English Hindi Thursday, January 20, 2022
-

ਸਿੱਖਿਆ/ਟਕਨਾਲੋਜੀ

ਗੌਰਮਿੰਟ ਲੈਕਚਰਾਰ ਯੂਨੀਅਨ ਨੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਲਈ ਵਰਕ ਫਰੋਮ ਹੋਮ ਦੀ ਕੀਤੀ ਮੰਗ

January 14, 2022 05:26 PM

ਮੋਹਾਲੀ: 14 ਜਨਵਰੀ, ਜਸਵੀਰ ਸਿੰਘ ਗੋਸਲ

ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਉਨ੍ਹਾਂ ਕੋਵਿਡ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੂੰ ਬੇਨਤੀ ਕੀਤੀ ਕਿ ਜਿਵੇਂ ਪ੍ਰੋਸਨਲ ਵਿਭਾਗ ਪੰਜਾਬ ਵੱਲੋਂ ਮਿਤੀ 10/01/2022 ਨੂੰ ਕੋਵਿਡ 19 ਨੂੰ ਫੈਲਣ ਤੋਂ ਬਚਾਵ ਕਰਨ ਹਿੱਤ ਜਾਰੀ ਹਦਾਇਤਾਂ ਅਨੁਸਾਰ ਸਕੱਤਰੇਤ ਪ੍ਰਸ਼ਾਸ਼ਨ ਵੱਲੋਂ ਸਾਰੀਆਂ ਸ਼ਾਖਾਵਾਂ ਵਿੱਚ ਸਟਾਫ਼ ਦੀ 50%ਹਾਜ਼ਰੀ ਰੱਖਣ ਵਾਰੇ ਅਤੇ ਦਿਵਿਆਂਗ, ਗਰਭਵਤੀ ਔਰਤਾਂ ਅਤੇ ਸਿਹਤ ਪੱਖੋਂ ਪੀੜਿਤ ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ ਦੇਣ ਵਾਰੇ ਫੈਂਸਲਾ ਕੀਤਾ ਗਿਆ ਹੈ ਉਸੇ ਤਰ੍ਹਾਂ ਹੀ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਵਰਕ ਫਰੋਮ ਹੋਮ ਦੀ ਇਜ਼ਾਜਤ ਦਿੱਤੀ ਜਾਵੇ।
ਓਨ੍ਹਾਂ ਮੰਗ ਕਰਦਿਆਂ ਕਿਹਾ ਹੈ ਕਿ ਜਿਵੇਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਕਰਮਚਾਰੀਆਂ ਨੂੰ covid ਤੋਂ ਗ੍ਰਸਤ ਹੋਣ ਤੇ ਇਕਾਂਤਵਾਸ ਛੁੱਟੀ ਤਨਖ਼ਾਹ ਸਮੇਤ ਮੈਡੀਕਲ ਅਤੇ ਅਚਨਚੇਤ ਛੁੱਟੀ ਤੋਂ ਵੱਖਰੀ ਮਿਲਦੀ ਹੈ ਉਸੇ ਤਰਜ਼ ਤੇ ਕੋਵਿਡ ਤੋਂ ਗ੍ਰਸਤ ਸਿੱਖਿਆ ਵਿਭਾਗ ਦੇ ਅਧਿਆਪਕ ਅਤੇ ਕਰਮਚਾਰੀਆਂ ਨੂੰ ਵੀ ਛੁੱਟੀਆਂ ਦਿੱਤੀਆਂ ਜਾਣ ਅਤੇ ਇਸ ਸਬੰਧੀ epunjab ਦੇ ਪੋਰਟਲ ਤੇ ਵੀ ਤਬਦੀਲੀ ਕੀਤੀ ਜਾਵੇ।
ਇਸ ਮੌਕੇ, ਫਤਿਹਗੜ੍ਹ ਸਾਹਿਬ ਤੋਂ ਬਲਜੀਤ ਸਿੰਘ, ਮੈਡਮ ਪੂਜਾ, ਜਸਪ੍ਰੀਤ ਕੌਰ, ਰਾਜਿੰਦਰ ਕੌਰ, ਪ੍ਰਭਜੋਤ ਕੌਰ, ਸੀਮਾ ਕਪਿਲਾ, ਸੁਨੀਲ ਕੁਮਾਰ, ਗੁਰਦਰਸ਼ਨ ਸਿੰਘ ਆਦਿ ਹਾਜ਼ਰ ਸਨ।

Have something to say? Post your comment

ਸਿੱਖਿਆ/ਟਕਨਾਲੋਜੀ

ਪਿਛਲੇ 2 ਸਾਲਾਂ ਤੋਂ ਪੈ ਰਹੇ ਵਿਦਿਅਕ ਘਾਟੇ ਨੂੰ ਪੂਰਨ ਲਈ ਬਿਨਾਂ ਦੇਰੀ ਸਕੂਲ-ਕਾਲਜ ਖੋਲ੍ਹਣ ਦੀ ਮੰਗ

ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਸਬੰਧੀ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਕੂਲ ਕਾਲਜ ਬੰਦ ਕਰਨ ਖ਼ਿਲਾਫ਼ ਰੋਸ ਮਾਰਚ

ਵਿਦਿਆਰਥੀ ਨੂੰ ਗਿਆਨ ਦੀ ਇੱਕ ਬੂੰਦ ਦੇਣ ਲਈ ਅਧਿਆਪਕ ‘ਚ ਗਿਆਨ ਦਾ ਸਮੁੰਦਰ ਹੋਣਾ ਜ਼ਰੂਰੀ: ਸੁਖੋਮਲਿੰਸਕੀ

ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ.) ਵੱਲੋਂ ਸਮੂਹ ਜ਼ਿਲ੍ਹੇ ਦੇ ਸਕੂਲ  ਮੁਖੀਆਂ ਨਾਲ ਜ਼ੂਮ ਮੀਟਿੰਗ

ਅਧਿਆਪਕਾਂ ਦੀਆਂ ਚੋਣ ਡਿਊਟੀਆਂ ਲੱਗਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਹੋ ਰਿਹੈ ਨੁਕਸਾਨ

ਬਲੁਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ‘ਲੋਹੜੀ’ ਅਤੇ ‘ਮਕਰ ਸਂਕਰਾਂਤੀ’ ਦਾ ਤਿਉਹਾਰ

ਕੇਂਦਰ ਸਰਕਾਰ ਵੱਲੋਂ ਰਾਕੇਟ ਵਿਗਿਆਨੀ ਸੋਮਨਾਥ ISRO ਦੇ ਮੁਖੀ ਨਿਯੁਕਤ

ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪੱਤਰ ਜਾਰੀ : ਕੋਰੋਨਾ ਵੈਕਸੀਨ ਤੋਂ ਵਾਂਝੇ ਰਹਿੰਦੇ ਮੁਲਾਜ਼ਮਾਂ ਨੇ ਕੱਲ੍ਹ ਤੱਕ ਨਾ ਲਵਾਈ ਤਾਂ ਹੋਵੇਗੀ ਡਿਸਾਸਟਰ ਮੈਨੇਜਮੈਂਟ ਐਕਟ ਤਹਿਤ ਕਾਰਵਾਈ

ਚੋਣ ਜ਼ਬਤਾ ਲੱਗਣ ਤੋਂ ਪਹਿਲਾਂ ਅਧਿਆਪਕਾਂ ਦੀ ਬਦਲੀ ਨੀਤੀ ਦੀਆਂ ਧੱਜੀਆਂ ਉਡਾ ਕੇ ਸਰਕਾਰ ਨੇ ਖੁਸ਼ ਕੀਤੇ ਕਾਂਗਰਸੀ