- CM ਭਗਵੰਤ ਮਾਨ ਦੇ ਸਾਬਕਾ OSD ਓਕਾਂਰ ਸਿੰਘ ਭਾਜਪਾ ’ਚ ਸ਼ਾਮਲ
ਚੰਡੀਗੜ੍ਹ, 16 ਜਨਵਰੀ: ਦੇਸ਼ ਕਲਿੱਕ ਬਿਊਰੋ:
ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐਸਡੀ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉਤੇ ਲਿਆ ਹੈ। ਓਕਾਂਰ ਸਿੰਘ ਨੇ ਕਿਹਾ ਕਿ ‘ਆਪ’ ਵਿਚ ਕਿਸੇ ਵਾਲੰਟੀਅਰ ਦੀ ਕੋਈ ਕਦਰ ਨਹੀਂ ਹੈ। ਓਕਾਂਰ ਨੇ ਕਿਹਾ ਕਿ ਮੈਂ 2 ਸਾਲ ਲਗਾਤਾਰ ਭਗਵੰਤ ਮਾਨ ਦਾ ਓਐਸਡੀ ਰਿਹਾ ਹੈ। ਉਨ੍ਹਾਂ ਕਿਹਾ ਮੈਂ ਸੱਤਾਧਾਰੀ ਸਰਕਾਰ ਨੁੰ ਦੇਖਿਆ ਹੈ ਕਿ ਕਿਸੇ ਵਾਲੰਟੀਅਰ ਦੀ ਕੋਈ ਕਦਰ ਨਹੀਂ ਹੈ।
ਉਨ੍ਹਾਂ ਕਿਹਾ ਮੈਂ 10 ਸਾਲ ਲਗਾਤਾਰ ਯੋਗਦਾਨ ਪਾਇਆ ਹੈ। ਜਦੋਂ ਮੈਨੂੰ ਹਟਾਇਆ ਗਿਆ ਤਾਂ ਮੈਂ ਧੂਰੀ ਹਲਕੇ ਵਿਚ ਕੰਮ ਕਰ ਰਿਹਾ ਸੀ। ਜਿਸ ਦਾ ਕਾਰਨ ਅੱਜ ਤੱਕ ਪਤਾ ਨਹੀਂ ਲੱਗਿਆ, ਪਤਾ ਕਰਨ ਦੀ ਬਹੁਤ ਕ਼ਸ਼ਿਸ ਕੀਤੀ, ਪਰ ਅਜੇ ਤੱਕ ਪੱਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਭਾਜਪਾ ਪਾਰਟੀ ਲਈ ਦਿਨ ਰਾਤ ਤਰੱਕੀ ਲਈ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜੇਕਰ ਕੋਈ ਖੜ੍ਹਾ ਕਰ ਸਕਦੀ ਹੈ ਤਾਂ ਉਹ ਭਾਜਪਾ ਹੀ ਹੈ।



