ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ Yellow Alert ਜਾਰੀ

ਚੰਡੀਗੜ੍ਹ, 5 ਜੁਲਾਈ, ਦੇਸ਼ ਕਲਿਕ ਬਿਊਰੋ :ਪੰਜਾਬ ਵਿੱਚ ਅੱਜ ਇੱਕ ਵਾਰ ਫਿਰ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।ਬੀਤੇ ਦਿਨ ਪਠਾਨਕੋਟ ਅਤੇ ਬਠਿੰਡਾ ਵਿੱਚ ਹਲਕੀ ਬਾਰਿਸ਼ ਹੋਈ, ਜਦੋਂ ਕਿ ਬਾਕੀ ਰਾਜ ਖੁਸ਼ਕ ਰਿਹਾ। ਜਿਸ ਕਾਰਨ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਆਇਆ। ਵੱਧ ਤੋਂ ਵੱਧ ਤਾਪਮਾਨ ਸਿਰਫ਼ 0.1 ਡਿਗਰੀ ਵਧਿਆ, ਜੋ ਕਿ ਆਮ ਦੇ ਨੇੜੇ […]

Continue Reading

ਅੱਜ ਦਾ ਇਤਿਹਾਸ

5 ਜੁਲਾਈ 1994 ਨੂੰ ਜੈਫ ਬੇਜੋਸ ਨੇ e-commerce website Amazon ਦੀ ਸਥਾਪਨਾ ਕੀਤੀ ਸੀਚੰਡੀਗੜ੍ਹ, 5 ਜੁਲਾਈ, ਦੇਸ਼ ਕਲਿਕ ਬਿਊਰੋ :ਦੇਸ਼ ਤੇ ਦੁਨੀਆ ‘ਚ 5 ਜੁਲਾਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 5 ਜੁਲਾਈ ਦਾ ਇਤਿਹਾਸ ਇਸ ਪ੍ਰਕਾਰ ਹੈ :-

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ05-07-2025 ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ […]

Continue Reading

ਪੰਜਾਬ ਦੇ 272 ਹਾਜੀਆਂ ਦਾ ਪਹਿਲਾ ਜੱਥਾ ਸਾਊਦੀ ਅਰਬ ਤੋਂ ਦਿੱਲੀ ਪਹੁੰਚਿਆ

ਮਾਲੇਰਕੋਟਲਾ 04 ਜੁਲਾਈ , ਦੇਸ਼ ਕਲਿੱਕ ਬਿਓਰੋ ਸਾਊਦੀ ਅਰਬ ਗਏ ਹੱਜ ਯਾਤਰੀਆਂ ਦੀ ਜਿੱਥੇ ਹੁਣ ਵਾਪਸੀ ਸ਼ੁਰੂ ਹੋ ਗਈ ਹੈ, ਉੱਥੇ ਹੀ ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਟੇਟ ਹੱਜ ਕਮੇਟੀ ਦੀ ਅਗਵਾਈ ‘ਚ ਮੁਸਲਿਮ ਧਰਮ ਦੀ ਪਵਿੱਤਰ ਹੱਜ ਯਾਤਰਾ 2025 ਲਈ ਪੰਜਾਬ ਭਰ ਤੋਂ ਗਏ ਕੁੱਲ 310 ਹੱਜ ਯਾਤਰੀਆਂ ‘ਚੋਂ 272 ਹੱਜ ਯਾਤਰੀਆਂ ਦਾ ਪਹਿਲਾ ਵੱਡਾ ਜਥਾ ਅੱਜ ਸਵੇਰੇ ਦਿੱਲੀ ਏਅਰਪੋਰਟ ਪੁੱਜਿਆ। ਹਾਜੀਆਂ ਨੂੰ ਲੈਣ ਲਈ ਭਾਰੀ ਸੰਖਿਆ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਦਿੱਲੀ ਏਅਰਪੋਰਟ ਪੁੱਜੇ। ਜਿੱਥੇ ਹਾਜ਼ੀਆਂ ਦਾ ਫੁੱਲਾਂ ਦੀਆਂ ਮਾਲਾਂ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਹਾਜ਼ੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਚਿਹਰੇ ‘ਤੇ ਹੱਜ ਯਾਤਰਾ ਪੂਰੀ ਕਰਕੇ ਘਰ ਵਾਪਸ ਆਉਣ ਦੀ ਖੁਸ਼ੀ ਝਲਕ ਰਹੀ ਸੀ।            ਮਦੀਨਾ ਏਅਰਪੋਰਟ ਤੋਂ ਪੰਜਾਬ ਦੇ ਹਾਜੀਆਂ ਦੀ ਪਹਿਲੀ ਉਡਾਣ ਸ਼ੁੱਕਰਵਾਰ ਰਾਤ ਕਰੀਬ 2:00 ਵਜੇ ਰਵਾਨਾ ਹੋਈ ਸੀ ਅਤੇ ਆਪਣੇ ਨਿਰਧਾਰਿਤ ਸਮੇਂ ਸ਼ੁੱਕਰਵਾਰ ਸਵੇਰ ਕਰੀਬ 9:50 ਵਜੇ ਦਿੱਲੀ ਏਅਰਪੋਰਟ ਤੇ ਪਹੁੰਚੀ। ਕਰੀਬ 11:30 ਵਜੇ ਹਾਜੀਆਂ ਨੂੰ ਹੱਜ ਕਮੇਟੀ ਦੇ ਵਲੰਟੀਅਰਾਂ ਨੇ ਉਨ੍ਹਾਂ ਦੇ ਸਮਾਨ ਸਮੇਤ ਏਅਰਪੋਰਟ ਤੋਂ ਬਾਹਰ ਲਿਆਏ। ਇਸ ਦੌਰਾਨ ਹਾਜੀਆਂ ਨੇ ਚੰਗੇ ਪ੍ਰਬੰਧਾਂ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।             ਇਸ ਮੌਕੇ ਗੱਲਬਾਤ ਕਰਦਿਆਂ ਮਾਲੇਰਕੋਟਲਾ ਦੇ ਹਾਜੀ ਮੁਹੰਮਦ ਯੂਨਸ ਬਖਸ਼ੀ, ਮਨਜ਼ੂਰ ਅਹਿਮਦ ਚੌਹਾਨ, ਮੁਹੰਮਦ ਅਲੀ, ਪ੍ਰੋ.ਮਨਜ਼ੂਰ ਹਸਨ ਆਦਿ ਹਾਜੀਆਂ ਨੇ ਕਿਹਾ ਕਿ ਉਨ੍ਹਾਂ ਨੇ ਹੱਜ ਦੌਰਾਨ ਅੱਲ੍ਹਾ ਦੇ ਘਰ ‘ਚ ਪੰਜਾਬ ਅਤੇ ਦੇਸ਼ ‘ਚ ਅਮਨ-ਸ਼ਾਂਤੀ ਦੀ ਦੁਆ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਵਧੀਆ ਪ੍ਰਬੰਧ ਕੀਤੇ ਸਨ। ਸਾਊਦੀ ਸਰਕਾਰ ਨੇ ਵੀ ਹਾਜੀਆਂ ਲਈ ਚੰਗੇ ਪ੍ਰਬੰਧ ਕੀਤੇ ਸਨ। ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ। ਸਮੂਹ ਹਾਜੀਆਂ ਨੇ ਦੁਨੀਆਂ ‘ਚ ਭਾਈਚਾਰੇ ਅਤੇ ਅਮਨ ਸ਼ਾਂਤੀ ਬਣੇ ਰਹਿਣ ਲਈ ਦੁਆ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਸਪਨਾ ਸੀ ਕਿ ਅੱਲ੍ਹਾ ਦਾ ਘਰ ਦੇਖੀਏ ਅਤੇ ਅੱਲ੍ਹਾ ਨੇ ਸਾਡੀ ਸੁਣੀ ਹੈ, ਸਾਨੂੰ ਅੱਲ੍ਹਾ ਦਾ ਘਰ ਦੇਖਣਾ ਨਸੀਬ ਹੋਇਆ ਹੈ। ਕਿਸੇ ਕਿਸਮ ਦੀ ਸਫਰ ‘ਚ ਕੋਈ ਪ੍ਰੇਸ਼ਾਨੀ ਨਹੀਂ ਹੋਈ।            ਹਾਜੀਆਂ ਦੀ ਅਗਵਾਈ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਦੀ ਰਹਿਨੁਮਾਈ ਹੇਠ ਹਾਜੀ ਸਾਹਿਬਾਨਾਂ ਦੀ ਸਹਾਇਤਾ ਲਈ ਸਾਉਦੀ ਅਰਬ ਗਏ ਮਾਸਟਰ ਮੁਹੰਮਦ ਸ਼ਫੀਕ, ਡਾਕਟਰ ਮੁਹੰਮਦ ਮਸ਼ਰੂਫ ਤੇ ਸਮਾਜ ਸੇਵੀ ਮਾਸਟਰ ਅਬਦੁਲ ਅਜ਼ੀਜ਼ ਨੇ ਦੱਸਿਆ ਕਿ ਪੰਜਾਬ ਭਰ ਤੋਂ ਗਏ ਕੁੱਲ 310 ਹੱਜ ਯਾਤਰੀਆਂ ਚੋਂ ਅੱਜ ਪਹਿਲੀ ਫਲਾਈਟ ਰਾਹੀਂ 272 ਹਾਜੀ ਆਏ ਹਨ, ਜਦਕਿ ਪੰਜਾਬ ਦੇ ਬਾਕੀ ਰਹਿੰਦੇ 35 ਹੱਜ ਯਾਤਰੀਆਂ ਦੀ ਦੂਜੀ ਫਲਾਈਟ 09 ਜੁਲਾਈ 2025 ਨੂੰ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਇੱਕ ਮਹਿਲਾ ਹੱਜ ਯਾਤਰੀ ਅਤੇ ਇੱਕ ਮੀਆਂ-ਬੀਬੀ ਜੋੜਾ ਲੰਘੇ ਦਿਨੀਂ ਪੰਜਾਬ ਪਹੰੁਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਤੋਂ ਇਸ ਵਾਰ ਗਏ ਕੁੱਲ 310 ਹੱਜ ਯਾਤਰੀਆਂ ‘ਚ 164 ਮਰਦ ਅਤੇ 146 ਔਰਤਾਂ ਸ਼ਾਮਲ ਸਨ। ਵਰਣਨਯੋਗ ਹੈ ਕਿ ਪੰਜਾਬ ਤੋਂ 23 ਮਈ ਨੂੰ ਹੱਜ ਯਾਤਰੀਆਂ ਦੀ ਪਹਿਲੀ ਫਲਾਈਟ ਦਿੱਲੀ ਏਅਰਪੋਰਟ ਤੋਂ ਸਾਊਦੀ ਅਰਬ ਗਈ ਸੀ। ਕਰੀਬ 40 ਦਿਨਾਂ ‘ਚ ਹੱਜ ਦਾ ਸਫਰ ਪੂਰਾ ਹੁੰਦਾ ਹੈ। ਈਦ ਉਲ ਅਜਹਾ (ਬੱਕਰਾ ਈਦ) ਤੇ ਹੱਜ ਪੂਰਾ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਸ਼ੁਰੂ ਹੋ ਜਾਂਦੀ ਹੈ।

Continue Reading

ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ: ਵਿੱਤ ਮੰਤਰੀ

ਚੰਡੀਗੜ੍ਹ, 4 ਜੁਲਾਈ, ਦੇਸ਼ ਕਲਿੱਕ ਬਿਓਰੋ ਨਵੀਂ ਦਿੱਲੀ ਵਿੱਚ ਹੋਈ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਤੋਂ ਮਾਲੀਏ ਦੇ ਵਿਸ਼ਲੇਸ਼ਣ ਬਾਰੇ ਮੰਤਰੀ ਸਮੂਹ ਦੀ ਪਹਿਲੀ ਮੀਟਿੰਗ ਦੌਰਾਨ 1 ਜੁਲਾਈ, 2017 ਨੂੰ ਜੀ.ਐਸ.ਟੀ ਲਾਗੂ ਹੋਣ ਤੋਂ ਬਾਅਦ ਸੂਬੇ ਦੇ ਮਾਲੀਏ ਬਾਰੇ ਵਿਆਪਕ ਤੇ ਸੰਖੇਪ ਜਾਣਕਾਰੀ ਪੇਸ਼ ਕਰਦਿਆਂ, ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜੀ.ਐਸ.ਟੀ […]

Continue Reading

11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ  ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਚੰਡੀਗੜ੍ਹ, 4 ਜੁਲਾਈ: ਦੇਸ਼ ਕਲਿੱਕ ਬਿਓਰੋVB arrests accountant of MC: ਭ੍ਰਿਸ਼ਟਾਚਾਰ ਵਿਰੁੱਧ ਕੀਤੀ ਜਾ ਰਹੀ ਆਪਣੀ ਲਗਾਤਾਰ ਕਾਰਵਾਈ ਤਹਿਤ ਪੰਜਾਬ ਵਿਜੀਲੈਂਸ ਬਿਊਰੋ (VB) ਨੇ ਸ਼ੁੱਕਰਵਾਰ ਨੂੰ ਜਿ਼ਲ੍ਹਾ ਬਰਨਾਲਾ ਦੇ ਨਗਰ ਕੌਂਸਲ (MC) ਧਨੌਲਾ ਵਿਖੇ ਤਾਇਨਾਤ ਲੇਖਾਕਾਰ ( accountant) ਦੀਪਕ ਸੇਤੀਆ ਨੂੰ 11,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਗ੍ਰਿਫ਼ਤਾਰ (arrests) ਕੀਤਾ ਹੈ। ਅੱਜ ਇੱਥੇ ਇਹ ਖੁਲਾਸਾ ਕਰਦਿਆਂ […]

Continue Reading

ਨਾਬਾਲਗ ਲੜਕੀ ਦਾ ਜਬਰੀ ਵਿਆਹ ਰੁਕਿਆ; ਡਾ. ਬਲਜੀਤ ਕੌਰ ਦੀ ਦਖ਼ਲਅੰਦਾਜੀ ਨਾਲ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਨੇ ਕੀਤੀ ਕਾਰਵਾਈ

ਮੰਤਰੀ ਦੀ ਅਪੀਲ; ਬਾਲ ਵਿਆਹ ਦੀ ਕੁਰੀਤੀ ਨੂੰ ਸਮਾਜ ਵਿਚੋਂ ਜੜੋਂ ਖਤਮ ਕਰਨ ਲਈ ਸਰਕਾਰ ਦਾ ਸਹਿਯੋਗ ਦਿਓ  ਚੰਡੀਗੜ੍ਹ, 4 ਜੁਲਾਈ, ਦੇਸ਼ ਕਲਿੱਕ ਬਿਓਰੋ : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਬਾਲ ਵਿਆਹ ਮੁਕਤ ਰਾਜ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਨਿਰੰਤਰ ਠੋਸ ਕਦਮ ਉਠਾਏ ਜਾ ਰਹੇ […]

Continue Reading

ਪੰਜਾਬ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਬਿਜ਼ਨਸ ਬਲਾਸਟ ਐਕਸਪੋ ਦੌਰਾਨ ਸਰਕਾਰੀ ਸਕੂਲਾਂ ਦੇ ਨੌਜਵਾਨ ਉੱਦਮੀ ਨਿਵੇਸ਼ਕਾਂ ਸਾਹਮਣੇ ਆਪਣੇ ਨਵੀਨਤਮ ਉਤਪਾਦ ਕਰਨਗੇ ਪੇਸ਼

ਪੰਜਾਬ ਸਰਕਾਰ ਵੱਲੋਂ 5ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ: ਹਰਜੋਤ ਬੈਂਸ 18 ਸਾਲ ਦੀ ਉਮਰ ਦੇ ਉੱਦਮੀਆਂ ਦੀਆਂ 40 ਟੀਮਾਂ ਨਿਵੇਸ਼ਕਾਂ, ਕਾਰੋਬਾਰੀਆਂ ਅਤੇ ਮਾਹਿਰਾਂ ਸਾਹਮਣੇ ਆਪਣੇ ਉੱਦਮਾਂ ਨਾਲ ਹੋਣਗੀਆਂ ਰੂਬਰੂ ਸਰਕਾਰ ਨੇ ਬਿਜਨਸ ਬਲਾਸਟਰ ਪ੍ਰੋਗਰਾਮ ਤਹਿਤ ਪ੍ਰਤੀ ਟੀਮ 16,000 ਰੁਪਏ ਦੀ ਸੀਡ ਫੰਡਿੰਗ ਕੀਤੀ ਪ੍ਰਦਾਨ, ਗਿਆਰ੍ਹਵੀਂ-ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ […]

Continue Reading

 ਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ITI ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ: ਹਰਜੋਤ ਬੈਂਸ

•18 ਸਾਲ ਦੀ ਉਮਰ ਦੇ ਉੱਦਮੀਆਂ ਦੀਆਂ 40 ਟੀਮਾਂ ਨਿਵੇਸ਼ਕਾਂ, ਕਾਰੋਬਾਰੀਆਂ ਅਤੇ ਮਾਹਿਰਾਂ ਸਾਹਮਣੇ ਆਪਣੇ ਉੱਦਮਾਂ ਨਾਲ ਹੋਣਗੀਆਂ ਰੂਬਰੂ •ਸਰਕਾਰ ਨੇ ਬਿਜਨਸ ਬਲਾਸਟਰ ਪ੍ਰੋਗਰਾਮ ਤਹਿਤ ਪ੍ਰਤੀ ਟੀਮ 16,000 ਰੁਪਏ ਦੀ ਸੀਡ ਫੰਡਿੰਗ ਕੀਤੀ ਪ੍ਰਦਾਨ, ਗਿਆਰ੍ਹਵੀਂ-ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਕਰਨ ਲਈ ਕੀਤਾ ਉਤਸ਼ਾਹਿਤ: ਸਿੱਖਿਆ ਮੰਤਰੀ ਚੰਡੀਗੜ੍ਹ, 4 ਜੁਲਾਈ: ਦੇਸ਼ ਕਲਿੱਕ ਬਿਓਰੋਪੰਜਾਬ ਦੇ ਸਕੂਲ ਸਿੱਖਿਆ […]

Continue Reading

ਹਸਪਤਾਲ ‘ਚ ਪਰਚੀ ਦੇ 10 ਰੁਪਏ ਮੰਗਣ ‘ਤੇ ਨਿਹੰਗ ਨੇ ਕੀਤਾ ਕੰਪਿਊਟਰ ਆਪਰੇਟਰ ‘ਤੇ ਤਲਵਾਰ ਨਾਲ ਹਮਲਾ

ਵਿਰੋਧ ‘ਚ ਡਾਕਟਰਾਂ ਵਲੋਂ OPD ਸੇਵਾਵਾਂ ਬੰਦ, ਕਤਲ ਦੀ ਕੋਸ਼ਿਸ਼ ਦਾ ਪਰਚਾ ਦਰਜਬਠਿੰਡਾ, 4 ਜੁਲਾਈ, ਦੇਸ਼ ਕਲਿਕ ਬਿਊਰੋ :ਬਠਿੰਡਾ ਦੇ ਹਸਪਤਾਲ ਦੇ ਅੰਦਰ ਅੱਜ ਇੱਕ ਨਿਹੰਗ ਦੇ ਬਾਣੇ ਵਿੱਚ ਆਏ ਸ਼ਖ਼ਸ ਨੇ ਇੱਕ ਕੰਪਿਊਟਰ ਆਪਰੇਟਰ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਕੰਪਿਊਟਰ ਆਪਰੇਟਰ ਗੁਰਸੇਵਕ ਸਿੰਘ ਦੇ ਹੱਥ ਵਿੱਚ ਸੱਟ ਲੱਗੀ ਹੈ। ਇਹ […]

Continue Reading