ਜਗਰਾਉਂ, 30 ਜਨਵਰੀ: ਦੇਸ਼ ਕਲਿੱਕ ਬਿਊਰੋ:
ਜਗਰਾਉਂ ਦੇ ਇਕੋ ਪਰਿਵਾਰ ਦੇ 7 ਮੈਂਬਰਾਂ ਵਿਚ ਰੈਬੀਜ਼ ਦੇ ਲੱਛਣ ਪਾਏ ਗਏ ਹਨ। ਇਕ ਪਵਿਰਾਰ ਦੇ 7 ਮੈਂਬਰਾਂ ਵਿਚ ਰੈਬੀਜ਼ ਦੇ ਲੱਛਣ ਪਾਏ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀੜ੍ਹਤਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਜਗਰਾਓਂ ਸਿਵਲ ਹਸਪਤਾਲ ਤੋਂ ਸਿੱਧਾ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ । ਆਈਆਂ ਖਬਰਾਂ ਮੁਤਾਬਕ ਜਦੋਂ ਉਪਰੋਕਤ ਪਰਿਵਾਰ ਦੇ ਹੀ ਇਕ ਮੈਂਬਰ ਨੂੰ ਕੁਝ ਸਾਲ ਪਹਿਲਾਂ ਕੁੱਤੇ ਨੇ ਵੱਢ ਲਿਆ ਸੀ, ਉਨ੍ਹਾਂ ਵਲੋਂ ਉਸ ਸਮੇਂ ਰੈਬੀਜ ਦਾ ਟੀਕਾ ਨਹੀਂ ਲਗਵਾਇਆ ਗਿਆ ਸੀ। ਹਾਲਾਂਕਿ ਕੁੱਤੇ ਵਲੋਂ ਵੱਢੇ ਜਾਣ ਦਾ ਜ਼ਖ਼ਮੀ ਤਾਂ ਬੇਸ਼ਕ ਠੀਕ ਹੋ ਗਿਆ ਸੀ। ਹੁਣ ਕੁੱਤੇ ਤੇ ਵੱਢੇ ਜਾਣ ਕਾਰਨ ਹੋਣ ਵਾਲੀ ਰੇਬੀਜ਼ ਦੇ ਲੱਛਣ ਦਿਖਾਈ ਦਿੱਤੇ ਹਨ, ਹੁਣ ਇਕ ਦੀ ਥਾਂ ਪੂਰੇ ਪਰਿਵਾਰ ਦੇ ਸਤ ਮੈਂਬਰਾਂ ਵਿਚ ਇਹ ਲੱਛਣ ਦਿਖਾਈ ਦਿੱਤੇ।
ਇਸ ਸਬੰਧੀ ਜਗਰਾਓਂ ਸਿਵਲ ਹਸਪਤਾਲ ਦੀ ਐਸ. ਐਮ. ਓ. ਡਾ. ਗੁਰਵਿੰਦਰ ਕੌਰ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੇ ਸੱਤ ਲੋਕ ਸਿਵਲ ਹਸਪਤਾਲ ਆਏ ਅਤੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਪੀ. ਜੀ. ਆਈ. ਭੇਜਿਆ ਗਿਆ ਹੈ। ਡਾ. ਗੁਰਵਿੰਦਰ ਕੌਰ ਅਨੁਸਾਰ ਮਰੀਜ਼ਾਂ ਦੇ ਮੂੰਹ ਵਿਚੋਂ ਲਾਰ ਨਿਕਲ ਰਹੀਆਂ ਸਨ, ਬੋਲਣ ਵਿਚ ਦਿਕਤ, ਗੱਲ ਨਾ ਸਮਝ ਪਾਉਣ ਵਰਗੇ ਸ਼ੁਰੂਆਤੀ ਗੰਭੀਰ ਲੱਛਣ ਸਾਹਮਣੇ ਆਏ ਜਿਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਹੈ।
ਡਾਕਟਰਾਂ ਮੁਤਾਬਕ ਪੀਜੀਆਈ ਵਿਚ ਹੋਣ ਵਾਲੇ ਟੈਸਟਾਂ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਸਾਰੇ ਮਰੀਜ਼ ਅਸਲ ਵਿਚ ਰੇਬੀਜ਼ ਤੋਂ ਪੀੜਤ ਹਨ ਜਾਂ ਨਹੀਂ। ਫਿਲਹਾਲ, ਸਾਰੇ ਮਰੀਜ਼ ਪੀਜੀਆਈ ਚੰਡੀਗੜ੍ਹ ਵਿਚ ਡਾਕਟਰਾਂ ਦੀ ਸਖਤ ਨਿਗਰਾਨੀ ਵਿਚ ਹਨ।



