English Hindi Friday, January 21, 2022
-

ਸਿਹਤ/ਪਰਿਵਾਰ

ਪੰਜਾਬ ਵਿੱਚ ਹਰ ਪੰਜਵਾਂ ਵਿਅਕਤੀ ਹੋ ਰਿਹੈ ਕਰੋਨਾ ਪਾਜ਼ੇਟਿਵ

January 12, 2022 07:35 AM

ਪਟਿਆਲਾ, ਮੋਹਾਲੀ ਅਤੇ ਲੁਧਿਆਣਾ ‘ਚ ਹਾਲਾਤ ਚਿੰਤਾਜਨਕ
ਚੰਡੀਗੜ੍ਹ/12 ਜਨਵਰੀ/ਦੇਸ਼ ਕਲਿਕ ਬਿਊਰੋ:
ਪੰਜਾਬ ਵਿੱਚ ਕਰੋਨਾ ਕਾਰਨ ਹਾਲਾਤ ਵਿਗੜ ਗਏ ਹਨ। ਸਥਿਤੀ ਇਹ ਹੈ ਕਿ ਹਰ 5ਵਾਂ ਵਿਅਕਤੀ ਕਰੋਨਾ ਪਾਜੇਟਿਵ ਹੋ ਰਿਹਾ ਹੈ। ਮੰਗਲਵਾਰ ਨੂੰ ਸਿਹਤ ਵਿਭਾਗ ਨੇ 24 ਹਜ਼ਾਰ 636 ਸੈਂਪਲਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 4, 593 ਲੋਕ ਪਾਜ਼ੇਟਿਵ ਪਾਏ ਗਏ। ਸਭ ਤੋਂ ਮਾੜੀ ਸਥਿਤੀ ਪਟਿਆਲਾ, ਮੋਹਾਲੀ ਅਤੇ ਲੁਧਿਆਣਾ ਦੀ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ 7 ਜ਼ਿਲ੍ਹਿਆਂ ਵਿੱਚ 9 ਲੋਕਾਂ ਦੀ ਮੌਤ ਵੀ ਹੋਈ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਫਿਲਹਾਲ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਰੈਲੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਹੋਰ ਰੈਲੀਆਂ ਕਰਨ ਦੀ ਇਜਾਜ਼ਤ ਦਿੱਤੀ ਗਈ ਤਾਂ ਪੰਜਾਬ ਦੇ ਹਾਲਾਤ ਵਿਗੜ ਸਕਦੇ ਹਨ।ਪੰਜਾਬ ਦੇ 11 ਜ਼ਿਲ੍ਹੇ ਅਜਿਹੇ ਹਨ ਜਿੱਥੇ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ 100 ਨੂੰ ਪਾਰ ਕਰ ਰਹੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 909 ਮਰੀਜ਼ ਪਟਿਆਲਾ, 703 ਮੁਹਾਲੀ, 678 ਲੁਧਿਆਣਾ, 455 ਅੰਮ੍ਰਿਤਸਰ, 330 ਜਲੰਧਰ, 233 ਬਠਿੰਡਾ, 161 ਫਤਿਹਗੜ੍ਹ ਸਾਹਿਬ, 149 ਕਪੂਰਥਲਾ, 127 ਗੁਰਦਾਸਪੁਰ, 117 ਸੰਗਰੂਰ ਤੇ ਰੋਪੜ ਵਿੱਚ 106 ਮਰੀਜ਼ ਪਾਜੇਟਿਵ ਪਾਏ ਗਏ ਹਨ। ਫਰੀਦਕੋਟ, ਮੁਕਤਸਰ ਅਤੇ ਪਠਾਨਕੋਟ ਅਜਿਹੇ ਜ਼ਿਲ੍ਹੇ ਹਨ ਜਿੱਥੇ ਮਰੀਜ਼ਾਂ ਦੀ ਗਿਣਤੀ 90 ਤੋਂ ਵੱਧ ਹੈ।

Have something to say? Post your comment

ਸਿਹਤ/ਪਰਿਵਾਰ

ਘਰ ਬੈਠੇ ਹੀ ਆਨਲਾਈਨ ਤਰੀਕੇ ਨਾਲ ਬਣਵਾਉ ਫ਼ੂਡ ਸੇਫ਼ਟੀ ਲਾਇਸੰਸ : ਡਾ. ਸੁਭਾਸ਼ ਕੁਮਾਰ

ਪੰਜਾਬ ਵਿੱਚ ਇਕ ਦਿਨ ਵਿੱਚ 6,641 ਮਰੀਜ਼ ਕਰੋਨਾ ਪ੍ਰਭਾਵਿਤ ਮਿਲੇ, 26 ਨੇ ਦਮ ਤੋੜਿਆ

ਸਰਕਾਰੀ ਕੰਨਿਆ ਸਕੂਲ ‘ਚ 150 ਤੋਂ ਵੱਧ ਲੜਕੀਆਂ ਨੂੰ ਲਗਾਈ ਕੋਰੋਨਾ ਬਚਾਅ ਵੈਕਸੀਨ-ਡਾ. ਰਣਜੀਤ ਸਿੰਘ ਰਾਏ

ਜ਼ਿਲਾ ਚੋਣ ਅਫ਼ਸਰ ਨੇ ਕੋਵਿਡ ਵੈਕਸੀਨੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਵਿਸ਼ੇਸ਼ ਕੈਂਪਾਂ ਦਾ ਕੀਤਾ ਅਚਨਚੇਤ ਨਿਰੀਖਣ

ਕਰੋਨਾ ਨੇ ਫੜੀ ਰਫ਼ਤਾਰ,ਕੁੱਲ ਐਕਟਿਵ ਕੇਸ 14 ਲੱਖ ਤੋਂ ਪਾਰ

ਸਰਦੀਆਂ ਵਿੱਚ ਸਿਹਤਮੰਦ ਚਮੜੀ ਲਈ ਸੁਪਰ ਫੂਡ

ਪੰਜਾਬ ‘ਚ ਦੋ ਹਫ਼ਤਿਆਂ ਵਿੱਚ ਕੋਰੋਨਾ ਦੇ ਰੋਜ਼ਾਨਾ ਮਾਮਲੇ 300 ਤੋਂ ਵੱਧ ਕੇ 6 ਹਜ਼ਾਰ ਹੋਏ

ਮੋਰਿੰਡਾ ਵਿੱਚ ਕੋਰੋਨਾ ਨੇ ਦਿੱਤੀ ਦੁਬਾਰਾ ਦਸਤਕ, ਤਿੰਨ ਦਿਨਾਂ ਵਿੱਚ ਆਏ 25 ਕੇਸ

ਭਾਰਤ ਵਿੱਚ ਤੀਜੀ ਕੋਵਿਡ ਲਹਿਰ: ਓਮੀਕਰੋਨ ਜਾਂ ਡੈਲਟਾ?

ਪ੍ਰੀਮੈਚਓਰ 790 ਗ੍ਰਾਮ ਵਜਨੀ ਨਵਜਾਤ ਬੱਚੀ ਨੂੰ ਮਿਲੀ ਨਵੀਂ ਜ਼ਿੰਦਗੀ