English Hindi Monday, October 25, 2021

ਪੰਜਾਬ

ਸ਼੍ਰੋਮਣੀ ਅਕਾਲੀ ਦਲ ਮੋਹਾਲੀ ਸੀਟ ਦਾ ਬਸਪਾ ਨਾਲ ਕਰ ਸਕਦਾ ਤਬਦਲਾ

October 14, 2021 11:42 AM

ਕਿਸੇ ਸੈਲੀਬ੍ਰਿਟੀ ਨੂੰ ਪਾਰਟੀ ਟਿਕਟ ਤੇ ਲੜਾਉਣ ਦੀ ਚਰਚਾ
ਹਰਿਆਣਾ ਦੇ ਵੱਡੇ ਸਿਆਸੀ ਘਰਾਣੇ ਦੀ ਸਿਫਾਰਸ਼ ਤੇ ਹੋਈ ਮਨਜ਼ੂਰੀ


ਮੋਹਾਲੀ, 14 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਕੀ ਮੋਹਾਲੀ ਵਿਧਾਨ ਸਭਾ ਹਲਕੇ ਦਾ ਸ਼੍ਰੋਮਦੀ ਅਕਾਲੀ ਦਲ ਬਸਪਾ ਨਾਲ ਮੁੜ ਤਬਾਦਲਾ ਕਰ ਸਕਦਾ ਹੈ? ਸੂਤਰਾਂ ਦੀ ਮੰਨੀਏ ਤਾਂ ਇਹ ਜਲਦੀ ਹੀ ਹੋ ਸਕਦਾ ਹੈ, ਪਰ ਜੇਕਰ ਇਕ ਸੈਲੀਬ੍ਰਿਟੀ ਮੋਹਾਲੀ ਤੋਂ ਅਕਾਲੀ ਦਲ ਚੋਣ ਲੜਨ ਲਈ ਰਾਜ਼ੀ ਹੋ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਉਚ ਪੱਧਰੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਹੈ ਅਤੇ ਬਸਪਾ ਐਸ ਏ ਐਸ ਨਗਰ ਵਿਧਾਨ ਸਭਾ ਹਲਕੇ ਬਦਲੇ ਕਿਸੇ ਹੋਰ ਹਲਕੇ ਲਈ ਰਾਜ਼ੀ ਹੋ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਹਾਲਾਂਕਿ ਬੀਬੀ ਦਲਜੀਤ ਕੌਰ ਤੋਂ ਬਾਅਦ (1997) ਇਸ ਹਲਕੇ ਤੋਂ ਹਾਰਦਾ ਹੀ ਆ ਰਿਹਾ ਹੈ ਤੇ 2012 ਵਿੱਚ ਖਰੜ ਹਲਕੇ ’ਚੋਂ ਕੱਢਕੇ ਐਸ ਏ ਐਸ ਨਗਰ ਨਵਾਂ ਹਲਕਾ ਬਣਾ ਦਿੱਤਾ ਗਿਆ ਸੀ ਜਿੱਥੇ ਲਗਾਤਾਰ ਬਲਬੀਰ ਸਿੰਘ ਸਿੱਧੂ ਜਿੱਤਦੇ ਆ ਰਹੇ ਹਨ।
ਹੁਣ ਅਕਾਲੀ ਦਲ ਪਹਿਲਾਂ ਨਾਲੋਂ ਵੀ ਕਮਜ਼ੋਰ ਹੋਇਆ ਹੈ ਕਿਉਂਕਿ ਫਰਵਰੀ 2021 ਦੀਆਂ ਨਗਰ ਨਿਗਮ ਚੋਣਾਂ ਵਿੱਚ ਕੁਲਵੰਤ ਸਿੰਘ (ਸਾਬਕਾ ਮੇਅਰ) ਦੀ ਅਗਵਾਈ ’ਚ ਨਵਾਂ ਆਜ਼ਾਦ ਗਰੁੱਪ ਬਣ ਗਿਆ ਸੀ ਜੋ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮ ਸੀ ਸਨ। ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਇੱਕ ਵੀ ਸੀਟ ਨਹੀਂ ਲੈ ਸਕਿਆ ਸੀ ਜਦੋਂ ਕਿ ਆਜ਼ਾਦ ਗਰੁੱਪ ਮੋਹਾਲੀ 12 ਸੀਟਾਂ ਜਿੱਤ ਗਿਆ ਸੀ।
ਫਿਰ ਹੁਣ ਅਜਿਹਾ ਕਿਹੜਾ ਕ੍ਰਿਸ਼ਮਾ ਵਾਪਰ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਇਸ ਸੀਟ ਨੂੰ ਬਸਪਾ ਤੋਂ ਵਾਪਸ ਲੈਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉਪਰ ਇਹ ਵੀ ਦੋਸ਼ ਲਗਦੇ ਰਹੇ ਹਨ ਕਿ ਉਹ ਮੋਹਾਲੀ ਹਲਕੇ ਦੀ ਸੀਟ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੂੰ ਥਾਲੀ ’ਚ ਪ੍ਰੋਸ ਕੇ ਦਿੰਦੀ ਆ ਰਹੀ ਹੈ।
ਅਤਿ ਭਰੋਸੇਯੋਗ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੁੰਬਈ ਫਿਲਮ ਨਗਰੀ ਦੀ ਇਕ ਫਿਲਮੀ ਅਦਾਕਾਰ ਨੂੰ ਟਿਕਟ ਦੇਣਾ ਚਹੁੰਦੇ ਹਨ ਜੋ ਮੋਹਾਲੀ ਦੇ ਸ਼ਹਿਰੀ ਨੌਜਵਾਨ ਵਰਗ ਦੀ ਪਸੰਦ ਹੋਵੇ। ਇਸ ਫਿਲਮੀ ਕਲਾਕਾਰ ਦੀ ਸਿਫਾਰਸ਼ ਹਰਿਆਣਾ ਦੇ ਇਕ ਵੱਡੇ ਸਿਆਸੀ ਘਰਾਣੇ ਦੇ ਮੁਖੀ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤੀ ਦੱਸੀ ਜਾਂਦੀ ਹੈ ਜੋ ਉਨ੍ਹਾਂ ਦੇ ਮਨ ਨੂੰ ਲੱਗ ਗਈ ਹੈ। ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਨੇ ਇਸ ਸਬੰਧੀ ਪਾਰਟੀ ਦੇ ਵੱਡੇ ਲੀਡਰਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ।
ਦੂਜੇ ਪਾਸੇ ਬਸਪਾ ਨੇ ਅਜੇ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਦੇ ਹੀ ਸਰਗਰਮ ਵਰਕਰ ਰਹੇ ਅਤੇ ਬਾਅਦ ’ਚ ਬਸਪਾ ਨੂੰ ਮੈਨੇਜ ਕਰਕੇ ਬਸਪਾ ਲੀਡਰ ਬਣੇ ਗੁਰਮੀਤ ਸਿੰਘ ਬਾਕਰਪੁਰ ਨੂੰ ਹਲਕੇ ਦਾ ਇੰਚਾਰਜ ਬਣਾਇਆ ਹੈ। ਬਸਪਾ ਦਾ ਇਸ ਹਲਕੇ ਵਿੱਚ ਜ਼ਿਆਦਾ ਪ੍ਰਭਾਵ ਨਹੀਂ ਹੈ। ਬਸਪਾ ਕੋਲ ਕੋਈ ਲੋਕਾਂ ’ਚ ਹਰਮਨ ਪਿਆਰਾ ਨੇਤਾ ਵੀ ਨਹੀਂ ਹੈ ਜੋ ਚੋਣ ’ਚ ਕਰੋੜਾਂ ਰੁਪਏ ਵੀ ਖਰਚ ਸਕੇ। ਗੁਰਮੀਤ ਸਿੰਘ ਬਾਕਰਪੁਰ ਬਸਪਾ ਵਿੱਚ ਇਸੇ ਹਾਲਤ ਕਰਕੇ ਪ੍ਰਵਾਨ ਚੜ੍ਹੇ ਸਨ। ਹੁਣ ਕੀ ਇਹ ਤਬਦੀਲੀ ਆਰਾਮ ਨਾਲ ਹੋ ਸਕੇਗੀ ਜਾਂ ਇਕ ਹੋਰ ਵਿਰੋਧੀ ਧੜਾ ਬਣਾਏਗੀ, ਇਹ ਵੀ ਦੇਖਣ ਵਾਲੀ ਗੱਲ ਹੈ।
ਉਧਰ ਅਕਾਲੀ ਦਲ ਦੀ ਗੱਲ ਇਸ ਕਰਕੇ ਵੀ ਸੱਚ ਲਗਦੀ ਹੈ ਕਿਉਂਕਿ ਪਿਛਲੇ ਡੇਢ ਕੁ ਮਹੀਨੇ ਤੋਂ ਇਹੀ ਫਿਲਮੀ ਹਸਤੀ ਮੋਹਾਲੀ ਵਿੱਚ ਕਈ ਰੈਲੀਆਂ ਕਰ ਚੁੱਕੀ ਹੈ ਤੇ ਉਸ ਵੱਲੋਂ ਪਿੰਡ ਵਿੱਚ ਵੀ ਕਿਸਾਨ ਰੈਲੀਆਂ ਕੀਤੀਆਂ ਗਈਆਂ ਹਨ। ਅਜੇ ਪਿਛਲੇ ਮਹੀਨੇ ਵਿੱਚ ਹੀ ਉਹਨਾਂ ਮੋਹਾਲੀ ਵਿਖੇ ਕਿਸਾਨ ਮਹਾਂਪੰਚਾਇਤ ਵੀ ਕੀਤੀ ਸੀ।
ਹੈਰਾਨੀਜਨਕ ਗੱਲ ਇਹ ਹੈ ਕਿ ਇਸ ਫਿਲਮੀ ਹਸਤੀ ਦਾ ਪਰਿਵਾਰਕ ਪਿਛੋਕੜ ਖੱਬੇ ਪੱਖੀ ਪਰਿਵਾਰ ਦਾ ਹੈ ਤੇ ਹੁਣ ਵੀ ਉਹ ਲੋਕਾਂ ਵਿੱਚ ਕਿਸਾਨ ਘੋਲ ਦੇ ਜਰੀਏ ਹੀ ਸਾਹਮਣੇ ਆਈ ਹੈ। ਉਸ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਅਜੇ ਤੱਕ ਖੱਬੇ ਪੱਖੀ ਵਿਚਾਰਧਾਰਾ ਦੇ ਲੋਕਾਂ ਨਾਲ ਰਲਕੇ ਹੀ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਪਾਰਟੀ ਵੱਲ ਜ਼ਿਆਦਾ ਝੁਕਾਅ ਰੱਖਦੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਫਿਲਮੀ ਹਸਤੀ ਕੋਲ ਕਿਸ ਪਾਰਟੀ ਦਾ ਟਿਕਟ ਹੋਵੇਗਾ?

Have something to say? Post your comment

ਪੰਜਾਬ

ਪਾਕਿਸਤਾਨ ਤੋਂ ਮੈਚ ਹਾਰਨ ਦਾ ਗੁੱਸਾ ਕਸ਼ਮੀਰੀ ਵਿਦਿਆਰਥੀਆਂ ‘ਤੇ ਕੱਢਿਆ, ਕੀਤੀ ਭੰਨ-ਤੋੜ

ਮੋਦੀ ਸਰਕਾਰ ਹੈਂਕੜਬਾਜ਼ੀ ਛੱਡ ਕੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨ ਵਾਪਸ ਲਵੇ: ਲੋਕ ਚੇਤਨਾ ਮੰਚ

ਗੜੇਮਾਰੀ ਤੇ ਭਾਰੀ ਮੀਂਹ-ਝੱਖੜ ਕਾਰਨ ਹੋਈ ਫ਼ਸਲੀ ਤਬਾਹੀ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਨੁਕਸਾਨ ਦਾ ਪੂਰਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ: ਉਗਰਾਹਾਂ, ਕੋਕਰੀ

ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਲਈ ਵਿਸ਼ਾਲ ਰੈਲੀ ਤੇ ਮੁਜ਼ਾਹਰੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਲਵਾਈ ਭਰਵੀਂ ਹਾਜ਼ਰੀ

ਨੇਤਰਹੀਣਾਂ ਦੀ ਪੈਨਸ਼ਨ ਨੂੰ ਰੀਵਿਊ ਕੀਤਾ ਜਾਵੇਗਾ: ਮੁੱਖ ਮੰਤਰੀ ਚੰਨੀ

ਭਿਅਨਕ ਸੜਕ ਹਾਦਸੇ ਵਿਚ 3 ਦੀ ਮੌਤ, 3 ਜ਼ਖਮੀ

ਮੁੱਖ ਮੰਤਰੀ ਵੱਲੋਂ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕਰਨ ਦਾ ਐਲਾਨ

ਜ਼ਿਲ੍ਹਾ ਜੇਲ੍ਹ ਵਿਚ ਸੰਯੁਕਤ ਰਾਸ਼ਟਰ ਦਿਵਸ ਮਨਾਇਆ

ਮੁੱਖ ਮੰਤਰੀ ਚੰਨੀ ਖੁਦ ਸਾਂਝਾ ਫਰੰਟ ਦੇ ਆਗੂਆਂ ਨਾਲ ਤੁਰੰਤ ਮੀਟਿੰਗ ਕਰਕੇ ਮਸਲੇ ਹੱਲ ਕਰਨ

ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਅਤੇ ਕੋਵਿਡ ਵੈਕਸੀਨ ਕੈਂਪ ਆਯੋਜਿਤ