English Hindi Friday, January 21, 2022
-

ਸਾਹਿਤ

ਹੂੰ! ਮੁਲਾਜ਼ਮ ਤਾਂ ਰੱਜਦੇ ਨਈਂ ….

December 27, 2021 04:47 PM

ਧਰਮ ਚੰਦ ਗਰੇਜੂਏਸ਼ਨ ਕਰਕੇ ਇੱਕ ਉੱਘੇ ਅਖਬਾਰ ਦਾ ਪੱਤਰਕਾਰ ਬਣ ਗਿਆ ਸੀ।   ਪੱਤਰਕਾਰੀ ਕਾਰਨ ਇਲਾਕੇ ਵਿੱਚ ਬਹੁਤ ਮਾਣ ਸਤਿਕਾਰ ਸੀ। ਹਮੇਸ਼ਾ ਪੀੜਤ ਲੋਕਾਂ ਦੇ ਪੱਖ ’ਚ ਡੱਟ ਕੇ ਖੜ੍ਹਦਾ ਸੀ। ਧਰਮ ਚੰਦ ਦੇ ਪਿਤਾ ਜੀ ਅਤੇ ਇੱਕ ਵੱਡਾ ਭਰਾ ਸਰਕਾਰੀ ਨੌਕਰੀ ਸੇਵਾਮੁਕਤ ਹੋ ਗਏ ਸਨ।  ਧਰਮ ਚੰਦ ਦੀ ਇਕਲੌਤੀ ਬੇਟੀ ਨਵਲੀਨ, ਜੋ ਮੈਡੀਕਲ ਦੀ ਪੜ੍ਹਾਈ ਕਰਦੀ ਸੀ। ਧਰਮਚੰਦ ਦਾ ਸੁਪਨਾ ਸੀ। ਕਿ ਬੇਟੀ ਨੂੰ ਸਰਕਾਰੀ ਹਸਪਤਾਲ ਵਿਚ ਨਰਸ ਲਗਾ ਦੇਵੇ। ਭਾਵੇਂ ਧਰਮ ਚੰਦ ਮੁਲਾਜ਼ਮਾਂ ਦੇ ਸੰਘਰਸ਼ਾਂ ਦੀਆਂ ਖ਼ਬਰਾਂ ਨੂੰ ਆਪਣੇ ਅਖ਼ਬਾਰ ਵਿਚ ਚੰਗੀ ਥਾਂ ਦਿੰਦਾ ਸੀ। ਜਦੋਂ ਵੀ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਕਰਦਾ ਤਾਂ ਇਹੀ ਕਹਿੰਦਾ "ਮੁਲਾਜ਼ਮ ਤਾਂ ਰੱਜਦੇ ਨਹੀਂ" ਇਕ ਦਿਨ ਇਲਾਕੇ ਵਿਚ ਮੁਲਾਜ਼ਮਾਂ ਦਾ ਧਰਨਾ ਚੱਲ ਰਿਹਾ ਸੀ।

ਮਲਾਗਰ ਸਿੰਘ ਖਮਾਣੋਂ 

ਧਰਮਚੰਦ ਉਸ ਨੂੰ ਕਵਰ ਕਰਨ ਲਈ ਆ ਗਿਆ।" ਸਾਡਾ ਸੰਘਰਸ਼ ਸਰਕਾਰ ਵਲੋਂ ਦਿੱਤੇ ਲੰਗੜੇ ਪੇਅ-ਕਮਿਸ਼ਨ,   ਪੂਰੀ ਤਨਖਾਹ ’ਤੇ ਨਵੇਂ ਮੁਲਾਜ਼ਮਾਂ ਨੂੰ ਭਰਤੀ ਕਰਨ,   ਨਵੀਂ ਪੈਨਸ਼ਨ ਰੱਦ ਕਰਨ, ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਦਾ ਹੈ! ਆਗੂ ਨੇ ਧਰਮ ਚੰਦ ਨੂੰ ਕਿਹਾ! ਧਰਮ ਚੰਦ  ਨੇ "ਹੂ" ਕਹਿ ਕੇ ਸਾਰ ਦਿੱਤਾ।  ਜੇਕਰ ਸਰਕਾਰ ਸਾਡੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਖੋਹ ਲੈਂਦੀ ਹੈ। ਤਾਂ ਸਾਡੇ ਬੁਢਾਪੇ ਦਾ ਸਹਾਰਾ ਖੋਹ ਲੈਂਦੀ ਹੈ ਅਤੇ ਜੇਕਰ ਅੱਜ ਠੇਕਾ ਕਾਮਿਆਂ ਨੂੰ ਰੈਗੂਲਰ ਕਰਦੀ ਹੈ ਤਾਂ ਵਿਭਾਗ ਚੱਲਣ ਦੀ ਗਰੰਟੀ ਬਣਦੇ ਹਨ।  ਜੇ ਸਰਕਾਰੀ ਵਿਭਾਗ ਚੱਲਦੇ ਹਨ ਤਾਂ ਗ਼ਰੀਬ ਲੋਕਾਂ ਨੂੰ ਜਿੱਥੇ ਸਸਤੀਆਂ ਬੁਨਿਆਦੀ ਸਹੂਲਤਾਂ ਮਿਲਦੀਆਂ ਹਨ। ਉੱਥੇ ਸਾਡੇ ਪੜ੍ਹੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਦੀ ਗਾਰੰਟੀ ਵੀ ਮਿਲਦੀ ਹੈ।  ਯੂਨੀਅਨ ਆਗੂ ਧਰਮਚੰਦ ਅੱਗੇ ਖੜ੍ਹਾ ਬੋਲਦਾ ਰਿਹਾ ! ਧਰਮ ਚੰਦ ਫਿਰ "ਹੂੰ" ਕਹਿ ਕੇ ਸਿਰ ਹਿਲਾ ਦਿੰਦਾ। ਅਸਲ ਚ ਉਸਦੀ! "ਹੂ "ਦੇ ਪਿੱਛੇ ਉਹੀ ਵਿਚਾਰ ਚਲਦੇ ਰਹੇ ਕਿ ਮੁਲਾਜ਼ਮ ਤਾਂ ਰੱਜਦੇ ਨਹੀਂ ! ਧਰਮ ਚੰਦ ਧਰਨੇ ਤੋਂ ਸਿੱਧਾ ਆਪਣੇ ਦਫ਼ਤਰ ਆਇਆ। ਮੁਲਾਜ਼ਮਾਂ ਦਾ ਪ੍ਰੈੱਸ ਨੋਟ ਮੇਜ਼ ਤੇ ਰੱਖ ਕੇ ਇਲਾਕੇ ਦੇ ਮੰਤਰੀ ਦੇ ਦੌਰੇ ਦੀ ਖ਼ਬਰ ਵਿੱਚ ਰੁੱਝ ਗਿਆ।  ਸਮਾਂ ਬੀਤਦਾ ਗਿਆ । ਅੱਜ ਧਰਮਚੰਦ ਬਹੁਤ ਖੁਸ਼ ਸੀ। ਹੱਥ ਫੜੇ ਲੱਡੂਆਂ ਦੇ ਡੱਬੇ ਦਾ ਢੱਕਣ ਖੋਲ੍ਹਦਾ "ਲੈ ਬਈ ਲੱਡੂ ਖਾ" ਕਿਸ ਖ਼ੁਸ਼ੀ ਵਿੱਚ ? ਲੱਡੂ ਚੁਕਦੇ  ਧਰਮੇ ਦੇ ਸਹਾਇਕ ਨੇ ਸਵਾਲ ਕਰ ਦਿੱਤਾ।  ਅੱਜ ਮੇਰੀ ਬੇਟੀ ਸਰਕਾਰੀ ਹਸਪਤਾਲ ਵਿਚ ਨਰਸ ਲੱਗ ਗਈ' ਧਰਮੇ ਨੇ ਬੜੇ ਚਾਅ ਨਾਲ ਕਿਹਾ' ਜਦੋਂ ਸ਼ਾਮ ਨੂੰ ਬੜੇ ਚਾਅ ਨਾਲ ਘਰ ਪਹੁੰਚਿਆ। ਉਸ ਦੀ ਬੇਟੀ ਲਵਲੀਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਭਾਵੁਕ ਹੋਏ ਧਰਮਚੰਦ ਨੇ ਬੇਟੀ ਨੂੰ ਗਲਵੱਕੜੀ ਪਾ ਲਈ ਅਤੇ ਦੋਵੇਂ ਪਿਉ ਧੀ ਖੁਸ਼ੀ ਖੁਸ਼ੀ ਅੰਦਰ ਚਲੇ ਗਏ । ਧਰਮ ਚੰਦ ਛੇਤੀ ਛੇਤੀ ਆਪਣੀ ਧੀ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ। ਕਿ ਨੌਕਰੀ ਦਾ ਪਹਿਲਾ ਦਿਨ ਕਿਵੇਂ ਰਿਹਾ।  ਪਾਪਾ !ਜੀ ਮੇਰੀ ਡਿਊਟੀ ਪਿੰਡ ਵਾਲੇ ਹਸਪਤਾਲ ਵਿੱਚ ਲੱਗ ਗਈ ।ਅਫ਼ਸਰ ਕਹਿੰਦਾ ਸੀ। ਕਿ ਪਹਿਲਾਂ ਤਿੰਨ ਸਾਲ ਦਾ ਕੰਟਰੈਕਟ ਹੈ ਅਤੇ ਅੱਧੀ ਤਨਖਾਹ ਹੀ ਮਿਲੇਗੀ! ਨਾਲੇ ਕਹਿੰਦਾ ਸੀ। ਕਿ ਤੁਹਾਨੂੰ ਪੈਨਸ਼ਨ  ਨਹੀਂ ਮਿਲਣੀ। ਹਾਲੇ !ਲਵਲੀਨ ਬੋਲ ਰਹੀ ਸੀ ।ਧਰਮਚੰਦ ਸੁੰਨ ਜਿਹਾ ਹੋ ਗਿਆ ।  ਉਹ ਕਿਸੇ ਮੂਰਤੀ ਵਾਂਗ ਸੋਫੇ ’ਤੇ ਬੈਠਾ ਰਿਹਾ। ਲਵਲੀਨ ਚਾਓ- ਚਾਈਂ ਬੋਲਦੀ ਰਹੀ!  ਧਰਮ ਚੰਦ ਦੇ ਮੂੰਹੋਂ ਸਿਰਫ਼ ਹੂੰ ਹੀ ਨਿਕਲਿਆ। ਉਸ ਨੂੰ ਜਾਪਿਆ ਜਿਵੇਂ ਹਾਰਟ ਅਟੈਕ ਤੋਂ ਮਸਾਂ ਹੀ ਬਚਿਆ ਸੀ।

ਮੋਬਾਇਲ : 9463241909

Have something to say? Post your comment

ਸਾਹਿਤ

ਪੰਜਾਬੀ ਸਾਹਿਤ ਅਕਾਦਮੀ ਚੋਣਾਂ 30 ਜਨਵਰੀ ਨੂੰ,ਨਾਮਜ਼ਦਗੀਆਂ ਭਲਕੇ

ਚੰਡੀਗਡ਼੍ਹ ਪੰਜਾਬੀ ਮੰਚ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਵੇਗੀ

ਸ਼ਿਵ ਕੁਮਾਰ ਬਟਾਲਵੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300ਵੇਂ ‘ਜਨਮ ਦਿਹਾੜੇ’ ‘ਤੇ ਲਿਖੀ ਕਵਿਤਾ

ਮਹਾਨ ਵਿਦਵਾਨ ਪ੍ਰੋ: ਕਰਤਾਰ ਸਿੰਘ ਨੂੰ ਪਦਮ ਸ੍ਰੀ ਪੁਰਸਕਾਰ ਡਿਪਟੀ ਕਮਿਸ਼ਨਰ ਰਾਹੀਂ ਹਸਪਤਾਲ ਪੁੱਜ ਕੇ ਭੇਂਟ

ਮੈਂ ਨਵੇਂ ਰੁਬਾਈ ਸੰਗ੍ਰਹਿ ਦਾ ਨਾਮ ਜਲ ਕਣ ਰੱਖ ਰਿਹਾਂ- ਗੁਰਭਜਨ ਗਿੱਲ

ਸਿਰਮੌਰ ਪੰਜਾਬੀ ਚਿੰਤਕ ਡਾ. ਸੁਰਿੰਦਰ ਸਿੰਘ ਦੁਸਾਂਝ ਨਹੀਂ ਰਹੇ

ਡਿਪਟੀ ਕਮਿਸ਼ਨਰ ਵੱਲੋਂ ‘ਰਣਯੋਧੇ-2021’ ਰਸਾਲਾ ਜਾਰੀ

ਤੈਨੂੰ ਚੋਣਾਂ ਨੇੜੇ ਧਿਰਾਂ ਬਦਲਦੇ, ਸਿਆਸਤਦਾਨ ਕਿਹੋ ਜਹੇ ਲੱਗਦੇ?- ਗੁਰਭਜਨ ਗਿੱਲ

ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਪ੍ਰੋਫੈਸਰ ਕਰਤਾਰ ਸਿੰਘ ਲੁਧਿਆਣਾ ਦਾ ਲੋਕ ਵਿਰਾਸਤ ਅਕਾਦਮੀ ਵੱਲੋਂ ਸਤਿਕਾਰ

ਰਾਜ ਭਾਸ਼ਾ ਕਮਿਸ਼ਨ ਦੀ ਸਥਾਪਤੀ ਅਤੇ ਲਾਇਬ੍ਰੇਰੀ ਐਕਟ ‘ਤੇ ਅਮਲ ਜਲਦ: ਪਰਗਟ ਸਿੰਘ