English Hindi Thursday, January 20, 2022
-

ਵਿਦੇਸ਼

ਨੇਪਾਲ ‘ਚ ਗੱਡੀ ਛੱਪੜ ‘ਚ ਡਿੱਗੀ, ਚਾਰ ਭਾਰਤੀਆਂ ਦੀ ਮੌਤ

November 14, 2021 04:36 PM

ਕਾਠਮੰਡੂ/14 ਨਵੰਬਰ/ਦੇਸ਼ ਕਲਿਕ ਬਿਊਰੋ:
ਦੱਖਣੀ ਨੇਪਾਲ ਦੇ ਰੌਤਹਟ ਜ਼ਿਲ੍ਹੇ ਵਿੱਚ ਇੱਕ ਗੱਡੀ ਛੱਪੜ ਵਿੱਚ ਡਿੱਗਣ ਕਾਰਨ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਹ ਜ਼ਿਲ੍ਹਾ ਭਾਰਤੀ ਸਰਹੱਦ ਦੇ ਨੇੜੇ ਹੈ। ਦ ਹਿਮਾਲੀਅਨ ਟਾਈਮਜ਼ ਨੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਹ ਸ਼ੱਕ ਹੈ ਕਿ ਕਾਰ ਦਾ ਡਰਾਈਵਰ ਅਤੇ ਹੋਰ ਸਵਾਰ ਨਸ਼ੇ ਵਿੱਚ ਸਨ। ਮ੍ਰਿਤਕਾਂ ਦੀ ਪਛਾਣ ਦੀਨਾਨਾਥ ਸਾਹ (25), ਅਰੁਣ ਸਾਹ (30), ਦਿਲੀਪ ਮਹਤੋ (28), ਅਮਿਤ ਮਹਤੋ (27) ਵਜੋਂ ਹੋਈ ਹੈ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ।ਰੌਤਹਟ ਜ਼ਿਲੇ ਦੇ ਪੁਲਸ ਸੁਪਰਡੈਂਟ ਬਿਨੋਦ ਘਿਮੀਰੇ ਨੇ ਦੱਸਿਆ ਕਿ ਯਮੁਨਾਮਈ ਪੇਂਡੂ ਨਗਰਪਾਲਿਕਾ ਦੇ ਗੌੜ-ਚੰਦਰਪੁਰ ਰੋਡ ਸੈਕਸ਼ਨ 'ਤੇ ਕਾਰ ਦੇ ਡਰਾਈਵਰ ਨੇ ਗੱਡੀ 'ਤੇ ਕੰਟਰੋਲ ਗੁਆ ਦਿੱਤਾ ਅਤੇ ਛੱਪੜ 'ਚ ਡਿੱਗ ਗਈ। ਉਸ ਨੇ ਦੱਸਿਆ ਕਿ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਪਰ ਉਦੋਂ ਤੱਕ ਕਾਰ 'ਚ ਸਵਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ।ਮ੍ਰਿਤਕਾਂ ਦੀ ਪਛਾਣ ਉਨ੍ਹਾਂ ਕੋਲੋਂ ਮਿਲੇ ਆਧਾਰ ਕਾਰਡ ਤੋਂ ਹੋਈ ਹੈ। ਰੌਤਹਟ ਪੁਲਿਸ ਨੇ ਭਾਰਤੀ ਪੁਲਿਸ ਨਾਲ ਸੰਪਰਕ ਕੀਤਾ ਹੈ। ਘਿਮੀਰੇ ਨੇ ਦੱਸਿਆ ਕਿ ਅੱਜ ਐਤਵਾਰ ਸਵੇਰੇ ਮ੍ਰਿਤਕ ਦੇ ਰਿਸ਼ਤੇਦਾਰ ਪੁੱਜੇ ਅਤੇ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ। ਪੁਲਸ ਨੇ ਦੱਸਿਆ ਕਿ ਕਰੇਨ ਦੀ ਮਦਦ ਨਾਲ ਗੱਡੀ ਨੂੰ ਛੱਪੜ 'ਚੋਂ ਬਾਹਰ ਕੱਢਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Have something to say? Post your comment