ਨਵੀਂ ਦਿੱਲੀ, 23 ਜਨਵਰੀ 2026 – ‘
ਦੇਸ਼ ਭਰ ਵਿੱਚ ਲਗਾਤਾਰ 4 ਦਿਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਕਰਨ ਇਹ ਹੈ ਕਿ 24 ਜਨਵਰੀ ਨੂੰ ਦਿਨ ਸ਼ਨੀਵਾਰ ਹੈ ਅਤੇ ਇਸ ਦਿਨ ਵੀ ਬੈਂਕਾਂ ‘ਚ ਛੁੱਟੀ ਰਹੇਗੀ ਅਤੇ 25 ਜਨਵਰੀ ਨੂੰ ਐਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਰਹੇਗੀ, ਇਸ ਦੇ ਨਾਲ ਹੀ 26 ਜਨਵਰੀ ਨੂੰ ਗਣਤੰਤਰ ਦਿਵਸ ਹੈ ਜਿਸ ਕਰਨ ਇਸ ਦਿਨ ਵੀ ਛੁੱਟੀ ਰਹੇਗੀ। ਉੱਥੇ ਹੀ ਮੰਗਲਵਾਰ, 27 ਜਨਵਰੀ, 2026 ਨੂੰ ਲਗਭਗ 8,00,000 ਬੈਂਕ ਕਰਮਚਾਰੀ ਅਤੇ ਅਧਿਕਾਰੀ ਪੰਜ ਦਿਨਾਂ ਦੇ ਕੰਮ ਵਾਲੇ ਹਫ਼ਤੇ ਨੂੰ ਲਾਗੂ ਕਰਨ ਦੀ ਮੰਗ ਕਰਦੇ ਹੋਏ ਇੱਕ ਦਿਨ ਦੀ ਦੇਸ਼ ਵਿਆਪੀ ਹੜਤਾਲ ‘ਤੇ ਹੋਣਗੇ। ਨਤੀਜੇ ਵਜੋਂ, ਦੇਸ਼ ਭਰ ਵਿੱਚ ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿ ਸਕਦੇ ਹਨ।
ਇਸ ਹੜਤਾਲ ਨਾਲ ਜਨਤਕ, ਨਿੱਜੀ, ਵਿਦੇਸ਼ੀ, ਖੇਤਰੀ ਪੇਂਡੂ ਅਤੇ ਸਹਿਕਾਰੀ ਬੈਂਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਹ ਹੜਤਾਲ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਦੁਆਰਾ ਬੁਲਾਈ ਜਾ ਰਹੀ ਹੈ। UFBU ਨੌਂ ਪ੍ਰਮੁੱਖ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸੰਗਠਨਾਂ ਦਾ ਇੱਕ ਸਾਂਝਾ ਪਲੇਟਫਾਰਮ ਹੈ, ਜਿਸ ਵਿੱਚ AIBOC, AIBEA, NCBE, AIBOA, BEFI, INBEF, INBOC, NOBW, ਅਤੇ NOBO ਸ਼ਾਮਲ ਹਨ।
ਸਰਕਾਰ ਦੇ ਭਰੋਸੇ ਤੋਂ ਬਾਅਦ, 24 ਅਤੇ 25 ਮਾਰਚ, 2025 ਨੂੰ ਹੋਣ ਵਾਲੀ ਪ੍ਰਸਤਾਵਿਤ ਦੋ ਦਿਨਾਂ ਦੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਠੋਸ ਫੈਸਲਾ ਨਾ ਹੋਣ ਕਰਕੇ, ਯੂਨੀਅਨਾਂ ਨੇ ਦੁਬਾਰਾ ਅੰਦੋਲਨ ਦਾ ਸਹਾਰਾ ਲੈ ਰਹੀਆਂ ਹਨ।



