ਪੰਜਾਬ ਸਰਕਾਰ ਹਮੇਸ਼ਾਂ ਪੰਜਾਬੀਆਂ ਦੇ ਹਿਤਾਂ ‘ਤੇ ਪਹਿਰਾ ਦੇਣ ਲਈ ਵਚਨਬੱਧ: ਚੇਅਰਮੈਨ ਆਹਲੂਵਾਲੀਆ

ਪਾਣੀਆਂ ਦੇ ਮਾਮਲੇ ਤੇ ਕੇਂਦਰ ਪੰਜਾਬ ਨਾਲ ਮਤਰੇਆ ਵਿਹਾਰ ਕਰ ਰਿਹਾ ਹੈ – ਚੇਅਰਪਰਸਨ ਪ੍ਰਭਜੋਤ ਕੌਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਮਈ: ਦੇਸ਼ ਕਲਿੱਕ ਬਿਓਰੋਅੱਜ ਇੱਥੋਂ ਦੇ ਫੇਸ 7 ਦੀਆਂ ਲਾਈਟਾਂ ਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਸੀਨੀਅਰ ਆਗੂਆਂ ਵੱਲੋਂ ਕੇਂਦਰ ਵੱਲੋਂ ਹਰਿਆਣਾ ਨੂੰ ਧੱਕੇ ਨਾਲ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਦੇ ਫੈਸਲੇ ਖਿਲਾਫ […]

Continue Reading

BBMB ਮੁੱਦੇ ‘ਤੇ AAP ਨੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਬੁਲਾਈ

ਚੰਡੀਗੜ੍ਹ: 1 ਮਈ, ਦੇਸ਼ ਕਲਿੱਕ ਬਿਓਰੋਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਹਰਿਆਣਾ ਦਾ ਵਾਧੂ ਪਾਣੀ ਲੈਣ ਮਾਮਲੇ ‘ਚ ਪੰਜਾਬ ਨੇ ਸਖਤ ਰੁਖ ਅਪਣਾਇਆ ਹੋਇਆ ਹੈ। BBMB ਵੱਲੋਂ ਪੰਜਾਬ ਦਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਦੇਣ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਬੁਲਾ ਲਈ ਹੈ । ਅੱਜ ਸ਼ਾਮ […]

Continue Reading

ਮਾਨਸਾ ਜ਼ਿਲ੍ਹੇ ਦੀਆਂ ਤਿੰਨੋ ਸਬ ਡਵੀਜ਼ਨਾਂ ‘ਚ AAP ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ BJP ਖਿਲਾਫ ਰੋਸ ਪ੍ਰਦਰਸ਼ਨ

ਮਾਨਸਾ: ਮਈ 01, ਦੇਸ਼ ਕਲਿੱਕ ਬਿਓਰੋ                 ਪੰਜਾਬ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਹੈ। ਇਸ ਲਈ ਧਰਤੀ, ਵਾਤਾਵਰਨ ਅਤੇ ਪਾਣੀਆਂ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਅਤੇ ਨਿੱਜੀ ਫਰਜ਼ ਹੈ। ਇਹ ਵਿਚਾਰ ਹਰਿਆਣਾ ਅਤੇ ਕੇਂਦਰ ਦੀਆਂ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਘੜਨ ਲਈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕਿਟ ਕਮੇਟੀ ਭੀਖੀ ਵਰਿੰਦਰ ਸੋਨੀ ਅਤੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ ਨੇ ਪ੍ਰਗਟਾਏ।             ਉਹਨਾਂ ਕਿਹਾ ਕਿ ਭਾਜਪਾ ਹਰਿਆਣਾ ਅਤੇ ਕੇਂਦਰ ਦੀਆਂ ਸਰਕਾਰਾਂ ਰਾਹੀਂ ਸੂਬੇ ਨਾਲ ਧੱਕੇਸ਼ਾਹੀ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਬੀ.ਬੀ.ਐਮ.ਬੀ. ਵੱਲੋਂ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਨ ਲਈ ਆਏ ਦਿਨ ਨਵੇਂ ਮਤੇ ਪਾਸ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਡਟ ਕੇ ਪਹਿਰਾ ਦੇਵੇਗੀ ਅਤੇ ਕਿਸੇ ਨੂੰ ਵੀ ਸਾਡੇ ਪਾਣੀਆਂ ਨੂੰ ਖੋਹਣ ਦੀ ਆਗਿਆ ਨਹੀਂ ਦੇਵੇਗੀ।             ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਸਰੋਕਾਰ ਪੰਜਾਬ ਨਾਲ ਹੀ ਹੈ ਅਤੇ ਕਿਸੇ ਨੂੰ ਵੀ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਉਸ ਦੇ ਕਾਨੂੰਨੀ ਹੱਕ ਤੋਂ ਸੱਖਣਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।             ਉਹਨਾਂ ਕਿਹਾ ਕਿ ਜਿੱਥੇ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜੋ ਕਿ ਨਹਿਰੀ ਪਾਣੀ ਉੱਤੇ ਨਿਰਭਰ ਕਰਦਾ ਹੈ ਉੱਥੇ ਹੀ ਕੇਂਦਰ ਸਰਕਾਰ ਆਪਣਾ ਦਬਦਬਾ ਪਾ ਕੇ ਪੰਜਾਬ ਨਾਲ ਨਿਰੰਤਰ ਧੱਕੇਸ਼ਾਹੀ ਕਰਦੀ ਆ ਰਹੀ ਹੈ।             ਉਨ੍ਹਾਂ […]

Continue Reading

ਵਿਧਾਇਕ ਅਮੋਲਕ ਅਤੇ ਚੇਅਰਮੈਨ ਢਿੱਲਵਾਂ ਵੱਲੋਂ ਪਿੰਡ ਢਿੱਲਵਾਂ ਕਲਾਂ ‘ਚ CCTV ਕੈਮਰਿਆਂ ਦਾ ਉਦਘਾਟਨ

ਕੋਟਕਪੂਰਾ 1 ਮਈ, ਦੇਸ਼ ਕਲਿੱਕ ਬਿਓਰੋ ਪਿੰਡ ਢਿੱਲਵਾਂ ਕਲਾਂ ਵਿਖੇ ਲਗਾਏ ਗਏ ਸੀ.ਸੀ.ਟੀ.ਵੀ ਕੈਮਰਿਆਂ ਦਾ ਉਦਘਾਟਨ ਵਿਧਾਇਕ ਹਲਕਾ ਜੈਤੋ ਸ.ਅਮੋਲਕ ਸਿੰਘ ਅਤੇ ਸ. ਸੁਖਜੀਤ ਸਿੰਘ ਢਿਲਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਕੀਤਾ। ਸ.ਅਮੋਲਕ ਸਿੰਘ ਨੇ ਕਿਹਾ ਕਿ ਚੇਅਰਮੈਨ ਢਿੱਲਵਾਂ ਵੱਲੋਂ ਪਿੰਡ ਵਿੱਚ ਲਗਭਗ ਪੰਜ ਲੱਖ ਦੀ ਲਾਗਤ ਨਾਲ ਇਹ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਵਿਧਾਇਕ […]

Continue Reading

BBMB ਦੇ ਡਾਇਰੈਕਟਰ ਤੋਂ ਬਾਅਦ ਸਕੱਤਰ ਨੂੰ ਵੀ ਬਦਲਿਆ

ਚੰਡੀਗੜ੍ਹ, 1 ਮਈ, ਦੇਸ਼ ਕਲਿਕ ਬਿਊਰੋ :ਭਾਖੜਾ ਨਹਿਰ ਦੇ ਪਾਣੀ ਦੇ ਵਿਵਾਦ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਵਿਚਾਲੇ ਵਿਵਾਦ ਚੱਲ ਰਿਹਾ ਹੈ। ਦੋਵਾਂ ਰਾਜਾਂ ਵਿਚਕਾਰ ਵਿਵਾਦ ਦੇ ਮੱਦੇਨਜ਼ਰ, ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਸਕੱਤਰ ਅਤੇ ਤਤਕਾਲੀ ਜਲ ਨਿਯਮਨ ਨਿਰਦੇਸ਼ਕ ਨੂੰ ਬਦਲ ਦਿੱਤਾ ਗਿਆ ਹੈ। ਸਕੱਤਰ ਸੁਰਿੰਦਰ ਸਿੰਘ ਮਿੱਤਲ ਨੂੰ ਹਰਿਆਣਾ ਕੋਟੇ ਤੋਂ ਬੋਰਡ […]

Continue Reading

ਪੰਜਾਬ ਸਰਕਾਰ ਨੇ AG ਦਫਤਰ ’ਚ 18 ਐਡੀਸ਼ਨਲ ਐਡਵੋਕੇਟ ਜਨਰਲ ਕੀਤੇ ਨਿਯੁਕਤ

ਚੰਡੀਗੜ੍ਹ: 1 ਮਈ, ਦੇਸ਼ ਕਲਿੱਕ ਬਿਓਰੋਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ (AG) ਦਫਤਰ ਵਿਚ 18 ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਪੜ੍ਹਨ ਲਈ ਕਲਿੱਕ ਕਰੋ

Continue Reading

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ‘ਮਜ਼ਦੂਰ ਦਿਵਸ’ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜਦਾ

ਲਹਿਰਾ ਮੁਹੱਬਤ: 01 ਮਈ 2025, ਦੇਸ਼ ਕਲਿੱਕ ਬਿਓਰੋ ਜੀ.ਐੱਚ.ਟੀ.ਪੀ. ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ‘ਮਜ਼ਦੂਰ ਦਿਵਸ’ ਮੌਕੇ ਪਲਾਂਟ ਦੇ ਮੁੱਖ ਗੇਟ ਤੇ ਜਥੇਬੰਦੀ ਦਾ ਝੰਡਾ ਬੁਲੰਦ ਕਰਨ ਉਪਰੰਤ ਰੈਲੀ ਕਰਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ,ਇਸ ਸਮੇਂ ਹਾਜ਼ਿਰ ਪ੍ਰਧਾਨ ਜਗਰੂਪ ਸਿੰਘ,ਜ਼ਰਨਲ ਸਕੱਤਰ ਜਗਸੀਰ ਸਿੰਘ […]

Continue Reading

ਪੰਜਾਬ ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ‘ਚ ਬਦਲੀਆਂ

ਚੰਡੀਗੜ੍ਹ: 1 ਮਈ,ਦੇਸ਼ ਕਲਿੱਕ ਬਿਓਰੋਪੰਜਾਬ ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ਵਿੱਚ ਆਬਕਾਰੀ ਅਫਸਰਾਂ ਅਤੇ ਸਹਾਇਕ ਕਮਿਸ਼ਨਰਾਂ ਤਬਾਦਲੇ ਕੀਤੇ ਗਏ ਹਨ। ਜਿਸ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

Continue Reading

ਗੈਂਗਸਟਰ ਤੇ ਪੁਲਿਸ ਵਿਚਕਾਰ ਮੁਕਾਬਲਾ, ਲੰਡਾ ਗੈਂਗ ਦਾ ਬਦਮਾਸ਼ ਜ਼ਖਮੀ ਹਾਲਤ ‘ਚ ਕਾਬੂ

ਲੁਧਿਆਣਾ, 1 ਮਈ, ਦੇਸ਼ ਕਲਿਕ ਬਿਊਰੋ :ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਪਿੰਡ ਸਾਹੇਬਾਣਾ ਨੇੜੇ ਅੱਜ ਸਵੇਰੇ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਮੁਕਾਬਲੇ ਦੀ ਖ਼ਬਰ ਮਿਲੀ ਹੈ। ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਗੈਂਗਸਟਰ ਪੁਨੀਤ ਬੈਂਸ ਦੇ ਘਰ ‘ਤੇ ਗੋਲੀਆਂ ਚਲਾਈਆਂ ਸਨ।ਪੁਲਿਸ ਉਸੇ ਮਾਮਲੇ ਵਿੱਚ ਹਮਲਾਵਰਾਂ ਦੀ ਭਾਲ ਕਰ ਰਹੀ ਸੀ। ਗੈਂਗਸਟਰ ਬਿਨਾਂ ਨੰਬਰ ਵਾਲੀ ਐਕਟਿਵਾ ‘ਤੇ […]

Continue Reading

ਮਹਿੰਗਾਈ ਤੋਂ ਰਾਹਤ, LPG ਸਿਲੰਡਰ ਹੋਏ ਸਸਤੇ

ਨਵੀਂ ਦਿੱਲੀ, 1 ਮਈ, ਦੇਸ਼ ਕਲਿਕ ਬਿਊਰੋ :ਅੱਜ ਤੋਂ 19 ਕਿਲੋਗ੍ਰਾਮ ਵਾਲਾ ਵਪਾਰਕ ਸਿਲੰਡਰ 17 ਰੁਪਏ ਸਸਤਾ ਹੋ ਗਿਆ ਹੈ। ਦਿੱਲੀ ਵਿੱਚ ਇਸਦੀ ਕੀਮਤ 14.50 ਰੁਪਏ ਘੱਟ ਕੇ 1747 ਰੁਪਏ ਹੋ ਗਈ ਹੈ। ਪਹਿਲਾਂ ਇਹ 1762 ਰੁਪਏ ਵਿੱਚ ਉਪਲਬਧ ਸੀ। ਕੋਲਕਾਤਾ ਵਿੱਚ ਇਹ 17 ਰੁਪਏ ਘੱਟ ਕੇ 1851.50 ਰੁਪਏ ਵਿੱਚ ਉਪਲਬਧ ਹੈ, ਪਹਿਲਾਂ ਇਸਦੀ ਕੀਮਤ […]

Continue Reading