English Hindi Friday, January 21, 2022
-

ਚੰਡੀਗੜ੍ਹ/ਆਸਪਾਸ

ਸਿੱਖਿਆ ਬੋਰਡ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਸ਼ੁਰੂ

January 13, 2022 03:04 PM

ਸਰਬਸਾਝਾਂ, ਕਾਹਲੋ, ਰਾਣੂੰ ਗਰੁੱਪ ਹੋਏ ਇਕੱਠੇ

ਮੋਹਾਲੀ, 13 ਜਨਵਰੀ, ਦੇਸ਼ ਕਲਿੱਕ ਬਿਓਰੋ :

 ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਮਿਤੀ 21-01-2022 ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਰਬਸਾਝਾਂ, ਕਾਹਲੋ, ਰਾਣੂੰ ਗਰੁੱਪ ਵੱਲੋਂ ਸਾਝੇ ਤੌਰ ਤੇ ਭਰਵੀਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਨੀਲ ਅਰੋੜਾ ਵੱਲੋਂ ਕੀਤਾ ਗਿਆ ਉਹਨਾਂ ਨੇ ਬੋਰਡ ਦੇ ਸਾਰੇ ਭੱਖਦੇ ਮਸਲਿਆਂ ਤੇ ਵਿਚਾਰ-ਚਰਚਾ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਸਮੁੱਚੇ ਗਰੁੱਪਾ ਨੂੰ ਇੱਕ ਪਲੇਟ ਫਾਰਮ ਤੇ ਆਉਣ ਦੀ ਲੋੜ ਇਸ ਲਈ ਪਈ ਹੈ ਕਿਉਂ ਕਿ ਬੋਰਡ ਮੁਲਾਜਮਾਂ ਦੇ ਮਸਲੇ ਉਲਝੇ ਪਏ ਹਨ ਹਨ ਜਿਵੇ ਕਿ 57-9 ਕਰਮਚਾਰੀਆਂ ਨੂੰ ਰੈਗੂਲਰ ਤਨਖਾਹ ਨਾਂ ਮਿਲਣਾ, ਕੰਟਰੈਕਟ ਆਧਾਰ ਤੇ ਕੰਮ ਕਰਮਚਾਰੀਆਂ ਦਾ ਪੇਅ ਸਕੇਲ ਨਾ ਮਿਲਣਾ, ਬੋਰਡ ਦਾ ਪਬਲਿਕ ਡੀਲਿੰਗ ਦਾ ਕੰਮ ਸੁਵਿਧਾ ਨੂੰ ਜਾਣਾ, ਪ੍ਰੀਖਿਆਵਾਂ ਦਾ ਘਾਣ ਹੋਣ, ਪਰਖਕਾਲ ਪੂਰਾ ਕਰ ਚੁੱਕੇ ਕੰਟਰੈਕਟ ਤੇ ਕੰਮ ਕਰ ਰਹੇ ਅਧਿਆਪਕਾਂ, ਪ੍ਰਿੰਸੀਪਲਾਂ ਦਾ ਰੈਗੁਲਰ ਨਾ ਹੋਣਾ, ਬੋਰਡ ਖੇਤਰੀ ਦਫਤਰਾਂ ਅਤੇ ਮੁੱਖ ਦਫਤਰ ਵਿਖੇ ਕੰਮ ਕਰ ਰਹੇ ਕੰਟਰੈਕਟ ਕਰਮਚਾਰੀਆਂ ਦਾ ਰੈਗੂਲਰ ਨਾ ਹੋਣਾ ਅਤੇ ਬੋਰਡ ਵਿੱਚ ਦਿਹਾੜੀਦਾਰ ਮਜਦੂਰਾਂ ਦੀ ਰੀ-ਸਟਰਕਚਰਿੰਗ ਹੋਣਾ । ਲੈਬ ਅਟੈਂਡੇਂਟਾਂ ਨੂੰ 4-9-14 ਨਾ ਲੱਗਣਾ।  ਇਸ ਮੀਟਿੰਗ ਨੂੰ ਜਸਵੀਰ ਸਿੰਘ ਚੋਟੀਆਂ ਵੱਲੋਂ ਪ੍ਰੀਖਿਆ ਸਾਖਾਵਾਂ ਵਿੱਚ ਕਰਮਚਾਰੀਆਂ ਦੀ ਹੋ ਰਹੀਂ ਦੁਰਦਸ਼ਾ ਤੇ ਚਾਨਣਾ ਪਾਇਆ ਗਿਆ ਅਤੇ ਸ੍ਰੀ ਗੁਰਇਕਬਾਲ ਸਿੰਘ ਸੋਢੀ ਵੱਲੋਂ ਕਿਹਾ ਗਿਆ ਅਸੀ ਪਿਛਲੇ ਪ੍ਰਧਾਨ ਵਾਂਗ ਨਜਾਇਜ਼ ਬਦਲੀਆਂ ਨਹੀ ਕਰਾਂਗੇ ਸਗੋਂ ਆਪਸੀ ਭਾਈਚਾਰਕ ਸਾਂਝ ਨੂੰ ਵਧਾਇਆ ਜਾਵੇਗਾ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਕਾਹਲੋਂ ਨੇ ਕਿਹਾ ਕਿ ਅਸੀਂ ਕਰਮਚਾਰੀਆਂ ਦੀ ਬਿਹਤਰੀ ਲਈ ਆਪਸੀ ਸਹਿਯੋਗ ਨਾਲ ਮਿਲ ਜੁਲ ਕੇ ਮੁਲਾਜਮਾਂ ਦੇ ਸਾਝੇ ਮਸਲੇ ਹੱਲ ਕਰਾਂਗੇ। ਇਸ ਮੌਕੇ ਤੇ ਸ੍ਰੀ ਸੁਖਚੈਨ ਸਿੰਘ ਸੈਣੀ ਵੱਲੋਂ ਕਿਹਾ ਗਿਆ ਕਿ 2007 ਤੋਂ ਬਾਅਦ ਮੁਲਾਜਮਾਂ ਦੀ ਬਿਹਤਰੀ ਲਈ ਇੱਕ ਜੁੱਟ ਹੋਏ ਹਾਂ ਤਾਂ ਜੋ ਬੋਰਡ ਨੂੰ ਪਹਿਲਾਂ ਦੀ ਤਰ੍ਹਾਂ ਹੋਰ ਬੁਲੰਦੀਆਂ ਤੇ ਲਿਜਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਹੋ ਰਹੀਆਂ ਭਰਤੀਆਂ ਦੀ ਪ੍ਰੀਖਿਆ ਦਾ ਕੰਮ, ਸਿੱਖਿਆ ਵਿਭਾਗ ਨੂੰ ਦਿੱਤੀ ਬਿਲਡਿੰਗ ਦਾ ਕਿਰਾਇਆ, ਕਿਤਾਬਾ ਅਤੇ ਫੀਸਾਂ ਦਾ ਬਕਾਇਆ ਜਲਦ ਤੋਂ ਜਲਦ ਬੋਰਡ ਦੇ ਖਜਾਨਾਂ ਵਿੱਚ ਲਿਆਉਣਾ ਸਾਡੀ ਪਹਿਲ ਕਦਮੀ ਹੋਵੇਗੀ ਇਸ ਲਈ ਅਸੀਂ ਇੱਕ-ਜੁੱਟ ਹੋ ਕੇ ਚੋਣਾ ਲੜਨਾ ਦਾ ਫੈਸਲਾ ਕੀਤਾ ਹੈ, ਅੰਤ ਉਹਨਾਂ ਵੱਲੋਂ ਸਾਝੇ ਤੌਰ ਸਰਬਸਾਝਾਂ ਕਾਹਲੋਂ ਰਾੰਣੂ ਗਰੁੱਪ ਦਾ ਨਾਮ ਐਲਾਨਿਆ ਗਿਆ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਰੰਧਾਵਾਂ ਨੇ ਕਿਹਾ ਕਿ ਸਮੇਂ ਦੀ ਲੋੜ ਸੀ ਕਿ ਅਸੀ ਸਾਰੇ ਗਰੁੱਪ ਇੱਕ-ਮੁੱਠ ਹੋ ਕੇ ਬੋਰਡ ਦੇ ਬਿਹਤਰ ਭਵਿੱਖ ਲਈ ਆਪਣੇ ਆਪਣੇ ਅਹੁੱਦਿਆਂ ਦੇ ਲਾਲਚ ਨੂੰ ਛੱਡ ਕੇ ਮੁਲਾਜਮਾਂ ਦੇ ਮਸਲਿਆਂ ਨੂੰ ਸਾਝੇ ਤੌਰ ਤੇ ਹੱਲ ਕਰਵਾਈਏ।

ਸ੍ਰੀ ਬਲਜਿੰਦਰ ਸਿੰਘ ਬਰਾੜ ਵੱਲੋਂ ਆਏ ਹੋਏ ਸਾਰੇ ਮੁਲਾਜਮਾਂ ਦਾ ਧੰਨਵਾਦ ਕੀਤਾ ਗਿਆ ਉਥੇ ਨਾਲ ਹੀ ਸਾਰੇ ਗਰੁੱਪਾਂ ਇੱਕ-ਜੁੱਟ ਹੋ ਕੇ ਮੁਲਾਜਮਾਂ ਦੀ ਬਿਹਤਰੀ ਲਈ ਚੱਲਣ ਲਈ ਪ੍ਰੇਰਿਤ ਕੀਤਾ।

 

ਬਲਵਿੰਦਰ ਸਿੰਘ ਫਤਿਹਗੜ੍ਹ ਸਾਹਿਬ,   ਬਲਜਿੰਦਰ ਸਿੰਘ ਬਰਾੜ, ਸੁਨੀਲ ਅਰੋੜਾ, ਪ੍ਰਭਦੀਪ ਸਿੰਘ ਬੋਪਾਰਾਏ, ਸੁਖਚੈਨ ਸਿੰਘ ਸੈਣੀ,   ਗੁਰਪ੍ਰੀਤ ਸਿੰਘ ਕਾਹਲੋਂ, ਮਨੋਜ ਰਾਣਾ, ਅਮਰੀਕ ਸਿੰਘ ਭੜੀ, ਬਲਵਿੰਦਰ ਸਿੰਘ ਚਨਾਰਥਲ,   ਅਜੈਬ ਸਿੰਘ, ਕੰਵਲਜੀਤ ਕੌਰ ਗਿੱਲ, ਕੋਸੱਲਿਆ ਦੇਵੀ, ਹਰਪ੍ਰੀਤ ਕੌਰ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਹੋਏ।

Have something to say? Post your comment

ਚੰਡੀਗੜ੍ਹ/ਆਸਪਾਸ

ਮੋਹਾਲੀ ਜ਼ਿਲ੍ਹੇ ਵਿਚ ਆਏ ਕਰੋਨਾ ਦੇ 1360 ਨਵੇਂ ਕੇਸ, 4 ਮੌਤਾਂ

ਖਿਜ਼ਰਾਬਾਦ ਦੇ ਸਰਪੰਚ ਸਮਰਥਕਾਂ ਸਮੇਤ 'ਆਪ' 'ਚ ਸ਼ਾਮਿਲ

ਪਿੰਡ ਰਾਏਪੁਰ ਕਲਾਂ ਵਾਸੀਆਂ ਨੇ ਕੀਤਾ ਕੁਲਵੰਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ

ਟੋਇਟਾ ਕੰਪਨੀ ਨੇ ਜ਼ਿਲ੍ਹਾ ਹਸਪਤਾਲ ਨੂੰ ਦਾਨ ਕੀਤੇ 15 ਹੀਟਰ

ਸਿੱਧੂ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਨਡਿਆਲੀ ਪਿੰਡ ਦੇ ਲੋਕਾਂ ਨੇ ਪ੍ਰਗਟਾਇਆ ਕੁਲਵੰਤ ਸਿੰਘ ਦੀ ਅਗਵਾਈ ਚ ਭਰੋਸਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਟੇਕਿਆ ਮੱਥਾ

ਕੋਰੋਨਾ ਵੈਕਸ਼ੀਨ ਦੀ ਦੂਜੀ ਡੋਜ਼ ਨਾ ਲਗਵਾਉਣ ਵਾਲਿਆਂ ਨੂੰ ਪ੍ਰਸ਼ਾਸਨ ਕਰ ਰਿਹਾ ਫੋਨ

ਸਿੱਖਿਆ ਵਿਭਾਗ ਦਾ ਨਵਾਂ ਹੁਕਮ : ਸਕੂਲ ਬੰਦ, ਪਰ ਵਿਦਿਆਰਥੀ ਸਰਵੇਂ ਕਰਕੇ ਦੇਣਗੇ

ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਵੀ ਨਹੀਂ ਚੱਲ ਰਿਹਾ ਮੋਰਿੰਡਾ ਸ਼ਹਿਰ ਦਾ ਸੀਵਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਸਤੀਫਾ ਦੇ ਕੇ ਈਡੀ ਦੀ ਜਾਂਚ ਵਿੱਚ ਸਹਿਯੋਗ ਕਰਨ- ਆਪ