੱਕ ਅੱਛੀ ਰਵਾਇਤ ਨਹੀਂ ਹੈ, ਪ੍ਰੰਤੂ ਪਬਲਿਕ ਵੱਲੋਂ ਕੇਂਦਰ ਸਰਕਾਰ ਦੀਆਂ ਇਹਨਾਂ ਕੋਸ਼ਿਸ਼ਾਂ ਦਾ ਵਿਰੋਧ ਵੀ ਨਹੀਂ ਕੀਤਾ ਜਾ ਰਿਹਾ ਲੇਕਿਨ ਕਾਂਗਰਸ ਸਮੇਤ ਦੇਸ਼ ਦੀਆਂ ਸੈਕੂਲਰ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਦੇ ਫਿਰਕੂ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੀਆਂ ਆਪਣੀਆਂ ਗਲਤੀਆਂ ਕਰਨ ਕਾਂਗਰਸ ਕਮਜ਼ੋਰ ਹੋ ਗਈ ਜਿਸ ਕਾਰਨ ਭਾਜਪਾ ਵਰਗੀ ਫਿਰਕੂ ਤਾਕਤ ਦੇਸ਼ ਤੇ ਕਾਬਜ਼ ਹੋ ਗਈ। ਉਹਨਾਂ ਕਿਹਾ ਕਿ ਪਹਿਲਾਂ ਹਰੇਕ ਪਾਰਟੀ ਦਾ ਆਪੋ ਆਪਣਾ ਏਜੰਡਾ ਹੁੰਦਾ ਸੀ ਪ੍ਰੰਤੂ ਮੌਜੂਦਾ ਸਮੇਂ ਦੌਰਾਨ ਕਿਸੇ ਪਾਰਟੀ ਦਾ ਪੰਜਾਬ ਦੀ ਭਲਾਈ ਲਈ ਕੋਈ ਏਜੰਡਾ ਨਹੀਂ ਹੈ ਸਗੋਂ ਹਰੇਕ ਲੀਡਰ ਦਾ ਆਪੋ ਆਪਣਾ ਏਜੰਡਾ ਹੈ ਕਿ ਚੋਣਾਂ ਕਿਸ ਤਰ੍ਹਾਂ ਜਿੱਤਣੀਆਂ ਹਨ।
ਦੂਲੋ ਇੱਥੇ ਸਾਬਕਾ ਕੌਂਸਲਰ ਸਵਰਗੀ ਹਰਦੇਵ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਹੋਏ ਸਨ ਇਸ ਮੌਕੇ ਤੇ ਉਹਨਾਂ ਦੇ ਨਾਲ ਸਾਬਕਾ ਕੈਬਨਟ ਮੰਤਰੀ ਜਗਮੋਹਨ ਸਿੰਘ ਕੰਗ ਵੀ ਹਾਜ਼ਰ ਸਨ। ਸ਼੍ਰੀ ਦੂਲੋ ਨੇ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਮ ਤੇ ਸ਼ੁਰੂ ਕੀਤੀ ਮਗਨਰੇਗਾ ਸਕੀਮ ਦਾ ਨਾਮ ਬਦਲ ਅਤੇ ਇਸ ਸਕੀਮ ਦੇ ਤਹਿਤ ਲੋਕਾਂ ਨੂੰ ਮਿਲਦੇ ਕੰਮ ਕਰਨ ਦੇ ਦਿਨ ਘਟਾਉਣ ਅਤੇ ਸਕੀਮ ਚਾਲੂ ਰੱਖਣ ਲਈ ਸੂਬਿਆਂ ਤੇ 40 ਪ੍ਰਤੀਸ਼ਤ ਫੰਡ ਪਾਉਣ ਦਾ ਬੋਝ ਪਾਉਣਾ ਅਤਿਅੰਤ ਨਿੰਦਣ ਯੋਗ ਹੈ ਜਿਸ ਤਹਿਤ ਸਰਕਾਰ ਵੱਲੋਂ ਜਿੱਥੇ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਨਾਲ ਧਰੋ ਕਰ ਦਿੱਤਾ ਗਿਆ ਹੈ ਉੱਥੇ ਹੀ ਪਹਿਲਾਂ ਤੋਂ ਹੀ ਕਰਜ਼ੇ ਦੇ ਬੋਝ ਥੱਲੇ ਦਵੇ ਸੂਬਿਆਂ ਤੇ ਹੋਰ ਬੋਝ ਪਾ ਦਿੱਤਾ ਹੈ ਤਾਂ ਜੋ ਕਿ ਅਸੀਂ ਸਿੱਧੇ ਤੌਰ ਤੇ ਇਸ ਸਕੀਮ ਤਹਿਤ ਕੰਮ ਕਰ ਰਹੇ ਲੋਕਾਂ ਤੋਂ ਰੁਜ਼ਗਾਰ ਹੋਣਾ ਅਤੇ ਇਹ ਸਕੀਮ ਨੂੰ ਬੰਦ ਕਰਨਾ ਹੈ ਉਹਨਾਂ ਕਿਹਾ ਕਿ ਪੰਜਾਬ ਸੂਬਾ ਜੋ ਕਿ ਪਹਿਲਾਂ ਹੀ 4 ਲੱਖ ਕਰੋੜ ਰੁਪਏ ਦੇ ਕਰਜੇ ਦੇ ਬੋਝ ਥੱਲੇ ਦੱਬਿਆ ਹੈ।
ਉਹ ਇਸ ਸਕੀਮ ਲਈ ਕਿਸੇ ਵੀ ਤਰ੍ਹਾਂ ਆਪਣਾ 40% ਹਿੱਸਾ ਪਾ ਕੇ ਇਹ ਸਕੀਮ ਨੂੰ ਚਾਲੂ ਨਹੀਂ ਰੱਖ ਸਕਦਾ ਪੰਜਾਬ ਦੀ ਮੌਜੂਦਾ ਰਾਜਸੀ ਸਥਿਤੀ ਤੇ ਟਿੱਪਣੀ ਕਰਦਿਆਂ ਸ਼੍ਰੀ ਦੁੱਲੋਂ ਨੇ ਕਿਹਾ ਕਿ ਜੇਕਰ ਕਾਂਗਰਸ ਅਤੇ ਅਕਾਲੀ ਦਲ ਵਾਲੇ ਆਪੋ ਆਪਣੇ ਰਾਜਭਾਗ ਰਾਮ ਚੰਗੇ ਕੰਮ ਕਰਦੇ ਤਾਂ ਮੌਜੂਦਾ ਆਮ ਆਦਮੀ ਪਾਰਟੀ ਨੇ ਕਦੇ ਵੀ ਸਤਾ ਵਿੱਚ ਨਹੀਂ ਆਉਣਾ ਸੀ ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਆਪਣੀ ਪੀੜੀ ਥੱਲੇ ਝਾੜੂ ਮਾਰਨ ਦੀ ਲੋੜ ਹੈ ਉਹਨਾਂ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਵਿੱਚ 70% ਦਲ ਬਦਲੂ ਕਰੋੜਪਤੀਆਂ ਦਾ ਕਬਜ਼ਾ ਹੈ ਜਿਹੜੇ ਕਿ ਆਪਣੇ ਪਰਿਵਾਰ ਅਤੇ ਆਪਣੇ ਕਾਰੋਬਾਰ ਤੋਂ ਬਿਨਾਂ ਆਮ ਜਨਤਾ ਜਾਂ ਆਮ ਵਰਕਰ ਬਾਰੇ ਕਦੇ ਵੀ ਆਵਾਜ਼ ਬੁਲੰਦ ਨਹੀਂ ਕਰਦੇ।
ਉਹਨਾਂ ਕਿਹਾ ਕਿ ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂ ਵਿਧਾਨ ਸਭਾ ਅਤੇ ਜਨਤਕ ਮੰਚਾਂ ਤੇ ਲੋਕ ਮੁੱਦਿਆਂ ਨੂੰ ਉਭਾਰ ਕੇ ਕੋਈ ਵੀ ਲੋਕ ਲਹਿਰ ਖੜੀ ਕਰਕੇ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਕਰਨ ਵਿੱਚ ਅਸਫਲ ਰਹੇ ਹਨ ਅਤੇ ਨਾ ਹੀ ਪਬਲਿਕ ਵੱਲੋ ਕੇਂਦਰ ਜਾਂ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਕੋਈ ਆਵਾਜ ਬੁਲੰਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਅਤੇ ਲੋਕਾਂ ਦੇ ਮੁੱਦਿਆਂ ਨੂੰ ਮਨੋ ਭੁਲਾ ਚੁੱਕੀਆਂ ਹਨ ਅਤੇ ਨਾ ਹੀ ਉਹ ਲੀਡਰ ਰਹੇ ਨੇ ਜਿਹੜੇ ਪੰਜਾਬ ਅਤੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਧਰਨੇ ਮੁਜਾਰੇ ਦਿੰਦੇ ਸਨ ਤੇ ਜੇਲਾਂ ਤੱਕ ਭਰ ਦਿੰਦੇ ਸਨ ਪਰੰਤੂ ਮੌਜੂਦਾ ਰਾਜਸੀ ਆਗੂ ਸਿਰਫ ਅਖਬਾਰੀ ਬਿਆਨਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਏ ਹਨ।
ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵੱਲੋ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਦੂਲੋ ਨੇ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਪਰੰਤੂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਇਸ ਸਮੇਂ ਵੱਡੇ ਸੁਧਾਰਾਂ ਦੀ ਜਿਆਦਾ ਜਰੂਰਤ ਹੈ ਜਿਸ ਉਪਰੰਤ ਕਾਂਗਰਸ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਇੱਕਜੁੱਟ ਹੋ ਕੇ ਇਹ ਚੋਣਾਂ ਜਿੱਤਣ ਲਈ ਦਿਨ ਰਾਤ ਮਿਹਨਤ ਕਰਨ ਦੀ ਲੋੜ ਹੈ ਤੇ ਜਿੱਤ ਤੋਂ ਬਾਅਦ ਹਾਈ ਕਮਾਨ ਜਿਸ ਨੂੰ ਵੀ ਮੁੱਖ ਮੰਤਰੀ ਬਣਾਉਂਦੀ ਹੈੈ ਉਸ ਨੂੰ ਸਾਰਿਆਂ ਨੂੰ ਕਬੂਲ ਕਰਨਾ ਚਾਹੀਦਾ ਹੈ ।
ਮੌਜੂਦ ਮੌਜੂਦਾ ਆਪ ਸਰਕਾਰ ਦੀ ਕਾਰਜਗਾਰੀ ਤੇ ਟਿੱਪਣੀ ਕਰਦਿਆਂ ਸ੍ਰੀ ਦੂਰੋਂ ਨੇ ਕਿਹਾ ਕਿ ਸੂਬੇ ਵਿੱਚ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਖਰਾਬ ਹੈ ਉੱਥੇ ਸੂਬਾ ਸਰਕਾਰ ਵੱਲੋਂ ਕਰਜ਼ਾ ਲੈ ਕੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਤੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਸਾਲ 2027 ਤੱਕ ਆਪ ਸਰਕਾਰ ਵੱਲੋਂ ਪੰਜਾਬ ਸਰ ਕਰਜ਼ੇ ਦਾ ਬੋਝ 5 ਲੱਖ ਕਰੋੜ ਕਰ ਦਿੱਤਾ ਜਾਵੇਗਾ ਜਦਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਕੋਈ ਵੀ ਵਾਅਦਾ ਸਹੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਕਾਂਗਰਸ ਪਹਿਲਾਂ ਵਾਲੀ ਕਾਂਗਰਸ ਨਹੀ ਰਹੀ ,ਸਗੋ ਇਸ ਵਿਚ ਵੱਖ ਵੱਖ ਤਰਾਂ ਦੇ ਮਾਫੀਏ ਨਾਲ ਜੁੜੇ 70% ਦਲ ਬਦਲੂ ਕਰੋੜਪਤੀ ਘੁਸਪੈਠ ਕਰ ਚੁੱਕੇ ਹਨ, ਜਿਨਾਂ ਕੋਲ ਚੰਗੀਆਂ ਚੰਗੀਆਂ ਪਦਵੀਆਂ ਹਨਇਸ ਲਈ ਕਾਂਗਰਸ ਨੂੰ ਆਪਣੇ ਅੰਦਰੂ ਝਾਤ ਮਾਰ ਕੇ ਵੱਡੇ ਸੁਧਾਰ ਕਰਨ ਦੀ ਲੋੜ ਹੈ। ਸ੍ਰੀ ਦੂਲੋ ਨੇ ਕਿਹਾ ਕਿ ਜਿੰਨਾ ਚਿਰ ਕਾਂਗਰਸ ਪਾਰਟੀ ਵਿੱਚ ਚੰਗੇ ਚਿਹਰੇ ਅੱਗੇ ਨਹੀਂ ਆਉਣਗੇ ਉਨੀ ਦੇਰ ਚ ਕਾਂਗਰਸ ਪਾਰਟੀ ਮਜਬੂਤ ਨਹੀਂ ਹੋ ਸਕੇਗੀ ਉਹਨਾਂ ਦੱਸਿਆ ਕਿ ਉਹ ਕਾਂਗਰਸ ਦੀਆਂ ਗਲਤ ਨੀਤੀਆਂ ਵਿੱਚ ਸੁਧਾਰ ਕਰਨ ਲਈ ਲਗਾਤਾਰ ਯਤਨਸ਼ੀਲ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼੍ਰੀ ਹਰੀਪਾਲ, ਯਾਦਵਿੰਦਰ ਸਿੰਘ ਕੰਗ, ਕਾਂਗਰਸੀ ਆਗੂ ਹਰਮਿੰਦਰ ਸਿੰਘ ਲੱਕੀ ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਪਾਲ ਸਿੰਘ ਮਿਨਹਾਸ , ਵਰਿੰਦਰ ਸਿੰਘ ਰੂਪਰਾਏ ਅਤੇ ਗੁਰਜੀਤ ਸਿੰਘ ਰੂਪਰਾਏ ਸਮੇਤ ਹੋਰ ਵੀ ਬਹੁਤ ਸਾਰੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।




