English Hindi Friday, January 21, 2022
-

ਦੇਸ਼

ਗੁਜਰਾਤ ਦਾ ਜਿੰਬਾਬਵੇ ਤੋਂ ਆਇਆ 72 ਸਾਲਾ ਵਿਅਕਤੀ ਵੀ ਨਿਕਲਿਆ ਓਮੀਕਰੋਨ ਤੋਂ ਪ੍ਰਭਾਵਿਤ

December 04, 2021 05:25 PM

ਜਾਮਨਗਰ(ਗੁਜਰਾਤ)4 ਦਸੰਬਰ/ਦੇਸ਼ ਕਲਿਕ ਬਿਊਰੋ:
ਦੇਸ਼ 'ਚ ਕਰਨਾਟਕ ਤੋਂ ਬਾਅਦ ਹੁਣ ਗੁਜਰਾਤ 'ਚ ਵੀ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਗੁਜਰਾਤ ਦੇ ਜਾਮਨਗਰ ਸ਼ਹਿਰ ਦਾ ਸਾਹਮਣੇ ਆਇਆ ਹੈ। ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਵਿਅਕਤੀ ਹਾਲ ਹੀ ਵਿੱਚ ਜ਼ਿੰਬਾਬਵੇ ਤੋਂ ਜਾਮਨਗਰ ਆਇਆ ਸੀ। ਏਅਰਪੋਰਟ 'ਤੇ ਕੋਰੋਨਾ ਟੈਸਟ ਦੌਰਾਨ ਉਸ ਦਾ ਸੈਂਪਲ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜੀਨੋਮ ਸੀਕਵੈਂਸਿੰਗ ਕੀਤੀ ਗਈ, ਜਿਸ ਵਿਚ ਉਹ ਨਵੇਂ ਵੈਰੀਐਂਟ ਨਾਲ ਸੰਕਰਮਿਤ ਪਾਇਆ ਗਿਆ। ਦੇਸ਼ ਵਿੱਚ ਹੁਣ ਨਵੇਂ ਵੈਰੀਐਂਟ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ।
ਬੁੱਧਵਾਰ ਨੂੰ ਜ਼ਿੰਬਾਬਵੇ ਤੋਂ ਜਾਮਨਗਰ ਹਵਾਈ ਅੱਡੇ 'ਤੇ ਪਹੁੰਚੇ 72 ਸਾਲਾ ਵਿਅਕਤੀ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ। ਜਾਂਚ ਵਿੱਚ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਮਰੀਜ਼ ਦੇ ਨਮੂਨੇ ਨੂੰ ਜੀਨੋਮ ਸੀਕਵੈਂਸਿੰਗ ਲਈ ਪੁਣੇ ਦੀ ਲੈਬ ਵਿੱਚ ਭੇਜਿਆ ਗਿਆ। ਹੁਣ ਜੀਨੋਮ ਸੀਕਵੈਂਸਿੰਗ ਦੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਉਹ ਓਮੀਕਰੋਨ ਵੈਰੀਐਂਟ ਤੋਂ ਹੀ ਸੰਕਰਮਿਤ ਹੈ। ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਹੁਣ ਇਸ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

Have something to say? Post your comment