English Hindi Monday, October 25, 2021

ਦਿੱਲੀ

ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਦੀ ਬਜਾਏ 16 ਨੂੰ ਹੋਣਗੇ ਪੁਤਲੇ ਫੂਕ ਪ੍ਰਦਰਸ਼ਨ

October 14, 2021 11:33 AM

ਹਿੰਦੂ ਪਰਿਵਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਫੈਸਲਾ

ਨਵੀਂ ਦਿੱਲੀ: 14 ਅਕਤੂਬਰ, ਦੇਸ਼ ਕਲਿੱਕ ਬਿਓਰੋ

ਸੰਯੁਕਤ ਕਿਸਾਨ ਮੋਰਚੇ ਵੱਲੋਂ ਦੁਸਿਹਰੇ ਵਾਲੇ ਦਿਨ ਵਿਰੋਧ ਪ੍ਰਦਰਸ਼ਨ ਕਰਨ ਦੀ ਬਜਾਏ ਹੁਣ ਅਗਲੇ ਦਿਨ 16 ਅਕਤੂਬਰ ਨੂੰ ਕੀਤੇ ਜਾਣਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਤਿਓਹਾਰ ਸਾਡੇ ਸਭ ਦੇ ਸਾਂਝੇ ਹਨ ਅਤੇ ਅਸੀਂ ਸਦੀਆਂ ਤੋਂ ਇਹ ਸਾਰੇ ਤਿਓਹਾਰ ਰਲ ਕੇ ਮਨਾਉਂਦੇ ਆ ਰਹੇ ਹਾਂ ਪਰ ਭਾਜਪਾ ਆਗੂਆਂ ਵੱਲੋਂ ਲਗਾਤਾਰ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸਾਨ ਹਿੰਦੂਆਂ ਦੇ ਤਿਓਹਾਰ ਵਿੱਚ ਵਿਘਨ ਪਾ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਇਸ ਤਰ੍ਹਾਂ ਭਾਜਪਾ ਲੋਕਾਂ ਵਿੱਚ ਧਰਮ ਦਾ ਨਾਂ ਵਰਤ ਕੇ ਪਾੜਾ ਪਾਉਣਾ ਚਾਹੁੰਦੀ ਹੈ। ਇਸ ਲਈ ਕਿਸਾਨਾਂ ਵੱਲੋਂ ਪੁਤਲੇ ਫੂਕ ਪ੍ਰਦਰਸ਼ਨ 15 ਦੀ ਬਜਾਏ 16 ਅਕਤੂਬਰ ਨੂੰ ਹੋਵੇਗਾ।    

ਆਗੂਆਂ ਦਾ ਕਹਿਣਾ ਹੈ ਕਿ ਦੁਸਹਿਰੇ ਦਾ ਤਿਓਹਾਰ ਨੇਕੀ ਦੀ ਬਦੀ ਦੇ ਉਪਰ ਜਿੱਤ ਦੇ ਰੁਪ ਵਿੱਚ ਮਨਾਇਆ ਜਾਂਦਾ ਹੈ ਅਤੇ ਬਦੀ ਦੇ ਪ੍ਰਤੀਕ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ। ਪਰ ਸਾਡੇ ਲਈ ਤਾਂ ਮੋਦੀ ਹੀ ਸਭ ਤੋਂ ਵੱਡਾ ਰਾਵਣ ਹੈ ਇਸ ਲਈ ਦੇਸ਼ ਭਰ ਦੇ ਕਿਸਾਨ 16 ਅਕਤੁਬਰ ਨੂੰ ਮੋਦੀ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਨਗੇ।

Have something to say? Post your comment

ਦਿੱਲੀ

ਅਦਾਲਤ ਨੇ ਸਿੰਘੂ ਬਾਰਡਰ ‘ਤੇ ਕਤਲ ਦੇ ਮੁਲਜ਼ਮ ਨਿਹੰਗਾਂ ਦਾ ਰਿਮਾਂਡ ਦੋ ਦਿਨ ਹੋਰ ਵਧਾਇਆ

ਸੰਯੁਕਤ ਕਿਸਾਨ ਮੋਰਚਾ ਨੇ ਜਥੇਬੰਦੀਆਂ ਨੂੰ 26 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਦਿੱਤਾ ਸੱਦਾ

ਗਾਜੀਪੁਰ ਬਾਰਡਰ ‘ਤੇ ਕਿਸਾਨਾਂ ਨੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸਰਵਿਸ ਰੋਡ ਤੋਂ ਟੈਂਟ ਹਟਾਏ

ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼

ਕੈਪਟਨ ਨੇ ਭਾਜਪਾ ਨਾਲ ਗੱਠਜੋੜ ਦੀ ਗੱਲ ਕਹਿ ਕੇ ਆਪਣੇ ਅੰਦਰਲੇ ਧਰਮ ਨਿਰਪੱਖ ਅਮਰਿੰਦਰ ਨੂੰ ਮਾਰ ਦਿੱਤਾ:ਹਰੀਸ਼ ਰਾਵਤ

ਸੁਪਰੀਮ ਕੋਰਟ ਵੱਲੋਂ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਲਖੀਮਪੁਰ ਖੇੜੀ ਮਾਮਲੇ ‘ਤੇ ਫਿਟਕਾਰ

ਸਿੰਘੂ ਬਾਰਡਰ ‘ਤੇ ਹੋਏ ਕਤਲ ਦੇ ਮੁਲਜ਼ਮ ਨਿਹੰਗ ਸਿੰਘ ਨੂੰ ਸੱਤ ਦਿਨ ਦੇ ਰਿਮਾਂਡ ‘ਤੇ ਭੇਜਿਆ

ਨਵਜੋਤ ਸਿੱਧੂ ਦੀ ਹਰੀਸ਼ ਰਾਵਤ ਤੇ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਖਤਮ

ਛਠ ਪੂਜਾ ਦੀ ਲਈ ਅਰਵਿੰਦ ਕੇਜਰੀਵਾਲ ਨੇ LG ਤੋਂ ਇਜਾਜ਼ਤ ਮੰਗੀ

ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਦਾ ਰਸਤਾ ਦਿਖਾਇਆ: ਕਿਸਾਨ ਆਗੂ