English Hindi Saturday, January 22, 2022
-

ਸਿਹਤ/ਪਰਿਵਾਰ

ਮੋਰਿੰਡਾ ਵਿੱਚ ਕੋਰੋਨਾ ਨੇ ਦਿੱਤੀ ਦੁਬਾਰਾ ਦਸਤਕ, ਤਿੰਨ ਦਿਨਾਂ ਵਿੱਚ ਆਏ 25 ਕੇਸ

January 11, 2022 07:16 PM
 
ਮੋਰਿੰਡਾ, 11 ਜਨਵਰੀ ( ਭਟੋਆ) 
ਮੋਰਿੰਡਾ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਨੇ ਪੈਰ ਪਸਾਰ ਲਏ ਹਨ ਅਤੇ ਕੋਰੋਨਾ ਦੇ ਲਗਭਗ 25 ਕੇਸ ਤਿੰਨ ਦਿਨਾਂ ਵਿੱਚ ਪਾਜ਼ੇਟਿਵ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਮੋਰਿੰਡਾ ਮਨਜੀਤ ਸਿੰਘ ਨੇ ਦੱਸਿਆ ਕਿ ਮਗਰਲੇ ਤਿੰਨ ਦਿਨਾਂ ਚ ਕੋਰੋਨਾ ਦੇ ਲਗਭਗ 25 ਕੇਸ ਪਾਜੇਟਿਵ ਆਏ ਹਨ। ਉਹਨਾਂ ਕਿਹਾ ਕਿ ਭਾਵੇਂ ਇਹ ਕੇਸ ਜਿਆਦਾ ਗੰਭੀਰ ਨਹੀਂ ਹਨ ਪ੍ਰੰਤੂ ਇਹਨਾਂ ਵਿੱਚ ਮਰੀਜ ਨੂੰ ਕਮਜੋਰੀ, ਬੁਖਾਰ, ਗਲੇ ਦਾ ਦਰਦ, ਸਾਹ ਲੈਣ ਵਿੱਚ ਤਕਲੀਫ, ਖਾਂਸੀ ਆਦਿ ਦੇ ਲੱਛਣ ਪਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜਿਹੜੇ ਕੇਸ ਕੋਰੋਨਾ ਪਾਜੇਟਿਵ ਆ ਰਹੇ ਹਨ, ਉਹਨਾਂ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹਸਪਤਾਲ ਵਿੱਚ ਜਾਣ ਦੀ ਅਜੇ ਬਹੁਤੇ ਮਰੀਜਾਂ ਨੂੰ ਜਰੂਰਤ ਨਹੀਂ ਪੈ ਰਹੀ। ਵੈਕਸੀਨੇਸ਼ਨ ਕਰਵਾਉਣ ਵਿੱਚ ਵੀ ਲੋਕ ਕਾਫੀ ਜਾਗਰੂਕ ਹੋ ਗਏ ਹਨ ਅਤੇ ਤੇਜੀ ਨਾਲ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਜਾ ਰਹੀ ਹੈ। ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ, ਸਮਾਜਿਕ ਦੂਰੀ ਅਤੇ ਹੱਥ ਧੋ ਕੇ ਰੱਖਣੇ ਆਦਿ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਸ ਬਿਮਾਰੀ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। 
 
 

Have something to say? Post your comment

ਸਿਹਤ/ਪਰਿਵਾਰ

ਕਰੋਨਾ ਦੀ ਤੀਜੀ ਲਹਿਰ ‘ਚ ਕੁੱਲ ਪਾਜੇਟਿਵ ਕੇਸਾਂ ਦਾ ਅੰਕੜਾ ਪਹਿਲੀ ਵਾਰ 21 ਲੱਖ ਤੋਂ ਪਾਰ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਰਕਾਰੀ ਸਿਹਤ ਕੇਂਦਰ ਕਾਂਝਲਾ 'ਚ ਵੈਕਸੀਨੇਸ਼ਨ ਕੈਂਪ ਦਾ ਜਾਇਜ਼ਾ

ਘਰ ਬੈਠੇ ਹੀ ਆਨਲਾਈਨ ਤਰੀਕੇ ਨਾਲ ਬਣਵਾਉ ਫ਼ੂਡ ਸੇਫ਼ਟੀ ਲਾਇਸੰਸ : ਡਾ. ਸੁਭਾਸ਼ ਕੁਮਾਰ

ਪੰਜਾਬ ਵਿੱਚ ਇਕ ਦਿਨ ਵਿੱਚ 6,641 ਮਰੀਜ਼ ਕਰੋਨਾ ਪ੍ਰਭਾਵਿਤ ਮਿਲੇ, 26 ਨੇ ਦਮ ਤੋੜਿਆ

ਸਰਕਾਰੀ ਕੰਨਿਆ ਸਕੂਲ ‘ਚ 150 ਤੋਂ ਵੱਧ ਲੜਕੀਆਂ ਨੂੰ ਲਗਾਈ ਕੋਰੋਨਾ ਬਚਾਅ ਵੈਕਸੀਨ-ਡਾ. ਰਣਜੀਤ ਸਿੰਘ ਰਾਏ

ਜ਼ਿਲਾ ਚੋਣ ਅਫ਼ਸਰ ਨੇ ਕੋਵਿਡ ਵੈਕਸੀਨੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਵਿਸ਼ੇਸ਼ ਕੈਂਪਾਂ ਦਾ ਕੀਤਾ ਅਚਨਚੇਤ ਨਿਰੀਖਣ

ਕਰੋਨਾ ਨੇ ਫੜੀ ਰਫ਼ਤਾਰ,ਕੁੱਲ ਐਕਟਿਵ ਕੇਸ 14 ਲੱਖ ਤੋਂ ਪਾਰ

ਸਰਦੀਆਂ ਵਿੱਚ ਸਿਹਤਮੰਦ ਚਮੜੀ ਲਈ ਸੁਪਰ ਫੂਡ

ਪੰਜਾਬ ‘ਚ ਦੋ ਹਫ਼ਤਿਆਂ ਵਿੱਚ ਕੋਰੋਨਾ ਦੇ ਰੋਜ਼ਾਨਾ ਮਾਮਲੇ 300 ਤੋਂ ਵੱਧ ਕੇ 6 ਹਜ਼ਾਰ ਹੋਏ

ਪੰਜਾਬ ਵਿੱਚ ਹਰ ਪੰਜਵਾਂ ਵਿਅਕਤੀ ਹੋ ਰਿਹੈ ਕਰੋਨਾ ਪਾਜ਼ੇਟਿਵ