English Hindi Saturday, January 22, 2022
-

ਸੱਭਿਆਚਾਰ/ਖੇਡਾਂ

ਬਲੂਮਿੰਗ ਬੱਡਜ਼ ਸਕੂਲ ਚੰਦ ਨਵਾਂ ਦੀਆਂ 5ਵੀਆਂ ਖੇਡਾਂ ਆਪਣੀਆਂ ਅਮਿੱਟ ਛਾਪ ਛੱਡਦੀਆਂ ਹੋਈਆਂ ਸਮਾਪਤ

January 02, 2022 04:26 PM

ਮੋਗਾ: 2 ਜਨਵਰੀ ( ਮੋਹਿਤ ਕੋਛੜ)
ਜ਼ਿਲ੍ਹਾ ਮੋਗਾ ਦੀ ਨਾਮਵਰ ਅਤੇ ਸਿਰਮੌਰ ਸਿੱਖਿਅਕ ਸੰਸਥਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦਨਵਾਂ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗਵਾਈ ਹੇਂਠ ਚੱਲ ਰਹੀਆਂ 5ਵੀਆਂ ਬੀ.ਬੀ.ਐਸ ਸਲਾਨਾ ਖੇਡਾਂ ਆਪਣੀ ਅਮਿੱਟ ਛਾਪ ਛੱਡਦੀਆਂ ਸਮਾਪਤ ਹੋਈਆਂ ।ਇਨ੍ਹਾਂ ਸਲਾਨਾ ਖੇਡਾਂ ਵਿੱਚ ਟਰੈਕ ਤੇ ਫੀਲਡ ਈਵੈਂਟ, ਇੰਨਡੋਰ ਅਤੇ ਆਊਟਡੋਰ ਗੇਮਾਂ ਵਿੱਚ ਵਿਦਿਆਰਥੀਆਂ ਨੇ ਵੱਧ ਚੱੜ ਕੇ ਹਿੱਸਾ ਲਿਆ ।ਇਸ ਖੇਡ ਸਮਾਰੋਹ ਵਿੱਚ ਵਿਦਿਆਰਥੀਆਂ ਦੀਆਂ ਅਨੇਕਾਂ ਕਲਾਵਾਂ ਤੇ ਖੇਡਾਂ ਦਾ ਪ੍ਰਦਰਸ਼ਨ ਹੀ ਨਹੀਂ ਸਗੋਂ ਬੀ.ਬੀ.ਐਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦਾ ਖੇਡਾਂ ਪ੍ਰਤੀ ਸਮਰਪਨ ਵੀ ਹੈ ।

ਇਸ ਸਮਾਰੋਹ ਦੀ ਸ਼ੁਰੂਆਤ ਬੜੇ ਹੀ ਮਨਮੋਹਕ ਅਤੇ ਸੁੰਦਰ ਢੰਗ ਨਾਲ ਹੋਈ ।ਮੁੱਖ ਮਹਿਮਾਨਾਂ ਦੇ ਸਵਾਗਤ ਤੋਂ ਬਾਅਦ ਮਾਰਚ ਪਾਸਟ ਹੋਇਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ।ਇਸ ਤੋਂ ਬਾਅਦ ਮੁੱਖ ਮਹਿਮਾਨ ਸ਼੍ਰੀ ਅਰਵਿੰਦਰ ਪਾਲ ਜੀ ਢੌਂਸੀ ਵੱਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ।ਸਾਰੀਆਂ ਹਾਊਸ ਟੀਮਾਂ ਨੇ ਖੇਡਾਂ ਨੂੰ ਇਮਾਨਦਾਰੀ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਅਤੇ ਸਨਮਾਨ ਵਧਾਉਣ ਦਾ ਪ੍ਰਣ ਲਿਆ ।ਇਸ ਉਪਰੰਤ ਮੁੱਖ ਮਹਿਮਾਨ ਅਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲ਼ੋਂ ਸਾਂਝੇ ਤੌਰ ਤੇ ਖੇਡ ਮਸ਼ਾਲ ਜਲਾਈ ਗਈ ।ਮੁੱਖ ਮਹਿਮਾਨ ਸ਼੍ਰੀ ਢੌਂਸੀ ਅਤੇ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਗਿਆ ।ਸਮਾਰੋਹ ਦੀ ਸ਼ੁਰੂਆਤ ਨੰਨ੍ਹੇ ਮੁੰਨੇ ਵਿਦਿਆਰਥੀਆਂ ਨੇ ਡਾਂਸ ਪੇਸ਼ ਕਰ ਕੇ ਕੀਤੀ ।ਇਸ ਤੋਂ ਬਾਅਦ ਡਿਸਪਲੇਅ ਜਿਵੇਂ ਪੀ.ਟੀ ਡਿਸਪਲੇਅ, ਲੇਜ਼ਿਅਮ, ਰਿਬਨ, ਡੰਬਲ ਆਦਿ ਕੀਤੇ।ਇਸ ਖੇਡ ਸਮਾਗਮ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ।

ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਦੱਸਿਆ ਕਿ ਇਸ ਖੇਡ ਸਮਾਗਮ ਵਿੱਚ ਜੇਤੂ ਰਹੇ ਵਿਦਿਆਰਥੀਆਂ ਦੇ ਨਤੀਜੇ ਇਸ ਪ੍ਰਕਾਰ ਹਨ । ਅੰਡਰ-17(ਲੜਕੀਆਂ) ਕੈਰਮ ਵਿੱਚ ਅਰਸ਼ਦੀਪ ਕੌਰ, ਅੰਡਰ-17(ਲੜਕੇ) ਕੈਰਮ ਵਿੱਚ ਦੇਬਾਸ਼ਿਸ ਦਾਸ, ਅੰਡਰ-14(ਲੜਕੇ) ਕੈਰਮ ਵਿੱਚ ਅਭਿਸ਼ੇਕ ਕਟਾਰੀਆ, ਅੰਡਰ-11(ਲੜਕੇ) ਵਿੱਚ ਮਨਤੇਜ ਸਿੰਘ ਅਤੇ ਅੰਡਰ-11 ਕੈਰਮ ਵਿੱਚ ਸਨੇਹਾ ਦਾਸ ਨੇ ਬਾਜ਼ੀ ਮਾਰੀ ।ਅੰਡਰ(11 ਤੋਂ 14) ਸ਼ਤਰੰਜ ਵਿੱਚ ਗੁਰਵੀਰ ਸਿੰਘ ਅਤੇ ਅੰਡਰ-17(ਲੜਕੇ) ਵਿੱਚ ਸੁਖਪ੍ਰੀਤ ਸਿੰਘ ਨੇ ਬਾਜ਼ੀ ਮਾਰੀ ।ਅੰਡਰ-14 ਬੈਡਮਿੰਟਨ(ਲੜਕੇ) ਵਿੱਚ ਰਣਵੀਰ ਸਿੰਘ, ਅੰਡਰ-17 (ਲੜਕੇ) ਬੈਡਮਿੰਟਨ ਵਿੱਚ ਗੁਰਜੀਤ ਸਿੰਘ, ਅੰਡਰ-19(ਬੈਡਮਿੰਟਨ) ਵਿੱਚ ਲਵਜੀਤ ਸਿੰਘ ਅਤੇ ਅੰਡਰ-19(ਲੜਕੀਆਂ) ਬੈਡਮਿੰਟਨ ਵਿੱਚ ਮੁਸਕਾਨ ਨੇ ਬਾਜ਼ੀ ਮਾਰੀ ।ਟੇਬਲ ਟੈਨਿਸ(ਅੰਡਰ 17-19)(ਲੜਕੇ) ਵਿੱਚ ਗੁਰਵਿੰਦਰ ਸਿੰਘ ਅਤੇ ਅੰਡਰ(17-19) ਲੜਕੀਆਂ ਵਿੱਚ ਹਰਪ੍ਰੀਤ ਕੌਰ ਨੇ ਬਾਜ਼ੀ ਮਾਰੀ ।ਇਸੇ ਤਰ੍ਹਾਂ ਟਰੈਕ ਈਵੈਂਟ 100 ਮੀਟਰ ਰੇਸ ਅੰਡਰ-5(ਲੜਕੇ) ਵਿੱਚ ਵਨਸ਼ਪ੍ਰੀਤ ਸਿੰਘ , ਅੰਡਰ-5(ਲੜਕੀਆਂ) ਰਿਪਨਦੀਪ ਕੌਰ, ਅੰਡਰ-7(ਲੜਕੇ) ਪਰਮਪਾਲ ਸਿੰਘ, ਅੰਡਰ-7(ਲੜਕੀਆਂ) ਜਸ਼ਨਦੀਪ ਕੌਰ, ਅੰਡਰ-9 ਵਿੱਚ ਦਿਲਸ਼ਾਨ ਸਿੰਘ ਅਤੇ ਅਤੇ ਅੰਡਰ-9 ਲੜਕੀਆਂ ਵਿੱਚ ਗੁਰਨੂਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ 200 ਮੀਟਰ ਰੇਸ ਵਿੱਚ ਕੁਲਵਿੰਦਰ ਸਿੰਘ, ਸਰਬਜੀਤ ਕੌਰ , ਹਰਪ੍ਰੀਤ ਕੌਰ ਅਤੇ ਰਬਿਨਪ੍ਰੀਤ ਬਾਵਾ ਨੇ ਆਪਣੇ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ।400 ਮੀਟਰ ਰੇਸ ਵਿੱਚ ਖੁਸ਼ਕਰਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।ਇਸੇ ਤਰ੍ਹਾਂ ਰਿਲੇ ਰੇਸ ਵਿੱਚ ਬਲੂ ਹਾਊਸ ਦੇ ਅਰਸ਼ਦੀਪ ਸਿੰਘ, ਜਸਪ੍ਰੀਤ ਸਿੰਘ, ਗੁਰਦਿੱਤ ਸਿੰਘ ਅਤੇ ਪ੍ਰਭਜੋਤ ਸਿੰਘ ਭੁੱਲ਼ਰ ਨੇ ਪਹਿਲਾ ਸਥਾਨ ਹਾਸਲ ਕੀਤਾ । ਅੰਡਰ-17(ਲੜਕੀਆਂ) ਰਿਲੇ ਰੇਸ ਵਿੱਚ ਖੁਸ਼ਪ੍ਰੀਤ ਕੌਰ, ਅਮਨਦੀਪ ਕੌਰ, ਵੀਰਪਾਲ ਕੌਰ ਅਤੇ ਪਰੀ ਕਟਾਰੀਆ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਤ ਵਿੱਚ ਮੁੱਖ ਮਹਿਮਾਨ ਸ਼੍ਰੀ ਅਰਵਿੰਦਰ ਪਾਲ ਜੀ ਢੌਂਸੀ ਵੱਲ਼ੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 5ਵੀਂ ਬੀ.ਬੀ.ਐਸ ਖੇਡਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਮਾਨ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ।ਸਕੂਲ ਦੇ ਵਿਦਿਆਰਥੀਆਂ ਵੱਲ਼ੋਂ ਅੰਤ ਵਿੱਚ ਪੰਜਾਬ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕੀਤਾ ।

Have something to say? Post your comment

ਸੱਭਿਆਚਾਰ/ਖੇਡਾਂ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਅੱਜ ਤੋਂ

ਕੋਹਲੀ ਨੇ ਟੈਸਟ ਕਪਤਾਨੀ ਛੱਡੀ: 'ਉਸਨੇ ਅਸਤੀਫਾ ਦਿੱਤਾ, ਜਾਂ ਦੇਣ ਲਈ ਕਿਹਾ ਗਿਆ.?'

ਏਸ਼ੀਅਨ ਗੋਲਡ ਮੈਡਲਿਸਟ ਜਗਦੀਸ਼ ਸਿੰਘ ਨੂੰ ਕਦੋਂ ਮਿਲਣਗੇ ਭਾਰਤ ਤੇ ਪੰਜਾਬ ਦੇ ਖੇਡ ਐਵਾਰਡ

ਭਾਰਤ ਨੇ ਪਹਿਲੇ ਟੈਸਟ ਮੈਚ ‘ਚ ਦੱਖਣੀ ਅਫ਼ਰੀਕਾ ਨੂੰ 113 ਦੌੜਾਂ ਨਾਲ ਹਰਾਇਆ

ਅੰਮ੍ਰਿਤਸਰ ਦਾ ਅਭਿਸ਼ੇਕ ਕਰੇਗਾ ਰਣਜੀ ਟਰਾਫੀ ‘ਚ ਪੰਜਾਬ ਦੀ ਕਪਤਾਨੀ

ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ 14ਵੀਆਂ ਸਲਾਨਾ ਬੀ. ਬੀ. ਐਸ. ਖੇਡਾਂ ਦੀ ਧਮਾਕੇਦਾਰ ਸ਼ੁਰੂਆਤ

ਰਣਬੀਰ ਕਾਲਜ ’ਚ 50 ਲੱਖ ਦੀ ਲਾਗਤ ਨਾਲ ਨਵਿਆਏ ਆਡੀਟੋਰੀਅਮ ਦਾ ਵਿਜੈ ਇੰਦਰ ਸਿੰਗਲਾ ਨੇ ਕੀਤਾ ਉਦਘਾਟਨ

ਏਸ਼ੀਅਨ ਚੈਂਪੀਅਨਜ਼ ਟਰਾਫੀ: ਆਤਮਵਿਸ਼ਵਾਸ ਨਾਲ ਭਰਿਆ ਭਾਰਤ ਮੰਗਲਵਾਰ ਨੂੰ ਸੈਮੀਫਾਈਨਲ ਵਿੱਚ ਜਾਪਾਨ ਨਾਲ ਭਿੜੇਗਾ

ਭਾਰਤ ਨੇ ਕ੍ਰਿਕਟ ਦੀ ਹਾਰ ਦਾ ਬਦਲਾ ਹਾਕੀ ‘ਚ ਲਿਆ

ਖੇਡ ਮੰਤਰੀ ਪਰਗਟ ਸਿੰਘ ਨੇ ਖਿਡਾਰੀਆਂ ਤੇ ਕੋਚਾਂ ਨੂੰ 11.80 ਕਰੋੜ ਰੁਪਏ ਦੀ ਰਾਸ਼ੀ ਵੰਡੀ