English Hindi Monday, October 25, 2021

ਚੰਡੀਗੜ੍ਹ/ਆਸਪਾਸ

ਕਾਂਗਰਸ,ਭਾਜਪਾ ਤੇ ਅਕਾਲੀ ਦਲ ਮੋਦੀ ਦੇ ਇਸ਼ਾਰਿਆਂ ‘ਤੇ ਚੱਲ ਰਹੇ:ਰਾਘਵ ਚੱਢਾ

2017 ‘ਚ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਸਾਰੀਆਂ ਪਾਰਟੀਆਂ ਨੇ ਬਣਾਇਆ ਸੀ ਸਾਂਝਾ ਫਰੰਟ: ਚੀਮਾ

ਆਰੀਅਨਜ਼ ਵਿਖੇ ਕਰਵਾ ਚੌਥ ਧੂਮਧਾਮ ਨਾਲ ਮਨਾਇਆ ਗਿਆ

ਕਿਸਾਨਾਂ ਦੇ ਸਮਰਥਨ ’ਚ ਭੁੱਖ ਹੜਤਾਲ 137ਵੇਂ ਦਿਨ ’ਚ ਦਾਖਲ

ਮੋਹਾਲੀ, 21 ਅਕਤੂਬਰ, ਜਸਵੀਰ ਸਿੰਘ ਗੋਸਲ :

ਕੇਂਦਰ ਦੇ ਤਿੰਨ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਲੜੀਵਾਰ ਭੁੱਖ ਹੜਤਾਲ 137ਵੇਂ ਦਿਨ ਵਿੱਚ ਦਾਖਲ ਹੋ ਗਈ। ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਦਰਸ਼ਨੀ ਡਿਊਟੀ ਦੇ ਨੇੜੇ ਪੁਆਧ ਇਲਾਕੇ ਦੇ ਸਹਿਯੋਗ ਨਾਲ ਚੱਲ ਰਹੀ ਭੁੱਖ ਹੜਤਾਲ ਉਤੇ ਅੱਜ ਪਿੰਡ ਸੋਹਾਣਾ ਵੱਲੋਂ ਸੇਵਾਦਾਰ ਭੁੱਖ ਹੜਤਾਲ ਤੇ ਬੈਠੇ।

ਮੋਹਾਲੀ ਵਾਸੀਆਂ ਨੂੰ ਬਾਂਦਰਾਂ ਨੇ ਵਖ਼ਤ ਪਾਇਆ

ਮੋਹਾਲੀ ਦੇ ਕਈ ਸੈਕਟਰਾਂ ਵਿੱਚ ਅੱਜ ਕੱਲ੍ਹ ਬਾਂਦਰਾਂ ਨੇ ਹੁੜਦੰਗ ਮਚਾਇਆ ਹੋਇਆ ਹੈ। ਰਿਹਾਇਸ਼ੀ ਇਲਾਕਿਆਂ ਵਿੱਚ ਬਾਂਦਰਾਂ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਸੈਕਟਰ 68, 69, ਫੇਜ 10 ਅਤੇ 11 ਵਿੱਚ ਬਾਂਦਰਾਂ ਦੀ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। 

ਕੈਪਟਨ ਅਮਰਿੰਦਰ ਦੇ ਦੋ ਦਿਨਾਂ ਦਿੱਲੀ ਦੌਰੇ ‘ਤੇ ਜਾਣ ਦੀ ਚਰਚਾ

ਪੰਜਾਬ ਵਿੱਚ ਬੀ.ਐਸ.ਐਫ. ਦੇ ਅਧਿਕਾਰ ਖੇਤਰ ਵਧਾਉਣ ਦਾ ‘ਆਪ’ ਨੇ ਕੀਤਾ ਸਖ਼ਤ ਵਿਰੋਧ

ਬੀਐਸਐਫ ਦੇ ਮੁੱਦੇ ‘ਤੇ ਅਕਾਲੀ ਦਲ ਵੱਲੋਂ ਰਾਜ ਭਵਨ ਅੱਗੇ ਪ੍ਰਦਰਸ਼ਨ

ਮੁਲਾਜ਼ਮਾਂ ਲਈ ਖੁਸ਼ਖਬਰੀ : ਚੰਡੀਗੜ੍ਹ ਪ੍ਰਸ਼ਾਸਨ ਨੇ ਸੈਲਰੀ ਲਈ ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ

ਆਜ਼ਾਦ ਗਰੁੱਪ ਮੋਹਾਲੀ ਨੂੰ ਵੱਡਾ ਝਟਕਾ : ਪ੍ਰਮਿੰਦਰ ਸੋਹਾਣਾ ਕੱਲ੍ਹ ਨੂੰ ਮੁੜ ਹੋਣਗੇ ਅਕਾਲੀ ਦਲ ’ਚ ਸ਼ਾਮਲ

ਆਜ਼ਾਦ ਗਰੁੱਪ ਮੋਹਾਲੀ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਆਜ਼ਾਦ ਗਰੁੱਪ ਦੇ ਵੱਡੇ ਨੇਤਾ ਪ੍ਰਮਿੰਦਰ ਸਿੰਘ ਸੋਹਾਣਾ ਕੱਲ੍ਹ ਦੋ ਵਜੇ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣਗੇ।

ਪਤਾ ਲੱਗਾ ਹੈ ਕਿ ਕੱਲ੍ਹ ਸ੍ਰੋਮਣੀ ਅਕਾਲੀ ਦਲ ਦੇ ਪਾਰਟੀ ਦਫ਼ਤਰ ਸੈਕਟਰ 28 ਵਿੱਚ ਦੋ ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿੱਚ ਪ੍ਰਮਿੰਦਰ ਸਿੰਘ ਸੋਹਾਣਾ ਘਰ ਵਾਪਸੀ ਕਰ ਰਹੇ ਹਨ।

ਪੰਜਾਬ ਦੇ ਰਾਜਪਾਲ ਨੇ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ

ਨਵਰਾਤਿਆਂ ਦੇ ਪਾਵਨ ਪੁਰਬ ਉੱਤੇ ਮਾਤਾ ਨੈਣਾਂ ਦੇਵੀ ਮੰਦਰ 'ਚ ਮਾਤਾ ਦੀ ਮੂਰਤੀ ਸਥਾਪਨਾ

ਨਵਰਾਤਿਆਂ ਦੇ ਪਾਵਨ ਪੁਰਬ ਨੂੰ ਮੁੱਖ ਰੱਖਦਿਆਂ ਜਿੱਥੇ ਦੇਸ਼ ਭਰ ਦੇ ਮੰਦਿਰਾਂ ਵਿੱਚ ਮਾਤਾ ਦੇ ਅਲੱਗ ਅਲੱਗ ਰੂਪਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਉੱਥੇ ਹੀ ਅੱਜ ਖਰੜ ਖੇਤਰ ਵਿੱਚ ਪੈਂਦੇ ਔਜਲਾ ਖਾਨਪੁਰ ਵਿਖੇ ਮਾਤਾ ਦੇ ਭਗਤ ਕੇ ਐਸ ਬੈਸਟ ਪ੍ਰਾਪਰਟੀ ਦੇ ਮੁੱਖ ਸੰਚਾਲਕ ਸਰਦਾਰ ਕਰਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਹਲਕਾ ਦੀਆਂ ਸੰਗਤਾਂ ਤੇ ਐਸ ਏ ਐਸ ਨਗਰ ਵਿਖੇ ਹੈਲਪਿੰਗ ਹੈਂਡ ਵੈੱਲਫੇਅਰ ਕਲੱਬ ਤੇ ਮੁੱਖ ਮੈਂਬਰਾਂ ਵੱਲੋਂ ਮੰਦਿਰ ਦੇ ਨਿਰਮਾਣ ਉਪਰੰਤ ਮੂਰਤੀ ਸਥਾਪਨਾ ਦੀ ਸੇਵਾ ਵਿੱਚ ਭਾਗ ਲਿਆ ਗਿਆ। 

ਬੀ.ਸ੍ਰੀਨਿਵਾਸਨ ਨੇ DGSE ਪੰਜਾਬ ਦਾ ਕਾਰਜਭਾਰ ਸੰਭਾਲਿਆ

ਮੋਹਾਲੀ, 11 ਅਕਤੂਬਰ, ਦੇਸ਼ ਕਲਿੱਕ ਬਿਓਰੋ : 
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬੀ. ਸ੍ਰੀਨਿਵਾਸਨ, ਆਈ.ਏ.ਐੱਸ. (ਬੈਚ 2011) ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦਾ ਕਾਰਜਭਾਰ ਸੰਭਾਲ ਲਿਆ ਹੈ। 

ਬਸਪਾ ਚੰਡੀਗੜ੍ਹ ਨੇ ਬਾਬੂ ਕਾਂਸ਼ੀ ਰਾਮ ਦਾ ਪਰਿਨਿਰਵਾਣ ਦਿਵਸ ਮਨਾਇਆ

ਬਹੁਜਨ ਸਮਾਜ ਪਾਰਟੀ, ਚੰਡੀਗੜ੍ਹ ਨੇ ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਦਾ ਪਰਿਨਿਰਵਾਣ ਦਿਵਸ (ਬਰਸੀ ਦਿਹਾੜਾ) ਧਨਾਸ ਵਿਖੇ ਇਕ ਸਮਾਗਮ ਰਾਹੀਂ ਸ਼ਰਧਾ ਨਾਲ ਮਨਾਇਆ। ਇਸ ਮੌਕੇ ਬਾਬੂ ਕਾਂਸ਼ੀ ਰਾਮ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਵਿਪੁਲ ਕੁਮਾਰ ਪੁੱਜੇ। 

ਮੋਹਾਲੀ ’ਚ ਪ੍ਰੈਸ ਕਲੱਬ ਦੀ ਆਪਣੀ ਥਾਂ ਨਾ ਹੋਣਾ ਮੰਦਭਾਗਾ : ਮੇਅਰ ਜੀਤੀ ਸਿੱਧੂ

ਮੋਹਾਲੀ ਪੰਜਾਬ ਦਾ ਇਕ ਅਜਿਹਾ ਜ਼ਿਲ੍ਹਾ ਹੈ ਜਿਸ ਨੂੰ ਕੌਮਾਂਤਰੀ ਪੱਧਰ ਉਤੇ ਪਹਿਚਾਣ ਮਿਲੀ ਹੈ। ਚੰਡੀਗੜ੍ਹ ਤੋਂ ਬਾਅਦ ਸੂਬੇ ਭਰ ਦੇ ਅਨੇਕਾਂ ਸਰਕਾਰੀ ਦਫਤਰ ਮੋਹਾਲੀ ਵਿੱਚ ਸਥਿਤ ਹਨ।

ਐਨ.ਆਰ.ਆਈ. ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂੜ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂੜ ਵਿਖੇ ਡਾ. ਕੁਲਦੀਪ ਸਿੰਘ ਬਨੂੜ ਦੀ ਪ੍ਰੇਰਨਾ ਸਦਕਾ ਐਨ. ਆਰ. ਆਈ. ਸਿਮਰਨਜੀਤ ਕੌਰ ਭੁੱਲਰ ਵੱਲੋਂ ਸਕੂਲ ਦੇ ਲੋੜਵੰਦ 50 ਵਿਦਿਆਰਥੀਆਂ ਨੂੰ ਬੂਟ ਵੰਡੇ ਗਏ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ

ਸਾਂਝਾ ਮੁਲਾਜਮ ਮੰਚ ਪੰਜਾਬ ਅਤੇ ਚੰਡੀਗੜ੍ਹ/ਪੀਐਸਐਮਐਸਯੂ ਵੱਲੋਂ 8 ਅਕਤੂਬਰ ਤੋਂ 17 ਅਕਤੂਬਰ 21 ਤੱਕ ਕਲਮ ਛੋੜ ਦੇ ਹੜਤਾਲ ਦਿੱਤੇ ਗਏ ਸੱਦੇ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਅੱਜ ਬੋਰਡ ਦਫ਼ਤਰ ਵਿੱਖੇ ਮੁਕੰਮਲ ਛੋੜ ਹੜਤਾਲ ਕੀਤੀ ਗਈ, ਜਿਸ ਦੇ ਚੱਲਦਿਆਂ ਬੋਰਡ ਵਿੱਚ ਅੱਜ ਸੰਪੂਰਨ ਕੰਮ ਕਾਜ ਠੱਪ ਰਿਹਾ।

ਲਖੀਮਪੁਰ ਘਟਨਾ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਰੋਸ ਮਾਰਚ ਭਲਕੇ

ਲਖੀਮਪੁਰ ਨਰਸੰਹਾਰ ਵਿਰੁੱਧ 'ਆਪ' ਨੇ ਚੰਡੀਗੜ੍ਹ 'ਚ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ

ਲੋਕਤੰਤਰ ਦਾ ਵੀ ਗਲਾ ਘੁੱਟ ਰਹੇ ਹਨ ਅੰਨਦਾਤਾ ਦੇ ਖ਼ੂਨ ਦੇ ਪਿਆਸੇ ਯੋਗੀ ਅਤੇ ਮੋਦੀ :ਸੰਧਵਾਂ

ਸਿਹਤ ਵਿਭਾਗ ਦੀ ਟੀਮ ਵਲੋਂ ਮਿਠਿਆਈ ਦੀਆਂ ਦੁਕਾਨਾਂ ’ਚ ਜਾਂਚ, ਭਾਰੀ ਮਾਤਰਾ ’ਚ ਬੇਮਿਆਰੀ ਮਠਿਆਈਆਂ ਕੀਤੀਆਂ ਨਸ਼ਟ

ਏਅਰ ਫੋਰਸ ਸਟੇਸ਼ਨ ਨੇੜੇ ਮੀਟ ਦੀਆਂ ਦੁਕਾਨਾਂ ਚਲਾਉਣ ਅਤੇ ਇਸ ਦੀ ਰਹਿੰਦ ਖੂੰਹਦ ਸੁੱਟਣ ਉਤੇ ਪਾਬੰਦੀ

ਮੁੱਖ ਮੰਤਰੀ ਨੇ ਕਿਸਾਨੀ ਨਾਲ ਜੁੜੇ ਅਹਿਮ ਮਸਲਿਆਂ ’ਤੇ ਰਾਜਪਾਲ ਨੂੰ ਪ੍ਰਧਾਨ ਮੰਤਰੀ ਦੇ ਨਾਂ ਯਾਦ ਪੱਤਰ ਸੌਂਪਿਆ

ਮੁਕੰਮਲ ਟੀਕਾਕਰਨ ਦੇ 100 ਫੀਸਦੀ ਟੀਚੇ ਵੱਲ ਵੱਧ ਰਿਹੈ ਮੋਹਾਲੀ

ਵਧੀਕ ਡਿਪਟੀ ਕਮਿਸ਼ਨਰ (ਡੀ) ਡਾ. ਹਿਮਾਂਸ਼ੂ ਅਗਰਵਾਲ ਨੇ ਕੋਵਿਡ ਪ੍ਰਬੰਧਨ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਲੋਕਾਂ ਦਾ ਵੱਧ ਤੋਂ ਵੱਧ ਮੁਕੰਮਲ ਟੀਕਾਕਰਨ ਲੋਕਾਂ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਸਮੂਹਿਕ ਰੂਪ ਵਿੱਚ ਵਧਣਾ ਯਕੀਨੀ ਬਣਾਏਗਾ। ਇਸ ਨਾਲ ਕੋਵਿਡ -19 ਮਹਾਂਮਾਰੀ ਦੀ ਅਗਲੀ ਲਹਿਰ ਦੇ ਸਭ ਤੋਂ ਘਾਤਕ ਪ੍ਰਭਾਵਾਂ ਨੂੰ ਟਾਲਿਆ ਜਾ ਸਕੇਗਾ।

ਭਲਾਈ ਸਕੀਮਾਂ ਦਾ ਲਾਭ ਅਸਲ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇਗਾ

ਆਂਗਣਵਾੜੀ ਮੁਲਾਜ਼ਮਾਂ ਵੱਲੋਂ ਮੋਹਾਲੀ ’ਚ ਸੂਬਾ ਪੱਧਰੀ ਧਰਨਾ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ਉਤੇ ਅੱਜ ਪੰਜਾਬ ਭਰ ਵਿੱਚ ਪੁੱਜੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ।

ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਵਿਚਕਾਰ ਮੀਟਿੰਗ ਪੰਜਾਬ ਭਵਨ ਵਿੱਚ ਜਾਰੀ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸੋਨੀਆ ਮਾਨ ਵੱਲੋਂ ਮੋਹਾਲੀ ਪ੍ਰੈਸ ਕੱਲਬ ਨੂੰ ਲਾਇਬਰੇਰੀ ਭੇਟ

ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਹਾੜੇ ਮੌਕੇ ਆਪਣੀ ਲਾਇਬਰੇਰੀਆਂ ਖੋਲ੍ਹਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸੋਨੀਆ ਮਾਨ ਵੱਲੋਂ ਇਕ ਲਾਇਬਰੇਰੀ ਮੋਹਾਲੀ ਪ੍ਰੈਸ ਕਲੱਬ ਨੂੰ ਭੇਟ ਕੀਤੀ ਗਈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸ਼ਹੀਦ ਭਗਤ ਸਿੰਘ ਦਾ ਸਭ ਤੋਂ ਵੱਧ ਰਿਸਤਾ ਗਿਆਨ ਅਤੇ ਕਿਤਾਬਾਂ ਦੇ ਨਾਲ ਰਿਹਾ ਹੈ। 

ਕੈਬਨਿਟ ‘ਚ ਨਵੇਂ ਬਣੇ ਮੰਤਰੀਆਂ ਲਈ ਕੀਤੀਆਂ ਨਿੱਜੀ ਸਟਾਫ ਦੀਆਂ ਤਾਇਨਾਤੀਆਂ

ਡੇਅਰੀ ਫਾਰਮ ਬਣਾਉਣ ਦੇ ਨਾਂ ਤੇ ਸਿੱਧੂ ਵੱਲੋਂ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ : ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ ਸਮਾਣਾ

ਸ਼ਹਿਰ ਵਿਚ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਵੱਲੋਂ ਪਸ਼ੂ ਪਾਲਕਾਂ ਦੇ ਨਾਂ ਉਤੇ ਆਪਣੇ ਨਜ਼ਦੀਕੀਆਂ ਨੂੰ ਜ਼ਮੀਨ ਲੀਜ਼ ਤੇ ਦਿੱਤੀ ਜਾ ਰਹੀ ਹੈ ਅਤੇ ਆਧਾਰ ਬਣਾਇਆ ਜਾ ਰਿਹਾ ਹੈ ਕਿ ਪਸ਼ੂ ਪਾਲਕਾਂ ਨੂੰ ਮੋਹਾਲੀ ਕਾਰਪੋਰੇਸ਼ਨ ਦੀ ਤਰਫ਼ੋਂ ਡੇਅਰੀ ਫਾਰਮਿੰਗ ਦੇ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਮੀਨ ਲੀਜ਼ ਤੇ ਦਿੱਤੀ ਜਾਵੇਗੀ , ਜੋ ਕਿ ਸਰਾਸਰ ਮੁਹਾਲੀ ਨਿਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਇਹ ਗੱਲ ਅੱਜ ਆਜ਼ਾਦ ਗਰੁੱਪ ਦੇ ਕੌਂਸਲਰਾਂ ਵੱਲੋਂ ਰੱਖੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਹੀ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਪੰਜਾਬ ਵਿਧਾਨ ਸਭਾ ਵੱਲੋਂ ਰੋਸਟਰ ਰਜਿਸਟਰ ਲਾਗੂ ਕਰਨ ਲਈ ਕਮੇਟੀ ਗਠਤ

ਆਸ਼ਾ ਵਰਕਰ ਤੇ ਫੈਸੀਲੀਟੇਟਰ ਵਰਕਰ ਯੂਨੀਅਨ ਨੇ ਹੜਤਾਲ ਕਰਕੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸਿਵਲ ਸਰਜਨ ਮੋਹਾਲੀ ਨੂੰ ਦਿੱਤਾ

ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ (ਸੀਟੂ) ਦੀ ਮੋਹਾਲੀ ਇਕਾਈ ਵਲੋਂ ਅੱਜ ਹੜਤਾਲ ਕਰਕੇ ਸਿਵਲ ਹਸਪਤਾਲ ਮੋਹਾਲੀ ਵਿਖੇ ਰੈਲੀ ਕੀਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸਿਵਲ ਸਰਜਨ ਮੋਹਾਲੀ ਨੂੰ ਦਿੱਤਾ ਗਿਆ। ਅੱਜ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਆਸ਼ਾ ਵਰਕਰਾਂ ਦੀ ਸੀਟੂ ਨਾਲ ਸਬੰਧਤ ਯੂਨੀਅਨ ਵਲੋਂ ਦਿੱਤਾ ਗਿਆ ਸੀ। 

ਅਤਿਆਚਾਰ 'ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ 'ਤੇ ਹਮ ਖ਼ਿਆਲੀ ਜਥੇਬੰਦੀਆਂ ਵਲੋਂ ਨਵੇਂ ਬਣੇ ਮੁੱਖ ਮੰਤਰੀ ਚੰਨੀ ਦੀ ਖੁਸ਼ੀ ਵਿਚ ਲੱਡੂ ਵੰਡੇ

ਜ਼ਿਲ੍ਹਾ ਪ੍ਰਸ਼ਾਸਨ ਨੇ ਚੌਥੀ ਜਮਾਤ ਤੱਕ ਕਲਾਸਾਂ ਬੰਦ ਕਰਨ ਦਾ ਹੁਕਮ ਲਿਆ ਵਾਪਸ

ਮੋਹਾਲੀ, 23 ਸਤੰਬਰ, ਦੇਸ਼ ਕਲਿੱਕ ਬਿਊਰੋ :

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 4 ਜਮਾਤ ਤੱਕ ਕਲਾਸਾਂ ਬੰਦ ਕਰਨ ਸਬੰਧੀ ਜਾਰੀ ਕੀਤਾ ਗਿਆ ਬਿਆਨ ਵਾਪਸ ਲੈ ਲਿਆ ਹੈ। ਡੀਪੀਆਰਓ ਮੋਹਾਲੀ ਵੱਲੋਂ ਜਾਰੀ ਪ੍ਰੈਸ ਬਿਆਨ ਵਾਪਸ ਲੈਂਦੇ ਹੋਏ ਕਿਹਾ ਗਿਆ ਕਿ ਤਕਨੀਕੀ ਕਾਰਨਾਂ ਕਰਕੇ ਵਾਪਸ ਲਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੌਥੀਂ ਜਮਾਤ ਤੱਕ ਕਲਾਸਾਂ ਬੰਦ ਕਰਨ ਸਬੰਧੀ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਸੀ।

ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਤਾਰ ਅਰਮੀਨੀਆ ਬੈਠੇ ਲੱਕੀ ਪਡਿਆਲ ਨਾਲ ਜੁੜੇ

ਮੋਹਾਲੀ ਸੈਕਟਰ 71 ਮੋਹਾਲੀ ਦੀ ਮਾਰਕੀਟ ਵਿੱਚ ਪ੍ਰਾਪਰਟੀ ਡੀਲਰ ਦੀ ਦੁਕਾਨ ਸਾਹਮਣੇ ਹੋਏ ਅਕਾਲੀ ਆਗੂ ਬਿਕਰਮਜੀਤ ਸਿੰਘ ਉਰਫ ਵਿੱਕੀ ਮਿੱਢੂਖੇੜਾ ਦੇ ਕਤਲ ਦੀਆਂ ਤਾਰਾਂ ਅਰਮੀਨੀਆ ਬੈਠੇ ਲੱਕੀ ਪਡਿਆਲ ਦੇ ਗਰੋਹ ਨਾਲ ਜੁੜੀਆਂ ਹਨ।

ਸਥਾਨਕ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਦੇ ਦਿੱਲੀ ਵਿਖੇ ਕਾਰਜਸ਼ੀਲ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ

ਪੰਜਾਬੀ ਟ੍ਰਿਬਿਊਨ ਦੇ ਸਾਬਕਾ ਡਿਪਟੀ ਨਿਊਜ਼ ਐਡੀਟਰ ਸੁਰਿੰਦਰ ਸਿੰਘ ਦਾ ਦੇਹਾਂਤ

ਪਿੰਡ ਚੰਦਪੁਰ ਦੀ ਦੀ ਜ਼ਮੀਨ ਲੀਜ਼ 'ਤੇ ਦੇਣ ਤੋਂ ਰੋਕਣ ਲਈ ਅਦਾਲਤ ਨੇ ਜਾਰੀ ਕੀਤਾ ਨੋਟਿਸ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਮਾਜਰੀ ਬਲਾਕ ਦੇ ਪਿੰਡ ਚੰਦਪੁਰ ਦੀ ਜ਼ਮੀਨ 33 ਸਾਲਾਂ ਲੀਜ਼ ਤੇ ਦੇਣ ਖਿਲਾਫ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਜਿਸ ਨਾਲ ਮਾਮਲਾ ਹੁਣ ਅਦਾਲਤ ਦੀ ਨਿਗਰਾਨੀ ਵਿੱਚ ਰਹੇਗਾ ਅਤੇ ਭੂ ਮਾਫੀਏ ਨੂੰ ਲਗਾਮ ਲੱਗਣ ਦੀ ਸੰਭਾਵਨਾ ਬਣ ਗਈ ਹੈ।

ਬੇਰੁਜ਼ਗਾਰ ਸਟੈਨੋ ਯੂਨੀਅਨ ਦਾ ਧਰਨਾ 30ਵੇਂ ਦਿਨ 'ਚ ਦਾਖਲ

ਅੱਜ ਅਧੀਨ ਸੇਵਾਵਾਂ ਬੋਰਡ ਅੱਗੇ ਬੇਰੋਜ਼ਗਾਰ ਪੰਜਾਬੀ ਸਟੈਨੋ ਯੂਨੀਅਨ ਪੰਜਾਬ ਵੱਲੋਂ ਵਰਦੇ ਮੀਂਹ ਵਿੱਚ ਵੀ ਧਰਨਾ ਦੇ 30ਵੇਂ ਦਿਨ ਜਾਰੀ ਰਿਹਾ। ਸਟੈਨੋ ਯੂਨੀਅਨ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਚੇਹਰੇ ਬਦਲ ਦਿੱਤੇ ਹਨ ਪਰ ਆਮ ਲੋਕਾਂ ਦੀਆਂ ਸਮੱਸਿਆਵਾਂ ਉੱਥੇ ਦੀਆਂ ਉੱਥੇ ਹੀ ਖੜੀਆਂ ਹਨ। 

ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਲੱਡੂ ਵੰਡੇ

ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਨਣ ਕਾਰਨ ਦਲਿਤ ਭਾਈਚਾਰੇ ‘ਚ ਕਾਫ਼ੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ।ਰਾਜਪੁਰਾ ਬਲਾਕ ਦੇ ਪਿੰਡ ਬਲਸੂਆਂ ਵਿਖੇ ਅੱਜ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਸਾਬਕਾ ਸਰਪੰਚ ਕ੍ਰਿਸ਼ਨ ਸਿੰਘ ਵੱਲੋਂ ਪਿੰਡ ਦਾ ਇਕੱਠ ਕੀਤਾ ਗਿਆ। 

12345678910...