English Hindi Monday, October 25, 2021

ਲੇਖ

ਅੱਜ ਬਰਸੀ 'ਤੇ ਵਿਸ਼ੇਸ਼: ਮਹਾਨ ਸਿਆਸਤਦਾਨ ਹੋਣ ਦੇ ਨਾਲ ਨਾਲ ਸਿੱਖ ਧਰਮ ਦੇ ਨਿਸ਼ਕਾਮ ਸੇਵਕ ਵੀ ਸਨ, ਅਮਰ ਸ਼ਹੀਦ ਹਰਚੰਦ ਸਿੰਘ ਲੌਂਗੋਵਾਲ

15 ਅਗਸਤ ’ਤੇ ਵਿਸ਼ੇਸ਼: 74 ਸਾਲਾਂ ਬਾਅਦ ਅਸੀਂ ਅੱਜ ਕਿੱਥੇ ਆ ਖੜ੍ਹੇ ਹਾਂ

ਚੋਣਾਂ : ਰੁੱਤਾਂ ਬਦਲੀਆਂ, ਮੌਸਮ ਬਦਲਣ ਦੀ ਸੋਚੋ!

ਕਿਸਾਨ ਸੰਸਦ ਦੀ ਪਰਕਰਮਾ.......ਜਸਪਾਲ ਮਾਨਖੇੜਾ ਦੀ ਕਲਮ ਤੋਂ

ਹੀਰੋਸੀਮਾ ਤੇ ਨਾਗਾਸਾਕੀ: ਆਧੁਨਿਕ ਤਕਨਾਲੋਜੀ ਦਾ ਮਨੁੱਖਤਾ ਉੱਪਰ ਪਹਿਲਾ ਵੱਡਾ ਹਮਲਾ, ਇਤਿਹਾਸ 'ਚ ਕਾਲਾ ਦਿਨ

6 ਤੇ 9 ਅਗਸਤ 1945, ਦੇ ਦਿਨ ਸੰਸਾਰ ਇਤਿਹਾਸ ’ਚ ਭਿਆਨਕ ਸੁਪਨੇ ਵਰਗੇ ਕਾਲ਼ੇ ਦਿਨ ਸਨ, ਸਾਮਰਾਜੀ ਮੁਲਕ ਦੇ ਇਰਾਦਿਆਂ ਦਾ, ਪ੍ਰਮਾਣੂ ਬੰਬਾਂ ਦਾ ਕਹਿਰ ਬੇਦੋਸ਼ੇ ਲੱਖਾਂ ਲੋਕਾਂ ’ਤੇ ਵਰਿਆ। ਉਸ ਦਿਨ ਅੱਗ ਵਿੱਚ ਧਰਤੀ ਤਪੀ, ਪ੍ਰਮਾਣੂ ਬੰਬ ਫਟਣ ਨਾਲ਼ ਧਰਤੀ ਦਾ ਤਾਪਮਾਨ 4000 ਡਿਗਰੀ ਸੈਂਟੀਗ੍ਰੇਡ ਹੋ ਗਿਆ, ਇਨਸਾਨ ਰਾਖ਼ ਹੋ ਗਏ, ਮਨ-ਮੋਹਣੇ ਦਿ੍ਰਸ਼ ਧਰਤ ਤੋਂ ਲਾਪਤਾ ਹੋ ਗਏ, ਮੁਨਾਫ਼ੇ ਦੇ ਦੈਂਤ ਨੇ ਅੱਗ ਉਗਲੀ, ਸਮਾਜ ਦੇ ਮੱਥੇ ’ਤੇ ਕਾਲ਼ਾ ਠੱਪਾ ਜੜਿਆ ਗਿਆ।

ਸ਼ਹੀਦੀ ਦਿਵਸ ਨੂੰ ਸਮਰਪਿਤ : ਸ਼ਹੀਦ ਊਧਮ ਸਿੰਘ ਪੰਜਾਬ ਦੀ ਸਾਂਝੀਵਾਲਤਾ ਦਾ ਪ੍ਰਤੀਕ

ਬਹਾਦਰੀ ਅਤੇ ਸ਼ਹਾਦਤਾਂ ਦੇ ਪੱਖ ਤੋਂ ਪੰਜਾਬੀਆਂ ਦਾ ਇਤਿਹਾਸ ਬੇਜੋੜ ਅਤੇ ਬੇਮਿਸਾਲ ਹੈ। ਤੈਮੂਰਾਂ, ਮੰਗੋਲਾਂ, ਗੌਰੀਆਂ ਤੇ ਮੁਗ਼ਲਾਂ ਦੇ ਹੱਲਿਆਂ ਵੇਲੇ ਕੋਈ ਵਿਰਲਾ ਹੀ ਅਜਿਹਾ ਹਮਲਾਵਰ ਹੋਵੇਗਾ ਜਿਸਦੇ ਪੰਜਾਬੀਆਂ ਨੇ ਦੰਦ ਨਾ ਖੱਟੇ ਕੀਤੇ ਹੋਣ ਤੇ ਉਸ ਨੂੰ ਆਪਣੀ ਬਹਾਦਰੀ ਤੇ ਅਣਖ ਦਾ ਜਲਵਾ ਨਾ ਵਿਖਾਇਆ ਹੋਵੇ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੀ, ਘੱਟ ਗਿਣਤੀ ਹੋਣ ਦੇ ਬਾਵਜੂਦ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ ਹੈ।

6ਵੇਂ ਤਨਖ਼ਾਹ ਕਮਿਸ਼ਨ ਦੀਆਂ ਮੁਲਾਜਮ ਵਿਰੋਧੀ ਸਿਫਾਰਸ਼ਾਂ (ਭਾਗ-2)

 ਤਨਖ਼ਾਹ ਕਮਿਸ਼ਨ ਨੇ ਵੀ ਆਪਣੇ 171 ਪੰਨਿਆਂ ਵਾਲੇ ਦਸਤਾਵੇਜ਼’ਚ ਵਾਰ ਵਾਰ ਪੰਜਾਬ ਦੀ’ਨਿੱਘਰੀ’ ਆਰਥਿਕ ਦਸ਼ਾ ਦਾ ਹਵਾਲਾ ਦਿੰਦਿਆਂ ਪੰਜਾਬ ਸਿਰ ਚੜ੍ਹੇ ਕਰਜ਼ੇ ਦੇ ਅੰਕੜਿਆਂ ਦਾ ਵੀ ਸਾਲ ਦਰ ਸਾਲ ਗ੍ਰਾਫ ਜਾਰੀ ਕੀਤਾ ਹੈ।

6ਵੇਂ ਤਨਖ਼ਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ

ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼ : 70ਵਿਆਂ ਦੀ ਵਿਦਿਆਰਥੀ ਲਹਿਰ ਦਾ ਨਾਇਕ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ

ਸਟੈਨ ਸਵਾਮੀ, ਤੂੰ ਕਾਮਲ! ਤੂੰ ਕਮਾਲ!!


ਇੱਕ ਫੋਟੋ, ਮੂੰਹੋਂ ਬੋਲੇ। ਜੀਹਨੇ ਖਿੱਚੀ, ਜੀਹਨੇ ਛਾਪੀ,ਧੰਨ ਐ।ਹਸਪਤਾਲ ਦਾ ਕਮਰਾ। ਕਮਰੇ 'ਚ ਨਾ ਡਾਕਟਰ, ਨਾ ਦਵਾਈ। ਕਮਰੇ 'ਚ ਮੰਜਾ। ਮੰਜੇ 'ਤੇ ਬਜ਼ੁਰਗ। ਬਜ਼ੁਰਗ ਨੂੰ ਬੇੜੀ! ਹੇਠਾਂ ਲਿਖਿਆ "ਨੋ ਮੋਰ", "ਫਾਦਰ ਸਟੈਨ ਸਵਾਮੀ।" ਫੋਟੋ,ਕਰੋੜਾਂ ਦਿਲਾਂ ਨੂੰ ਛੂਹ ਗਈ।ਮਨਾਂ ਨੂੰ ਝੰਜੋੜ ਜਗਾ ਗਈ।

ਕਰੋਨਾ: ਇਲਾਜ-ਪ੍ਰਬੰਧ ਦਾ ਡਾਇਗਨੋਜ!

ਕਰੋਨਾ, ਇੱਕ ਵਾਇਰਸ, ਇੱਕ ਬੀਮਾਰੀ, ਨਾਂ ਧਰਿਆ ਕੋਵਿਡ-ਉੱਨੀ।ਖੁਦ ਬਿਨ ਹੱਡੀਂਓ, ਦਹਿਸ਼ਤ ਆਦਮ-ਖਾਣੇ ਦਿਓ ਵਾਲੀ। ਕਹਿੰਦੇ,

ਮੇਲੇ ਤੋਂ ਮੋਰਚੇ ਤੱਕ-4 : ਕਿਸਾਨਾਂ ਦਾ ਕੈਲੀਫੋਰਨੀਆ

ਕੈਲੀਫੋਰਨੀਆ ਉਂਝ ਤਾਂ ਅਮਰੀਕਨ ਸਟੇਟ ਹੈ, ਪਰ ਇਹ ਅਕਸਰ ਇਕ ਮਾਡਲ ਸਟੇਟ ਦੇ ਰੂਪ ਵਿਚ ਭਾਰਤੀਆਂ ਦੇ ਸੁਪਨਿਆਂ ਵਿਚ ਆਉਂਦੀ ਹੈ। ਸਿਹਤ, ਸਿੱਖਿਆ ਅਤੇ ਸਾਫ਼ ਵਾਤਵਰਨ, ਕੈਲੀਫੋਰਨੀਆ ਦੇ ਤਿੰਨ ਉੱਘੇ ਲੱਛਣ ਹਨ। ਆਬਾਦੀ ਪੱਖੋਂ ਅਮਰੀਕਾ ਦੀ ਇਹ ਸਭ ਤੋਂ ਵੱਡੀ ਸਟੇਟ ਹੈ ਅਤੇ ਖੇਤਰ ਪੱਖੋਂ ਤੀਜੀ ਵੱਡੀ ਸਟੇਟ ਹੈ। ਕਿਹਾ ਜਾਂਦਾ ਹੈ ਕਿ ਕੈਲੀਫੋਰਨੀਆ ਵਿਚ ਇਕ ਸਾਲ ਵਿਚ 10 ਹਜ਼ਾਰ ਵਾਰ ਨਿੱਕੇ ਵੱਡੇ ਭੂਚਾਲ ਆਉਂਦੇ ਹਨ, ਪਰ ਫੇਰ ਵੀ ਵਿਕਾਸ ਪੱਖੋਂ ਇਸ ਨੇ ਬੇਹਤਰੀਨ ਕੰਮ ਕੀਤਾ ਹੈ।

ਮੇਲੇ ਤੋਂ ਮੋਰਚੇ ਤੱਕ ਪਹੁੰਚਦਿਆਂ-3 : ਵਰ੍ਹਦੇ ਮੀਂਹ ਤੇ ਸ਼ੂਕਦੇ ਤੂਫਾਨਾਂ ’ਚ ਵੀ ਕਿਸਾਨੀ ਦੇ ਪਰਚਮ ਝੂਲਦੇ ਰਹੇ ...

ਜਦ ਅਵਾਮ ਸੜਕਾਂ ਤੇ ਹੋਵੇ ਤੇ ਅਵਾਮ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਲੇਖਕ ਜੇਲਾਂ ਵਿਚ ਹੋਵੇ ਤਾਂ ਇਹ ਸੱਤਾ ਦੇ ਬੇਲਗਾਮ ਅਤੇ ਜ਼ਾਲਮ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਅਜਿਹੇ ਦੌਰ ਵਿਚ ਖਲਨਾਇਕਾਂ ਦੀ ਇਕ ਪੂਰੀ ਫਸਲ ਪੈਦਾ ਹੁੰਦੀ ਹੈ, ਜੋ ਹਿਟਲਰ, ਨੀਰੋ, ਔਰੰਗਜ਼ੇਬ ਅਤੇ ਜਨਰਲ ਡਾਇਰ ਦੀ ਵਾਰਿਸ ਹੁੰਦੀ ਹੈ। ਭਲਾ ਇਹ ਕਿਵੇਂ ਹੋ ਸਕਦਾ ਹੈ ਕਿ ਖਲਨਾਇਕਾਂ ਦੇ ਦੌਰ ਵਿਚ ਨਾਇਕ ਪੈਦਾ ਹੋਣੇ ਬੰਦ ਹੋ ਜਾਣ। ਕਦੇ ਵੀ ਧਰਤੀਆਂ ਬਾਂਝ ਨਹੀਂ ਹੁੰਦੀਆਂ, ਕਦੇ ਵੀ ਵਕਤ ਏਨਾ ਖੁਦਗਰਜ਼ ਨਹੀਂ ਹੁੰਦਾ, ਕਦੇ ਵੀ ਸਮੇਂ ਦੀ ਬੰਸਰੀ ਏਨੀ ਬੇਸੁਰੀ ਨਹੀਂ ਹੁੰਦੀ, ਕਦੇ ਵੀ ਸਿਆੜ ਏਨੇ ਬੇਬਸ ਨਹੀਂ ਹੁੰਦੇ ਤੇ ਕਦੇ ਵੀ ਮਾਵਾਂ ਦੀਆਂ ਕੁੱਖਾਂ ਏਨੀਆ ਅਪਾਹਿਜ਼ ਨਹੀਂ ਹੁੰਦੀਆਂ ਕਿ ਖਲਨਾਇਕਾਂ ਦਾ ਟਾਕਰਾ ਕਰਨ ਲਈ ਨਾਇਕ ਗਵਾਚ ਜਾਣ।

ਮੇਲੇ ਤੋਂ ਮੋਰਚੇ ਤੱਕ ਪਹੁੰਚਦਿਆਂ-2 : ਬਹੁ-ਸੱਭਿਆਚਾਰਵਾਦ ਦੀ ਉਮਦਾ ਮਿਸਾਲ ਗਾਜ਼ੀਪੁਰ ਦਾ ਕਿਸਾਨ ਮੋਰਚਾ

ਕੁਦਰਤ ਨੇ ਹਜ਼ਾਰਾਂ ਰੰਗ ਦੇ ਫੁੱਲ ਸਿਰਜੇ ਹਨ, ਹਰ ਫੁੱਲ ਆਪਣੀ ਥਾਂ ਬਾਕਮਾਲ ਹੈ, ਕੁਦਰਤ ਨੇ ਹਜ਼ਾਰਾਂ ਤਰ੍ਹਾਂ ਦੇ ਰੁੱਖ ਤੇ ਫਸਲਾਂ ਸਿਰਜੀਆਂ ਹਨ, ਜਿੰਨਾਂ ਦੇ ਕੱਦ, ਫੈਲਾਅ, ਪੱਤਿਆਂ ਦਾ ਰੰਗ, ਤਾਸੀਰ ਤੇ ਵਰਤੋਂ ਬਿਲਕੁਲ ਅੱਲਗ-ਅੱਲਗ ਹੈ ਤੇ ਬਾਕਮਾਲ ਹੈ। ਬਿਲਕੁਲ ਇਸੇ ਤਰ੍ਹਾਂ ਇਸ ਧਰਤੀ ਤੇ ਕਿੰਨੀਆਂ ਹੀ ਕੌਮਾਂ ਤੇ ਕੌਮੀਅਤਾਂ ਆਪੋ ਆਪਣੇ ਸੱਭਿਆਚਾਰਾਂ, ਰੰਗਾਂ, ਢੰਗਾਂ ਤੇ ਜੀਵਨ ਜਾਚਾਂ ਨਾਲ ਵਿਚਰ ਰਹੀਆਂ ਹਨ, ਸਾਰੀਆਂ ਹੀ ਬਾਕਮਾਲ ਹਨ। ਪਰ ਕਦੇ ਔਰੰਗਜ਼ੇਬ ਨੂੰ, ਕਦੇ ਹਿਟਲਰ ਨੂੰ ਤੇ ਕਦੇ ਜਨਰਲ ਡਾਇਰ ਨੂੰ ਇਹ ਝੱਲ ਵੱਜਦਾ ਹੈ ਕਿ ਉਹਨਾਂ ਦੀ ਕੌਮ/ਧਰਮ/ ਸੱਭਿਆਚਾਰ ਹੀ ਸਰਵ-ਉੱਤਮ ਹੈ ਅਤੇ ਉਹ ਦੂਜਿਆਂ ਨੂੰ ਕੀੜੇ-ਮਕੌੜੇ ਸਮਝ ਦਰੜਨ ਦੀ ਕੋਸ਼ਿਸ਼ ਕਰਦਾ ਹੈ। 

ਮੇਲੇ ਤੋਂ ਮੋਰਚੇ ਤੱਕ ਪਹੁੰਚਦਿਆਂ - 1 :  ਬਦਲ ਗਏ ਨੇ ਰੰਗ-ਢੰਗ ਮੋਰਚੇ ਦੇ ...

ਛੇ ਮਹੀਨਿਆਂ ਤੋਂ ਬਾਅਦ ਦਿੱਲੀ ਦਾ ਮੋਰਚਾ ਹੁਣ ਕੁਝ ਨਵਾਂ-ਨਵੇਲਾ ਹੈ। ਗੇੜੀਆਂ ਲਾਉਣ ਵਾਲੇ ਤਮਾਸ਼ਬੀਨ ਘੱਟ ਗਏ ਹਨ, ਸਿਰ ਧੜ ਦੀ ਬਾਜ਼ੀ ਲਾਉਣ ਵਾਲੇ ਮਰਜੀਵੜੇ ਡਟੇ ਬੈਠੇ ਹਨ। ਆਪ ਮੁਹਾਰੇ ਜਾਣ ਵਾਲੀਆਂ ਫੋਰਸਾਂ ਕਿਸੇ ਵੱਡੇ ਐਕਸ਼ਨ ਦੀ ਉਡੀਕ ਵਿਚ ਹਨ, ਪਰ ਨਿਰੰਤਰ ਜੂਝਣ ਵਾਲੇ ਜੁਝਾਰੂਆਂ ਦੇ ਪਿੰਡ-ਪਿੰਡ ਵਿਚ ਜਥੇ ਬਣ ਚੁੱਕੇ ਹਨ ਤੇ ਉਹ ਹਫ਼ਤੇ ਹਫ਼ਤੇ ਬਾਅਦ ਵਾਰੀ ਸਿਰ ਮੋਰਚਿਆਂ ਵਿਚ ਪਹੁੰਚਦੇ ਹਨ ਤੇ ਇਕ ਹਫ਼ਤੇ ਬਾਅਦ ਰਿਲੇਅ ਰੇਸ ਦਾ ਡੰਡਾ ਅਗਲੇ ਜਥੇ ਦੇ ਹੱਥ ਫੜਾ ਕੇ ਘਰ ਵਾਪਿਸ ਆ ਜਾਂਦੇ ਹਨ। 

ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਮੀਡੀਆ ਨੈੱਟਵਰਕ

ਕਿਸੇ ਵੀ ਦੇਸ਼ ਦੀ ਵਿਵਸਥਾ ਦੇ ਸੁਧਾਰ ਉਤੇ ਤਰੱਕੀ ਬੱਧ ਬਦਲਾਵ ਲਈ ਨੌਜਵਾਨ ਅਹਿਮ ਭੂਮਿਕਾ ਨਿਭਾਉਂਦੇ ਹਨ । ਅਜਾਦੀ ਤੋਂ ਲੈ ਕੇ ਅੱਜ ਤੱਕ ਇਹ ਸੱਚਾਈ ਨੂੰ ਨਕਾਰਿਆ ਨਹੀਂ ਜਾ ਸਕਦਾ। ਇੰਗਲੈਂਡ ਪ੍ਰਧਾਨ ਮੰਤਰੀ ਬਿਨਜਾਮਿਨ ਡਿਸਰਾੲਲੀ (Benjamin disraeli) ਨੇ ਨੌਜਵਾਨਾਂ ਦੀ ਪ੍ਰਸੰਸਾਂ ਕਰਦੇ ਹੋਏ ਲਿਖਿਆ "ਸਭ ਕੁਝ ਜੋ ਵੀ ਮਹਾਨ ਕੰਮ ਹੋਏ ,ਉਹ ਨੌਜਵਾਨਾਂ ਨੇ ਹੀ ਸ਼ੁਰੂ ਤੇ ਖਤਮ ਕੀਤੇ"  ਇਸੇ ਲਈ ਇਹਨਾਂ ਨੂੰ ਦੇਸ਼ ਦਾ ਭਵਿੱਖ ਜਾ ਰੀੜ ਦੀ ਹੱਡੀ (backbone) ਆਖਿਆ ਜਾਂਦਾ ਹੈ। ਅੱਜ ਦੇਸ਼ ਦੇ 25 ਸਾਲਾਂ ਨੌਜਵਾਨਾਂ ਦੀ ਗਿਣਤੀ ਕੁਲ ਅਬਾਦੀ ਦਾ 50 ਪ੍ਰਤੀਸਤ ਤੇ ਜੇ 35 ਸਾਲ ਵਾਲਿਆ ਦਾ ਅੰਕੜਾਂ ਵੀ ਨਾਲ ਜੋੜਿਆ ਜਾਵੇ ਤਾਂ 65 ਪ੍ਰਤੀਸਤ ਹੋ ਜਾਵੇਗਾ। ਇਸੇ ਤਰ੍ਹਾਂ ਪੰਜਾਬ ਦੀ ਲਗਭਗ ਸਵਾ ਤਿੰਨ ਕਰੌੜ ਅਬਾਦੀ ਦਾ 55 ਪ੍ਰਤੀਸਤ ਨੌਜਵਾਨ ਦਾ ਹਿੱਸਾ ਹੈ । 

ਕਿਸਾਨ ਸੰਘਰਸ਼: ਸਮਰਥਨ ਦੀ ਹੌਂਸਲਾ ਅਫ਼ਜਾਈ!

ਗੱਲ,ਦਿੱਲੀ ਬਾਡਰਾਂ 'ਤੇ ਚੱਲਦੇ ਸੰਘਰਸ਼ ਦੀ। ਸੰਘਰਸ਼ ਦੇ ਸਮਰਥਨ ਦੀ, ਹਾਕਮ ਹੱਲੇ ਨੂੰ ਰੋਕ ਪਾਉਣ ਦੀ। ਸਮਰਥਨ ਦੇਣ ਵਾਲਿਆਂ ਨੂੰ ਹੱਲਾਸ਼ੇਰੀ ਦੇਣ ਦੀ, ਹੌਂਸਲਾ ਅਫ਼ਜਾਈ ਕਰਨ ਦੀ। ਸੰਘਰਸ਼, ਹਾਕਮ ਦੇ ਅੱਖੀਂ ਚੁੱਭਦਾ ਤੇ ਸੀਨੇ ਖੁੱਭਦਾ। 

ਮੋਦੀ ਨਾਲ਼ੋਂ ਮਿੰਟੋ ਚੰਗਾ, ਜਿਸ ਸੁਣੀ ਆਵਾਜ਼ ਕਿਸਾਨਾਂ ਦੀ

ਅੱਜ ਕਿਸਾਨ ਮੋਰਚੇ ਦੇ 6 ਮਹੀਨੇ ਪੂਰੇ ਹੋ ਗਏ ਹਨ। ਇਸ ਸਮੇਂ ਵਿੱਚ ਦੁਨੀਆਂ ਤੇ ਹਿੰਦੋਸਤਾਨ ਨੇ ਦੋ ਚੀਜ਼ਾਂ ਪ੍ਰਤੱਖ ਦੇਖੀਆਂ। ਪਹਿਲੀ ਆਪਣੀ ਪਰਜਾ, ਵੋਟਰਾਂ ਅਤੇ ਰਾਜਭਾਗ ਉਤੇ ਬਿਠਾਉਣ ਵਾਲਿਆਂ ਨਾਲ ਦੇਸ਼ ਦੇ ਹਾਕਮਾਂ ਦਾ ਏਨਾਂ ਕਠੋਰ, ਸਖਤ ਤੇ ਹਠੀ ਵਤੀਰਾ। ਦੂਜੀ ਗੱਲ ਲੋਕਾਂ ਦਾ ਆਪਣੇ ਹਾਕਮਾਂ ਵੱਲੋਂ ਉਨ੍ਹਾਂ ਪ੍ਰਤੀ ਹੱਦ ਦਰਜੇ ਦੀ ਬਦਨਾਮੀ ਤੇ ਬਰਬਰਤਾ ਦਿਖਾਉਣ ਦੇ ਬਾਵਜੂਦ, ਸ਼ਾਂਤਮਈ, ਨਫਰਤ ਨੂੰ ਖਤਮ ਕਰਕੇ ਪਿਆਰ ਨਾਲ ਰਹਿਣ, ਵਿਚਰਨ ਤੇ ਸਹਿਣ ਕਰਨ ਦੀ ਰਿਵਾਇਤ। 

ਜਨਮ ਦਿਨ ’ਤੇ ਵਿਸ਼ੇਸ਼ : ਸ਼ਹੀਦ ਭਗਤ ਸਿੰਘ ਦੀਆਂ ਨਜ਼ਰਾਂ ’ਚ, ਕਰਤਾਰ ਸਿੰਘ ਸਰਾਭਾ

ਰਣਚੰਡੀ ਦੇ ਇਸ ਪਰਮ ਭਗਤ ਬਾਗੀ ਕਰਤਾਰ ਸਿੰਘ ਦੀ ਉਮਰ ਉਸ ਵੇਲੇ ਵੀਹਾ ਸਾਲਾਂ ਦੀ ਵੀ ਨਹੀਂ ਹੋਈ ਸੀ ਜਦ ਉਸ ਨੇ ਸਵਤੰਤਰਤਾ ਦੇਵੀ ਦੀ ਬਲੀ ਵੇਦੀ ਉਤੇ ਆਪਣੀ ਕੁਰਬਾਨੀ ਦੇ ਦਿੱਤੀ। ਹਨੇਰੀ ਵਾਂਗ ਉਹ ਇੱਕ ਦਮ ਕਿਤਿਉਂ ਆਏ, ਅੱਗ ਭੜਕਾਈ ਤੇ ਸੁਪਨਿਆਂ 'ਚ ਪਈ ਰਣਚੰਡੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬਗਾਵਤ ਦਾ ਯੁੱਗ ਰਚਿਆ ਅਤੇ ਆਖਰਕਾਰ ਉਹ ਖੁਦ ਆਪ ਵਿੱਚ ਭਸਮ ਹੋ ਗਏ। 

ਜਨਮ ਦਿਨ ਤੇ ਵਿਸ਼ੇਸ਼ : ਭਗਤ ਸਿੰਘ ਤੋਂ ਬਾਅਦ ਸਮਾਜਵਾਦ ਬਾਰੇ ਗੰਭੀਰ ਗਿਆਨ ਰੱਖਣ ਵਾਲਾ ਇਨਕਲਾਬੀ ਸੀ ਸੁਖਦੇਵ

ਸ਼ਹੀਦ ਸੁਖਦੇਵ ਦਾ ਜਨਮ 15 ਮਈ 1905 ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਮਾਤਾ ਰੱਲੀ ਦੇਵੀ ਅਤੇ ਪਿਤਾ ਲਾਲਾ ਰਾਮ ਥਾਪਰ ਦੇ ਘਰ ਹੋਇਆ। ਸੁਖਦੇਵ ਕੇਵਲ ਤਿੰਨ ਸਾਲ ਦਾ ਸੀ ਜਦੋਂ 1910 ਵਿਚ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਗਿਆਰਾਂ ਵਰ੍ਹੇ ਦੀ ਉਮਰ ਵਿਚ ਸੁਖਦੇਵ ਨੇ ਆਪਣੇ ਤਾਇਆ ਜੀ ਲਾਲਾ ਚਿੰਤਰਾਮ ਥਾਪਰ ਨਾਲ ਸਿਆਸੀ ਕੰਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

ਕਰੋਨਾ

ਪਿਛਲੇ ਸਾਲ ਕਰੋਨਾ ਨੇ ਮੇਰੇ ਸੜਕ ਤੇ ਹੱਡ ਸੇਕੇ,
ਇਸ ਵਾਰ ਕੱਟੇ ਚੌਂਕ ਵਿੱਚ ਮੇਰੇ ਚਲਾਣ ਬੇਲੀ ।
ਹਜ਼ਾਰਾਂ ਲੋਕਾਂ ਦਾ ਇਕੱਠ ਤੇ ਰੈਲੀ ਲੀਡਰਾਂ ਦੀ,
ਮੇਰਾ ਬਾਪੂ ਮਰਿਆ ਤੇ ਬੰਦੇ ਵੀਹ ਸ਼ਮਸ਼ਾਨ ਬੇਲੀ।
ਮੇਲੇ ਕੁੰਭ ਦੇ ਤੋਂ ਡਰਦਾ ਕਰੋਨਾ ਨਾ ਨਹਾਉਣ ਜਾਵੇ,
ਕਰੋਨਾ ਬੰਬ ਹੈ ਮਰਕਜ ਵਿਚ ਬਣਿਆ ਪ੍ਰਧਾਨ ਬੇਲੀ।

ਮੌਤਾਂ ਦੇ ਅੰਕੜੇ ਛੁਪਾਉਣਾ ਹੈਵਾਨ ਬਿਰਤੀ ਹੈ

ਕਿਸਾਨ ਐਜੀਟੇਸ਼ਨ

ਕਿਸਾਨ ਘੋਲ ਦੀ ਦਿਸ਼ਾ ਦੀ ਸਮੀਖਿਆ : ਕਰਜ਼ੇ ’ਤੇ ਲਕੀਰ ਫਿਰੇ ਬਿਨਾਂ ਨਹੀਂ ਰੁਕੇਗੀ ਖੁਦਕਸ਼ੀਆਂ ਦੀ ਖੇਤੀ

ਦੁਨੀਆਂ ਦੀ ਸਭ ਤੋਂ ਵੱਡੀ ਲਾਮਬੰਦੀ ਨਾਲ ਅਤੇ ਸਭ ਤੋਂ ਲੰਬਾ ਚੱਲ ਰਹੇ ਕਿਸਾਨ ਘੋਲ ਦੀ ਦਿਸ਼ਾ ਤੇ ਦਸ਼ਾ ਹੁਣ ਕੀ ਹੋਵੇਗੀ,ਇਸ ਬਾਰੇ ਸਿਆਸੀ ਪਾਰਟੀਆਂ, ਵਿਦਿਵਾਨਾਂ ਤੇ ਲੋਕਾਂ ਦੇ ਵਿਚਾਰਾਂ ’ਚ ਵੱਡਾ ਅੰਤਰ ਦੇਖਣ ਨੂੰ ਮਿਲ ਰਿਹਾ ਹੈ।

ਅਸੀਂ ਭੂਤ ਤੋਂ ਕੀ ਸਿੱਖਿਆ?

ਅਸੀਂ ਬੀਤੇ ਤੋਂ ਕੀ ਸਿੱਖਿਆ ਹੈ? ਇਸ ਸਵਾਲ ਕੋਵਿਡ-19 ਦੀ ਦੂਜੀ ਲਹਿਰ ਨੇ ਮੁੜ ਏਜੰਡੇ ਉਪਰ ਲੈ ਆਂਦਾ ਹੈ। ਅਤੀਤ ਨੂੰ ਚੇਤੇ ਕਰਨਾ ਜ਼ਰੂਰੀ ਹੈ ਭਾਵੇਂ ਉਹ ਮਾੜਾ ਹੋਵੇ ਜਾਂ ਚੰਗਾ। ਉਸ ਦੀ ਚੀਰ ਫਾੜ ਤੇ ਮੁਲੰਕਣ ’ਚੋਂ ਹੀ ਅਸੀਂ ਭਵਿੱਖ ਲਈ ਚੰਗੇ ਰਾਹ ਦੀ ਨਿਸ਼ਾਨਦੇਰੀ ਕਰ ਸਕਦੇ ਹਾਂ। ਜਰਾ ਯਾਦ ਕਰੋ। ਕਰੋਨਾ ਮਹਾਂਮਾਰੀ ਦਾ ਮਹਾਂਮਾਰੀ ਵਜੋਂ ਐਲਾਨ ਡਬਲਿਊ ਐਚ ਓ ਨੇ ਜਨਵਰੀ 2020 ਵਿੱਚ ਐਲਾਨ ਕਰ ਦਿੱਤਾ ਸੀ, ਪਰ ਅਸੀਂ 24 ਤੇ 25 ਫਰਵਰੀ 2020 ਤੱਕ ਟਰੰਪ ਦੀ ਭਾਰਤ ਯਾਤਰਾ ‘ਨਮਸਤੇ ਟਰੰਪ’ ਉਡੀਕਦੇ ਰਹੇ।

ਅੰਗਰੇਜ਼ੀ ਜ਼ੁਲਮ ਦੀ ਕਹਾਣੀ - ਜਲ੍ਹਿਆਂਵਾਲਾ ਬਾਗ

13 ਅਪ੍ਰੈਲ ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਚਾਨਣ ਦੀ ਲੋਅ ਤੇ ਹਨ੍ਹੇਰੇ ਦੀ ਕਾਲਖ਼ ਦੇ ਟਕਰਾਅ ਦਾ ਦਿਨ ਕਿਹਾ ਜਾ ਸਕਦਾ ਹੈ। ਇਸ ਦਿਨ ਅੰਨ੍ਹੀ ਲੁੱਟ-ਖਸੁੱਟ, ਜਬਰ-ਜ਼ੁਲਮ, ਜਗੀਰੂ ਤੇ ਧਾਰਮਿਕ ਦਾਬੇ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਪੰਜਾਬ ਦੇ ਦੱਬੇ ਕੁਚਲੇ ਲੋਕਾਂ ਦੀ ਮਾਨਸਿਕ ਗੁਲਾਮੀ ਨੂੰ ਤੋੜਿਆ ਅਤੇ ਸਭ ਵਰਗਾਂ ਦੇ ਲੋਕਾਂ ਨੂੰ ਜਾਤ ਪਾਤ ਦੀ ਧੁੰਦ ‘ਚੋਂ ਕੱਢ ਕੇ ਬਰਾਬਰੀ ਦੇ ਮੰਚ ‘ਤੇ ਲੈ ਆਂਦਾ। ਅਜਿਹਾ ਕਰਕੇ ਗੁਰੂ ਜੀ ਨੇ ਅਜਿਹੇ ਲੋਕਾਂ ‘ਚ ਨਵੀਂ ਰੂਹ ਫੂਕੀ ਸੀ।

ਦੇਸ਼ ਕਿਧਰ ਨੂੰ ਜਾ ਰਿਹਾ ਹੈ?

ਭਾਜਪਾ ਦੀ 2014 ਵਿੱਚ ਕੇਂਦਰ ’ਚ ਸਤਾਹ ’ਤੇ ਆਮਦ ਨਾਲ ਦੇਸ਼ ਦੀ ਦਿਸ਼ਾ ਤੇ ਦਸ਼ਾ ’ਚ ਵੱਡਾ ਮੋੜਾ ਆਇਆ ਹੈ। ਭਾਜਪਾ ਦੀ ਪ੍ਰਚਾਰ ਸ਼ੈਲੀ ਤੇ ਦਿੱਖ ਤੋਂ ਇਉਂ ਲਗਦਾ ਹੈ ਜਿਵੇਂ ਉਹ ਭਾਰਤ ਦੀ ਸੰਸਕ੍ਰਿਤੀ, ਵਿਰਾਸਤ ਤੇ ਇਤਿਹਾਸ ਦੇ ਅਸਲੀ ਵਾਰਸ ਹੋਣ ਅਤੇ ਹੁਣ ਭਾਰਤ ਨੂੰ ਫਿਕਰ ਕਰਨ ਦੀ ਲੋੜ ਨਹੀਂ।

ਕਿਸਾਨ, ਕੋਰੋਨਾ ਅਤੇ ਸਿਆਸੀ ਪਾਰਟੀਆਂ

ਕਾਂਗਰਸ ਦੇ ਬੁਣੇ ਜਾਲ ਨੂੰ ਵਰਤ ਕੇ ਭਾਜਪਾ ਨੇ ਕਿਸਾਨਾਂ ਤੇ ਆੜਤੀਆਂ ਨੂੰ ਫਸਾਇਆ

ਪੰਜਾਬ ਦੇ ਮੰਤਰੀ ਸਮੂਹ ਦੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਫਸਲ ਦੀ ਸਿੱਧੀਅਦਾਇਗੀ ਨਾ ਕਰਨ ਦੇ ਮਾਮਲੇ ਉੱਪਰ  ਕੱਲ ਦਿੱਲੀ ਹੋਈ ਗੱਲਬਾਤ ਫੇਲ੍ਹ ਹੋ ਗਈ ਹੈ। ਕੇਂਦਰ ਨੇ ਬੜੇ ਸਪੱਸ਼ਟ ਲਫਜ਼ਾਂ ’ਚ ਪੰਜਾਬ ਨੂੰ ਕਹਿ ਦਿੱਤਾ ਹੈ ਕਿ ਖਰੀਦ ਦਾ ਮਾਮਲਾ ਕੇਂਦਰ ਦਾ ਮਾਮਲਾ ਹੈ। ਜੇ ਪੰਜਾਬ ਸਰਕਾਰ ਕੇਂਦਰ ਦੇ ਫੈਸਲੇ ਨੂੰ ਨਹੀਂ ਮੰਨਣਾ ਚਾਹੁੰਦੀ ਤਾਂ ਉਹ ਖੁਦ ਖਰੀਦ ਦਾ ਪ੍ਰਬੰਧ ਕਰ ਸਕਦੀ ਹੈ, ਪਰ ਕੇਂਦਰ ਇਸ ਪ੍ਰਬੰਧ ’ਚ ਸ਼ਾਮਲ ਨਹੀਂ ਹੋਵੇਗਾ। ਜਿਸਦਾ ਸਪੱਸ਼ਟ ਅਰਥ ਹੈ ਕਿ ਕੇਂਦਰ ਇਸ ਖਰੀਦ ਦੇ ਪੈਸੇ ਨਹੀਂ ਦੇਵੇਗਾ ਤੇ ਪੰਜਾਬ ਸਰਕਾਰ ਨੂੰ ਹੀ ਆਪਣੇ ਪੱਧਰ ਤੇ ਇਹ ਪ੍ਰਬੰਧ ਕਰਨਾ ਪਵੇਗਾ। 

ਸੰਪਾਦਕੀ :- ਤਾਨਾਸ਼ਾਹੀ ਵੱਲ ਵਧਦੇ ਕਦਮ

2014 ਤੋਂ ਬਾਅਦ ਦੇ ਅੰਕੜੇ ਦਸਦੇ ਹਨ ਕਿ ਭਾਜਪਾ ਦੀ ਕੇਂਦਰੀ ਸਤਾਹ 'ਤੇ ਆਮਦ ਨਾਲ ਦੇਸ਼ 'ਚ ਵਿਰੋਧੀ ਆਵਾਜ਼ਾਂ ਪ੍ਰਤੀ ਅਸਹਿਣਸ਼ੀਲਤਾ ਵਧ ਗਈ ਹੈ। ਸਰਕਾਰ, ਪ੍ਰਸਾਸ਼ਨ ਤੇ ਪੁਲੀਸ ਵਧੀਕੀਆਂ ਖਿਲਾਫ ਆਮ ਆਦਮੀ ਤੇ ਵਿਰੋਧੀਆਂ ਦੀ ਆਵਾਜ਼ ਜਮਹੂਰੀਅਤ ਦੇ ਜਿੰਦਾ ਹੋਣ ਦਾ ਸਬੂਤ ਹੁੰਦਾ ਹੈ। ਲੋਕਾਂ ਦੀ ਜਮਹੂਰੀ ਧੜਕਣ ਦਾ ਪੈਮਾਨਾ ਹੁੰਦਾ ਹੈ। ਪਰ ਭਾਜਪਾ ਨੇ ਸਰਕਾਰੀ ਸਤਾਹ 'ਤੇ ਕਾਬਜ਼ ਹੁੰਦਿਆਂ ਹੀ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਨਣੀ ਬੰਦ ਕਰ ਦਿੱਤੀ।

ਸੰਪਾਦਕੀ :- ਕਿਸਾਨ ਹੱਕਾਂ ਦੀ ਲੜਾਈ ਤੇ ਦਿੱਲੀ ਦੀ ਫਿਰਕੂ ਐਨਕ

ਪੰਜਾਬ ਮੁੜ 80ਵਿਆਂ ਦੇ ਦੌਰ ਵੱਲ ਵਧ ਰਿਹਾ ਹੈ। ਹਰ ਰੋਜ਼ ਨਵੀਂ ਖਬਰ ਆ ਰਹੀ ਹੈ ਤੇ ਇਸ ਟਕਰਾਅ ਨੂੰ ਵਧਾ ਰਹੀ ਹੈ। 1982 ਵਿੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਲੱਗੇ ਕਪੂਰੀ ਮੋਰਚੇ ਤੋਂ ਚਾਲੂ ਹੋਏ ਸੰਘਰਸ. ਨੂੰ ਬਾਅਦ ਵਿੱਚ ਸਾਕਾ ਨੀਲਾ ਤਾਰਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ, ਦੇਸ. ਭਰ ’ਚ ਫੈਲੇ ਸਿੱਖ ਵਿਰੋਧੀ ਦੰਗੇ ਅਤੇ ਫਿਰ ਕੇਂਦਰੀ ਬਲਾਂ ਤੇ ਸਿੱਖ ਖਾੜਕੂਆਂ ਦੀ ਲੰਬੀ ਚੱਲੀ ਲੜਾਈ ਦੇ ਹਾਲਾਤ ਵਿੱਚੋਂ ਲੰਘਣਾ ਪਿਆ ਸੀ। ਸਰਕਾਰੀ ਅੰਕੜਿਆਂ ਅਨੁਸਾਰ 30 ਹਜ਼ਾਰ ਪਰ ਵੱਖ ਵੱਖ ਜਥੇਬੰਦੀਆਂ ਅਨੁਸਾਰ ਇਹ ਅੰਕੜਾ 50 ਹਜ਼ਾਰ ਤੋਂ ਇੱਕ ਲੱਖ ਤੱਕ ਲੋਕਾਂ ਦੇ ਪੰਜਾਬ ਵਿੱਚ ਮਰਨ ਤੱਕ ਪਹੁੰਚ ਗਿਆ ਸੀ। ਦਹਾਕਿਆਂ ਤੱਕ ਪੰਜਾਬ ਕੇਂਦਰੀ ਬਲਾਂ ਦੇ ਪੈਰਾਂ ਹੇਠ ਰੌਂਦਿਆ ਗਿਆ। 

‘ਲੋਕ ਪੜ੍ਹਿਆ ਕਰਨਗੇ ਭਾਜਪਾ ਦੇ ਪਤਨ ਦੇ ਕਾਰਨ : ਤਿੰਨ ਕਾਲੇ ਕਾਨੂੰਨ ਤੇ ਕਿਸਾਨ ਸੰਘਰਸ਼’

ਇਤਿਹਾਸ ਤੋਂ ਜਾਣੂ ਲੋਕ ਜਾਣਦੇ ਹਨ ਕਿ ਇਤਿਹਾਸ ਬਨਣ ਤੇ ਰਚਣ ਵਾਲੀਆਂ ਲਹਿਰਾਂ, ਘੋਲ ਤੇ ਇਨਕਲਾਬ ਹਮੇਸ਼ਾ ਵਿੱਖੜੇ ਤੇ ਔਜੜ ਰਾਹਾਂ ’ਤੇ ਚੱਲ ਕੇ ਹੀ ਮੁਕਾਮ ਹਾਸਲ ਕਰਦੇ ਹਨ। ਮੁਗਲਾਂ ਦੇ ਧਾਰਮਿਕ ਕੱਟੜਵਾਦੀ ਜ਼ੁਲਮਾਂ ਦਾ ਜਵਾਬ ਦੇਣ ਲਈ ਪਹਿਲਾਂ ਗੁਰੂ ਸਹਿਬਾਨਾਂ ਨੇ ਸ਼ਾਂਤਮਈ ਕੁਰਬਾਨੀਆਂ ਕੀਤੀਆਂ ਤੇ ਅੰਤ ਜ਼ੁਲਮ ਦੀ ਵਧਦੀ ਹਨ੍ਹੇਰੀ ਦੇ ਟਾਕਰੇ ਲਈ ਬੰਦਾ ਬਹਾਦਰ ਤੇ ਅੰਤ ਸਿੱਖ ਰਾਜ ਦੇ ਉਦੇ (ਬਨਣ) ’ਚ ਹੋਇਆ।

ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੂਲੇ ਦੇ ਜਨਮ ਦਿਨ ’ਤੇ ਵਿਸ਼ੇਸ਼ 

ਭਾਰਤੀ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਵਰਕੇ ਦੱਬੇ ਪਏ ਹਨ, ਜਿਨ੍ਹਾਂ ਨੇ ਕਿਰਤੀਆਂ ਚੋਂ ਦੱਬੇ ਕੁਚਲੇ  ਲੋਕਾਂ ਨੂੰ ,ਜਿਉਣ ਯੋਗ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ।ਭਾਰਤ ਦੀ ਅੱਧੀ ਆਬਾਦੀ ਭਾਵ ਔਰਤ ਵਰਗ ਨੇ ਸਦੀਆਂ ਤੋਂ ਹੀ ਪੈਰ ਦੀ ਜੁੱਤੀ ਹੋਣ ਦਾ ਸੰਤਾਪ ਹੰਢਾਇਆ  ਹੈ। ਇਸ ਸੰਤਾਪ ਨੂੰ ਝੱਲਦਿਆਂ ਹੋਇਆਂ, ਕੁਝ ਔਰਤਾਂ ਨੇ ਬੜੀ ਦਲੇਰੀ ਨਾਲ ਅਗਾਊਂ ਕਦਮ ਚੁੱਕਦਿਆਂ ਪੈਰ ਦੀ ਜੁੱਤੀ ਤੋਂ ਬਰਾਬਰ ਖੜ੍ਹਨ ਦੇ ਯੋਗ ਹੋਣ ਲਈ ਮੌਕੇ ਪ੍ਰਦਾਨ ਕਰਨ ਦਾ ਪਲੇਟਫਾਰਮ ਦਿੱਤਾ । 

ਕਿਸਾਨੀ ਸੰਘਰਸ਼ : ਜਜ਼ਬੇ ,ਅਨੁਸ਼ਾਸਨ ਤੇ ਭਾਈਚਾਰਕ ਸਾਂਝ ਦੀ ਅਨੌਖੀ ਮਿਸਾਲ

ਤਿੰਨ ਕਿਸਾਨੀ ਕਾਨੂੰਨਾਂ ਵਿਰੁੱਧ 26-27 ਨਵੰਬਰ ਦਾ ਦੋ ਰੋਜ਼ਾ ਦਿੱਲੀ ਚੱਲੋ ਪ੍ਰੋਗਰਾਮ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਿਸਾਨਾਂ ਲਈ ਪੱਕੀ ਠਾਹਰ ਬਣਦਾ ਜਾ ਰਿਹਾ ਹੈ।ਦਿੱਲੀ ਚੱਲੋ ਅੰਦੋਲਨ ਹੁਣ ਦਿੱਲੀ  ਕਿਸਾਨ ਮੋਰਚੇ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹੈ।ਜਦੋਂ ਕੋਈ ਵੀ ਧਿਰ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਉਪਰੰਤ ਸੱਥਾਂ ਵਿੱਚ ਆ ਕੇ ਉੱਥੇ ਚੱਲ ਰਹੀਆਂ ਸਰਗਰਮੀਆਂ ਬਾਰੇ ਦੱਸਦੀ ਹੈ ਤਾਂ ਹਰ ਪੰਜਾਬੀ ਨੌਜਵਾਨ-ਬਜ਼ੁਰਗ ਦੇ ਮਨ ਅੰਦਰ ਮੋਰਚੇ ਵਿੱਚ ਸ਼ਾਮਲ ਹੋਣ ਦੀ ਤਾਂਘ ਹੁਲਾਰੇ ਲੈਣ ਲੱਗ ਪੈਂਦੀ ਹੈ

ਆਖਰ ਰਾਵਣ ਦੀ ਥਾਂ ਮੋਦੀ ਦੇ ਪੁਤਲੇ ਕਿਉਂ ?

ਭਾਰਤ ਵਿੱਚ ਸਦੀਆਂ ਤੋਂ ਧਾਰਮਿਕ ਪੱਖੋਂ ਸਭ ਤੋਂ ਵੱਧ ਮਾੜੇ ਤੇ ਘਿਰਣਿਤ ਮੰਨੇ ਜਾਂਦੇ ਕਿਰਦਾਰ ਰਾਵਣ , ਉਸ ਦੇ ਭਰਾ ਕੁੰਭਕਰਣ ਤੇ ਪੁੱਤਰ ਮੇਘਨਾਥ ਦੇ ਪੁਤਲਿਆਂ ਨੂੰ ਬਦੀ ਉਤੇ ਨੇਕੀ ਦੀ ਜਿੱਤ ਦਾ ਹਵਾਲਾ ਦਿੰਦਿਆ ਸਾੜਿਆ ਜਾਂਦਾ ਰਿਹਾ ਹੈ। ਇਸ ਵਾਰ ਆਈ ਇਤਿਹਾਸਕ ਤਬਦੀਲੀ ਤਹਿਤ ਭਾਰਤ ਦੇ ਇੱਕ ਸੂਬੇ ਪੰਜਾਬ ਅੰਦਰ ਬਹੁਤ ਵੱਡੇ ਪੱਧਰ ਉਤੇ ਦੇਸ਼ ਦੇ ਸਭ ਤੋਂ ਵੱਧ ਵੋਟਾਂ ਤੇ ਸੀਟਾਂ ਹਾਸਲ ਕਰਨ ਵਾਲੇ ਆਗੂ ਨਰਿੰਦਰ ਮੋਦੀ ਦੇ ਪੁਤਲੇ ਨੂੰ ਰਾਵਨ ਦੀ ਥਾਂ ਦਿੰਦਿਆਂ ਸਾੜਿਆ ਗਿਆ ।ਸਿਆਸਤਦਾਨਾਂ ਦੀ ਬਜਾਇ ਨਿਰੋਲ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਸੂਬੇ ਸਮੇਤ ਦੇਸ਼ ਦੀ ਇੱਕ ਧਿਰ ,ਜੋ ਵੱਖਰੀ ਸੁਰ ਰੱਖਦੀ ਹੈ,ਨੇ ਦਬਵੀਂ ਜਿਹੀ ਆਵਾਜ਼ ਵਿੱਚ ਵਿਰੋਧ ਵੀ ਕੀਤਾ ਹੈ।

ਕਿਸਾਨ-ਮਜ਼ਦੂਰ ਮੰਚ ਤੋਂ ਇੱਕ ਸੁਨੇਹਾ ਇਹ ਵੀ ਜਾਵੇ...

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਦੇ ਕਲਿਆਣ ਕਰਨ ਦਾ ਦਾਅਵਾ ਕਰਦਿਆਂ ਦੋ ਨਿਰੋਲ ਕਿਸਾਨੀ ਆਰਡੀਨੈਂਸ, ਇੱਕ ਜਮਾਖੋਰੀ ਸਬੰਧੀ ਆਰਡੀਨੈਂਸ ਤੇ ਤਿੰਨ ਕਿਰਤ ਸੁਧਾਰਾਂ ਦੇ ਆਰਡੀਨੈਂਸ ਪਾਸ ਕਰ ਦਿੱਤੇ ਗਏ ਹਨ।ਉਪਰੋਕਤ ਦੱਸੇ ਸਾਰੇ ਆਰਡੀਨੈਂਸ ਜੋ ਸੰਸਦ ਦੇ ਮੌਜੂਦਾ ਇਜਲਾਸ ਦੌਰਾਨ ਸੰਸਦ ਦੇ ਦੋਵੇਂ ਸਦਨਾਂ ਵਿੱਚ ਬਿੱਲ ਵਜੋਂ ਪੇਸ਼ ਕੀਤੇ ਗਏ ਹਨ,ਮਾਣਯੋਗ ਰਾਸ਼ਟਰਪਤੀ ਦੇ ਦਸਤਖਤਾਂ ਉਪਰੰਤ ਕਾਨੂੰਨ ਦਾ ਰੂਪ ਲੈ ਲੈਣਗੇ। ਕਿਸਾਨੀ ਆਰਡੀਨੈਂਸਾਂ ਦਾ ਤਾਂ ਕੈਬਨਿਟ ਵਿੱਚ ਪਾਸ ਹੋਣ ਦੇ ਸਮੇਂ ਤੋਂ ਹੀ ਵਿਰੋਧ ਹੋ ਰਿਹਾ ਜਦਕਿ ਅਖੌਤੀ ਕਿਰਤ ਸੁਧਾਰਾਂ ਦੇ ਦਾਅਵਿਆਂ ਵਾਲੇ ਆਰਡੀਨੈਂਸ ਹੁਣ ਅਚਾਨਕ ਹੀ ਸਾਹਮਣੇ ਆਏ ਹਨ।ਇਹ ਸਭ ਨੂੰ ਪਤਾ ਹੈ ਕਿ ਰਾਜ ਸਭਾ ਵਿੱਚ ਕਿਸਾਨੀ ਆਰਡੀਨੈਂਸਾਂ ਦੇ ਪਾਸ ਹੋਣ ਵੇਲੇ ਵਿਰੋਧੀ ਧਿਰ ਨੇ "ਵੋਟ ਵੰਡ" ਵਾਲੇ ਨਿਯਮ ਤਹਿਤ ਵੋਟਿੰਗ ਦੀ ਮੰਗ ਕੀਤੀ ਸੀ।ਇਸ ਨਿਯਮ ਤਹਿਤ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਨੂੰ ਵੱਖ-ਵੱਖ ਕਰ ਕੇ ਬਿਠਾਇਆ ਜਾਂਦਾ ਹੈ।

ਕਾਂਗਰਸ ਦੀ ਸਮੱਸਿਆ ਜਥੇਬੰਦਕ ਨਹੀਂ, ਵਿਚਾਰਧਾਰਕ

ਐਮ ਸੀ ਚੋਣਾਂ : ਮੁੱਦੇ, ਆਗੂ ਤੇ ਸਧਾਰਨ ਲੋਕ

ਸਮਾਜ ਦੇ ਵਿਕਾਸ ਵਿੱਚ ਲੋਕਤੰਤਰ ਦੀ ਭੂਮਿਕਾ ਬੇਹੱਦ ਅਹਿਮ ਰਹੀ ਹੈ। ਰਾਜਸ਼ਾਹੀ ਦੇ ਖਾਤਮੇ ਬਾਅਦ ਇਹ ਲੋਕਤੰਤਰ ਹੀ ਸੀ, ਜਿਸ ਨੇ ਪੁਰਾਣੇ ਸਮਿਆਂ ਵਿੱਚ ਘੋੜਿਆਂ ਦੀਆਂ ਟਾਪਾਂ ਨਾਲ ਦੌੜਨ ਵਾਲੇ ਵਰਗ ਨੂੰ ਵੀ ਆਪਣੀ ਖੁਦ ਦੀ ਕੁੱਲੀ (ਰਿਹਾਇਸ਼ੀ ਮਕਾਨ) ਦੇ ਲਾਇਕ ਬਣਾਇਆ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਮੇਂ-ਸਮੇਂ ਉਤੇ ਕਈਂ ਸੰਸਥਾਵਾਂ ਬਣੀਆਂ, ਜਿਨ੍ਹਾਂ ਵਿੱਚ ਪੰਚਾਇਤ ਤੋਂ ਲੈ ਕੇ ਸੰਸਦ ਭਵਨ ਤੱਕ ਸ਼ਾਮਿਲ ਹਨ। ਇਨ੍ਹਾਂ ਵਿੱਚ ਇੱਕ ਸੰਸਥਾ ਜੋ ਸ਼ਹਿਰਾਂ ਦੇ ਵਿਕਾਸ ਲਈ ਹੋਂਦ ਵਿੱਚ ਆਈ , ਨੂੰ ਸਥਾਨਕ ਸੰਸਥਾ ਕਿਹਾ ਜਾਂਦਾ ਹੈ। ਇਸ ਸੰਸਥਾ ਅਧੀਨ ਮਿਊਂਸੀਪਲ ਕਾਰਪੋਰੇਸ਼ਨ (ਨਗਰ ਨਿਗਮ) , ਮਿਊਂਸੀਪਲ ਕਮੇਟੀਆਂ(ਨਗਰ ਕੌਂਸਲਾਂ), ਨੋਟੀਫਾਈਡ ਏਰੀਆ ਕਮੇਟੀ (ਨਗਰ ਪੰਚਾਇਤ) ਆਦਿ ਸ਼ਾਮਿਲ ਹਨ।

ਨਜਾਇਜ਼ ਮਾਈਨਿੰਗ : ਬੇਜ਼ਬਾਨ ਦਰਿਆ, ਬੇਕਿਰਕ ਸਿਆਸਤਦਾਨ

ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਨਜਾਇਜ਼ ਮਾਈਨਿੰਗ (ਰੇਤ-ਮਿੱਟੀ ਦੀ ਗੈਰ ਕਾਨੂੰਨੀ ਚੁਕਾਈ)ਇੱਕ ਬਹੁਤ ਵੱਡਾ ਕਾਰੋਬਾਰ ਹੈ ਅਤੇ ਦਰਿਆਵਾਂ ਨੇੜਲੇ ਖੇਤਰਾਂ ਵਿੱਚ ਤਾਂ ਇਹ ਕਾਰੋਬਾਰ ਅਮਰ ਵੇਲ ਵਾਂਗ ਵਧ ਰਿਹਾ ਹੈ।ਪਿਛਲੇ ਤੀਹ ਸਾਲਾਂ ਵਿੱਚ ਹੀ ਇਹ ਕਾਰੋਬਾਰ ਵੀਹ-ਤੀਹ ਫੁੱਟ ਹੇਠਾਂ ਵੱਲ ਨੂੰ ਵਧ ਗਿਆ ਹੈ। ਸ਼ਾਇਦ ਪੰਜਾਬ ਵਿੱਚ ਤਾਂ ਇਸ ਦੀ ਸਪੀਡ ਪਾਣੀ ਦੇ ਡੂੰਘਾ ਹੋਣ ਤੋਂ ਵੀ ਵੱਧ ਹੈ।ਭਾਵੇਂ ਇਸ ਕਾਰੋਬਾਰ ਦੇ ਅਸਲ ਪਿਓ ਦਾ ਪਤਾ ਨਹੀਂ ਲੱਗਦਾ ਪਰ ਇਸ ਕਾਰੋਬਾਰ ਨੂੰ ਖੁਰਾਕ ਪ੍ਰਦਾਨ ਕਰਨ ਤੇ ਇਸ ਦੇ ਪਾਲਣ- ਪੌਸ਼ਣ ਵਿੱਚ ਕੋਈ ਸਰਕਾਰ ਜਾਂ ਧਿਰ ਪਿੱਛੇ ਨਹੀਂ ਰਹਿੰਦੀ।

ਡਾਟੇ ਦੀ ਖੇਡ : ਅੰਬਾਨੀ-ਜੁਕਰਬਰਗ ਮਿਲ ਕੇ ਕੱਢਣਗੇ ਭਾਰਤੀ ਬਿਗ ਡਾਟਾ ਵਿੱਚੋਂ ਤੇਲ

ਵਿਸ਼ਵ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਦੇਸ਼ ਭਰ ਵਿਚ ਇੱਕ ਪਾਸੇ ਲਾਕਡਾਉਨ ਕਰਕੇ ਸਾਰੇ ਕੰਮਧੰਦੇ ਬੰਦ ਹੋਣ ਨਾਲ ਲੋਕਾਂ ਦੀ ਆਮਦਨ ਬੰਦ ਹੋ ਗਈ ਹੈ। ਦੂਜੇ ਪਾਸੇ ਇੱਕ ਰਾਤ ਵਿੱਚ ਰਿਲਾਇੰਸ ਜੀਉ ਦੇ ਸ਼ੇਅਰ ਹੋਲਡਰ ਮਾਲਾਮਾਲ ਹੋ ਗਏ। ਮਾਰਕ ਜੁਕਰਬਰਗ ਨੇ ਰਿਲਾਇੰਸ ਜੀਉ ਵਿੱਚ 43,574 ਕਰੋੜ ਰੁਪਏ ਲਗਾ ਕੇ ਜੀਉ ਦੀ 9.99 ਫੀਸਦੀ ਹਿੱਸੇਦਾਰੀ ਆਪਣੇ ਨਾ ਕੀਤੀ ਹੈ। ਘੱਟ ਸਮੇਂ ਵਿੱਚ ਕਰੋੜਾਂ ਉਪਭੋਗਤਾਵਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਨਣ ਦੇ ਬਾਅਦ, ਹੁਣ ਫੇਸਬੁਕ ਦੇ ਮਾਲਿਕ ਮਾਰਕ ਜੁਕਰਬਰਗ ਨੂੰ ਆਪਣੇ ਵੱਲ ਲੁਭਾਇਆ ਹੈ। 

12