ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਦੋਸਤਾਂ ਦੀ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ, ਚਾਰਾਂ ਦੀ ਮੌਤ

ਚੰਡੀਗੜ੍ਹ, 6 ਮਾਰਚ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਹਿਸਾਰ ’ਚ ਬੁੱਧਵਾਰ ਰਾਤ ਸੜਕ ਹਾਦਸੇ ’ਚ ਚਾਰ ਦੋਸਤਾਂ ਦੀ ਮੌਤ ਹੋ ਗਈ। ਇਹ ਚਾਰੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਇੱਕ ਰੁੱਖ ਨਾਲ ਟੱਕਰਾ ਗਈ। ਚਾਰੇ ਮ੍ਰਿਤਕ 19 ਤੋਂ 20 ਸਾਲ ਦੀ ਉਮਰ ਦੇ ਸਨ। ਉਨ੍ਹਾਂ ਵਿੱਚੋਂ […]

Continue Reading

CM ਮਾਨ ਅੱਜ ਮੋਹਾਲੀ ‘ਚ, ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਕਰਨਗੇ ਉਦਘਾਟਨ

ਮੋਹਾਲੀ, 6 ਮਾਰਚ, ਦੇਸ਼ ਕਲਿਕ ਬਿਊਰੋ :ਮੁੱਖ ਮੰਤਰੀ ਭਗਵੰਤ ਮਾਨ ਅੱਜ (6 ਮਾਰਚ) ਮੁਹਾਲੀ ਦਾ ਦੌਰਾ ਕਰਨਗੇ। ਇਸ ਦੌਰਾਨ ਉਹ 8 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਸਿਟੀ ਸਰਵੀਲੈਂਸ ਸਿਸਟਮ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦਾ ਉਦਘਾਟਨ ਕਰਨਗੇ। ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਬਾਅਦ ਮੁਹਾਲੀ ਦੀਆਂ ਸਾਰੀਆਂ ਸੜਕਾਂ ’ਤੇ ਪੁਲੀਸ ਨਿਗਰਾਨੀ ਰਹੇਗੀ।ਨਾਲ ਹੀ ਚੰਡੀਗੜ੍ਹ […]

Continue Reading

ਖ਼ਾਲਿਸਤਾਨੀਆਂ ਨੇ ਲੰਡਨ ‘ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਕਾਰ ਘੇਰੀ, ਤਿਰੰਗਾ ਫਾੜਨ ਦੀ ਕੋਸ਼ਿਸ਼

ਲੰਡਨ, 6 ਮਾਰਚ, ਦੇਸ਼ ਕਲਿਕ ਬਿਊਰੋ :ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੂੰ ਲੰਡਨ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਨਿਸ਼ਾਨਾ ਬਣਾਇਆ ਸੀ। ਖਾਲਿਸਤਾਨ ਸਮਰਥਕਾਂ ਨੇ ਸਮਾਗਮ ਵਾਲੀ ਥਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਿੱਥੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਚਥਮ ਹਾਊਸ ਵੱਲੋਂ ਆਯੋਜਿਤ ਇੱਕ ਵਿਚਾਰ-ਚਰਚਾ ਵਿੱਚ ਹਿੱਸਾ ਲਿਆ।ਜਦੋਂ ਉਹ ਆਪਣੀ ਕਾਰ ਵਿੱਚ ਜਾ ਰਹੇ ਸਨ […]

Continue Reading

BKI ਦਾ ਅੱਤਵਾਦੀ ਗ੍ਰਿਫ਼ਤਾਰ, 3 ਹੈਂਡ ਗਰਨੇਡ, 2 ਡੈਟੋਨੇਟਰ, 1 ਪਿਸਤੌਲ ਤੇ 13 ਕਾਰਤੂਸ ਬਰਾਮਦ

ਚੰਡੀਗੜ੍ਹ, 6 ਮਾਰਚ, ਦੇਸ਼ ਕਲਿਕ ਬਿਊਰੋ :ਉੱਤਰ ਪ੍ਰਦੇਸ਼ ਦੇ ਕੌਸ਼ੰਬੀ ‘ਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਅੱਤਵਾਦੀ ਦੀ ਪਛਾਣ ਲਾਜ਼ਰ ਮਸੀਹ ਵਜੋਂ ਹੋਈ ਹੈ। ਯੂਪੀ ਐਸਟੀਐਫ ਦੇ ਅਨੁਸਾਰ, ਲਾਜ਼ਰ ਮਸੀਹ ਬੀਕੇਆਈ ਦੇ ਜਰਮਨੀ ਸਥਿਤ ਮਾਡਿਊਲ ਦੇ ਮੁਖੀ ਸਵਰਨ ਸਿੰਘ ਉਰਫ ਜੀਵਨ ਫੌਜੀ ਲਈ ਕੰਮ ਕਰਦਾ ਸੀ ਅਤੇ […]

Continue Reading

20,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਬੀ.ਡੀ.ਪੀ.ਓ. ‘ਤੇ ਵੀ ਕੇਸ ਦਰਜ

ਚੰਡੀਗੜ੍ਹ 5 ਮਾਰਚ, ਦੇਸ਼ ਕਲਿੱਕ ਬਿਓਰੋ :ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਅੱਜ ਬਲਾਕ ਕੁਰੜਾ, ਐਸ.ਏ.ਐਸ. ਨਗਰ ਵਿਖੇ ਤਾਇਨਾਤ ਪੰਚਾਇਤ ਸਕੱਤਰ ਅਵਨੀਤ ਸਿੰਘ ਬਾਜਵਾ ਨੂੰ 20,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਰਿਸ਼ਵਤਖੋਰੀ ਕੇਸ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ.ਡੀ.ਪੀ.ਓ.) ਐਸ.ਏ.ਐਸ. ਨਗਰ […]

Continue Reading

ਵਿਰੋਧੀ ਆਗੂ ਕੋਝੇ ਹਥਕੰਡਿਆਂ ਰਾਹੀਂ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਕਬਜ਼ਾ ਕਰਨ ਲਈ ਤਰਲੋਮੱਛੀ ਹੋ ਰਹੇ ਨੇ : ਮੁੱਖ ਮੰਤਰੀ

ਚੰਡੀਗੜ੍ਹ, 5 ਮਾਰਚ, ਦੇਸ਼ ਕਲਿੱਕ ਬਿਓਰੋ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਕਬਜ਼ਾ ਕਰਨ ਲਈ ਤਰਲੋਮੱਛੀ ਹੋ ਰਹੇ ਹਨ, ਜਿਸ ਲਈ ਉਹ ਕਈ ਤਰ੍ਹਾਂ ਦੇ ਹਥਕੰਡੇ ਵੀ ਵਰਤ ਰਹੇ ਹਨ। ਇੱਥੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ […]

Continue Reading

ਉਦਯੋਗ ਦੇ ਆਗੂਆਂ ਨੇ ਓਟੀਐਸ ਸਕੀਮ ਦੀ ਵਕਾਲਤ ਕਰਨ ਲਈ ਸੰਸਦ ਮੈਂਬਰ ਸੰਜੀਵ ਅਰੋੜਾ ਦਾ ਧੰਨਵਾਦ ਕੀਤਾ

ਐਮ.ਪੀ. ਅਰੋੜਾ ਨੇ ਭਵਿੱਖ ਵਿੱਚ ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਚੰਡੀਗੜ੍ਹ/ ਲੁਧਿਆਣਾ, 5 ਮਾਰਚ, 2025, ਦੇਸ਼ ਕਲਿੱਕ ਬਿਓਰੋ : ਐਪੈਕਸ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਪੰਜਾਬ) ਦੇ ਬੈਨਰ ਹੇਠ ਚੈਂਬਰ ਦੇ ਪ੍ਰਧਾਨ ਰਜਨੀਸ਼ ਆਹੂਜਾ ਅਤੇ ਕਨਵੀਨਰ ਰਾਹੁਲ ਆਹੂਜਾ ਦੀ ਅਗਵਾਈ ਹੇਠ ਮੋਢੀ ਉਦਯੋਗਪਤੀਆਂ ਨੇ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ […]

Continue Reading

ਚੰਡੀਗੜ੍ਹ ਜਾ ਰਹੇ ਸੈਂਕੜੇ ਔਰਤਾਂ ਸਣੇ ਹਜ਼ਾਰਾਂ ਕਿਸਾਨ ਮਜ਼ਦੂਰ ਪੁਲਿਸ ਨੇ ਰੋਕੇ, ਕਿਸਾਨ ਸੜਕਾਂ ਕਿਨਾਰੇ ਧਰਨਿਆਂ ‘ਤੇ ਡਟੇ

ਚੰਡੀਗੜ੍ਹ, 5 ਮਾਰਚ, ਦੇਸ਼ ਕਲਿੱਕ ਬਿਓਰੋ : ਲਗਾਤਾਰ ਹਜ਼ਾਰਾਂ ਛਾਪੇਮਾਰੀਆਂ ਗ੍ਰਿਫਤਾਰੀਆਂ ਦੇ ਬਾਵਜੂਦ ਐੱਸ ਕੇ ਐੱਮ ਭਾਰਤ ਦੇ ਸੱਦੇ ‘ਤੇ ਇਸ ਦੀਆਂ ਮੈਂਬਰ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਅੱਜ ਕਿਸਾਨਾਂ ਮਜ਼ਦੂਰਾਂ ਦੇ 7 ਰੋਜ਼ਾ ਪੱਕੇ ਮੋਰਚੇ ਲਈ ਚੰਡੀਗੜ੍ਹ ਵੱਲ ਮਾਰਚ ਨੂੰ ਮਾਨ ਸਰਕਾਰ ਦੀ ਪੁਲਿਸ ਨੇ 10 ਥਾਂਵਾਂ ‘ਤੇ ਸੜਕਾਂ ਜਾਮ ਕਰਕੇ […]

Continue Reading

ਕਿਸਾਨਾਂ ਦੀ ਜ਼ਬਰਦਸਤੀ ਗ੍ਰਿਫ਼ਤਾਰੀ ਪੰਜਾਬ ਸਰਕਾਰ ਦੀ ਬੌਖਲਾਹਟ ਦਾ ਸਬੂਤ : ਹਰਜੀਤ ਸਿੰਘ ਗਰੇਵਾਲ

ਚੰਡੀਗੜ੍ਹ, 5 ਮਾਰਚ, ਦੇਸ਼ ਕਲਿੱਕ ਬਿਓਰੋ : ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਅਸਫਲ ਹੋਣ ਤੋਂ ਬਾਅਦ ਕਿਸਾਨ ਆਗੂਆਂ ਅਤੇ ਹੋਰ ਕਿਸਾਨਾਂ ਦੀਆਂ ਜ਼ਬਰਦਸਤੀ ਗ੍ਰਿਫ਼ਤਾਰੀਆਂ ਦੀ ਘੋਰ ਨਿਖੇਧੀ ਕਰਦਿਆਂ ਇਸਨੂੰ ਪੰਜਾਬ ਸਰਕਾਰ ਦੀ ਬੌਖਲਾਹਟ ਦਾ ਸਪੱਸ਼ਟ ਪ੍ਰਮਾਣ […]

Continue Reading

ਨਸ਼ਾ ਤਸਕਰਾਂ ਨੇ ਪੁਲਿਸ ਨੂੰ ਦੇਖ ਕੇ ਭਜਾਈ ਕਾਰ, ਚੱਲੀਆਂ ਗੋਲ਼ੀਆਂ, ਦੋ ਕਾਬੂ ਦੋ ਫ਼ਰਾਰ

ਜਲੰਧਰ, 5 ਮਾਰਚ, ਦੇਸ਼ ਕਲਿਕ ਬਿਊਰੋ :ਜਲੰਧਰ ਦੀ ਬਸਤੀ ਗੁੰਜਾਂ 120 ਫੁੱਟ ਰੋਡ ‘ਤੇ ਨਸ਼ਾ ਤਸਕਰਾਂ ਅਤੇ ਸਿਟੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਵਿਚਾਲੇ ਝੜਪ ਹੋ ਗਈ। ਜਿੱਥੇ ਇਹ ਘਟਨਾ ਵਾਪਰੀ ਉਹ ਰਿਹਾਇਸ਼ੀ ਇਲਾਕਾ ਹੈ ਅਤੇ ਆਸ-ਪਾਸ ਲੋਕਾਂ ਦੀ ਵੱਡੀ ਆਬਾਦੀ ਰਹਿੰਦੀ ਹੈ। ਇਸ ਦੌਰਾਨ ਜਦੋਂ ਪੁਲਿਸ ਨੇ ਨਸ਼ਾ ਤਸਕਰਾਂ ਦੀ ਕਾਰ ਨੂੰ ਘੇਰ […]

Continue Reading