English Hindi Sunday, October 24, 2021

ਸਿੱਖਿਆ/ਟਕਨਾਲੋਜੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਫਾਰਮ ਭਰਨ ਲਈ ਸ਼ਡਿਊਲ ਜਾਰੀ

October 13, 2021 06:38 PM

ਮੋਹਾਲੀ, 13 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾਣ ਵਾਲੀ ਅਨੁਪੂਰਕ ਪਰੀਖਿਆ ਦੌਰਾਨ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਕੇਵਲ ਵਾਧੂ ਵਿਸ਼ਾ ਕੈਟਾਗਰੀ ਵਿੱਚ ਅਪੀਅਰ ਹੋਣ ਵਾਲੇ ਪਰੀਖਿਆਰਥੀਆਂ ਲਈ ਪਰੀਖਿਆ ਫ਼ਾਰਮ ਅਤੇ ਪਰੀਖਿਆ ਫ਼ੀਸਾਂ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਆਵਾਂ ਜੇ.ਆਰ.ਮਹਿਰੋਕ ਵੱਲੋਂ ਪ੍ਰੈੱਸ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਵਾਧੂ ਵਿਸ਼ਾ ਕੈਟਾਗਰੀ ਦੀ ਇਸ ਪਰੀਖਿਆ ਲਈ ਦਸਵੀਂ ਸ਼੍ਰੇਣੀ ਵਾਸਤੇ ਉੱਕਾ ਪੁੱਕਾ 1050 ਰੁਪਏ ਅਤੇ ਬਾਰ੍ਹਵੀਂ ਸ਼੍ਰੇਣੀ ਵਾਸਤੇ ਉੱਕਾ ਪੁੱਕਾ 1350 ਰੁਪਏ ਪ੍ਰਤੀ ਪਰੀਖਿਆਰਥੀ ਪ੍ਰਤੀ ਵਿਸ਼ਾ ਪਰੀਖਿਆ ਫ਼ੀਸ ਨਿਰਧਾਰਤ ਕੀਤੀ ਗਈ ਹੈ। ਪਰੀਖਿਆ ਦੇਣ ਦੇ ਚਾਹਵਾਨ ਪਰੀਖਿਆਰਥੀ 20 ਅਕਤੂਬਰ 2021 ਤੱਕ ਬਿਨਾਂ ਕਿਸੇ ਲੇਟ ਫ਼ੀਸ ਦੇ ਪਰੀਖਿਆ ਫ਼ਾਰਮ ਭਰ ਕੇ ਆਨ-ਲਾਈਨ ਆਪਣੀ ਪਰੀਖਿਆ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ। ਇਹ ਪਰੀਖਿਆ ਫ਼ਾਰਮ 25 ਅਕਤੂਬਰ 2021 ਤੱਕ ਜ਼ਿਲ੍ਹਾ ਪੱਧਰ ਤੇ ਸਥਿਤ ਖ਼ੇਤਰੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ। ਪਰੀਖਿਆ ਫ਼ੀਸ ਸਮੇਤ 1000 ਰੁਪਏ ਲੇਟ ਫ਼ੀਸ ਪਰੀਖਿਆ ਫ਼ਾਰਮ ਭਰਨ ਦੀ ਆਖ਼ਰੀ ਤਾਰੀਖ਼ 27 ਅਕਤੂਬਰ 2021 ਹੋਵੇਗੀ ਅਤੇ ਪਰੀਖਿਆਰਥੀ ਆਪਣੇ ਫ਼ਾਰਮ ਪਹਿਲੀ ਨਵੰਬਰ 2021 ਤੱਕ ਖ਼ੇਤਰੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਸਕਣਗੇ। ਇਸ ਉਪਰੰਤ 2000 ਰੁਪਏ ਲੇਟ ਫ਼ੀਸ ਨਾਲ  ਪਰੀਖਿਆ ਫ਼ਾਰਮ 03 ਨਵੰਬਰ 2021 ਤੱਕ ਭਰੇ ਜਾ ਸਕਣਗੇ ਜੋ ਕਿ ਕੇਵਲ ਮੁੱਖ ਦਫ਼ਤਰ ਵਿਖੇ 08 ਨਵੰਬਰ 2021 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ।  ਇਸ ਪਰੀਖਿਆ ਲਈ ਪਰੀਖਿਆ ਫ਼ੀਸ ਕੇਵਲ ਆਨ-ਲਾਈਨ, ਕ੍ਰੈਡਿਟ ਕਾਰਡ ਅਤੇ ਨੈੱਟ ਬੈਂਕਿੰਗ  ਗੇਟ-ਵੇਅ ਰਾਹੀਂ ਹੀ ਜਮ੍ਹਾਂ ਹੋਣਗੀਆਂ।

Have something to say? Post your comment

ਸਿੱਖਿਆ/ਟਕਨਾਲੋਜੀ

ਸਾਂਝੇ ਅਧਿਆਪਕ ਮੋਰਚੇ ਨੇ ਡੀ.ਪੀ.ਆਈ. (ਐ: ਸਿੱ:) ਨਾਲ ਕੀਤੀ ਅਹਿਮ ਮੀਟਿੰਗ

ਡਾ: ਰਾਜ ਕੁਮਾਰ ਵੇਰਕਾ ਵੱਲੋਂ ਪੋਸਟ-ਮੈਟਿ੍ਰਕ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼

ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦੀ ਨਜਾਇਜ਼ ਮੁਅੱਤਲੀ ਵਿਰੁੱਧ ਵੱਖ ਵੱਖ ਜਥੇਬੰਦੀਆਂ ਵਿੱਚ ਰੋਸ

ਲ਼ੈਕਚਰਾਰ ਯੂਨੀਅਨ ਪੰਜਾਬ ਦੀ ਫਤਿਹਗੜ੍ਹ ਸਾਹਿਬ ਇਕਾਈ ਵਲੋਂ ਪਦਉਨਤ ਲ਼ੈਕਚਰਾਰ ਅਤੇ ਪ੍ਰਿੰਸੀਪਲਾਂ ਦਾ ਸਨਮਾਨ

ਪੀਪੀਐਸਓ ਵੱਲੋਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਮਰਜੀ ਅਨੂਸਾਰ ਮਾਧਿਅਮ ਜਾਰੀ ਰੱਖਣ ਦੀ ਬੋਰਡ ਨੂੰ ਗੁਹਾਰ

ਸਾਂਝੇ ਅਧਿਆਪਕ ਮੋਰਚੇ ਵੱਲੋਂ 16 ਨੁਕਾਤੀ ਮੰਗਾਂ ਨੂੰ ਲੈ ਕੇ ਡੀ.ਪੀ.ਆਈ ਨਾਲ ਮੀਟਿੰਗ

ਵਿਦਿਆਰਥੀਆਂ ਦੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ

ਸੀ.ਬੀ.ਐੱਸ.ਈ. ਦੇ ਮਾਤ ਭਾਸ਼ਾਵਾਂ ਬਾਰੇ ਫੈਸਲੇ ਦੀ ਲੈਕਚਰਾਰ ਯੂਨੀਅਨ ਵੱਲੋਂ ਨਿਖੇਧੀ

ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲ ਮੁਅੱਤਲ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਬਦਲੀਆਂ