English Hindi Monday, October 25, 2021

ਸਿਹਤ/ਪਰਿਵਾਰ

ਪਿੰਡ ਬੱਛੋਆਣਾ, ਦੋਦੜਾ ਤੇ ਬੁਢਲਾਡਾ ਵਿਖੇ ਲਗਾਏ ਵੈਕਸੀਨੇਸ਼ਨ ਕੈਂਪ

October 13, 2021 04:36 PM
ਮਾਨਸਾ, 13 ਸਤੰਬਰ, ਦੇਸ਼ ਕਲਿੱਕ ਬਿਓਰੋ :
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲਾ ਟੀਕਾਕਰਨ ਅਫਸਰ ਡਾ. ਸੰਜੀਵ ਓਬਰਾਏ ਅਤੇ ਡਾ. ਰਣਜੀਤ ਸਿੰਘ ਰਾਏ ਨੋਡਲ ਅਫਸਰ ਕੋਵਿਡ-19 ਸੈਪਲਿੰਗ ਨੇ ਬਲਾਕ ਬੁਢਲਾਡਾ ਵਿਖੇ ਵੈਕਸੀਨ ਕੈਂਪਾਂ ਦੀ ਸਪੋਰਟਿੰਗ ਸੁਪਰਵਿਜ਼ਨ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਟੀਮ ਵੱਲੋਂ ਪਿੰਡ ਬੱਛੋਆਣਾ, ਦੋਦੜਾ ਅਤੇ ਬੁਢਲਾਡਾ ਵਿਖੇ ਕੈਂਪਾਂ ਦਾ ਨਿਰੀਖਣ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਮੌਕੇ ਵੈਕਸੀਨ ਲਗਵਾਉਣ ਵਾਲਿਆਂ ਵਿੱਚ ਉਤਸ਼ਾਹ ਪਾਇਆ ਗਿਆ।
ਕੈਂਪਾਂ ਵਿੱਚ ਹਾਜ਼ਰ ਲੋਕਾਂ ਨੂੰ ਜਾਗਰੂਕ ਕਰਦਿਆਂ ਡਾ. ਸੰਜੀਵ ਓਬਰਾਏ ਅਤੇ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਜਿਨਾਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ, ਉਹ ਜਲਦੀ ਹੀ ਵੈਕਸੀਨ ਲਗਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨ। ਇਸ ਮੌਕੇ ਸਮੂਹ ਪੰਚਾਇਤਾਂ ਅਤੇ ਕਲੱਬ ਮੈਂਬਰਾਂ ਨੂੰ ਵੀ ਇਹਨਾਂ ਕੈਂਪਾਂ ਵਿੱਚ ਲਾਭਪਾਤਰੀਆਂ ਨੂੰ ਲਿਆਉਣ ਲਈ ਕਿਹਾ ਗਿਆ। 
ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਸ਼੍ਰੀ ਵਿਜੈ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਰਸ਼ਾਈਆਂ ਹਦਾਇਤਾਂ ਦੀ  ਇੰਨ-ਬਿੰਨ ਪਾਲਣਾ ਕਰਕੇ, ਜਿਵੇਂ ਕਿ ਮਾਸਕ ਦੀ ਵਰਤੋਂ, ਹੱਥਾਂ ਨੂੰ ਵਾਰ-ਵਾਰ ਸਾਬਣ ਪਾਣੀ ਨਾਲ ਧੋਣਾ ਜਾਂ ਸੈਨੇਟਾਈਜਰ ਦੀ ਵਰਤੋਂ ਕਰਨੀ ਅਤੇ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ।  

Have something to say? Post your comment

ਸਿਹਤ/ਪਰਿਵਾਰ

ਅੱਜ 8 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 1 ਨਵਾਂ ਪਾਜੇਟਿਵ ਮਰੀਜ਼ ਆਇਆ ਸਾਹਮਣੇ : ਡਿਪਟੀ ਕਮਿਸ਼ਨਰ

ਡੇਂਗੂ ਦੇ ਕਾਰਨ ਲੌਂਗੋਵਾਲ ਵਿੱਚ ਮੌਤਾਂ ਦਾ ਕਹਿਰ ਜਾਰੀ, ਅੱਜ ਹੋਈ ਪੰਜਵੀਂ ਮੌਤ

ਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤ

ਡੇਂਗੂ ਟੈਸਟ ਲਈ 600 ਰੁਪਏ ਤੋਂ ਵੱਧ ਚਾਰਜ ਨਹੀਂ ਕਰ ਸਕਣਗੇ ਪ੍ਰਾਈਵੇਟ ਹਸਪਤਾਲ: ਪੰਜਾਬ ਸਰਕਾਰ ਦੇ ਆਦੇਸ਼

ਸੀਨੀਅਰ ਸਿਹਤ ਅਧਿਕਾਰੀਆਂ ਵਲੋਂ ਜ਼ਿਲ੍ਹਾ ਹਸਪਤਾਲ ਵਿਚ ਪ੍ਰਬੰਧਾਂ ਦਾ ਜਾਇਜ਼ਾ

ਪੰਜਾਬ ’ਚ ਬੇਕਾਬੂ ਹੋਏ ਡੇਂਗੂ ਦੇ ਮਾਮਲੇ, ਚੰਨੀ ਸਰਕਾਰ ਬੇਖ਼ਬਰ: ਪ੍ਰੋ. ਬਲਜਿੰਦਰ ਕੌਰ

ਜੇ ਭਾਰ ਘਟਾਉਣਾ ਹੈ ਤਾਂ ਹਫਤੇ ਵਿੱਚ ਦੋ ਵਾਰ ਜਰੂਰ ਖਾਓ ਰਾਗੀ ਦੀ ਰੋਟੀ

ਐਸ.ਐਸ.ਬੀ.ਵਾਈ ਅਧੀਨ ਸੂਚੀਬੱਧ ਹਸਪਤਾਲਾਂ ਦੇ ਹਿੱਤ ਸੁਰੱਖਿਅਤ ਕੀਤੇ ਜਾਣਗੇ

ਖਾਣ-ਪੀਣ ਦੀਆਂ ਸ਼ੁੱਧ ਤੇ ਮਿਆਰੀ ਚੀਜ਼ਾਂ ਵੇਚਣ ਦੁਕਾਨਦਾਰ : ਜ਼ਿਲ੍ਹਾ ਸਿਹਤ ਅਧਿਕਾਰੀ

ਡੇਂਗੂ ਦੇ ਪਸਾਰ ਨੂੰ ਘੱਟ ਕਰਨ ਲਈ ਡੇਰਾਬੱਸੀ ਦੇ ਪਿੰਡਾਂ ਵਿੱਚ ਸਿਹਤ ਤੇ ਸੈਨੀਟੇਸ਼ਨ ਕਮੇਟੀਆਂ ਸਰਗਰਮ