English Hindi Friday, January 21, 2022
-

ਪ੍ਰਵਾਸੀ ਪੰਜਾਬੀ

ਚੇਅਰਮੈਨ ਪਵਨ ਦੀਵਾਨ ਵੱਲੋਂ ਐਨਆਰਆਈ ਭਾਈਚਾਰੇ ਦਾ ਸਨਮਾਨ

November 09, 2021 08:43 PM

ਚੰਡੀਗੜ੍ਹ: 9 ਨਵੰਬਰ, ਦੇਸ਼ ਕਲਿੱਕ ਬਿਓਰੋ

ਚੰਡੀਗੜ, 9 ਨਵੰਬਰ: ਐਨ.ਆਰ.ਆਈ ਭਾਈਚਾਰੇ ਵੱਲੋਂ ਸਮੇਂ-ਸਮੇਂ ਸਿਰ ਪੰਜਾਬ ਦੀ ਤਰੱਕੀ ਚ ਆਪਣਾ ਯੋਗਦਾਨ ਦਿੱਤਾ ਜਾਂਦਾ ਰਿਹਾ ਹੈ। ਇਸ ਲੜੀ ਹੇਠ, ਪੰਜਾਬ ਦੀ ਮਿੱਟੀ ਨਾਲ ਜੁੜ ਕੇ ਸਮੇਂ-ਸਮੇਂ ਸਿਰ ਪੰਜਾਬ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਪੇਨ ਤੋਂ ਲਾਲੀ ਠੰਡੀ ਤੇ ਬਲਜੀਐਮ ਤੋਂ ਸੋਨੀ ਬੱਠਲਾ ਦਾ ਉਦਯੋਗ ਭਵਨ ਪੁੱਜਣ ਤੇ ਪੰਜਾਬ ਲਾਰਜ ਇੰਡਸਟਰੀਅਲ ਡੇਵਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵਲੋਂ ਸਨਮਾਨ ਕੀਤਾ ਗਿਆ।

ਇਸ ਮੌਕੇ ਦੀਵਾਨ ਨੇ ਪੰਜਾਬ ਦੀ ਤਰੱਕੀ ਵਿਚ ਐਨਆਰਆਈ ਭਾਈਚਾਰੇ ਦੀ ਅਹਿਮੀਅਤ ਦਾ ਜ਼ਿਕਰ ਕੀਤਾ, ਜਿਹੜੇ ਸਮੇਂ-ਸਮੇਂ ਵਿਚ ਲੋਕਾਂ ਨੂੰ ਮੁਢਲੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਵਾਸਤੇ ਆਪਣਾ ਯੋਗਦਾਨ ਦਿੰਦੇ ਰਹਿੰਦੇ ਹਨ। ਉਨਾਂ ਨੇ ਸੂਬੇ ਦੇ ਉਦਯੋਗਾਂ ਲਈ ਐਨਆਰਆਈ ਭਾਈਚਾਰੇ ਤੋਂ ਨਿਵੇਸ਼ ਕਰਨ ਦੀ ਅਪੀਲ ਕੀਤੀ। ਜਿਸ ਬਾਰੇ ਬੀਤੇ ਦਿਨੀਂ ਲੁਧਿਆਣਾ ਵਿੱਚ ਹੋਈ ਇਨਵੈਸਟਮੈਂਟ ਸਮਿਟ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵੀ ਐੱਨਆਰਆਈ ਭਾਈਚਾਰੇ ਨੂੰ ਸੂਬੇ ਅੰਦਰ ਨਿਵੇਸ਼ ਕਰਨ ਦੀ ਅਪੀਲ ਕੀਤੀ ਸੀ। 

ਇਸ ਦੌਰਾਨ ਲਾਲੀ ਠੰਡੀ ਅਤੇ ਸੋਨੀ ਬੱਠਲਾ ਨੇ ਕਿਹਾ ਕਿ ਉਹ ਪੰਜਾਬ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਹਨ। ਉਨਾਂ ਨੇ ਚੰਨੀ ਸਰਕਾਰ ਵੱਲੋਂ ਐਨਆਰਆਈ ਭਾਈਚਾਰੇ ਦੇ ਹਿੱਤ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ  ਸ਼ਲਾਘਾ ਕੀਤੀ।

ਇਸ ਮੌਕੇ ਕਪਿਲ ਸ਼ਰਮਾ, ਸਰਪੰਚ ਗੁਰਦੀਪ ਸਿੰਘ, ਸਰਪੰਚ ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਵਿਰਕ, ਇਸ਼ਵਿੰਦਰ ਸਿੰਘ ਗੋਰਾਇਆ ਵੀ ਮੌਜੂਦ ਰਹੇ। 

Have something to say? Post your comment

ਪ੍ਰਵਾਸੀ ਪੰਜਾਬੀ

ਸੰਯੁਕਤ ਅਰਬ ਅਮੀਰਾਤ ‘ਚ ਵਿਸਫੋਟਕ ਹਮਲੇ ਵਿੱਚ 2 ਭਾਰਤੀਆਂ ਸਮੇਤ 3 ਦੀ ਮੌਤ

ਕੇਰਲ ਪ੍ਰਵਾਸੀ ਸੰਗਠਨ 7 ਦਿਨਾਂ ਦੀ ਲਾਜ਼ਮੀ ਕੁਆਰੰਟੀਨ ਦੇ ਖਿਲਾਫ ਪ੍ਰਦਰਸ਼ਨ ਕਰੇਗਾ

ਭਾਰਤੀ-ਅਮਰੀਕੀ ਵਿਅਕਤੀ ਨੂੰ ਚੋਰੀ ਕੀਤੇ ਐਪਲ ਉਤਪਾਦ ਵੇਚਣ ਦੇ ਦੋਸ਼ ਵਿੱਚ ਜੇਲ੍ਹ

ਨਿਊਯਾਰਕ ਦੀ ਇਕ ਇਮਾਰਤ ’ਚ ਲੱਗੀ ਅੱਗ, 19 ਦੀ ਮੌਤ

ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਪਹੁੰਚੀ ਸੰਗਤ ਦਾ ਸ਼ਾਨਦਾਰ ਸਵਾਗਤ

ਕੈਨੇਡਾ ’ਚ ਵਾਪਰੇ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਬ੍ਰਿਟੇਨ ਨੇ ਦੀਵਾਲੀ ਦੇ ਮੌਕੇ 'ਤੇ ਮਹਾਤਮਾ ਗਾਂਧੀ 'ਤੇ ਸਿੱਕਾ ਜਾਰੀ ਕੀਤਾ

ਦਿੱਲੀ ਹਾਈਕੋਰਟ 'ਚ ਜਨਹਿੱਤ ਪਟੀਸ਼ਨ ਦਾਇਰ, ਅਫਗਾਨ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਮੰਗ

ਪ੍ਰਧਾਨ ਮੰਤਰੀ ਜੀ-20 ਸੰਮੇਲਨ ਲਈ 29 ਅਕਤੂਬਰ ਤੋਂ ਇਟਲੀ, ਯੂਕੇ ਦਾ ਦੌਰਾ ਕਰਨਗੇ

ਭਾਰਤੀ ਮੂਲ ਦੀ ਲਿੰਕਡਇਨ ਇੰਜੀਨੀਅਰ ਅੰਜਲੀ ਰਿਆਤ ਦੀ ਗੋਲੀ ਮਾਰ ਕੇ ਹੱਤਿਆ