English Hindi Saturday, January 22, 2022
-

ਪੰਜਾਬ

ਸਿੱਖਿਆ ਮੰਤਰੀ ਦੇ ਮੁਹੱਲੇ ‘ਚ ਗੈਸਟ ਅਸਿਸਟੈਂਟ ਪ੍ਰੋਫੈਸਰਾਂ ਨੇ ਰਾਤ ਨੂੰ ਜਾਗੋ ਕੱਢ ਕੇ ਮਨਾਇਆ ਨਵਾਂ ਸਾਲ

January 01, 2022 09:26 AM

ਜਲੰਧਰ/1 ਜਨਵਰੀ/ਦੇਸ਼ ਕਲਿਕ ਬਿਊਰੋ:
ਜਲੰਧਰ ਵਿੱਚ ਪਿਛਲੇ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਗੈਸਟ ਅਸਿਸਟੈਂਟ ਪ੍ਰੋਫੈਸਰਾਂ ਨੇ ਨਵੇਂ ਸਾਲ ਦਾ ਜਸ਼ਨ ਅਨੋਖੇ ਢੰਗ ਨਾਲ ਮਨਾਇਆ। ਮਿੱਠਾਪੁਰ ਵਿੱਚ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਇਲਾਕੇ ਵਿੱਚ ਪ੍ਰੋਫੈਸਰਾਂ ਨੇ ਰਾਤ ਨੂੰ ਢੋਲ ਵਜਾ ਕੇ ਜਾਗੋ ਕੱਢੀ। ਉਨ੍ਹਾਂ ਨੇ ਜਾਗੋ ਦੌਰਾਨ ਬੋਲੀਆਂ ਪਾਈਆਂ ਅਤੇ ਗੀਤ ਵੀ ਗਾਏ। ਸਹਾਇਕ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਨੌਕਰੀਆਂ ਖੋਹਣ 'ਤੇ ਤੁਲੀ ਹੋਈ ਹੈ। ਵਾਰ-ਵਾਰ ਮੀਟਿੰਗਾਂ ਕਰਨ ਨਾਲ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਸਿੱਖਿਆ ਮੰਤਰੀ ਫੋਕਾ ਭਰੋਸਾ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਇੰਨੇ ਸਾਲ ਕਾਲਜਾਂ ਵਿੱਚ ਨੌਕਰੀ ਕਰਨ ਤੋਂ ਬਾਅਦ ਵੀ ਸਰਕਾਰ ਨੇ ਨਾ ਤਾਂ ਉਨ੍ਹਾਂ ਨੂੰ ਪੱਕਾ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਤਨਖ਼ਾਹ ਵਿੱਚ ਵਾਧਾ ਕੀਤਾ, ਉਲਟਾ ਨਵੀਆਂ ਅਸਾਮੀਆਂ ਕੱਢ ਕੇ ਹੁਣ ਉਨ੍ਹਾਂ ਦੀ ਨੌਕਰੀ ਖੋਹਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਕਰੀਬ 48 ਦਿਨਾਂ ਤੋਂ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਿਵਾਏ ਭਰੋਸੇ ਤੋਂ ਕੁਝ ਨਹੀਂ ਮਿਲ ਰਿਹਾ।ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦੇ ਦਾਅਵੇ ਕਰ ਰਹੀ ਹੈ, ਵੱਡੇ-ਵੱਡੇ ਹੋਰਡਿੰਗ ਲਗਾ ਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਦਾਅਵੇ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ।

Have something to say? Post your comment

ਪੰਜਾਬ

ਸਖ਼ਤੀ ਦੇ ਬਾਵਜੂਦ ਪੰਜਾਬ ‘ਚ ਇਕ ਹਫ਼ਤੇ ਦੌਰਾਨ 150 ਲੋਕਾਂ ਦੀ ਕੋਰੋਨਾ ਨਾਲ ਮੌਤ

ਸਾਬਕਾ ਡੀਜੀਪੀ ਚਟੋਪਾਧਿਆਏ ਦੇ ਜਾਅਲੀ ਦਸਤਖਤ ਮਾਮਲੇ ‘ਚ ਪੀਏ ਗ੍ਰਿਫਤਾਰ

ਭਾਜਪਾ ਨੇ ਅਸ਼ਵਨੀ ਸ਼ਰਮਾ ਨੂੰ ਵੀ ਦਿੱਤੀ ਟਿਕਟ

ਬਿਕਰਮ ਮਜੀਠੀਆ ਕੱਲ੍ਹ ਨੂੰ ਕਰਨਗੇ ਮੁੱਖ ਮੰਤਰੀ ਚੰਨੀ ਖਿਲਾਫ ਕਰੋੜਾਂ ਦੇ ਘਪਲਿਆਂ ਦੇ ਖੁਲਾਸੇ

ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ ਨੂੰ ਧਿਆਨ ਚ ਰੱਖੇਗਾ ਕਾਂਗਰਸ ਦਾ ਮੈਨੀਫੈਸਟੋ: ਬਾਜਵਾ

ਬੀਕੇਯੂ ਏਕਤਾ (ਡਕੌਂਦਾ) ਦੀ ਜੂਝਾਰ ਰੈਲੀ: ਨਾ-ਖੁਸ਼ਗਵਾਰ ਮੌਸਮ 'ਚ ਵੀ ਠਾਠਾਂ ਮਾਰਦੇ ਇਕੱਠ ਵੱਲੋਂ ਅਥਾਹ ਜੋਸ਼ ਦਾ ਪ੍ਰਗਟਾਵਾ

ਪੰਜਾਬ ਸਰਕਾਰ ਵੱਲੋਂ IAS ਅਤੇ PCS ਅਧਿਕਾਰੀਆਂ ਦੀਆਂ ਬਦਲੀਆਂ

ਕੱਲ੍ਹ 22 ਜਨਵਰੀ ਨੂੰ ਹੋਵੇਗੀ ਚੋਣ ਅਮਲੇ ਦੀ ਪਹਿਲੀ ਰਿਹਰਸਲ

ਪੰਜਾਬ ਵਾਸੀ ਇਸ ਵਾਰ ਬਣਾਉਣਗੇ ਆਪ ਦੀ ਸਰਕਾਰ: ਨਰਿੰਦਰ ਕੌਰ ਭਰਾਜ

ਹਵਾਈ ਫਾਇਰ ਕਰਨ ਵਾਲੇ ਲਾਈਨਮੈਨ ਦੇ ‘ਸਿਆਸੀ ਕਰੰਟ’ ਅੱਗੇ ਗੜਦੀਵਾਲਾ ਪੁਲੀਸ ਨੇ ਗੋਡੇ ਟੇਕੇ