English Hindi Sunday, October 24, 2021

ਵਿਦੇਸ਼

ਕੈਲਗਰੀ ਵਿੱਚ ਸਟੈਂਮਪੇਡ ਮੇਲਾ ਰੰਗ ਬਰੰਗੀਆਂ ਝਲਕਾਂ ਬਿਖੇਰਦਾ ਸਮਾਪਤ

July 20, 2021 10:54 AM

ਕੈਲਗਰੀ (ਕੈਨੇਡਾ) / 20ਜੁਲਾਈ/ਅਮਨਵੀਰ :

ਕੈਨੇਡਾ ਦੇ ਪ੍ਰਸਿੱਧ ਸ਼ਹਿਰ ਕੈਲਗਰੀ ‘ਚ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਬੀਤੇ ਕੱਲ੍ਹ ਸਮਾਪਤ ਹੋ ਗਿਆ ।ਸਭ ਤੋਂ ਪਹਿਲਾਂ ਇਹ ਮੇਲਾ ਸੰਨ 1886 ਵਿਚ ਲੱਗਾ ਸੀ । ਇਸ ਮੇਲਾ ਨੂੰ ਇਥੋਂ ਦੇ ਕਿਸਾਨਾਂ ਨਾਲ ਜੋੜਕੇ ਵੇਖਿਆ ਜਾਂਦਾ ਹੈ ।

ਇਥੋਂ ਦੇ ਕਾਓ ਬੁਆਏ ਸਿਰ ‘ਤੇ ਟੋਪ ਲੈ ਕੇ ਤੇ ਚੈੱਕ ਵਾਲੇ ਝੱਗੇ-ਜੀਨ ਅਤੇ ਘੋੜਸਵਾਰੀ ਵਾਲੇ ਖਾਸ ਬੂਟ ਪਾ ਕੇ ਮੇਲੇ ਵਿੱਚ ਆਉਦੇ ਹਨ। ਇਸ ਮੇਲੇ ‘ਚ ਅਸਮਾਨ ਛੂਹਦੇ ਤੇ ਡਰਾਵਣੇ ਝੂਲੇ ਖਿੱਚ ਦਾ ਕੇਂਦਰ ਸਨ ।ਰਾਤ ਨੂੰ ਹੁੰਦੀ ਆਤਿਸ਼ਬਾਜੀ ਬਹੁਤ ਹੀ ਮਨਮੋਹਕ ਨਜ਼ਾਰਾ ਪੇਸ਼ ਕਰਦੀ ਸੀ।ਇਸ ਵਾਰੀ ਕੋਰੋਨਾ ਕਰਕੇ ਮੇਲੇ ‘ਚ ਰੌਣਕ ਘੱਟ ਸੀ ।


ਇਹ ਮੇਲਾ ਹਰ ਸਾਲ ਜੁਲਾਈ ਦੇ ਪਹਿਲੇ ਹਫਤੇ ਲੱਗਦਾ ਹੈ । ਇਸ ਸਾਲ ਭੀੜ ਘੱਟ ਸੀ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਮਹਿੰਗਾ ਸੀ। ਜ਼ਿਕਰਯੋਗ ਹੈ ਕਿ ਇਹ ਮੇਲਾ ਪਿਛਲੇ ਸਾਲ ਕਰੋਨਾ ਕਾਰਨ ਨਹੀਂ ਲੱਗਾ ਸੀ ।

Have something to say? Post your comment