ਦੋ ਕਾਰਾਂ ਵਿਚਕਾਰ ਟੱਕਰ ਤੋਂ ਬਾਅਦ ਅੱਗ ਲੱਗੀ, ਚਾਰ ਲੋਕਾਂ ਦੀ ਮੌਤ

ਇੰਦੌਰ, 9 ਅਕਤੂਬਰ, ਦੇਸ਼ ਕਲਿਕ ਬਿਊਰੋ :ਇੰਦੌਰ ਦੇ ਮਹੂ ਵਿੱਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਇੱਕ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਕਾਰ ਵਿੱਚ ਸਵਾਰ ਦੋ ਲੋਕ ਜ਼ਿੰਦਾ ਸੜ ਗਏ। ਇਹ ਹਾਦਸਾ ਰਾਉ-ਖਲਘਾਟ ਚਾਰ ਮਾਰਗੀ ਸੜਕ ਦੇ ਨੰਦੇੜ ਪੁਲ ‘ਤੇ ਵਾਪਰਿਆ।ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 09-10-2025 ਗੋਂਡ ਮਹਲਾ ੫ ॥ ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ ਹਰਿ ਗੁਣ ਰਮਤ ਭਏ ਆਨੰਦ […]

Continue Reading

ਜੰਮੂ ਕਸ਼ਮੀਰ ਦੇ ਪਿੰਡ ਕੌਲਪੁਰ ’ਚ 5 ਸਰੂਪਾਂ ਦੀ ਬੇਅਦਬੀ: SGPC ਪ੍ਰਧਾਨ ਵੱਲੋਂ ਸਖ਼ਤ ਨਿੰਦਾ

ਅੰਮ੍ਰਿਤਸਰ, 8 ਅਕਤੂਬਰ: ਦੇਸ਼ ਕਲਿੱਕ ਬਿਓਰੋਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੰਮੂ ਕਸ਼ਮੀਰ ਅੰਦਰ ਸਾਂਬਾ ਜ਼ਿਲ੍ਹੇ ਦੇ ਪਿੰਡ ਕੌਲਪੁਰ ’ਚ ਇਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਪਾਵਨ ਸਰੂਪਾਂ ਦੀ ਕੀਤੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀ ਵਿਰੁੱਧ ਕਰੜੀ ਕਾਰਵਾਈ ਕਰਨ ਲਈ ਕਿਹਾ ਹੈ। ਐਡਵੋਕੇਟ […]

Continue Reading

RBI ਨੇ ਇਕ ਬੈਂਕ ਦਾ ਲਾਈਸੈਂਸ ਕੀਤਾ ਰੱਦ

ਮੁੰਬਈ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ : ਭਾਰਤੀ ਰਜਿਰਵ ਬੈਂਕ (RBI) ਵੱਲੋਂ ਇਕ ਬੈਂਕ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ। ਇਸ ਬੈਂਕ ਵਿਚੋਂ ਹੁਣ ਕੋਈ ਵੀ ਖਪਤਕਾਰ ਆਪਣੇ ਪੈਸੇ ਨਹੀਂ ਕਢਵਾ ਸਕੇਗਾ। ਆਰਬੀਆਈ ਨੇ ਮਹਾਰਾਸ਼ਟਰ ਦੀ ਜੀਜਾਮਾਤਾ ਮਹਿਲਾ ਸਹਿਕਾਰੀ ਬੈਂਕ, ਸਤਾਰਾ  ਦਾ ਲਾਈਸੈਂਸ ਰੱਦ ਕੀਤਾ ਗਿਆ ਹੈ। ਆਰਬੀਆਈ ਨੇ ਸਹਿਕਾਰੀ ਬੈਂਕ ਕੋਲ ਯੋਗ ਪੂੰਜੀ […]

Continue Reading

ਸਰਕਾਰ ਵੱਲੋਂ ਮੁਲਾਜ਼ਮਾਂ ਦੇ DA ਵਾਧੇ ਦਾ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ : ਦਿਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤੋਹਫਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਧਾਏ ਗਏ ਮਹਿੰਗਾਈ ਭੱਤੇ (DA) ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀਏ ਵਿੱਚ 3 ਫੀਸਦੀ ਵਾਧਾ ਕੀਤਾ ਗਿਆ ਸੀ। ਇਸ […]

Continue Reading

ਪਹਾੜਾਂ ਉਤੇ ਪਈ ਬਰਫ, ਵਧੀ ਠੰਡ

ਚੰਡੀਗੜ੍ਹ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ : ਮੌਸਮ ਵਿੱਚ ਇਕਦਮ ਤਬਦੀਲੀ ਆਈ ਹੈ। ਬੀਤੇ ਦਿਨੀਂ ਪਏ ਮੀਂਹ ਤੋਂ ਬਾਅਦ ਮੌਸਮ ਵਿੱਚ ਵੱਡੀ ਤਬਦੀਲੀ ਆਈ ਹੈ। ਪਹਾੜੀ ਖੇਤਰਾਂ ਵਿੱਚ ਬਰਫਬਾਰੀ ਹੋਣ ਕਾਰਨ ਠੰਡ ਵਧ ਗਈ ਹੈ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਦੇ ਉਚੇ ਖੇਤਰਾਂ ਵਿੱਚ ਬਰਫਬਾਰੀ ਹੋਈ ਹੈ। ਇਨ੍ਹਾਂ ਸਾਰੀਆਂ ਥਾਵਾਂ ਉਤੇ ਹੋਈ ਬਰਫਬਾਰੀ ਕਾਰਨ […]

Continue Reading

ਵੱਡਾ ਹਾਦਸਾ : LPG ਗੈਸ ਸਿਲੰਡਰਾਂ ਦੇ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ

ਜੈਪੁਰ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ : ਐਲਪੀਜੀ ਗੈਸ ਸਿਲੰਡਰਾਂ ਦੇ ਭਰੇ ਟਰੱਕ ਨੂੰ ਹਾਈਵੇ ਉਤੇ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਲਗਾਤਾਰ ਗੈਸ ਸਿਲੰਡਰ ਫੱਟਣ ਲੱਗ ਗਏ। ਰਾਜਸਥਾਨ ਵਿੱਚ ਜੈਪੁਰ-ਅਜਮੇਰ ਰੋਡ ਉਦੇ ਦੂਦੂ ਦੇ ਨੇੜੇ ਬੀਤੇ ਰਾਤ ਨੂੰ ਇਹ ਘਟਨਾ ਵਾਪਰੀ। ਗੈਸ ਸਿਲੰਡਰਾਂ ਦਾ ਭਰਿਆ ਟਰੱਕ ਜਦੋਂ ਹਾਈਵੇ ਉਤੇ ਜਾ ਰਿਹਾ ਸੀ ਤਾਂ ਅਚਾਨਕ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 08-10-2025 ਸੋਰਠਿ ਮਹਲਾ ੫ ॥ ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥੧॥ ਹਰਿ ਰਸੁ ਪੀਵਹੁ ਭਾਈ ॥ ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥ ਰਹਾਉ ॥ ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ […]

Continue Reading

ਹਿਮਾਚਲ ਪ੍ਰਦੇਸ਼ ’ਚ ਚੱਲਦੀ ਬੱਸ ’ਤੇ ਡਿੱਗਿਆ ਪਹਾੜ, 15 ਦੀ ਮੌਤ

ਬਿਲਾਸਪੁਰ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ : ਹਿਮਾਚਲ ਪ੍ਰਦੇਸ਼ ਵਿੱਚ ਇਕ ਚਲਦੀ ਬੱਸ ਉਤੇ ਪਹਾੜ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 15 ਸਵਾਰੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬਿਲਾਸਪੁਰ ਵਿੱਚ ਅੱਜ ਸ਼ਾਮ ਨੂੰ ਵਾਪਰਿਆ।  ਹਾਦਸੇ ਵਿੱਚ ਕਈ ਲੋਕਾਂ ਦੇ ਦੇ ਮਲਬੇ ਹੇਠ ਦਬਣ ਦੀ ਖਬਰ ਹੈ। ਰਾਹਤ ਤੇ ਬਚਾਅ ਕੰਮ ਜਾਰੀ […]

Continue Reading

UPI Payment ਦੇ ਬਦਲੇ ਨਿਯਮ, ਭਲਕੇ ਤੋਂ ਹੋਣਗੇ ਲਾਗੂ

ਨਵੀਂ ਦਿੱਲੀ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ : UPI ਰਾਹੀਂ ਪੈਸੇ ਲੈਣ ਦੇਣ ਵਾਲਿਆਂ ਲਈ ਇਹ ਅਹਿਮ ਖਬਰ ਹੈ। ਭਲਕੇ ਤੋਂ ਯੂਪੀਆਈ ਦੇ ਨਿਯਮਾਂ ਵਿੱਚ ਬਦਲਾਅ ਹੋ ਜਾਵੇਗਾ। ਡਿਜ਼ੀਟਲ ਪੇਮੈਂਟ ਨੂੰ ਹੋਰ ਆਸਾਨ ਤੇ ਸੁਰੱਖਿਅਤ ਬਣਾਉਣ ਲਈ ਵੱਡੇ ਬਦਲਾਅ ਕੀਤੇ ਗਏ ਹਨ। ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਨਾਲ ਲੈਣ ਦੇਣ ਕਰਨ ਵਾਲਿਆਂ ਨੂੰ ਹੁਣ ਭੁਗਤਾਨ ਕਰਨ […]

Continue Reading