English Hindi Monday, October 25, 2021

ਵਿਦੇਸ਼

ਏਅਰ ਕੈਨੇਡਾ ਵੱਲੋਂ ਦਿੱਲੀ -ਮੌਨਟਰੀਅਲ ਉਡਾਣਾਂ ਸ਼ੁਰੂ

October 14, 2021 09:07 AM

ਟੋਰਾਂਟੋ, 14 ਅਕਤੂਬਰ

ਏਅਰ ਕੈਨੇਡਾ 31 ਅਕਤੂਬਰ ਤੋਂ ਹਫਤਾਵਾਰੀ ਤਿੰਨ ਵਾਰ ਦਿੱਲੀ ਅਤੇ ਮਾਂਟਰੀਅਲ ਦਰਮਿਆਨ ਨਾਨ-ਸਟਾਪ ਉਡਾਣਾਂ ਸ਼ੁਰੂ ਕਰ ਰਹੀ ਹੈ। ਏਅਰਲਾਈਨ 15 ਅਕਤੂਬਰ ਤੋਂ ਟੋਰਾਂਟੋ ਤੋਂ ਦਿੱਲੀ ਲਈ ਆਪਣੀ ਰੋਜ਼ਾਨਾ ਨਾਨ-ਸਟਾਪ ਉਡਾਣਾਂ ਵੀ ਵਧਾ ਰਹੀ ਹੈ।

ਏਅਰ ਕੈਨੇਡਾ ਨੇ ਬੁੱਧਵਾਰ ਨੂੰ ਇਸ ਦੀ ਘੋਸ਼ਣਾ ਕਰਦਿਆਂ ਕਿਹਾ, “ਦੀਵਾਲੀ ਦੇ ਜਸ਼ਨਾਂ ਦੇ ਸਮੇਂ 31 ਅਕਤੂਬਰ ਤੋਂ ਏਅਰ ਕੈਨੇਡਾ ਮਾਂਟਰੀਅਲ ਵਿੱਚ ਵਧ ਰਹੇ ਭਾਰਤੀ ਭਾਈਚਾਰੇ ਨੂੰ ਹਫਤੇ ਵਿੱਚ ਤਿੰਨ ਉਡਾਣਾਂ ਦੀ ਪੇਸ਼ਕਸ਼ ਕਰੇਗੀ। ਇਸ ਤੋਂ ਇਲਾਵਾ, ਏਅਰਲਾਈਨ 15 ਅਕਤੂਬਰ ਤੋਂ ਟੋਰਾਂਟੋ ਤੋਂ ਦਿੱਲੀ ਲਈ ਸੰਚਾਲਨ ਕਰੇਗੀ।"


ਤਿੰਨ-ਹਫਤਾਵਾਰੀ ਉਡਾਣ ਦਿੱਲੀ ਤੋਂ ਰਾਤ 8 ਵਜੇ ਅਤੇ ਮਾਂਟਰੀਅਲ ਤੋਂ ਮੰਗਲਵਾਰ, ਵੀਰਵਾਰ ਅਤੇ ਐਤਵਾਰ ਸਵੇਰੇ 6 ਵਜੇ ਰਵਾਨਾ ਹੋਵੇਗੀ।

Have something to say? Post your comment