English Hindi Friday, January 21, 2022
-

ਦੇਸ਼

ਕਾਰ ਡਿਵਾਈਡਰ ਨਾਲ ਟਕਰਾਈ, 7 ਦੀ ਮੌਤ

January 14, 2022 11:37 AM

ਦਾਵਨਗੇਰੇ, 14 ਜਨਵਰੀ (ਦੇਸ਼ ਕਲਿੱਕ ਬਿਓਰੋ)

ਕਰਨਾਟਕ ਦੇ ਦਾਵਨਗੇਰੇ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ।

 ਹਾਦਸੇ ਵਾਲੀ ਥਾਂ 'ਤੇ ਪਹੁੰਚੇ ਪੁਲਿਸ ਸੁਪਰਡੈਂਟ ਸੀਬੀ ਰਿਸ਼ਯੰਤ ਦੇ ਅਨੁਸਾਰ, ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨੈਸ਼ਨਲ ਹਾਈਵੇਅ 13 'ਤੇ ਕਨਨਾਕੱਟੇ ਟੋਲ ਗੇਟ ਦੇ ਕੋਲ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ ਸੀ।

 ਟੱਕਰ ਕਾਰਨ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਨੇ ਹਸਪਤਾਲ 'ਚ ਦਮ ਤੋੜ ਦਿੱਤਾ।

 ਮ੍ਰਿਤਕਾਂ ਦੀ ਪਛਾਣ ਮੱਲਾਂਗੌੜਾ (22), ਸੰਤੋਸ਼ (21), ਸੰਜੀਵ (20), ਜੈਭੀਮ (18), ਰਾਘੂ (23), ਸਿੱਧੇਸ਼ (20) ਅਤੇ ਵੇਦਾਮੂਰਤੀ (18) ਵਜੋਂ ਹੋਈ ਹੈ।

 ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਜਗਲੌਰ ਵਿਖੇ ਰਖਵਾਇਆ ਗਿਆ ਹੈ।

 ਘਟਨਾ ਦੀ ਸੂਚਨਾ ਮ੍ਰਿਤਕ ਦੇ ਵਾਰਸਾਂ ਨੂੰ ਦਿੱਤੀ ਗਈ।

 ਪੁਲਿਸ ਨੇ ਦੱਸਿਆ ਕਿ ਕਾਰ ਸਵਾਰ ਮਕਰ ਸੰਕ੍ਰਾਂਤੀ ਮਨਾਉਣ ਲਈ ਬੇਂਗਲੁਰੂ ਤੋਂ ਹੋਸਪੇਟ ਸਥਿਤ ਆਪਣੇ ਘਰਾਂ ਨੂੰ ਜਾ ਰਹੇ ਸਨ।

 ਅਗਲੇਰੀ ਜਾਂਚ ਜਾਰੀ ਹੈ।

Have something to say? Post your comment