ਉਪ ਰਾਸ਼ਟਰਪਤੀ ਜਗਦੀਪ ਧਨਖੜ ਮੋਹਾਲੀ ਪਹੁੰਚੇ

ਚੰਡੀਗੜ੍ਹ, 17 ਫ਼ਰਵਰੀ, ਦੇਸ਼ ਕਲਿਕ ਬਿਊਰੋ :ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਪੰਜਾਬ ਦੌਰੇ ‘ਤੇ ਹਨ। ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਹਰਿਆਣਾ ਦੇ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਵੀ […]

Continue Reading

ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ; ਅਮਰੀਕਾ ਤੋਂ ਵਾਪਸੀ ਅੱਖਾਂ ਖੋਲ੍ਹਣ ਵਾਲੀ, ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਾ ਜਾਓ

* ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਹਿੱਸੇਦਾਰ ਬਣਨ ਲਈ ਨੌਜਵਾਨਾਂ ਨੂੰ ਸੱਦਾ* ਪੰਜਾਬ ਵਿੱਚ 50 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਮਿਲਣ ਨਾਲ ਪਰਵਾਸ ਨੂੰ ਪੁੱਠਾ ਗੇੜਾ ਆਇਆ* ਨਸ਼ਿਆਂ ਵਿਰੁੱਧ ਲੜਾਈ ਵਿੱਚ ਖੇਡਾਂ ਅਹਿਮ ਰੋਲ ਨਿਭਾ ਸਕਦੀਆਂ ਨੇ ਘੁੰਗਰਾਲੀ (ਲੁਧਿਆਣਾ), 16 ਫਰਵਰੀ: ਦੇਸ਼ ਕਲਿੱਕ ਬਿਓਰੋਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ […]

Continue Reading

ਸਪੀਕਰ ਨੇ 24 ਫਰਵਰੀ, 2025 ਨੂੰ ਸੱਦਿਆ ਪੰਜਾਬ ਵਿਧਾਨ ਸਭਾ ਦਾ ਇਜਲਾਸ

ਸਪੀਕਰ ਨੇ 24 ਫਰਵਰੀ, 2025 ਨੂੰ ਸੱਦਿਆ ਪੰਜਾਬ ਵਿਧਾਨ ਸਭਾ ਦਾ ਇਜਲਾਸ ਚੰਡੀਗੜ੍ਹ 16 ਫਰਵਰੀ 2025: ਦੇਸ਼ ਕਲਿੱਕ ਬਿਓਰੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ 4 ਸਤੰਬਰ 2024 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਗਏ ਵਿਧਾਨ ਸਭਾ ਦੇ ਇਜਲਾਸ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਦੇ ਸੰਚਾਲਨ ਦੇ ਨਿਯਮਾਂ ਦੇ ਉਪਨਿਯਮ 16 […]

Continue Reading

ਮੋਰਿੰਡਾ ਪੁਲਿਸ ਨੂੰ ਬੱਸ ਸਟੈਂਡ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼, ਕਾਰਵਾਈ ਸ਼ੁਰੂ

ਮੋਰਿੰਡਾ ਪੁਲਿਸ ਨੂੰ ਬੱਸ ਸਟੈਂਡ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼, ਕਾਰਵਾਈ ਸ਼ੁਰੂ  ਮੋਰਿੰਡਾ 16 ਫਰਵਰੀ, ਭਟੋਆ ਮੋਰਿੰਡਾ ਪੁਲਿਸ ਨੂੰ ਬੱਸ ਅੱਡਾ ਮੋਰਿੰਡਾ ਤੋਂ  ਇੱਕ ਵਿਅਕਤੀ ਲਾਵਾਰਿਸ ਹਾਲਤ ਵਿੱਚ ਮਿਲਿਆ ਜਿਸ ਨੂੰ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ (ਬਰਾਉਟ ਡੈਡ) ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਸਬੰਧੀ ਕਾਰਵਾਈ […]

Continue Reading

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆਅੰਮ੍ਰਿਤਸਰ, 16 ਫ਼ਰਵਰੀ- ਦੇਸ਼ ਕਲਿੱਕ ਬਿਓਰੋਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਮਹਿਲ ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ […]

Continue Reading

ਅੱਜ ਹੋਣ ਵਾਲੀ 7 ਮੈਂਬਰੀ ਕਮੇਟੀ ਦੀ ਮੀਟਿੰਗ ਸ੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਅੱਗੇ ਪਾਈ

ਅੱਜ ਹੋਣ ਵਾਲੀ 7 ਮੈਂਬਰੀ ਕਮੇਟੀ ਦੀ ਮੀਟਿੰਗ ਸ੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਅੱਗੇ ਪਾਈ ਅੰਮ੍ਰਿਤਸਰ: 16 ਫਰਵਰੀ, ਦੇਸ਼ ਕਲਿੱਕ ਬਿਓਰੋਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਨਿਗਰਾਨੀ ਲਈ ਅਕਾਲ ਤਖਤ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਤਿ ਜਰੂਰੀ ਨਿੱਜੀ ਪਰਿਵਾਰਕ ਰੁਝੇਵਿਆਂ ਕਾਰਨ ਅੱਜ […]

Continue Reading

ਬਠਿੰਡਾ ਕਤਲ ਕਾਂਡ: ਪੰਜਾਬ ਪੁਲਿਸ ਨੇ ਗੁਰਪ੍ਰੀਤ ਸੇਖੋਂ ਗੈਂਗ ਦੇ ਚਾਰ ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ; ਇੱਕ ਪਿਸਤੌਲ ਬਰਾਮਦ

ਬਠਿੰਡਾ ਕਤਲ ਕਾਂਡ: ਪੰਜਾਬ ਪੁਲਿਸ ਨੇ ਗੁਰਪ੍ਰੀਤ ਸੇਖੋਂ ਗੈਂਗ ਦੇ ਚਾਰ ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ; ਇੱਕ ਪਿਸਤੌਲ ਬਰਾਮਦ — ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ — ਗ੍ਰਿਫ਼ਤਾਰ ਕੀਤੇ ਮੁਲਜ਼ਮ ਅਪਰਾਧਿਕ ਪਿਛੋਕੜ ਵਾਲੇ ਹਨ, ਕਤਲ ਸਮੇਤ ਕਈ ਅਪਰਾਧਿਕ ਮਾਮਲੇ ਦਰਜ: ਡੀਜੀਪੀ ਗੌਰਵ ਯਾਦਵ ਚੰਡੀਗੜ੍ਹ, 15 […]

Continue Reading

ਮੋਰਿੰਡਾ  ਚੁੰਨੀ ਰੋਡ ਤੇ ਘਰ ਵਿੱਚ ਸ਼ਾਰਟ ਸਰਕਟ ਕਰਨ ਲੱਗੀ ਅੱਗ 

ਮੋਰਿੰਡਾ  ਚੁੰਨੀ ਰੋਡ ਤੇ ਘਰ ਵਿੱਚ ਸ਼ਾਰਟ ਸਰਕਟ ਕਰਨ ਲੱਗੀ ਅੱਗ  ਲੱਖਾਂ ਰੁਪਏ ਦਾ ਹੋਇਆ ਨੁਕਸਾਨ ,ਜਾਨੀ ਨੁਕਸਾਨ ਤੋਂ ਰਿਹਾ ਬਚਾਅ  ਮੋਰਿੰਡਾ: 15 ਫਰਵਰੀ, ਭਟੋਆ ਮੋਰਿੰਡਾ ਚੁੰਨੀ ਰੋਡ ਤੇ ਸਥਿਤ ਵਾਰਡ ਨੰਬਰ 6 ਦੇ ਇਕ ਮਕਾਨ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋ ਜਾਣ ਕਾਰਨ ਅੱਗ ਲੱਗ ਗਈ ਜਿੱਥੇ   ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ […]

Continue Reading

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ ਉਤਾਰਨਾ ਕੇਂਦਰ ਦੀ ਸਾਜਿਸ਼: ਮਲਵਿੰਦਰ ਕੰਗ

ਚੰਡੀਗੜ੍ਹ: 15 ਫਰਵਰੀ, ਦੇਸ਼ ਕਲਿੱਕ ਬਿਓਰੋ ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅਮਰੀਕਾ ਤੋਂ ਡਿਪੋਰਟ ਹੋਏ ਪ੍ਰਵਾਸੀਆਂ ਦੇ ਜਹਾਜ਼ ਪੰਜਾਬ ਦੀ ਏਆਪੋਰਟ ‘ਤੇ ਹੀ ਭੇਜਣ ਨੂੰ ਕੇਂਦਰ ਸਰਕਾਰ ਦੀ ਸਾਜਿਸ਼ ਬਾਰੇ ਬੋਲਦਿਆਂ ਕਿਹਾ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਜਦੋਂ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣਾ ਪੈਂਦਾ ਹੈ ਤਾਂ ਜਹਾਜ਼ ਦਿੱਲੀ ਜਾਂ ਦੇਸ਼ ਦੇ ਹੋਰ […]

Continue Reading

ਹਰਚੰਦ ਸਿੰਘ ਬਰਸਟ ਨੇ ਸਰਬਸੰਮਤੀ ਨਾਲ ਚੁਣੇ ਗਏ ਕੋਆਪਰੇਟਿਵ ਸੁਸਾਇਟੀ ਬਰਸਟ ਦੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

ਹਰਚੰਦ ਸਿੰਘ ਬਰਸਟ ਨੇ ਸਰਬਸੰਮਤੀ ਨਾਲ ਚੁਣੇ ਗਏ ਕੋਆਪਰੇਟਿਵ ਸੁਸਾਇਟੀ ਬਰਸਟ ਦੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ — ਨਾਇਬ ਸਿੰਘ ਬਰਸਟ ਪ੍ਰਧਾਨ ਅਤੇ ਮਨਜੀਤ ਸਿੰਘ ਸ਼ੇਖੁਪੁਰ ਬਣੇ ਮੀਤ ਪ੍ਰਧਾਨ ਪਟਿਆਲਾ, 15 ਫਰਵਰੀ ,ਦੇਸ਼ ਕਲਿੱਕ ਬਿਓਰੋ  ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਪਿੰਡ ਬਰਸਟ ਦੀ ਕੋਆਪਰੇਟਿਵ ਸੁਸਾਇਟੀ ਦੇ ਸਰਬਸੰਮਤੀ ਨਾਲ ਚੁਣੇ ਹੋਏ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਮੁੰਹ ਮਿੱਠਾ ਕਰਵਾਕੇ ਸਾਰੀਆਂ ਨੂੰ ਵਧਾਈਆਂ ਦਿੱਤੀਆਂ। ਇਨ੍ਹਾਂ ਵਿੱਚ ਨਾਇਬ ਸਿੰਘ ਬਰਸਟ ਪ੍ਰਧਾਨ, ਮਨਜੀਤ ਸਿੰਘ ਸ਼ੇਖੁਪੁਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਬਰਸਟ, ਕਰਮਜੀਤ ਸਿੰਘ ਸੋਹੀ ਸੁਲਤਾਨਪੁਰ, ਗੁਰਦੇਵ ਸਿੰਘ ਛੰਨਾ, ਜਗਸੀਰ ਸਿੰਘ ਸ਼ੇਖੁਪੁਰ, ਗੁਰਮੀਤ ਸਿੰਘ ਖੇੜੀ ਮੁਸਲਮਾਨੀਆਂ, ਜਗਤ ਸਿੰਘ ਬਰਸਟ, ਗੁਰਪ੍ਰੀਤ ਸਿੰਘ, ਬਲਬੀਰ ਕੌਰ ਅਤੇ ਬਲਜੀਤ ਕੌਰ ਦਾ ਬਤੌਰ ਮੈਂਬਰ ਨਾਮ ਸ਼ਾਮਲ ਹੈ। ਇਹ ਕੋਆਪਰੇਟਿਵ ਸੁਸਾਇਟੀ ਪਿੰਡ ਬਰਸਟ, ਖੇੜੀ ਮੁਸਲਮਾਨੀਆਂ, ਸੇਖੁਪੁਰ, ਸੁਲਤਾਨਪੁਰ ਅਤੇ ਛੰਨਾ ਖੁੰਟੀ ਦੀ ਹੈ। ਸੁਸਾਇਟੀ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਪੰਜ ਪਿੰਡਾਂ ਦੇ ਵਿਅਕਤੀ ਸ਼ਾਮਲ ਹਨ। ਇਸ ਮੌਕੇ ਸ. ਬਰਸਟ ਨੇ ਸਾਰੇ ਨਵੇ ਚੁਣੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਮੁਬਾਰਕਾਂ ਦਿੰਦੀਆਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸੁਸਾਇਟੀ ਦਾ ਅਗਾਂਹ ਵੱਧਣਾ ਬਹੁਤ ਜਰੂਰੀ ਹੈ। ਉਨ੍ਹਾਂ ਸਾਰੇ ਨਵਨਿਯੁਕਤ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸੁਸਾਇਟੀ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਾਰਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਮੇਸ਼ਾ ਉਨ੍ਹਾਂ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਸੂਬੇ ਦੇ ਵਿਕਾਸ ਅਤੇ ਤਰੱਕੀ ਲਈ ਕਾਰਜ਼ ਕੀਤੇ ਜਾ ਰਹੇ ਹਨ। ਆਪ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਪਿੰਡਾਂ ਅੰਦਰ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਨਰਿੰਦਰ ਸਿੰਘ ਸਰਪੰਚ ਬਰਸਟ, ਸਤਨਾਮ ਸਿੰਘ ਸਰਪੰਚ ਦੁਲੱੜ, ਸ਼ਾਮ ਲਾਲ ਦੱਤ, ਜਗਮਲ ਸਿੰਘ, ਰੁਪਿੰਦਰ ਸਿੰਘ, ਲਾਲ ਸਿੰਘ, ਹਰਦੀਪ ਸਿੰਘ, ਜਸਵਿੰਦਰ ਸਿੰਘ ਸਮੇਤ ਹੋਰ ਵੀ ਮੌਜੂਦ ਰਹੇ।

Continue Reading