English Hindi Sunday, October 24, 2021

ਸਿੱਖਿਆ/ਟਕਨਾਲੋਜੀ

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ 'ਚ ਮਿਲਿਆ ਭਰੋਸਾ, ਪਰ ਪਰਨਾਲਾ ਉੱਥੇ ਦਾ ਉੱਥੇ

October 13, 2021 09:28 PM
 
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ 17 ਨੂੰ ਘੇਰਨਗੇ ਮੁੱਖ ਮੰਤਰੀ ਦੀ ਕੋਠੀ
 
53 ਦਿਨਾਂ ਤੋਂ ਟੈਂਕੀ ਤੇ ਡਟਿਆ ਹੋਇਆ ਹੈ ਮੁਨੀਸ਼ ਫਾਜ਼ਿਲਕਾ
 
ਬੇਰੁਜ਼ਗਾਰਾਂ ਵੱਲੋਂ ਮਜਦੂਰਾਂ ਉੱਤੇ ਜ਼ਬਰ ਦੀ ਨਿਖੇਧੀ
 
ਦਲਜੀਤ ਕੌਰ ਭਵਾਨੀਗੜ੍ਹ
 
ਸੰਗਰੂਰ, 13 ਅਕਤੂਬਰ, 2021: ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਮੁਨੀਸ਼ ਨੂੰ 53 ਦਿਨ ਹੋ ਚੁੱਕੇ ਹਨ। ਜਿਹੜਾ ਕਿ ਮਾਸਟਰ ਕੇਡਰ ਦੀ ਭਰਤੀ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਵੱਡੀ ਗਿਣਤੀ ਵਿੱਚ ਅਸਾਮੀਆਂ ਦੀ ਮੰਗ ਲੈਕੇ ਬੈਠਾ ਹੋਇਆ ਹੈ। ਦੂਜੇ ਪਾਸੇ ਭਾਵੇਂ ਸਥਾਨਕ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਗੇਟ ਤਾਂ ਖੁੱਲ੍ਹ ਗਿਆ ਹੈ ਪਰ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਗੇਟ ਉੱਤੇ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਵੱਲੋਂ 3 ਤੋ 5 ਅਕਤੂਬਰ ਤੱਕ ਮੋਰਿੰਡਾ ਵਿਖੇ ਪੱਕਾ ਮੋਰਚਾ ਲਗਾ ਕੇ ਕੋਠੀ ਨੂੰ ਜਾਂਦਾ ਰਸਤਾ ਬੰਦ ਕੀਤਾ ਗਿਆ ਸੀ, ਜਿਸ ' ਤੇ ਚੱਲਦਿਆਂ ਪਹਿਲਾਂ 5 ਅਕਤੂਬਰ ਅਤੇ ਮੁੜ 12 ਅਕਤੂਬਰ ਨੂੰ ਨਵੇਂ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨਾਲ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਹੋਈ।
 
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਭਾਵੇਂ ਪਿਛਲੇ ਸਾਢੇ ਚਾਰ ਸਾਲ ਤੋ ਮੀਟਿੰਗਾਂ ਬੇਸਿੱਟਾ ਰਹਿੰਦੀਆਂ ਆ ਰਹੀਆਂ ਹਨ। ਪਰ ਨਵੇਂ ਸਿੱਖਿਆ ਮੰਤਰੀ ਨੇ ਦੋਵਾਂ ਮੀਟਿੰਗਾਂ ਵਿੱਚ ਵਧੀਆ ਹੁੰਗਾਰਾ ਭਰਿਆ ਹੈ। ਉਹਨਾਂ ਦੱਸਿਆ ਕਿ 12 ਅਕਤੂਬਰ ਦੀ ਮੀਟਿੰਗ ਵਿੱਚ ਵਿਭਾਗ ਦੇ ਅਧਿਕਾਰੀਆਂ, ਸਿੱਖਿਆ ਸਕੱਤਰ ਦੀ ਹਾਜ਼ਰੀ ਵਿੱਚ ਸਿੱਖਿਆ ਮੰਤਰੀ ਨੇ 31 ਮਾਰਚ 2022 ਤੱਕ ਖਾਲੀ ਹੋਣ ਵਾਲੀਆਂ ਸਾਰੀਆਂ ਅਸਾਮੀਆਂ ਨੂੰ ਭਰਨ ਦਾ ਭਰੋਸਾ ਦਿੱਤਾ ਹੈ।
 
ਉਨ੍ਹਾਂ ਕਿਹਾ ਕਿ ਪ੍ਰਤੂੰ ਇਸ ਭਰੋਸੇ ਨੂੰ ਬੇਰੁਜ਼ਗਾਰ ਇੱਕ ਸਿਆਸੀ ਸਟੰਟ ਵਜੋਂ ਵੀ ਵੇਖਦੇ ਹਨ। ਇਸ ਲਈ ਹੁਣ 15 ਅਕਤੂਬਰ ਨੂੰ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਅੱਗੇ ਕੀਤੀ ਜਾਣ ਵਾਲੀ ਵੰਗਾਰ ਰੈਲੀ ਅਤੇ ਪੱਕਾ ਮੋਰਚਾ 17 ਅਕਤੂਬਰ ਤੱਕ ਭਰਤੀ ਦਾ ਇਸ਼ਤਿਹਾਰ ਉਡੀਕਣ ਮਗਰੋਂ 17 ਅਕਤੂਬਰ ਨੂੰ ਮੁੜ ਮੋਰਿੰਡਾ ਵਿਖੇ ਲਗਾਇਆ ਜਾਵੇਗਾ।
 
ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਨਵੇਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਜੋੜੀ ਵੀ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਟਾਲ ਮਟੋਲ ਕਰਕੇ ਸਮਾਂ ਟਪਾਉਣ ਦੀ ਤਾਕ ਵਿੱਚ ਹੈ। ਉੱਧਰ ਪਟਿਆਲਾ ਦੇ ਡਾਂਗਾਂ ਵਾਲੇ ਚੌਕ ਵਾਂਗ ਮੋਰਿੰਡਾ ਦਾ ਢੋਲਣ ਮਾਜਰਾ ਚੌਂਕ ਵੀ ਜ਼ਬਰ ਢਾਹੁਣ ਵਾਲਾ ਚੌਂਕ ਬਣ ਚੁੱਕਾ ਹੈ, ਜਿੱਥੇ 3 ਅਤੇ 5 ਅਕਤੂਬਰ ਨੂੰ ਬੇਰੁਜ਼ਗਾਰ ਬੀ ਐੱਡ ਅਧਿਆਪਕਾਂ ਉੱਪਰ ਅਤੇ 12 ਅਕਤੂਬਰ ਨੂੰ ਕਿਰਤੀ ਵਰਗ ਉਪਰ ਭਿਆਨਕ ਲਾਠੀਚਾਰਜ ਕੀਤਾ ਗਿਆ ਹੈ। 
 
ਉਨ੍ਹਾਂ ਚੰਨੀ ਸਰਕਾਰ ਦੇ ਬੇਰੁਜ਼ਗਾਰ ਅਤੇ ਮਜ਼ਦੂਰ ਵਿਰੋਧੀ ਕਿਰਦਾਰ ਦੀ ਸਖ਼ਤ ਆਲੋਚਨਾ ਕੀਤੀ। ਇਸ ਮੌਕੇ ਸੰਦੀਪ ਸਿੰਘ ਗਿੱਲ, ਬਲਰਾਜ ਸਿੰਘ ਫਰੀਦਕੋਟ, ਸੁਖਜੀਤ ਸਿੰਘ ਹਰੀਕੇ, ਗਗਨਦੀਪ ਕੌਰ ਭਵਾਨੀਗੜ੍ਹ, ਸੰਦੀਪ ਕੌਰ, ਅਤੇ ਜਸਵਿੰਦਰ ਕੌਰ ਦੋਵੇਂ ਸ਼ੇਰਪੁਰ, ਰਾਜਬੀਰ ਕੌਰ ਦੇਹਲਾ ਆਦਿ ਹਾਜ਼ਰ।

Have something to say? Post your comment

ਸਿੱਖਿਆ/ਟਕਨਾਲੋਜੀ

ਸਾਂਝੇ ਅਧਿਆਪਕ ਮੋਰਚੇ ਨੇ ਡੀ.ਪੀ.ਆਈ. (ਐ: ਸਿੱ:) ਨਾਲ ਕੀਤੀ ਅਹਿਮ ਮੀਟਿੰਗ

ਡਾ: ਰਾਜ ਕੁਮਾਰ ਵੇਰਕਾ ਵੱਲੋਂ ਪੋਸਟ-ਮੈਟਿ੍ਰਕ ਸਕਾਲਰਸ਼ਿਪ ਘੁਟਾਲੇ ਦੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼

ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦੀ ਨਜਾਇਜ਼ ਮੁਅੱਤਲੀ ਵਿਰੁੱਧ ਵੱਖ ਵੱਖ ਜਥੇਬੰਦੀਆਂ ਵਿੱਚ ਰੋਸ

ਲ਼ੈਕਚਰਾਰ ਯੂਨੀਅਨ ਪੰਜਾਬ ਦੀ ਫਤਿਹਗੜ੍ਹ ਸਾਹਿਬ ਇਕਾਈ ਵਲੋਂ ਪਦਉਨਤ ਲ਼ੈਕਚਰਾਰ ਅਤੇ ਪ੍ਰਿੰਸੀਪਲਾਂ ਦਾ ਸਨਮਾਨ

ਪੀਪੀਐਸਓ ਵੱਲੋਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਮਰਜੀ ਅਨੂਸਾਰ ਮਾਧਿਅਮ ਜਾਰੀ ਰੱਖਣ ਦੀ ਬੋਰਡ ਨੂੰ ਗੁਹਾਰ

ਸਾਂਝੇ ਅਧਿਆਪਕ ਮੋਰਚੇ ਵੱਲੋਂ 16 ਨੁਕਾਤੀ ਮੰਗਾਂ ਨੂੰ ਲੈ ਕੇ ਡੀ.ਪੀ.ਆਈ ਨਾਲ ਮੀਟਿੰਗ

ਵਿਦਿਆਰਥੀਆਂ ਦੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ

ਸੀ.ਬੀ.ਐੱਸ.ਈ. ਦੇ ਮਾਤ ਭਾਸ਼ਾਵਾਂ ਬਾਰੇ ਫੈਸਲੇ ਦੀ ਲੈਕਚਰਾਰ ਯੂਨੀਅਨ ਵੱਲੋਂ ਨਿਖੇਧੀ

ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲ ਮੁਅੱਤਲ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਬਦਲੀਆਂ