English Hindi Thursday, May 26, 2022
-

ਪ੍ਰਵਾਸੀ ਪੰਜਾਬੀ

ਅਮਰੀਕਾ-ਕੈਨੇਡਾ ਦੀ ਸਰਹੱਦ ਉਤੇ ਇਕ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਠੰਢ ਨਾਲ ਮੌਤ

January 21, 2022 08:06 PM

ਨਵੀਂ ਦਿੱਲੀ, 21 ਜਨਵਰੀ, ਦੇਸ਼ ਕਲਿੱਕ ਬਿਓਰੋ :

ਅਮਰੀਕਾ ਨਾਲ ਲੱਗਦੀ ਕੈਨੇਡਾ ਦੀ ਸਰਹੱਦ ਉਤੇ ਚਾਰ ਭਾਰਤੀਆਂ ਦੀਆਂ ਠੰਢ ਨਾਲ ਮੌਤ ਹੋ ਗਈ। ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਠੰਢ ਕਾਰਨ ਮੋਈ ਹੋ ਗਈ, ਜਿਸ ਵਿੱਚ ਇਕ ਨਵਜਾਤ ਬੱਚਾ ਵੀ ਸ਼ਾਮਲ ਹੈ। ਇਸ ਨੂੰ ਮਨੁੱਖ ਤਸਕਰੀ ਦਾ ਸੰਭਵਿਤ ਮਾਮਲਾ ਵੀ ਦੱਸਿਆ ਜਾ ਰਿਹਾ ਹੈ। ਮੀਡੀਆ ਵਿੱਚ ਆਈਆਂ ਖ਼ਬਰਾਂ ਅਨੁਸਾਰ ਇਸ ਸਬੰਧੀ ਮੈਨਟੋਬਾ ਰਾਈਲ ਕੈਨੇਡੀਅਨ ਮਾਊਂਟੇਡ ਪੁਲਿਸ (RCMP)  ਨੇ ਦੱਸਿਆ ਕਿ ਐਮਰਸਨ ਦੇ ਨਜ਼ਦੀਕ ਕੈਨੇਡਾ-ਅਰਮੀਕਾ ਸੀਮਾ ਉਤੇ ਕੈਨੇਡਾ ਵਾਲੇ ਪਾਸੇ ਬੁੱਧਵਾਰ ਨੂੰ ਇਕ ਨਵਜਾਤ ਬੱਚੇ ਸਮੇਤ ਚਾਰ ਲਾਸ਼ਾ ਮਿਲੀਆਂ ਸਨ।

ਇਹ ਖਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਕਿਹਾ ਕਿ ‘ਕੈਨੇਡਾ-ਅਮਰੀਕਾ ਸੀਮਾ ਉਤੇ ਇਕ ਬੱਚੇ ਸਮੇਤ 4 ਭਾਰਤੀਆਂ ਦੀ ਜਾਨ ਜਾਣ ਦੀ ਖਬਰ ਤੋਂ ਹੈਰਾਨ ਹਾਂ। ਅਮਰੀਕਾ ਅਤੇ ਕੈਨੇਡਾ ਵਿੱਚ ਆਪਣੇ ਰਾਜਦੂਤਾਂ ਨੂੰ ਸਥਿਤੀ ਉਤੇ ਤੁਰੰਤ ਧਿਆਨ ਦੇਣ ਨੂੰ ਕਿਹਾ ਗਿਆ ਹੈ।

ਇਸ ਤੋਂ ਬਾਅਦ ਗੰਭੀਰ ਲੈਂਦਾ ਹੋਏ ਕੈਨੇਡਾ ਵਿੱਚ ਭਾਰਤੀ ਰਾਜਦੂਤ ਅਮਰ ਬਿਮਾਰੀਆ ਨੇ ਕਿਹਾ ਕਿ ਭਾਰਤੀ ਕੌਂਸਲਰ ਦੀ ਟੀਮ ਘਟਨਾ ਸਥਾਨ ਉਤੇ ਜਾ ਰਹੀ ਹੈ। ਉਨ੍ਹਾਂ ਲਿਖਿਆ ਕਿ ਇਹ ਬਹੁਤ ਦੁੱਖਦਾਈ ਤਰਾਸਦੀ ਹੈ। ਸਹਿਯੋਗ ਅਤੇ ਮਦਦ ਕਰਨ ਲਈ ਟੋਰੰਟੋਂ ਤੋਂ ਇਕ ਭਾਰਤੀ ਕੌਂਸਲਰ ਟੀਮ ਮੈਨੀਟੋਬਾ ਜਾ ਰਹੀ ਹੈ। ਅਸੀਂ ਇਨ੍ਹਾਂ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦੀ ਜਾਂਚ ਲਈ ਕੈਨੇਡਾ ਦੇ ਅਧਿਕਾਰੀਆਂ ਨਾਲ ਕੰਮ ਕਰਾਂਗੇ।

Have something to say? Post your comment

ਪ੍ਰਵਾਸੀ ਪੰਜਾਬੀ

ਕੈਨੇਡਾ ਪੜ੍ਹਾਈ ਲਈ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ

ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ

ਪੱਤਰਕਾਰਾਂ ‘ਤੇ ਵਧ ਰਹੇ ਜਬਰ ਵਿਰੁੱਧ ਵੈਨਕੂਵਰ ‘ਚ ਪੱਤਰਕਾਰਾਂ ਵੱਲੋਂ ਰੋਸ ਰੈਲੀ

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ NRI ਮੁੱਦਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਅਮਰੀਕਾ ਦੁਆਰਾ ਜਾਰੀ ਕੀਤੇ ਐੱਚ-1ਬੀ ਵੀਜ਼ਿਆਂ 'ਤੇ ਤਿੰਨ-ਚੌਥਾਈ ਭਾਰਤੀਆਂ ਦਾ ਕਬਜ਼ਾ

ਪੰਜਾਬੀ ਨੌਜਵਾਨ ਦੀ ਮਨੀਲਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ

ਨਿਊਯਾਰਕ ਪੁਲਿਸ ਵੱਲੋਂ ਸਿੱਖਾਂ 'ਤੇ ਹਮਲਿਆਂ ਦੇ ਮਾਮਲੇ 'ਚ ਦੋ ਗ੍ਰਿਫਤਾਰ

PM ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵਿਚਕਾਰ ਅੱਜ ਹੋਵੇਗੀ ਵਰਚੁਅਲ ਮੀਟਿੰਗ

ਟੋਰਾਂਟੋ ਵਿੱਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਯੂਕੇ ਦੀ ਸੰਸਦ ’ਚ ਕਿਸਾਨ ਅੰਦੋਲਨ ਦੌਰਾਨ ਆਵਾਜ਼ ਉਠਾਉਣ ਲਈ ਕਿਸਾਨ ਯੂਨੀਅਨਾਂ ਨੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਕੀਤਾ ਸਨਮਾਨਿਤ