English Hindi Friday, January 21, 2022
-

ਪੰਜਾਬ

ਮੋਹਾਲੀ ਪੁਲਿਸ ਨੇ ਨਾਈਜ਼ੀਰੀਅਨ ਔਰਤ ਨੂੰ 1 ਕਿਲੋਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

January 14, 2022 03:58 PM

ਮੋਹਾਲੀ, 14 ਜਨਵਰੀ, ਦੇਸ਼ ਕਲਿੱਕ ਬਿਓਰੋ :

ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ.ਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇ ਨਜ਼ਰ ਇਲੈਕਸ਼ਨ ਕਮਿਸ਼ਨ ਅਤੇ ਉੱਚ ਅਫਸਰਾਂ ਦੀਆਂ ਹਦਾਇਤਾਂ ਮੁਤਾਬਿਕ ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਦਿਨ ਅਤੇ ਰਾਤ ਸਮੇਂ ਪੈਟਰੋਲਿੰਗ ਪਾਰਟੀਆਂ ਅਤੇ ਗਸ਼ਤ ਪਾਰਟੀਆਂ ਲਗਾਈਆਂ ਗਈਆਂ ਹਨ। ਸਮੁੱਚੇ ਜਿਲ੍ਹੇ ਅੰਦਰ ਸਿਫਟਿੰਗ ਨਾਕਾਬੰਦੀ ਕਰਵਾ ਕੇ ਚੈਕਿੰਗ ਕਰਵਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਸੁਖਨਾਜ ਸਿੰਘ ਡੀ.ਐਸ.ਪੀ. ਸਿਟੀ-1 ਮੋਹਾਲੀ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਇੱਕ ਨਸ਼ਾ ਤਸਕਰ ਨਾਈਜ਼ੀਰੀਅਨ ਔਰਤ ਨੂੰ ਸਮੇਤ 1 ਕਿਲੋਗ੍ਰਾਮ ਹੈਰੋਇਨ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

          ਸ੍ਰੀ ਮਾਹਲ  ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਜਨਵਰੀ ਨੂੰ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਇੱਕ ਫੇਥ ਨਾਮ ਦੀ ਨਾਈਜੀਰੀਅਨ ਔਰਤ ਨੇ ਆਪਣੇ ਗਾਹਕਾਂ ਨੂੰ ਫੇਸ-7 ਮੋਹਾਲੀ ਦੇ ਪਾਰਕ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਸਪਲਾਈ ਕਰਨੀ ਹੈ। ਖੁਫੀਆ ਇਤਲਾਹ ਦੇ ਆਧਾਰ ਪਰ ਸੀ.ਆਈ.ਏ ਸਟਾਫ਼ ਮੋਹਾਲੀ ਦੀ ਪੁਲਿਸ ਪਾਰਟੀ ਨੇ ਫੇਸ-1 ਮੋਹਾਲੀ ਦੀ ਪਾਰਕ ਵਿਚੋਂ ਇੱਕ ਨਾਈਜ਼ੀਰੀਅਨ ਔਰਤ ਜਿਸ ਨੇ ਆਪਣਾ ਨਾਮ ਫੇਥ, ਦੱਸਿਆ ਨੂੰ ਕਾਬੂ ਕਰਕੇ ਉਸ ਪਾਸੋਂ 01 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਣ ਪਰ ਦੋਸ਼ਣ ਵਿਰੁੱਧ ਮੁਕੱਦਮਾ ਨੰਬਰ 05 , 13 ਜਨਵਰੀ 2022 ਅ/ਧ 21, 61, 85 ਐਨ.ਡੀ.ਪੀ.ਐਸ. ਐਕਟ ਥਾਣਾ ਮਟੌਰ ਵਿਖੇ ਦਰਜ ਰਜਿਸਟਰ ਕਰਵਾ ਉਕੱਤ ਨਾਈਜੀਰੀਅਨ ਔਰਤ ਫੈਥ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬ੍ਰਾਮਦ ਹੈਰੋਇਨ ਨੂੰ ਕਬਜੇ ਵਿੱਚ ਲਿਆ ਗਿਆ ਹੈ। ਦੋਸ਼ਣ ਔਰਤ ਫੈਥ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੈਰੋਇਨ ਦੀ ਤਸਕਰੀ ਦਾ ਕੰਮ ਲੰਮੇ ਸਮੇਂ ਤੋਂ ਕਰਦੀ ਆ ਰਹੀ ਸੀ, ਦੋਸ਼ਣ ਨੇ ਇਹ ਵੀ ਦੱਸਿਆ ਹੈ ਕਿ ਇਹ ਹੈਰੋਇਨ ਦਿੱਲੀ ਤੋਂ ਸਸਤੇ ਭਾਅ ਲਿਆ ਕੇ ਮੋਹਾਲੀ ਅਤੇ ਖਰੜ ਦੇ ਏਰੀਆ ਵਿੱਚ ਮਹਿੰਗੇ ਰੇਟ ਸਪਲਾਈ ਕਰਦੀ ਸੀ। ਉਨ੍ਹਾਂ ਦੱਸਿਆ ਉਕੱਤ ਦੋਸਣ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੈਰੋਇਨ ਦੀ ਸਪਲਾਈ ਕਰਨ ਵਾਲੇ ਮੁੱਖ ਤਸਕਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਦੀ ਸਪਲਾਈ ਲਾਈਨ ਨੂੰ ਤੋੜਿਆ ਜਾਵੇਗਾ।ਉਨ੍ਹਾਂ ਕਿਹਾ ਦੋਸ਼ਣ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

       ਉਨ੍ਹਾਂ ਦੱਸਿਆ ਇਸ ਮੁਹਿੰਮ ਤਹਿਤ ਪਿਛਲੇ 01 ਮਹੀਨੇ ਵਿੱਚ ਵੱਡੀ ਮਾਤਰਾ ਵਿੱਚ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਕਰਵਾਈ ਜਾ ਚੁੱਕੀ ਹੈ ਅਤੇ ਅੱਗੇ ਵਾਸਤੇ ਵੀ ਇਹ ਮੁਹਿੰਮ ਲਗਾਤਾਰ ਪੂਰੀ ਸਖਤੀ ਨਾਲ ਲਾਗੂ ਰਹੇਗੀ ਉਨ੍ਹਾਂ ਦੱਸਿਆ ਐਨ.ਡੀ.ਪੀ.ਐਸ.ਐਕਟ ਤਹਿਤ 40 ਮੁਕੱਦਮੇ ਦਰਜ ਕਰਕੇ 58 ਦੋਸ਼ੀ ਗ੍ਰਿਫਤਾਰ ਕੀਤੇ ਗਏ ਅਤੇ ਵਿੱਚ ਨਸ਼ਾ ਤਸਕਰਾ ਤੋਂ ਕਿ 1, 83, 343 ਨਸ਼ੀਲੀਆਂ ਗੋਲੀਆ , 5.50 ਕਿਲੋਗ੍ਰਾਮ ਅਫੀਮ, 1.739 ਕਿਲੋਗ੍ਰਾਮ ਹੈਰੋਇਨ ਅਤੇ 159 ਨਸ਼ੀਲੇ ਟੀਕੇ ਬਰਾਮਦ  ਕੀਤੇ ਗਏ ਹਨ ਇਸ ਤੋਂ ਇਲਾਵਾ ਐਕਸਾਈਜ਼ ਐਕਟ ਤਹਿਤ 61 ਮੁਕੱਦਮੇ ਦਰਜ ਕਰਕੇ 74 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 25000 ਲੀਟਰ ਈ.ਐੱਨ.ਏ ਅਤੇ 2817 ਲੀਟਰ ਸ਼ਰਾਬ ਕਬਜੇ ਵਿੱਚ ਲਈ ਗਈ ਹੈ । ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮਾਹਲ ਨੇ ਦੱਸਿਆ ਕਿ  ਅਸਲਾ ਐਕਟ ਤਹਿਤ 07 ਮੁਕੱਦਮੇ ਦਰਜ ਕਰਕੇ 07 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 05 ਪਿਸਟਲ, 13 ਜਿੰਦਾ ਰੌਂਦ, 01 ਰਾਈਫਲ ਫੜ੍ਹੀ ਗਈ ਹੈ। ਉਨ੍ਹਾ ਦੱਸਿਆ ਕਿ ਇੱਕ ਮਹੀਨੇ ਦੇ ਅਰਸੇ ਦੌਰਾਨ 30 ਪੀ.ਓ. ਗਿ੍ਫ਼ਤਾਰ ਕੀਤੇ ਗਏ ਹਨ।

Have something to say? Post your comment

ਪੰਜਾਬ

ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਬਜ਼ਰਵਰ ਕੀਤੇ ਨਿਯੁਕਤ

ED ਦੇ ਛਾਪਿਆਂ 'ਚ ਚੰਨੀ ਦੇ ਭਤੀਜੇ ਦੇ ਘਰੋਂ 10 ਕਰੋੜ ਤੇ ਹੋਰ ਬਰਾਮਦਗੀਆਂ ਨੇ ਮੁੱਖ ਮੰਤਰੀ ਚੰਨੀ ਦਾ ਆਮ ਆਦਮੀ ਵਾਲਾ ਚਿਹਰਾ ਕੀਤਾ ਬੇਨਕਾਬ: ਸ਼ਰਮਾ

ਲਹਿਰਾ ਵਿਕਾਸ ਮੰਚ ਦੇ ਪ੍ਰਧਾਨ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਹੋਏ 'ਆਪ' 'ਚ ਸ਼ਾਮਲ

ਪੇਂਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਪੁਤਲੇ ਫੂਕ ਮੁਜ਼ਾਹਰੇ

ਸੀਐੱਮ ਚੰਨੀ ਰਾਹੀਂ ਦੇਸ਼ ਦੇ ਦਲਿਤਾਂ ਨੂੰ ਦਬਾਉਣ ਤੇ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ ਤੇ ਪੀਐਮ ਮੋਦੀ: ਵੇਰਕਾ

AAP’s CM candidate Bhagwant Mann to contest from Dhuri

ਭਗਵੰਤ ਮਾਨ ਰਿਕਾਰਡ ਤੋੜ ਵੋਟਾਂ ਨਾਲ ਜਿੱਤਣਗੇ ਅਤੇ 'ਆਪ' ਦੀ ਸਰਕਾਰ ਬਣਾਉਣਗੇ: ਰਾਘਵ ਚੱਢਾ

ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ: ਪਰਮਿੰਦਰ ਸਿੰਘ ਢੀਂਡਸਾ

BSP ਦੇ 14 ਉਮੀਦਵਾਰਾਂ ਦੀ ਸੂਚੀ ਜਾਰੀ

ਅਕਾਲੀ ਦਲ ਦੇ ਉਮੀਦਵਾਰ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਚੱਲੀ ਗੋਲੀ, ਇਕ ਜ਼ਖਮੀ