English Hindi Monday, October 25, 2021

ਪ੍ਰਵਾਸੀ ਪੰਜਾਬੀ

ਪ੍ਰਧਾਨ ਮੰਤਰੀ ਜੀ-20 ਸੰਮੇਲਨ ਲਈ 29 ਅਕਤੂਬਰ ਤੋਂ ਇਟਲੀ, ਯੂਕੇ ਦਾ ਦੌਰਾ ਕਰਨਗੇ

ਭਾਰਤੀ ਮੂਲ ਦੀ ਲਿੰਕਡਇਨ ਇੰਜੀਨੀਅਰ ਅੰਜਲੀ ਰਿਆਤ ਦੀ ਗੋਲੀ ਮਾਰ ਕੇ ਹੱਤਿਆ

ਕੈਨੇਡਾ ’ਚ ਲਖੀਮਪੁਰ ਖੀਰੀ ਹਿੰਸਾ ਖਿਲਾਫ ਰੈਲੀ ਦਾ ਆਯੋਜਨ

ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਵਿੱਚ ਦੱਖਣੀ ਏਸ਼ੀਆਈ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਇਕ ਸਾਥ ਆਏ। ਲਖੀਮਪੁਰ ਦੀ ਘਟਨਾ ਵਿੱਚ ਤਿੰਨ ਅਕਤੂਬਰ ਨੂੰ ਚਾਰ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ।

ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਕਤਲ

ਕੈਨੇਡਾ ਵਿੱਚ ਪੰਜਾਬ ਦੇ ਇਕ 23 ਸਾਲਾ ਨੌਜਵਾਨ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪ੍ਰਭਜੋਤ ਸਿੰਘ ਕਟਰੀ ਐਤਵਾਰ ਦੀ ਸਵੇਰ ਨੋਵਾ ਸਕੋਟੀਆ ਦੇ ਨਜ਼ਦੀਕੀ ਸ਼ਹਿਰ ਵਿੱਚ ਆਪਣੀ ਰਿਹਾਇਸ਼ ਦੇ ਨੇੜੇ ਮ੍ਰਿਤਕ ਮਿਲਿਆ।

ਪਾਕਿਸਤਾਨ ਨੇ ਅੱਠ ਸਾਲ ਜੇਲ੍ਹ ਕੱਟਣ ਤੋਂ ਬਾਦ ਦੋ ਭਾਰਤੀ ਨਾਗਰਿਕ ਭਾਰਤ ਨੂੰ ਸੌਂਪੇ

ਕੈਨੇਡਾ 'ਚ ਦੇਹ ਵਪਾਰ ਦੀ ਤਸਕਰੀ ਦੇ ਦੋਸ਼' ਚ 3 ਪੰਜਾਬੀ ਗ੍ਰਿਫਤਾਰ

ਤਾਲਿਬਾਨੀਆਂ ਨੇ ਗੁਰਦੁਆਰਾ ਸਾਹਿਬ ’ਚੋਂ ਉਤਾਰਿਆ ਨਿਸ਼ਾਨ ਸਾਹਿਬ

ਅਫਗਾਨੀਸਤਾਨ ਦੇ  ਚਮਕਾਨੀ, ਪਕਤੀਆ  ਵਿੱਚ ਸਥਿਤ ਗੁਰਦੁਆਰਾ ਥਾਲਾ ਸਾਹਿਬ  ਦਾ ਨਿਸ਼ਾਨ ਸਾਹਿਬ ਤਾਲੀਬਾਨੀ ਅੱਤਵਾਦੀਆਂ ਨੇ ਉਤਰਵਾ ਦਿੱਤਾ ਹੈ। ਦੱਸ ਦਈਏ ਕਿ ਆਪਣੀ ਉਦਾਸੀ ਦੇ ਸਮੇਂ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਵੀ ਆਏ ਸਨ, ਜਿਸ ਕਾਰਨ ਇਹ ਸਥਾਨ ਸਿੱਖ ਜਗਤ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। 

ਅਮਰੀਕਾ ’ਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਡਰਾਈਵਰ ਦੀ ਮੌਤ

ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਅਮਰੀਕਾ ਗਏ ਬਰਨਾਲਾ ਦੇ ਨੌਜਵਾਨ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਵਾਸ਼ਿੰਗਟਨ ਦੇ ਕੇਨੇਨਵਿਕ ਵਿੱਚ ਟਰੱਕ ਪਲਟ ਕਾਰਨ ਇਹ ਹਾਦਸਾ ਵਾਪਰਿਆ। 

ਭਾਰਤ ਨੇ ਕੈਨੇਡਾ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਕਿਹਾ

ਓਟਾਵਾ/15ਜੁਲਾਈ/ਦੇਸ਼ ਕਲਿਕ ਬਿਊਰੋ:

ਭਾਰਤੀ ਹਾਈ ਕਮਿਸ਼ਨ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਮੁਸਾਫਰਾਂ, ਖਾਸ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਬਾਰੇ ਜਾਣੂ ਕਰਵਾਇਆ ਹੈ। ਭਾਰਤ ਨੇ ਅਧਿਕਾਰਤ ਤੌਰ ‘ਤੇ ਕੈਨੇਡੀਅਨ ਸਰਕਾਰ ਨੂੰ ਨਵੀਂ ਦਿੱਲੀ ਤੋਂ ਸਿੱਧੀਆਂ ਉਡਾਣਾਂ‘ ਤੇ ਪਾਬੰਦੀ ਹਟਾਉਣ ਲਈ ਕਿਹਾ ਹੈ। ਇਹ ਮਨਾਹੀ 22 ਅਪ੍ਰੈਲ ਤੋਂ ਲਾਗੂ ਹੈ ਅਤੇ ਇਸ ਨੂੰ ਦੋ ਵਾਰ ਵਧਾਇਆ ਗਿਆ ਹੈ।

ਕਾਹਨੂੰਵਾਨ ਦੇ ਮਨਦੀਪ ਸਿੰਘ ਦੀ ਸਾਈਪਰਸ ਵਿੱਚ ਡੁੱਬਣ ਨਾਲ ਮੌਤ

ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਾਹਨੂੰਵਾਨ ਦੇ ਪਿੰਡ ਕੋਟ ਖਾਨ ਦੇ ਰਹਿਣ ਵਾਲੇ ਇੱਕ 30 ਸਾਲ ਨੌਜਵਾਨ ਦੀ ਸਾਈਪਰਸ ਵਿੱਚ ਸਮੁੰਦਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ।

ਪੰਜਾਬੀ ਟਰੱਕ ਡਰਾਈਵਰ ਨਸ਼ੇ ਦੀ ਵੱਡੀ ਖੇਪ ਸਮੇਤ ਟਰਾਂਟੋ ਪੁਲਿਸ ਵੱਲੋਂ ਗ੍ਰਿਫਤਾਰ

ਨਿਊਜ਼ਲੈਂਡ ਵਿੱਚ ਵਾਪਰੇ ਸੜਕ ਹਾਦਸੇ ’ਚ ਪੰਜਾਬੀ ਲੜਕੀ ਦੀ ਮੌਤ

ਅੱਪ ਨੌਰਥ, 24 ਜੂਨ, ਦੇਸ਼ ਕਲਿੱਕ ਬਿਊਰੋ :

ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਬੇਗਨੇ ਦੇਸ਼ ਦੀ ਧਰਤੀ ਉਤੇ ਗਈ ਅੱਜ ਪੰਜਾਬੀ ਲੜਕੀ ਦੀ ਨਿਊਜ਼ਲੈਂਡ ਵਿੱਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਲੜਕੀ ਪਲਵਿੰਦਰ ਕੌਰ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਆਪਣੀ ਡਿਊਟੀ ਤੋਂ ਘਰ ਵਾਪਸ ਆ ਰਹੀ ਸੀ।

ਟੋਰਾਂਟੋ ਨਸ਼ਾ ਤਸਕਰੀ ਮਾਮਲਾ : ਪੰਜਾਬੀਆਂ ਸਮੇਤ 20 ਜਣੇ ਗ੍ਰਿਫਤਾਰ, 2 ਫਰਾਰ

ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ 61 ਮਿਲੀਅਨ ਡਾਲਰ ਤੋਂ ਵੱਧ ਦੀ ਨਸ਼ਿਆਂ ਦੀ ਖੇਪ ਫੜੀ ਹੈ ਤੇ ਪਿਛਲੇ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਮਾਮਲੇ ਵਿੱਚ ਅੰਤਰਰਾਸ਼ਟਰੀ ਗਰੋਹ ਦਾ ਪਰਦਾ  ਫਾਸ਼ ਕੀਤਾ ਹੈ। ਗਰੋਹ ਵਿੱਚ ਸ਼ਾਮਲ ਮੁਲਜ਼ਮਾਂ ਵਿੱਚ ਪੰਜਾਬੀ ਵੀ ਸ਼ਾਮਲ ਹਨ।ਪੁਲਿਸ ਨੇ 20 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦੋਂ ਕਿ 2 ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ।

ਓਂਟਾਰੀਓ ’ਚ ਤਿੰਨ ਹੋਰ ਪੰਜਾਬੀ ਬਣੇ ਮੰਤਰੀ

ਟੋਰਾਂਟੋ :

ਕੈਨੇਡਾ ਦੇ ਓਂਟਾਰੀਓ ਸੂਬੇ ਦੀ ਕੈਬਨਿਟ ’ਚ ਤਿੰਨ ਹੋਰ ਪੰਜਾਬੀ ਮੂਲ ਦੇ ਤਿੰਨ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ। ਮੋਗਾ ਜ਼ਿਲ੍ਹੇ ਦੇ ਪਰਮ ਗਿੱਲ ਨੂੰ ਨਾਗਰਿਕਤਾ ਤੇ ਬਹੁਸੱਭਿਆਚਾਰਵਾਦ ਦਾ ਵਿਭਾਗ ਦੇ ਮੰਤਰੀ ਬਣਾਇਆ ਗਿਆ। ਨੀਨਾ ਨੂੰ ਛੋਟੇ ਕਾਰੋਬਾਰ ਤੇ ਲਾਲ ਫੀਤਾਸ਼ਾਹੀ ’ਚ ਕਮੀ ਵਿਭਾਗ ’ਚ ਸਹਾਇਕ ਮੰਤਰੀ ਬਣਾਇਆ ਗਿਆ ਹੈ। ਮੰਤਰੀ ਮੰਡਲ ’ਚ ਭਾਰਤੀ-ਕੈਨੇਡਿਆਈ ਪ੍ਰਭਮੀਤ ਸਰਕਾਰੀਆ (30) ਨੂੰ ਤਰੱਕੀ ਦੇ ਕੇ ਖ਼ਜ਼ਾਨਾ ਬੋਰਡ ਦਾ ਮੁਖੀ ਬਣਾਇਆ ਗਿਆ ਹੈ।

ਕੈਨੇਡਾ ਰਹਿੰਦੇ ਪੰਜਾਬੀ ਡਰਾਈਵਰ ਕੋਲੋਂ 96 ਕਿਲੋ ਕੋਕੀਨ ਫੜੀ

ਕਿਸਾਨ ਅੰਦੋਲਨ ਦੀ ਮਦਦ ਲਈ ਅਮਰੀਕਾ ਵਿਚ ਕੁਝ ਘੰਟਿਆਂ ’ਚ ਲੱਖ ਡਾਲਰ ਤੋਂ ਵੱਧ ਇਕੱਠਾ ਕੀਤਾ

ਫਰਿਜ਼ਨੋ (ਕੈਲੀਫੋਰਨੀਆ), 7 ਜੂਨ, ਦੇਸ਼ ਕਲਿੱਕ ਬਿਊਰੋ :

ਭਾਰਤ ’ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਾਈਚਾਰੇ ਵੱਲੋਂ ਖੁੱਲ੍ਹਕੇ ਮਦਦ ਕੀਤੀ ਜਾ ਰਹੀ ਹੈ। ਪਿਛਲੇ 6 ਮਹੀਨੇ ਦੇ ਵੱਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਉਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਅਮਰੀਕਾ ਦੇ ਫਰਿਜਨੋ (ਕੈਲੀਫੋਰਨੀਆਂ) ਵਿੱਚ ਪੰਜਾਬੀ ਭਾਈਚਾਰੇ ਨੇ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਡਟਕੇ ਖੜ੍ਹਨ ਲਈ ਚਰਚਾ ਕੀਤੀ। ਕਿਸਾਨ ਅੰਦੋਲਨ ਦੇ ਲਈ ਫੰਡ ਇਕੱਠਾ ਕੀਤਾ ਗਿਆ।  ਇਸ ਮੌਕੇ ਥੋੜ੍ਹੇ ਸਮੇਂ ਵਿੱਚ ਹੀ ਲੱਖ ਡਾਲਰ ਤੋਂ ਵੱਧ ਦੀ ਰਕਮ ਇਕੱਠੇ ਕੀਤੀ ਗਈ।

ਮੋਗੇ ਦਾ ਸੰਦੀਪ ਹੁਣ ਬਣੇਗਾ ਅਮਰੀਕੀ ਸਕੂਲੀ ਸਿਲ਼ੇਬਸ ਦੀ ਸ਼ਾਨ

ਸੰਦੀਪ ਦਾ ਨਾਂ ਅਮਰੀਕਾ ਵਰਗੇ ਵਿਕਾਸ ਸ਼ੀਲ ਦੇਸ਼ ਦੇ ਪੜਾਈ ਦੇ ਸਿਲੇਬਸ ਵਿੱਚ ਵਿੱਚ ਵੀ ਸ਼ਾਮਿਲ ਕਰ ਲਿਆ ਗਿਆ ਹੈ । ਇੱਥੇ ਜ਼ਿਕਰ ਯੋਗ ਹੈ ਕਿ ਅਮਰੀਕਾ ਦੇ ਇੱਕ ਲਿਟਰੇਸੀ ਐਜੂਕੇਸਨ ਪ੍ਰੋਗਰਾਮ ਅਚੀਵ 3000 ਸੰਸਥਾ ਦੇ ਸਿਲੇਬਸ ਵਿੱਚ ਸੰਦੀਪ ਦਾ ਨਾਂ ਦਾਖਿਲ ਹੋਣ ਜਾ ਰਿਹਾ ਹੈ । ਇਹ ਸੰਸਥਾ ਹਰ ਸਾਲ 3 ਨਵੇਂ ਗਿੰਨਿੰਜ਼ ਵਰਲਡ ਰਿਕਾਰਡ ਹੋਲਡਰਜ਼ ਦਾ ਨਾਂ ਆਪਣੇ ਸਿਲੇਬਸ ਵਿੱਚ ਦਰਜ਼ ਕਰਦੇ ਹਨ ।

ਕੈਨੇਡਾ ’ਚ ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਦੀ ਮੌਤ

ਸੰਗਰੂਰ, 29 ਮਈ, ਦੇਸ਼ ਕਲਿੱਕ ਬਿਊਰੋ :

ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਏ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਨੌਜਵਾਨ ਦੀ ਸਰੀ ਵਿੱਚ ਮੌਤ ਹੋ ਗਈ। ਪਿੰਡ ਰਾਮਪੁਰਾ ਜਵਾਹਰਵਾਲਾ ਦਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਮਨਦੀਪ ਸਿੰਘ ਤਿੰਨ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ।

ਅਮਰੀਕਾ ’ਚ ਬਣੀ ਕਿਸਾਨ ਘੋਲ ਬਾਰੇ ਡਾਕੂਮੈਂਟਰੀ ਨੇ ਪੱਟੀਆਂ ਧੂੜਾਂ

ਚੰਡੀਗੜ੍ਹ, 29 ਮਈ, ਦੇਸ਼ ਕਲਿੱਕ ਬਿਊਰੋ :

‘ਇਲਕਲਾਬ ਦਾ ਐਲਾਨ’ ਇਕ ਘੰਟੇ ਦੀ ਡਾਕੂਮੈਂਟਰੀ। ਛੇ (6) ਮਹੀਨੇ ਤੋਂ ਦਿੱਲੀ ਦੀ ਸਰਹੱਦ ਉਪਰ ਬੈਠੇ ਕਿਸਾਨਾਂ ਦੇ ਘੋਲ ਦੀ ਦਾਸਤਾਨ। ਕੇਂਦਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਬਾਰੇ ਅਮਰੀਕਾ ਵਿੱਚ ਬਣੀ ਇਸ ਡਾਕੂਮੈਂਟਰੀ ਨੂੰ ਹੁਣ ਤੱਕ 8 ਫਿਲਮ ਫੈਸਟੀਵਲਾਂ ਲਈ ਚੁਣਿਆ ਜਾ ਚੁੱਕਾ ਹੈ।

ਅਮਰੀਕਾ : ਵਰ੍ਹਦੀਆਂ ਗੋਲ਼ੀਆਂ ਦੀ ਪ੍ਰਵਾਹ ਕੀਤੇ ਬਿਨਾਂ ਤਪਤੇਜਦੀਪ ਲੋਕਾਂ ਨੂੰ ਬਚਾਉਂਦਿਆਂ ਲਾ ਗਿਆ ਆਪਣੀ ਜਾਨ ਦੀ ਬਾਜ਼ੀ

ਸੇਨਹੋਜੇ (ਕੈਲੇਫੋਰਨੀਆਂ), 28 ਮਈ, ਦੇਸ਼ ਕਲਿੱਕ ਬਿਓਰੋ :

ਆਪਣੇ ਚੰਗੇ ਭਵਿੱਖ ਦੇ ਲਈ ਭਾਰਤ ਤੋਂ ਵਿਦੇਸ਼ ਗਏ ਤਪਤੇਜਦੀਪ ਸਿੰਘ ਦੀ ਬੀਤੇ ਕੱਲ੍ਹ ਕੈਲੀਫੋਰਨੀਆ ਦੇ ਸ਼ਹਿਰ ਸੇਨਹੌਜਾ ਮਿਊਂਸਪਲ ਟ੍ਰਾਂਜਿਟ ਦੇ ਇੱਕ ਕਰਮਚਾਰੀ ਵੱਲੋਂ ਕੀਤੀ ਅੰਨ੍ਹੇਵਾਹ ਗੋਲੀਬਾਰੀ ਵਿੱਚ ਮੌਤ ਹੋ ਗਈ। ਇਸ ਗੋਲ਼ੀਬਾਰੀ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਸੀ। 

ਕੈਨੇਡਾ ਨੇ ਭਾਰਤ, ਪਾਕਿ ਅਤੇ ਬ੍ਰਜੀਲ ਤੋਂ ਆਉਣ ਵਾਲੀਆਂ ਉਡਾਨਾਂ ਉਤੇ ਲਾਈ 30 ਦਿਨਾਂ ਲਈ ਪਾਬੰਦੀ

ਭਾਰਤ, ਪਾਕਿਸਤਾਨ ਅਤੇ ਬ੍ਰਾਜੀਲ ਵਿੱਚ ਦਿਨੋਂ ਦਿਨ ਵਧਦੇ ਕੋਰੋਨਾ ਨੂੰ ਦੇਖਦੇ ਹੋਏ ਕੈਨੇਡਾ ਨੇ ਸਖਤ ਕਦਮ ਚੁਕਦਿਆਂ ਇਨ੍ਹਾਂ ਦੇਸ਼ਾਂ ਵਿੱਚੋਂ ਆਉਣ ਵਾਲੀਆਂ ਉਡਾਨਾਂ ਉਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਕਮਰਸ਼ੀਅਲ ਤੇ ਪ੍ਰਾਈਵੇਟ ਉਡਾਨਾਂ ਉਤੇ 30 ਦਿਨਾਂ ਲਈ ਰੋਕ ਲਗਾ ਦਿੱਤੀ ਹੈ।

ਟਰਾਂਟੋ ’ਚ ਪੁਲਿਸ ਵੱਲੋ ਨਸ਼ੇ ਦਾ ਅੰਤਰ ਰਾਸ਼ਟਰੀ ਗ੍ਰਿਰੋਹ ਚਲਾਉਣ ਵਾਲੇ ਕਈ ਪੰਜਾਬੀ ਗ੍ਰਿਫਤਾਰ

ਟਰਾਂਟੋ :

ਟਰਾਂਟੋ ਖੇਤਰ ਵਿੱਚ ਯੌਰਕ ਰੀਜਨਲ ਪੁਲਿਸ ਵੱਲੋ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਪੁਲਿਸ ਅਦਾਰਿਆਂ ਦੀ ਮੱਦਦ ਨਾਲ ਅੰਤਰ-ਰਾਸ਼ਟਰੀ ਡਰੱਗ ਰੈਕੇਟ ਨੂੰ ਬੇਨਕਾਬ ਕੀਤਾ ਗਿਆ ਹੈ ਤੇ ਕੁੱਲ 33 ਗ੍ਰਿਫਤਾਰੀਆਂ ਹੋਈਆ ਹਨ ਅਤੇ 130 ਚਾਰਜ ਲਾਏ ਗਏ ਹਨ । ਪੁਲਿਸ ਵੱਲੋ ਇਸ ਕਾਰਵਾਈ ਨੂੰ ਉਪਰੇਸ਼ਨ "ਚੀਤਾ" ਦਾ ਨਾਮ ਦਿੱਤਾ ਗਿਆ ਹੈ। 

ਇੰਡੀਆਨਾਪੋਲਿਸ ’ਚ ਗੋਲੀਬਾਰੀ ਦੌਰਾਨ ਮਾਰੇ ਗਏ ਪੰਜਾਬੀਆਂ ਦੀ ਮੌਤ’ਤੇ ਕੈਪਟਨ ਨੇ ਪ੍ਰਗਟਾਇਆ ਦੁੱਖ

ਚੰਡੀਗੜ੍ਹ, 17 ਅਪ੍ਰੈਲ :

ਅਮਰੀਕਾ ਦੇ ਇੰਡੀਆਨਾਪੋਲਿਸ ਵਿੱਚ ਗੋਲੀਬਾਰੀ ਦੌਰਾਨ ਮਾਰੇ ਗਏ ਲੋਕਾਂ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ।

ਇੰਡੀਆਨਾਪੋਲਿਸ ਗੋਲੀਬਾਰੀ ’ਚ ਮਰਨ ਵਾਲੇ 8 ਲੋਕਾਂ ’ਚ 4 ਪੰਜਾਬੀ ਸ਼ਾਮਲ

ਇੰਡੀਆਨਾਪੋਲਿਸ, 17 ਅਪ੍ਰੈਲ :

ਇੰਡੀਆਨਾਪੋਲਿਸ ਮੈਟਰੋਪੋਲਿਟਨ ਪੁਲਿਸ ਵਿਭਾਗ ਨੇ ਅੰਨ੍ਹੇਵਾਹ ਫਾਇਰਿੰਗ ਨਾਲ ਮਰੇ 8 ਆਦਮੀਆਂ ਦੀ ਪਛਾਣ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਇੰਡੀਅਨ ਪੋਲਿਸ ਦੇ ਫੈਡਐਕਸ ਵੇਅਰਹਾਊਸ ਵਿੱਚ ਪਿਛਲੇ ਸ਼ੁੱਕਰਵਾਰ ਦੀ ਰਾਤ ਨੂੰ 20 ਘੰਟੇ ਪਹਿਲਾਂ ਗੋਲੀਆਂ ਮਾਰਕੇ ਮਾਰ ਦਿੱਤਾ ਸੀ।

ਭਾਰਤੀ ਪਰਿਵਾਰ ਵੱਲੋਂ ਆਤਮ ਹੱਤਿਆ

ਡੁਬਈ, 16 ਅਪ੍ਰੈਲ :

ਇਕ ਭਾਰਤੀ ਪਰਿਵਾਰ ਨੇ ਆਰਥਿਕ ਸਮੱਸਿਆਵਾਂ ਦੇ ਚਲਦਿਆਂ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਮਰਨ ਵਾਲਿਆਂ ਵਿੱਚ ਮਾਂ, ਦੋ ਬੱਚੇ, ਜਦੋਂ ਕਿ ਪਿਤਾ ਆਪਣੇ ਆਪ ਨੂੰ ਫਾਹਾ ਲਾਉਣ ਦੀ ਕੋਸ਼ਿਸ਼ ਕਰਦਿਆਂ ਜ਼ਖਮੀ ਹਾਲਤ ਵਿੱਚ ਬਚ ਗਿਆ ਹੈ।

ਕੈਨੇਡਾ ’ਚ 90,000 ਪ੍ਰਵਾਸੀਆਂ ਨੂੰ ਮਿਲੇਗੀ PR

ਕੈਲਗਰੀ :

ਦੇਸ਼ ਵਿਦੇਸ਼ ਪੱਕੇ ਹੋਣ ਦੇ ਇਰਾਦਿਆਂ ਨਾਲ ਜਾਣ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਹੁਣ ਕੈਨੇਡਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੀਆਰ ਦੇਵੇਗਾ। 

ਵਿਦੇਸ਼ ’ਚ ਪੱਕਾ ਕਰਵਾਉਣ ਦੇ ਨਾਮ 'ਤੇ ਮਾਰੀ ਲੱਖਾਂ ਦੀ ਠੱਗੀ

ਜਗਰਾਓ, 11 ਅਪ੍ਰੈਲ 2021 :
ਲੋਕਾਂ ਵਿਚ ਵਿਦੇਸ਼ ਜਾਣ ਦੀ ਫੈਲ ਰਹੀ ਬੇਚੈਨੀ ਕਾਰਨ ਲੋਕ ਬਹੁਤ ਵੱਡੇ ਘਪਲਿਆਂ ਦੇ ਸ਼ਿਕਾਰ ਹੋ ਰਹੇ ਹਨ। ਰੋਜ਼ਾਨਾ ਵਾਂਗੂ ਹੀ ਅਖਬਾਰਾਂ ਵਿਚ ਇਹ ਖਬਰਾਂ ਛਪ ਰਹੀਆਂ ਕਿ ਵਿਦੇਸ਼ ਜਾਣ ਦੇ ਚੱਕਰ ਵਿਚ ਲੱਖਾਂ ਦੀ ਠੱਗੀ। ਪਰ ਫੇਰ ਵੀ ਲੋਕ ਵਿਦੇਸ਼ ਜਾਣ ਦੇ ਸੁਪਨੇ ਸਜਾਕੇ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ।

ਕੇਪੀਐੱਸ ਗਿੱਲ ਕਰਕੇ ਰੱਦ ਹੋਇਆ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦਾ ਸਮਾਰੋਹ

ਵੈਨਕੂਵਰ, 11 ਅਪ੍ਰੈਲ :

ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC) ਦੇ ਪੰਜਾਬੀ ਅਧਿਐਨ ਵਿਭਾਗ ਨੂੰ ਇਸ ਵਰ੍ਹੇ ਦਾ ‘ਹਰਜੀਤ ਕੌਰ ਸਿੱਧੂ ਯਾਦਗਾਰੀ ਸਮਾਰੋਹ’ ਰੱਦ ਕਰਨਾ ਪਿਆ ਹੈ। ਇਸ ਸਮਾਰੋਹ ’ਚ ਅੰਗਰੇਜ਼ੀ ਦੇ ਪ੍ਰਸਿੱਧ ਰਸਾਲੇ ‘ਕੈਰੇਵਾਨ’ ਦੇ ਸਿਆਸੀ ਸੰਪਾਦਕ ਹਰਤੋਸ਼ ਸਿੰਘ ਬੱਲ ਨੇ ਭਾਸ਼ਣ ਦੇਣਾ ਸੀ।

ਅਮਰੀਕਾ ’ਚ ਭਾਰਤੀ ਜੋੜੇ ਦੀਆਂ ਲਾਸ਼ਾਂ ਮਿਲੀਆਂ

ਨਿਊਜਰਸ਼ੀ :

ਅਮਰੀਕਾ ਦੇ ਨਾਰਥ ਅਰਲਿੰਗਟਨ ਵਿੱਚ ਇਕ ਭਾਰਤੀ ਜੋੜੇ ਦੀ ਮ੍ਰਿਤਕ ਪਾਇਆ ਗਿਆ, ਜਦੋਂ ਕਿ ਉਨ੍ਹਾਂ ਦੀ ਛੋਟੇ ਬੱਚੀ ਬਾਲਕੋਨੀ ਵਿੱਚ ਖੜ੍ਹੇ ਰੋਦੀ ਰਹੇ। ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਜਦੋਂ ਗੁਆਢੀਆਂ ਨੇ ਉਨ੍ਹਾਂ ਦੀ ਚਾਰ ਸਾਲਾ ਬੇਟੀ ਨੂੰ ਬਾਲਕੋਨੀ ਵਿੱਚ ਇਕੱਲੇ ਰੋਂਦੇ ਦੇਖਿਆ ਤਾਂ ਬਾਅਦ ਵਿੱਚ ਜੋੜੇ ਦੀ ਮੌਤ ਹੋਣ ਸਬੰਧੀ ਪਤਾ ਲੱਗਿਆ। 

ਬਹਿਰੀਨ 'ਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ

ਚੰਡੀਗੜ੍ਹ, 25 ਅਗਸਤ :

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਬਹਿਰੀਨ 'ਚ ਰੋਜ਼ੀ ਰੋਟੀ ਕਮਾਉਣ ਗਏ ਇੱਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮੰਗਲਵਾਰ ਨੂੰ ਇਹ ਖਬਰ ਮਿਲਦੇ ਹੀ ਪਿੰਡ ਦਵਾਖਰੀ 'ਚ ਸੋਗ ਦੀ ਲਹਿਰ ਫੈਲ ਗਈ। ਉਸਦੀ ਮੌਤ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਹਾਸਿਲ ਨਹੀਂ ਹੋ ਸਕੀ।

ਚਾਰ ਮਹੀਨੇ ਪਹਿਲਾਂ ਪੜ੍ਹਨ ਲਈ ਪੰਜਾਬ ਤੋਂ ਕੈਨੇਡਾ ਗਏ ਨੌਜਵਾਨ ਦੀ ਝੀਲ 'ਚ ਡੁੱਬਣ ਕਾਰਨ ਮੌਤ

ਚੰਡੀਗੜ੍ਹ, 20 ਜੁਲਾਈ :

ਪੰਜਾਬ ਦੇ ਮੋਗਾ ਤੋਂ ਕੈਨੇਡਾ ਚਾਰ ਮਹੀਨੇ ਪਹਿਲਾਂ ਪੜਨ ਗਏ ਨੌਜਵਾਨ ਦੀ ਉਥੇ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਸੋਮਵਾਰ ਨੂੰ ਇਹ ਖਬਰ ਉਸਦੇ ਪਿੰਡ ਅਜੀਤਵਾਲ ਮਿਲਣ ਨਾਲ ਪਰਿਵਾਰ ਸਮੇਤ ਪੂਰਾ ਪਿੰਡ ਸਦਮੇ ਵਿੱਚ ਹੈ। ਇਸ ਸਮੇਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਿੰਡ ਹਰ ਕੋਈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਿਹਾ ਹੈ।

ਕੈਲੇਫੋਰਨੀਆਂ ’ਚ ਰਹਿੰਦੇ ਸੀਨੀਅਰ ਸਿਟੀਜਨ ਹਰ ਹਫਤੇ ਇਕੱਠੇ ਹੋ ਕੇ ਪੰਜਾਬ ਲਈ ਮੰਗਦੇ ਨੇ ਦੁਆਵਾਂ

ਮੋਹਾਲੀ, 11 ਜੁਲਾਈ :

ਪੰਜਾਬ ਦੀ ਧਰਤੀ ਤੋਂ ਦੂਰ ਰਹਿੰਦੇ ਪੰਜਾਬੀਆਂ ਭਾਵੇਂ ਕਿੰਨੇ ਵੀ ਹਾਲਾਤਾਂ ਵਿਚ ਇਥੋਂ ਚਲੇ ਗਏ, ਪ੍ਰੰਤੂ ਉਨ੍ਹਾਂ ਦਾ ਦਿਲ ਪੰਜਾਬ ਲਈ ਧੜਕਦਾ ਹੈ। ਸਮੁੰਦਰੋ ਪਾਰ ਰਹਿੰਦੇ ਹੋਏ ਪੰਜਾਬ ਦੀ ਚੜਦੀ ਕਲਾ ਲਈ ਦੁਆਵਾਂ ਮੰਗਦੇ ਹਨ। ਕੈਲੇਫੋਰਨੀਆ ਵਿਚ ਰਹਿੰਦੇ ਪੰਜਾਬੀ ਹਰ ਹਫਤੇ ਇਕੱਠੇ ਹੋ ਕੇ ਆਪਣੇ ਵਿਰਸੇ ਨੂੰ ਯਾਦ ਕਰਦੇ ਹਨ। ਕੈਲੇਫੋਰਨੀਆ ਵਿਚ ਰਹਿੰਦੇ ਪੰਜਾਬ ਬੋਰਡ 'ਚੋਂ ਸੇਵਾ ਮੁਕਤ ਸੁਪਰਡੈਂਟ ਬਿਕਰ ਸਿੰਘ ਮਾਨ ਤੇ ਅਮਰੀਕੀ ਸੀਨੀ. ਸਿਟੀਜਨ ਸੰਸਥਾ ਦੇ ਪ੍ਰੈਸ ਸਕੱਤਰ ਨੇ ਅਜ ਵੀਡੀਓ ਕਾਨਫਰੰਸ ਰਾਹੀਂ ਆਪਣੀਆਂ ਗਤੀਵਿਧੀ ਸਬੰਧੀ ਜਾਣਕਾਰੀ ਦਿੱਤੀ।

‘ਪੀਐਮ ਮੋਦੀ ਦੇ ਗੋਦ ਲਏ ਪਿੰਡ ’ਚ ਲਾਕਡਾਊਨ ਦੌਰਾਨ ਭੁੱਖੇ ਰਹੇ ਲੋਕ’ ਇਹ ਖ਼ਬਰ ਲਿਖਣ ਵਾਲੀ ਪੱਤਰਕਾਰ ਵਿਰੁੱਧ ਕੇਸ ਦਰਜ

ਨਵੀਂ ਦਿੱਲੀ, 19 ਜੂਨ :

ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਲਾਕਡਾਊਨ ਕੀਤਾ ਗਿਆ। ਅਚਾਨਕ ਸਰਕਾਰ ਵੱਲੋਂ ਲਏ ਗਏ ਫੈਸਲੇ ਨਾਲ ਮਜ਼ਦੂਰਾਂ, ਗਰੀਬ ਲੋਕਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈਆਂ ਮਜ਼ਦੂਰਾਂ ਦੀ ਘਰਾਂ ਨੂੰ ਵਾਪਸੀ ਸਮੇਂ ਸੜਕਾਂ ਉਤੇ ਜਾਨ ਵੀ ਚੱਲੀ ਗਈ। ਲੋਕਾਂ ਨੂੰ ਭੁੱਖੇ ਰਹਿਣਾ ਪਿਆ। ਇਸ ਸਬੰਧੀ ਮੀਡੀਆ ਵੱਲੋਂ ਸ਼ਾਸਨ ਤੇ ਪ੍ਰਸ਼ਾਸਨ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਗਿਆ। ਯੂਪੀ ਵਿਚ ਇਕ ਪੱਤਰਕਾਰ ਵੱਲੋਂ ਲੋਕਾਂ ਦੇ ਭੁੱਖੇ ਰਹਿਣ ਬਾਰੇ ਲਗਾਈ ਗਈ ਖਬਰ ਨੂੰ ਲੈ ਕੇ ਪੁਲਿਸ ਕੇਸ ਦਰਜ ਕੀਤਾ ਗਿਆ ਹੈ।

ਦੁਬਈ ’ਚ ਬਿਨਾਂ ਪਾਸਪੋਰਟ ਤੋਂ ਫਸੇ  20 ਹਜ਼ਾਰ ਪੰਜਾਬੀ ਵਰਕਰ, ਅਕਾਲੀ ਦਲ ਵੱਲੋਂ ਕੇਂਦਰ ਨੂੰ ਮਦਦ ਦੀ ਅਪੀਲ

ਚੰਡੀਗੜ੍ਹ, 11 ਜੂਨ   :

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਦੁਬਈ ਵਿਚਲੇ ਭਾਰਤੀ ਦੂਤਾਵਾਸ ਨੂੰ ਹਦਾਇਤ ਕਰਨ ਕਿ ਸੰਯੁਕਤ ਅਰਬ ਅਮੀਰਾਤ ਵਿਚ ਬਿਨਾਂ ਪਾਸਪੋਰਟ ਤੋਂ ਫਸੇ ਕਰੀਬ 20000 ਪੰਜਾਬੀ ਵਰਕਰਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।

ਪੰਜਾਬ ਤੋਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ

ਅੰਮ੍ਰਿਤਸਰ, 28 ਮਈ :

ਚੰਗੇ ਭਵਿੱਖ ਲਈ ਲੱਖਾਂ ਰੁਪਏ ਖਰਚ ਕੇ ਅੰਮ੍ਰਿਤਸਰ ਤੋਂ ਕੈਨੇਡਾ ਗਏ 24 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਬੁੱਧਵਾਰ ਸ਼ਾਮ ਇਹ ਖਬਰ ਮਿਲਣ ਨਾਲ ਇਲਾਕੇ ਵਿੱਚ ਸਦਮੇ ਦੀ ਲਹਿਰ ਹੈ।

ਭਦੌੜ ਦੇ ਸਾਬਕਾ ਸਰਪੰਚ ਦੀ ਅਮਰੀਕਾ 'ਚ ਮੌਤ

ਚੰਡੀਗੜ੍ਹ, 15 ਮਈ :

ਬਰਨਾਲਾ ਦੇ ਪਿੰਡ ਭਦੌੜ ਦੇ ਸਾਬਕਾ ਸਰਪੰਚ ਦੀ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਖਬਰ ਸ਼ੁੱਕਰਵਾਰ ਸਵੇਰੇ ਮਿਲਣ ਨਾਲ ਪਰਿਵਾਰ 'ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਜਰਨੈਲ ਸਿੰਘ ਦੇ ਪਰਿਵਾਰਿਕ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ

ਕੈਨੇਡਾ ’ਚ ਕੋਰੋਨਾ ਨਾਲ ਪੰਜਾਬੀ ਦੀ ਮੌਤ

ਚੰਡੀਗੜ੍ਹ, 04 ਮਈ :

ਲੁਧਿਆਣਾ ਤੋਂ ਕੈਨੇਡਾ ਗਏ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ। ਹਲਕਾ ਸਮਰਾਲਾ ਦੇ ਪਿੰਡ ਕੋਟਲਾ ਦਾ ਰਹਿਣ ਵਾਲਾ ਉਜਾਗਰ ਸਿੰਘ 10 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਓਂਟਾਰੀਓ ਸ਼ਹਿਰ ਬਰੈਂਪਟਨ 'ਚ ਪਰਿਵਾਰ ਸਮੇਤ ਰਹਿੰਦਾ ਸੀ। ਕੁਝ ਦਿਨ ਪਹਿਲਾਂ ਉਹ ਕੈਨੇਡਾ 'ਚ ਵੀ ਫੈਲੀ ਇਸ ਮਹਾਂਮਾਰੀ ਦੀ ਚਪੇਟ 'ਚ ਆ ਗਿਆ ਅਤੇ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਮਿਸੀਸਾਗਾ ਦੇ ਇਕ ਹਸਪਤਾਲ 'ਚ ਦਾਖਲ ਕੀਤਾ ਗਿਆ।

ਕੋਰੋਨਾ : ਅਮਰੀਕਾ ਦੇ ਗੁਰਦੁਆਰਿਆਂ 'ਚ ਲੌੜਵੰਦਾਂ ਨੂੰ ਦਿਨ-ਰਾਤ ਛਕਾਇਆ ਜਾ ਰਿਹਾ ਹੈ ਲੰਗਰ

ਲਾਸ ਏਂਜਲਸ, 29 ਅਪ੍ਰੈਲ :

ਅਮਰੀਕਾ ਵਿਚ ਕੋਵਿਡ -19 ਦੇ ਕਾਰਨ ਸਿੱਖ ਭਾਈਚਾਰੇ ਨੇ ਗੁਰਦੁਆਰਿਆਂ ਵਿਚ ਲੋੜਵੰਦਾਂ ਲਈ ਲੰਗਰ ਖੋਲ੍ਹ ਦਿੱਤੇ ਹਨ, ਜਿਥੇ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਭੋਜਨ ਵੰਡਿਆ ਜਾ ਰਿਹਾ ਹੈ। ਸਿੱਖ ਸੰਗਤ ਨੇ ਟੈਕਸਾਸ ਵਿਚ ‘ਸੇਂਟ ਐਂਟੋਨੀਓ ਫੂਡ ਬੈਂਕ’ ਨੂੰ ਢਾਈ ਲੱਖ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ ਹੈ, ਜਦੋਂਕਿ ਸਿਹਤ ਕਰਮਚਾਰੀਆਂ ਨੂੰ ਹਸਪਤਾਲਾਂ ਵਿਚ ਪੀਜਾ ਵੰਡੇ ਜਾ ਰਹੇ ਹਨ। ਗਰਮ ਭੋਜਨ ਦੇ ਪੈਕੇਟ ਲੂਸੀਆਨਾ ਦੇ ਹੈਮੰਡ ਨਗਰ ਵਿੱਚ ਇੱਕ ਭਾਰਤੀ ਰੈਸਟੋਰੈਂਟ ਵਿੱਚ ਆਉਣ ਅਤੇ ਜਾਣ ਵਾਲੇ ਲੋੜਵੰਦ ਲੋਕਾਂ ਨੂੰ ਦਿੱਤੇ ਜਾ ਰਹੇ ਹਨ। 

ਨਿਊਯਾਰਕ 'ਚ ਇੱਕ ਹੋਰ ਪੰਜਾਬੀ ਵਿਅਕਤੀ ਦੀ ਕਰੋਨਾ ਨਾਲ ਮੌਤ

ਚੰਡੀਗੜ੍ਹ, 21 ਅਪ੍ਰੈਲ :

ਵਿਦੇਸ਼ਾਂ ਵਿੱਚ ਵੀ ਕਰੋਨਾਵਾਇਰਸ ਦੇ ਕਾਰਨ ਪੰਜਾਬੀਆਂ ਦੀ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਕੱਲੇ ਹੁਸ਼ਿਆਰਪੁਰ ਤੋਂ ਅਮਰੀਕਾ ਦੇ ਨਿਊਯਾਰਕ 'ਚ ਕਰੋਨਾਵਾਇਰਸ ਕਾਰਨ ਚਾਰ ਮੌਤਾਂ ਹੋ ਚੁੱਕੀਆਂ ਹਨ। ਸ਼ਹਿਰ ਟਾਂਡਾ ਦੇ ਪਿੰਡ ਚੱਕ ਬਾਮੂ ਤੋਂ ਅਮਰੀਕਾ ਗਏ ਮਨਜੀਤ ਸਿੰਘ ਦੀ ਕਰੋਨਾਵਾਇਰਸ ਨਾਲ ਮੌਤ ਹੋਣ ਦੀ ਸੋਮਵਾਰ ਨੂੰ ਖ਼ਬਰ ਮਿਲਣ ਨਾਲ ਸਦਮੇ ਦੀ ਲਹਿਰ ਹੈ।

ਵਿਦੇਸ਼ ਵਾਪਸ ਨਹੀਂ ਜਾ ਸਕਿਆ ਐਨਆਰਆਈ, ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਜਲੰਧਰ, 21 ਅਪ੍ਰੈਲ :

ਜਲੰਧਰ 'ਚ ਥਾਣਾ ਰਾਮਾਮੰਡੀ ਦੇ ਅਧੀਨ ਪੈਂਦੇ ਪਿੰਡ ਕਾਕੀ ਵਿਖੇ ਇੱਕ ਐਨਆਰਆਈ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਵਿਦੇਸ਼ ਵਿੱਚ ਵਾਪਸ ਨਾ ਜਾਣ ਕਾਰਨ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਉਹ ਦੋ ਹਫਤਿਆਂ ਲਈ ਪਤਨੀ ਸਮੇਤ ਪੰਜਾਬ ਆਇਆ ਸੀ, ਪਰ ਕਰੋਨਾਵਾਇਰਸ ਕਾਰਨ ਫਲਾਈਟਾਂ ਨਹੀਂ ਚਲ ਸਕੀਆਂ ਪਿਛਲੇ ਸੱਤ ਹਫਤਿਆਂ ਤੋਂ ਇੱਥੇ ਹੀ ਰੁਕਿਆ ਹੋਇਆ ਸੀ।

12