English Hindi Sunday, October 24, 2021

ਸੋਸ਼ਲ ਮੀਡੀਆ

ਖਤਮ ਕਰੋ Work From Home, ਨਹੀਂ ਟੁੱਟ ਜਾਵੇਗੀ ਸਾਡੀ ਸ਼ਾਦੀ, ਪਤਨੀ ਨੇ ਪਤੀ ਦੇ ਬੋਸ ਨੂੰ ਲਿਖਿਆ ਪੱਤਰ

September 12, 2021 10:03 AM

ਚੰਡੀਗੜ੍ਹ, 12 ਸਤੰਬਰ 2021, ਦੇਸ਼ ਕਲਿੱਕ ਬਿਊਰੋ :

ਸੋਸ਼ਲ ਮੀਡੀਆ ਉਤੇ ਇਕ ਪੱਤਰ ਵਾਇਰਲ ਹੋ ਰਿਹਾ ਹੈ। ਇਹ ਪੱਤਰ ਇਕ ਮੁਲਾਜ਼ਮ ਦੀ ਪਤਨੀ ਵੱਲੋਂ ਆਪਣੇ ਪਤੀ ਦੇ ਬੋਸ ਨੂੰ ਲਿਖਿਆ ਗਿਆ ਹੈ। ਪੱਤਰ ਵਿੱਚ ਉਸ ਨੇ ਕਿਹਾ ਕਿ ਘਰੋਂ ਕੰਮ ਕਰਨਾ ਬੰਦ ਕਰਕੇ ਦਫ਼ਤਰ ਬੁਲਾਉਣਾ ਸ਼ੁਰੂ ਕੀਤਾ ਜਾਵੇ। ਪਤਨੀ ਨੇ ਪੱਤਰ ਵਿੱਚ ਲਿਖਿਆ, ‘ਡੀਅਰ ਸਰ, ਮੈਂ ਤੁਹਾਡੇ ਕਰਮਚਾਰੀ ਮਨੋਜ ਦੀ ਪਤਨੀ ਹਾਂ। ਤੁਹਾਨੂੰ ਬੇਨਤੀ ਹੈ ਕਿ ਹੁਣ ਉਨ੍ਹਾਂ ਨੂੰ ਦਫ਼ਤਰ ਵਿੱਚ ਕੰਮ ਦੀ ਆਗਿਆ ਦਿੱਤੀ ਜਾਵੇ। ਉਹ ਵੈਕਸੀਨ ਦੀਆਂ ਦੋਵੇਂ ਡੋਜਾਂ ਲੈ ਚੁੱਕੇ ਹਨ। ਉਹ ਕੋਵਿਡ ਪ੍ਰੋਟੋਕਾਲ ਦੇ ਸਾਰੇ ਨਿਯਮਾਂ ਦਾ ਪਾਲਣ ਵੀ ਕਰਨਗੇ। ਜੇਕਰ ਜ਼ਿਆਦਾ ਸਮਾਂ ਤੱਕ ਕੰਮ ਘਰੋਂ ਜਾਰੀ ਰਿਹਾ ਤਾਂ ਨਿਸ਼ਚਿਤ ਰੂਪ ਵਿੱਚ ਸਾਡੀ ਸ਼ਾਦੀ ਨਹੀਂ ਚਲ ਸਕੇਗੀ।

ਪੱਤਰ ਨੂੰ ਕਾਰੋਬਾਰੀ ਹਰਸ਼ ਗੋਯਨਕਾ ਨੇ ਟਵੀਟਰ ਉਤੇ ਸ਼ੇਅਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਸਮਝ ਨਹੀਂ ਆ ਰਹੀ ਕਿ ਉਸ ਨੂੰ ਕਿਵੇਂ ਜਵਾਬ ਦੇਵਾਂ….। ਉਨ੍ਹਾਂ ਦਾ ਇਹ ਟਵੀਟ ਲੋਕਾਂ ਵੱਲੋਂ ਵੱਡੀ ਪੱਧਰ ਉਤੇ ਸ਼ੇਅਰ ਕੀਤਾ ਜਾ ਰਿਹਾ ਹੈ।

Have something to say? Post your comment