English Hindi Thursday, January 20, 2022
-

ਪੰਜਾਬ

ਕੈਨੇਡਾ ਜਾਣ ਵਾਲਿਆਂ ਦੀ ਬਾਇਓਮੈਟ੍ਰਿਕਸ  ਕਰਵਾਉਣ ਦੇ ਨਾਂ ’ਤੇ ਹੁੰਦੀ ਲੁੱਟ ਹੋਈ ਬੰਦ 

December 28, 2021 01:28 PM

ਚਿੱਠੀ ਲਿਖਣ ਤੋਂ ਬਾਅਦ ਕਨੇਡਾ ਸਰਕਾਰ ਵੱਲੋਂ ਬਾਇਓਮੈਟ੍ਰਿਕਸ ਪ੍ਰਣਾਲੀ ਵਿੱਚ ਸੋਧ ਕਰਕੇ, ਏਜੰਟਾਂ ਦੀ ਲੁੱਟ ਨੂੰ ਪਾਈ ਨੱਥ

ਘਪਲਾ ਨਸ਼ਰ ਹੋਣ ਤੋਂ ਬਾਅਦ ਹੁਣ ਬਚਣਗੇ ਕਨੇਡਾ ਪਰਵਾਸੀਆਂ ਦੇ ਅਰਬਾਂ ਰੁਪਏ

ਮੋਹਾਲੀ, 28 ਦਸੰਬਰ, ਦੇਸ਼ ਕਲਿੱਕ ਬਿਓਰੋ :

ਕੋਰੋਨਾ ਦੀ ਰਫਤਾਰ ਹੌਲੀ ਹੋਣ ’ਤੇ ਵਿਦੇਸ਼ੀ ਅਬੈਂਸੀਆਂ ਵੱਲੋਂ ਵੀਜੇ ਖੋਲ੍ਹਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ਲਗਪਗ ਚਾਰ ਲੱਖ ਵਿਦਿਆਰਥੀ ਸਟੱਡੀ ਵੀਜੇ ਦੀਆਂ ਅਰਜ਼ੀਆਂ ਸਿਰਫ ਕੈਨੇਡਾ ਨੂੰ ਹੀ ਦਿੰਦੇ ਹਨ ਅਤੇ ਹੋਰ ਵੀ ਲੱਖਾਂ ਲੋਕ ਜਿਨ੍ਹਾਂ ਵਿੱਚੋਂ ਬਹੁਤੀ ਗਿਣਤੀ ਪੰਜਾਬੀਆਂ ਦੀ ਹੈ ਕੈਨੇਡਾ ਵੱਲ ਜਾਂਦੇ ਹਨ। ਕੇਨੇਡਾ ਜਾਣ ਦੇ ਪ੍ਰੋਸੈਸ ਵਿੱਚ ਇੱਕ ਕੜੀ ਬਾਇਓਮੈਟ੍ਰਿਕਸ ਵੀ ਹੁੰਦੀ ਹੈ। ਜਿਸ ਵਿੱਚ ਐਂਬੇਸੀ ਵੱਲੋਂ ਬਾਇਓਮੈਟ੍ਰਿਕ ਕਰਾਉਣ ਲਈ ਪਰਵਾਸ ਕਰਨ ਵਾਲੇ ਨੂੰ ਬੁਲਾਇਆ ਜਾਂਦਾ ਸੀ। ਇਸ ਲਈ ਐਬੈਂਸੀ ਨੂੰ ਈ ਮੇਲ ਭੇਜ ਕੇ ਬਾਇਓਮੈਟ੍ਰਿਕ ਕਰਾਉਣ ਲਈ ਤਰੀਕ ਲਈ ਜਾਂਦੀ ਸੀ। ਜੋ ਕਿ 10-15 ਦਿਨਾਂ ਦੇ ਵਕਫੇ ਦੀ ਹੁੰਦੀ ਸੀ। ਇਸ ਪ੍ਰੋਸੈਸ ਦਾ ਲਾਹਾ ਲੈ ਕੇ ਪੰਜਾਬ ਵਿਚਲੇ ਇਮੀਗਰੇਸ਼ਨ ਏਜੰਟਾਂ ਨੇ  ਨਾਜਾਇਜ਼ ਢੰਗ ਤਰੀਕੇ ਨਾਲ ਮਿਲੀਭੁਗਤ ਅਤੇ ਚੋਰ ਮੋਰੀਆਂ ਰਾਹੀਂ  ਕੈਨੇਡਾ ਜਾਣ ਦੇ ਚਾਹਵਾਨਾਂ ਕੋਲੋਂ  ਬਾਇਓਮੈਟ੍ਰਿਕਸ ਕਰਾਉਣ ਦੇ ਨਾਂ ’ਤੇ ਪਹਿਲਾਂ ਜਾਅਲੀ ਤਰੀਕੇ ਨਾਲ ਹਜ਼ਾਰਾਂ ਮੇਲਾਂ ਭੇਜ ਕੇ ਡੇਟਾਂ ਬੁੱਕ ਕਰ ਲਈਆ ਜਾਂਦੀਆਂ ਸਨ। ਅਤੇ ਜਦੋਂ ਕਿਸੇ ਨੂੰ ਬਾਇਓਮੈਟ੍ਰਿਕਸ ਕਰਾਉਣ ਲਈ ਤਰੀਕ ਨਹੀਂ ਮਿਲਦੀ ਸੀ ਤਾਂ ਇਜੰਟ ਪੰਦਰਾਂ ਤੋਂ ਪੰਜਾਹ ਹਜ਼ਾਰ ਰੁਪਏ ਲੈ ਕੇ ਉਸ ਮੇਲ ਰਾਹੀਂ ਬੁੱਕ ਕੀਤੀ ਹੋਈ ਡੇਟ ਗ੍ਰਾਹਕ ਨੂੰ ਉਪਲੱਬਧ ਕਰਵਾ ਦਿੰਦੇ ਸਨ ਤਾਂ ਕੇ ਚਾਹਵਾਨਾਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਸਕੇ।

            ਇਹ ਘਪਲਾ ਪਹਿਲਾਂ ਪੰਜਾਬ ਦੇ ਜਲੰਧਰ ਫਿਰ ਚੰਡੀਗੜ੍ਹ ਤੋਂ ਬਾਅਦ ਦਿੱਲੀ ਬੰਬਈ ਹੈਦਰਾਬਾਦ ਆਦਿ ਤੋਂ ਹੁੰਦਾ ਹੋਇਆ ਪੂਰੇ ਭਾਰਤ ਵਿੱਚ ਫੈਲ ਗਿਆ ਅਤੇ  ਏਜੰਟਾਂ ਨੇ ਦੇਖਾ ਦੇਖੀ ਹੋਰ ਲੋਕਾਂ ਦੇ ਪਾਸਪੋਰਟ ਨੰਬਰ ਦੇ ਕੇ ਅੰਬੈਸੀ ਦੀਆਂ ਛੇ ਮਹੀਨੇ ਤੱਕ ਦੀਆਂ ਬਾਇਓਮੈਟ੍ਰਿਕਸ ਦੀ ਤਰੀਕਾਂ ਪਹਿਲਾਂ ਹੀ ਜਾਅਲੀ ਤਰੀਕੇ ਨਾਲ ਬੁੱਕ ਕਰਵਾ ਲਈਆਂ ਅਤੇ ਲੋੜਵੰਦ ਨੂੰ ਛੇ ਮਹੀਨੇ ਤੱਕ ਤਰੀਕ ਨਹੀਂ ਮਿਲਦੀ ਸੀ ਤਾਂ  ਕੁਝ ਲੋਕਾਂ ਨੂੰ ਨੇਪਾਲ ਜਾਂ ਹੋਰ ਨਜ਼ਦੀਕੀ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ ਅਤੇ ਬਹੁਤੇ ਏਜੰਟਾਂ ਨੇ ਆਪਣੇ ਸੂਤਰਾਂ ਰਾਹੀਂ ਪੰਦਰਾਂ ਹਜਾਰ ਤੋਂ ਪੰਜਾਹ ਹਜ਼ਾਰ ਰੁਪਇਆ ਵਾਧੂ ਲੈ ਕੇ ਪਹਿਲਾਂ ਬੁੱਕ ਕੀਤੀਆਂ ਜਾਅਲੀ ਅਪਾਇੰਟਮੈਂਟਾਂ ਵਿੱਚ ਬਦਲਾਅ ਕਰਕੇ ਲੋੜਵੰਦ ਲੋਕਾਂ ਦੀ ਬਾਇਓਮੇਟੀਕਸ ਕਰਵਾ ਦਿੱਤੀ ਜਾਂਦੀ ਸੀ।

ਇਸ ਸਾਰੇ ਘਪਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਮੁਹਾਲੀ ਦੀ ਇਕ ਸਮਾਜ ਸੇਵੀ ਸੰਸਥਾ ਨੂੰ ਕਿਸੇ ਵੱਡੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਵੱਲੋਂ  ਕੈਨੇਡਾ ਆਉਣ ਲਈ ਸੱਦਾ ਪੱਤਰ ਭੇਜਿਆ ਗਿਆ। ਜਿਸ ਕਾਰਨ ਸਤਨਾਮ ਦਾਊਂ ਅਤੇ ਹੋਰ ਮੈਂਬਰਾਂ ਵੱਲੋਂ ਜਦੋਂ ਵੀਜ਼ੇ ਸਬੰਧੀ ਪ੍ਰੋਸੈੱਸ ਜਾਣਨ ਲਈ ਏਜੰਟਾਂ ਨਾਲ ਸੰਪਰਕ ਕੀਤਾ ਤਾਂ ਇਸ ਸਾਰੇ ਘਪਲੇ ਦਾ ਪਤਾ ਲੱਗਿਆ ਜਿਸ ਦਾ ਤੁਰੰਤ ਨੋਟਿਸ ਲੈਂਦਿਆਂ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਨੇ ਫੈਸਲਾ ਕੀਤਾ ਕਿ ਉਹ ਪਹਿਲਾਂ ਹੀ ਰਿਸ਼ਵਤਖੋਰੀ ਅਤੇ ਕੁਰੱਪਸ਼ਨ ਦੇ ਖਿਲਾਫ ਕੰਮ ਕਰਦੇ ਹਨ ਇਸ ਲਈ ਇਸ ਤਰੀਕੇ ਨਾਲ ਘਪਲੇਬਾਜੀ ਕਰਕੇ ਉਹ ਕੈਨੇਡਾ ਨਹੀਂ ਜਾਣਗੇ। ਜਿਸ ਕਾਰਨ ਸਤਨਾਮ ਦਾਊਂ ਵੱਲੋਂ ਇਸ ਘਪਲੇ ਦੀ ਪੂਰੀ ਜਾਣਕਾਰੀ ਇਕੱਠੀ ਕਰ ਕੇ ਅਤੇ ਏਜੰਟਾਂ ਦੀ ਰਿਕਾਰਡਿੰਗ ਕਰਕੇ  20 ਨਵੰਬਰ ਨੂੰ  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇੰਡੀਅਨ ਕੰਸੋਲਰ, ਸੇਨ ਫਰੇਜ਼ਰ, ਮਿਨਿਸਟਰ ਆਫ ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜਨਸ਼ਿੱਪ, ਇਮੀਗ੍ਰੇਸ਼ਨ ਰਫਿਊਜੀ ਅਤੇ ਸਿਟੀਜਨਸ਼ਿੱਪ ਡਿਪਾਰਟਮੈਂਟ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕਰਦਿਆਂ ਲਿਖ ਦਿੱਤਾ ਕਿ ਕਿਉਂਕਿ ਉਹ ਕਰੱਪਸ਼ਨ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹਨ। ਉਨ੍ਹਾਂ ਦੀ ਸੰਸਥਾ ਨੇ ਬਹੁਤ ਸਾਰੇ ਕੈਨੇਡਾ ਅਤੇ ਭਾਰਤੀ ਲੋਕਾਂ ਦੀ ਕੁਰੱਪਸ਼ਨ ਖ਼ਿਲਾਫ਼ ਮਦਦ ਕੀਤੀ ਹੈ, ਜਿਸ ਕਾਰਨ ਉਹ ਅਜਿਹੇ ਗਲਤ ਤਰੀਕੇ ਨੂੰ ਵਰਤ ਕੇ ਕੈਨੇਡਾ ਵਿੱਚ ਨਹੀਂ ਆਉਣਾ ਚਾਹੁੰਦੇ  ਉਨ੍ਹਾਂ ਕਨੇਡਾ ਸਰਕਾਰ ਤੋ ਮੰਗ ਕਰਦਿਆਂ ਲਿਖਿਆ ਕਿ ਕੈਨੇਡਾ ਸਰਕਾਰ ਨੂੰ ਇਸ ਘਪਲੇਬਾਜ਼ੀ ਉਤੇ ਜਾਂਚ ਬਿਠਾਉਣੀ ਚਾਹੀਦੀ ਹੈ ਅਤੇ ਤੁਰੰਤ ਇਸ ਕੰਮ ਨੂੰ ਰੋਕਣਾ ਚਾਹੀਦਾ ਹੈ ਤਾਂ ਕਿ ਕੈਨੇਡਾ ਸਰਕਾਰ ਦੀ ਬਦਨਾਮੀ ਨਾ ਹੋਵੇ ਅਤੇ ਲੋਕ ਜਾਇਜ਼ ਤਰੀਕੇ ਨਾਲ ਸਾਫ਼ ਸੁਥਰੇ ਤਰੀਕੇ ਨਾਲ ਕੈਨੇਡਾ ਪਹੁੰਚਣ। ਭੇਜੀ ਗਈ ਈ ਮੇਲ ਤੋਂ ਦੋ ਦਿਨ ਬਾਅਦ ਹੀ ਐਕਸ਼ਨ ਲੈਂਦਿਆਂ ਪ੍ਰਧਾਨ ਮੰਤਰੀ ਦਫਤਰ ਦੇ ਨੁਮਾਇੰਦੇ ਮੈਨੇਜਰ ਜੇ.ਪੀ. ਵੈੱਕਹੋਨ ਵੱਲੋਂ ਸਤਨਾਮ ਦਾਊਂ ਨੂੰ ਉਸਦਾ ਉੱਤਰ ਪ੍ਰਾਪਤ ਹੋਇਆ ਅਤੇ ਉਨ੍ਹਾਂ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੋ ਤਿੰਨ ਹਫਤਿਆਂ ਵਿੱਚ ਹੀ  ਕਨੇਡੀਅਨ ਸਰਕਾਰ ਵੱਲੋਂ ਇਸ ਘਪਲੇਬਾਜ਼ੀ ਨੂੰ ਨੱਥ ਪਾ ਦਿੱਤੀ ਹੈ  ਅਤੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਦੀ ਸਰਕਾਰ ਨੇ ਇਸ ਸਾਰੇ ਘਪਲੇ ਲਈ ਅੰਦਰੂਨੀ ਤੌਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਕੈਨੇਡਾ ਸਰਕਾਰ ਨੇ ਬਾਇਓਮੈਟਰਿਕਸ ਲੈਣ ਦਾ ਢੰਗ ਬਦਲ ਲਿਆ ਹੈ ਜਿਸ ਕਾਰਨ ਪਹਿਲਾਂ ਅੰਬੈਸੀ ਵਿੱਚ ਸਾਰੀ ਫਾਰਮੈਲਟੀਜ਼ ਅਤੇ ਪੇਪਰ ਜਮ੍ਹਾਂ ਹੋਣ ਤੋਂ ਬਾਅਦ  ਬਾਇਓਮੈਟ੍ਰਿਕਸ ਕਰਵਾਉਣ ਲਈ  ਪੱਤਰ ਜਾਰੀ ਹੁੰਦਾ ਹੈ ਉਸ ਪੱਤਰ ਤੇ ਅਮਲ ਕਰਦਿਆਂ ਕੁਝ ਦਿਨਾਂ ਵਿੱਚ ਹੀ ਬਗੈਰ ਕਿਸੇ ਏਜੰਟ ਤੋਂ ਬਾਇਓਮੈਟ੍ਰਿਕਸ ਹੋ ਜਾਂਦੀ ਹੈ।

ਸਤਨਾਮ ਦਾਊ ਨੇ ਦੱਸਿਆ ਕਿ ਏਜੰਟਾਂ ਵੱਲੋਂ ਫੈਲਾਈ ਪੂਰੇ ਭਾਰਤ ਵਿਚ ਇਹ ਲੁੱਟ ਹੁਣ ਬੰਦ ਹੋ ਚੁੱਕੀ ਹੈ, ਜਿਸ ਕਾਰਨ ਕਿਸੇ ਵੀ ਭਾਰਤੀ ਅਤੇ ਪੰਜਾਬੀ ਨੂੰ  ਬਾਇਓਮੈਟ੍ਰਿਕਸ ਤਰੀਕਾਂ ਲੈਣ ਲਈ ਏਜੰਟਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ। ਜਿਨ੍ਹਾਂ ਲੋਕਾਂ ਨੇ ਅਜਿਹੇ ਪੈਸੇ ਪਹਿਲਾਂ ਹੀ ਏਜੰਟਾਂ ਨੂੰ ਦਿੱਤੇ ਹੋਏ ਹਨ ਉਹ ਆਪਣੇ ਪੈਸੇ ਵਾਪਸ ਲੈ ਲੈਣ ਅਤੇ ਹੁਣ ਲੋਕ ਇਸ ਸਬੰਧ ਵਿੱਚ ਏਜੰਟਾਂ ਦੇ ਚੁੰਗਲ ਵਿੱਚ ਨਾ ਫਸਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਏਜੰਟ ਪੈਸੇ ਵਾਪਿਸ ਕਰਨ ਤੋਂ ਆਨਾਕਾਨੀ ਕਰਦਾ ਹੈ ਜਾਂ ਗੁੰਮਰਾਹਕੁੰਨ ਜਾਣਕਾਰੀ ਦਿੰਦਾ ਹੈ ਤਾਂ ਤੁਰੰਤ ਪੁਲੀਸ ਅਤੇ ਕੈਨੇਡੀਅਨ ਅਥਾਰਟੀ ਨੂੰ ਸ਼ਿਕਾਇਤ ਕਰਨ ਅਤੇ ਲੋੜ ਪੈਣ ਤੇ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਅੰਤ ਵਿੱਚ ਕਨੇਡਾ ਇੰਮੀਗ੍ਰੇਸ਼ਨ, ਕਨੇਡੀਅਨ ਪ੍ਰਧਾਨ ਮੰਤਰੀ ਦਫਤਰ, ਕਨੇਡਾ ਵਾਸੀ ਨਾਹਰ ਔਜਲਾ ਅਤੇ ਉਨ੍ਹਾਂ ਦੀ ਪਤਨੀ ਅਤੇ ਦਲਜੀਤ ਸਿੰਘ ਕਾਫਰ ਦਾ ਧੰਨਵਾਦ ਕੀਤਾ। ਜਿਨ੍ਹਾਂ ਦੀ ਮਦਦ ਤੋਂ ਬਿਨਾ ਇਹ ਘਪਲਾ ਨੰਗਾ ਨਹੀ ਹੋ ਸਕਦਾ ਅਤੇ ਇਸ ਨੂੰ ਨੱਥ ਨਹੀਂ ਪੈ ਸਕਦੀ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਘਪਲੇਬਾਜੀ ਰੁਕਣ ਨਾਲ ਲੱਖਾਂ ਲੋਕਾਂ ਦੇ ਅਰਬਾਂ ਰੁਪਏ ਦੀ ਬੱਚਤ ਹੋ ਗਈ ਹੈ।

ਇਸ ਮੌਕੇ ਡਾਕਟਰ ਦਲੇਰ ਮੁਲਤਾਨੀ, ਸਤਨਾਮ ਦਾਊਂ, ਐਡਵੋਕੇਟ ਤੇਜਿੰਦਰ ਸਿੱਧੂ, ਅਮਿਤ ਕੁਮਾਰ ਦਾਊਂ, ਨਵਤੇਜ ਨਾਗਰਾ, ਹਿਰਦੇ ਪਾਲ ਔਲਖ, ਹਰਵਿੰਦਰ ਸਿੰਘ ਰਾਜੂ ਦਾਊਂ, ਨਵਦੀਪ ਸਿੰਘ, ਐਡਵੋਕੇਟ ਠਾਕੁਰ ਲਵਨੀਤ ਸਿੰਘ ਵੀ ਹਾਜ਼ਰ ਰਹੇ।

Have something to say? Post your comment

ਪੰਜਾਬ

ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਬਜ਼ਰਵਰ ਕੀਤੇ ਨਿਯੁਕਤ

ED ਦੇ ਛਾਪਿਆਂ 'ਚ ਚੰਨੀ ਦੇ ਭਤੀਜੇ ਦੇ ਘਰੋਂ 10 ਕਰੋੜ ਤੇ ਹੋਰ ਬਰਾਮਦਗੀਆਂ ਨੇ ਮੁੱਖ ਮੰਤਰੀ ਚੰਨੀ ਦਾ ਆਮ ਆਦਮੀ ਵਾਲਾ ਚਿਹਰਾ ਕੀਤਾ ਬੇਨਕਾਬ: ਸ਼ਰਮਾ

ਲਹਿਰਾ ਵਿਕਾਸ ਮੰਚ ਦੇ ਪ੍ਰਧਾਨ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਹੋਏ 'ਆਪ' 'ਚ ਸ਼ਾਮਲ

ਪੇਂਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਪੁਤਲੇ ਫੂਕ ਮੁਜ਼ਾਹਰੇ

ਸੀਐੱਮ ਚੰਨੀ ਰਾਹੀਂ ਦੇਸ਼ ਦੇ ਦਲਿਤਾਂ ਨੂੰ ਦਬਾਉਣ ਤੇ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਤੇ ਪੀਐਮ ਮੋਦੀ: ਵੇਰਕਾ

AAP’s CM candidate Bhagwant Mann to contest from Dhuri

ਭਗਵੰਤ ਮਾਨ ਰਿਕਾਰਡ ਤੋੜ ਵੋਟਾਂ ਨਾਲ ਜਿੱਤਣਗੇ ਅਤੇ 'ਆਪ' ਦੀ ਸਰਕਾਰ ਬਣਾਉਣਗੇ: ਰਾਘਵ ਚੱਢਾ

ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ: ਪਰਮਿੰਦਰ ਸਿੰਘ ਢੀਂਡਸਾ

BSP ਦੇ 14 ਉਮੀਦਵਾਰਾਂ ਦੀ ਸੂਚੀ ਜਾਰੀ

ਅਕਾਲੀ ਦਲ ਦੇ ਉਮੀਦਵਾਰ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਚੱਲੀ ਗੋਲੀ, ਇਕ ਜ਼ਖਮੀ