ਅੱਤਵਾਦੀਆਂ ਖ਼ਿਲਾਫ਼ ਆਪਰੇਸ਼ਨ ਦੌਰਾਨ ਭਾਰਤੀ ਫੌਜ ਦਾ ਡੌਗ ਫੈਂਟਮ ਸ਼ਹੀਦ

ਰਾਸ਼ਟਰੀ

ਸ਼੍ਰੀਨਗਰ, 29 ਅਕਤੂਬਰ, ਦੇਸ਼ ਕਲਿਕ ਬਿਊਰੋ :
ਭਾਰਤੀ ਫੌਜ ਦੇ ਡੌਗ ਫੈਂਟਮ ਨੇ ਫੌਜ ਦੀ ਕਾਰਵਾਈ ਵਿੱਚ ਆਪਣਾ ਬਲਿਦਾਨ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਅਖਨੂਰ ‘ਚ ਫੌਜ ਦੇ ਕਾਫਲੇ ‘ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਸੀ।
ਫੈਂਟਮ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਐਕਸ ‘ਤੇ ਲਿਖਿਆ ਕਿ ਅਸੀਂ ਆਪਣੇ ਸੱਚੇ ਹੀਰੋ – ਫੈਂਟਮ ਦੀ ਸਰਵਉੱਚ ਕੁਰਬਾਨੀ ਨੂੰ ਸਲੂਟ ਕਰਦੇ ਹਾਂ।ਜਦੋਂ ਸਾਡੇ ਸੈਨਿਕ ਅੱਤਵਾਦੀਆਂ ਦੇ ਨੇੜੇ ਆ ਰਹੇ ਸਨ ਤਾਂ ਫੈਂਟਮ ਨੂੰ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਨਹਿਰ ਰਾਹੀਂ ਪਿੰਡ ‘ਚ ਵੜੇ ਮਗਰਮੱਛ

ਫੈਂਟਮ ਦਾ ਜਨਮ 25 ਮਈ, 2020 ਨੂੰ ਹੋਇਆ ਸੀ ਅਤੇ 12 ਅਗਸਤ, 2022 ਨੂੰ ਫੌਜ ਵਿੱਚ ਤੈਨਾਤ ਹੋਇਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।