English Hindi Sunday, October 24, 2021

ਸੱਭਿਆਚਾਰ/ਖੇਡਾਂ

ਨੌਜਵਾਨਾਂ ਦੇ ਭਲੇ ਲਈ ਆਜ਼ਾਦ ਗਰੁੱਪ ਹਮੇਸ਼ਾ ਯਤਨਸ਼ੀਲ : ਸਰਬਜੀਤ ਸਮਾਣਾ

September 27, 2021 05:43 PM

ਪਿੰਡ ਸਿਆਊ ਵਿਖੇ ਕ੍ਰਿਕਟ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਸਮਾਣਾ ਨੇ ਕੀਤੀ ਸ਼ਮੂਲੀਅਤ

ਮੋਹਾਲੀ : 27 ਸਤੰਬਰ (ਦੇਸ਼ ਕਲਿੱਕ ਬਿਓਰੋ ) :
ਨੌਜਵਾਨ ਪੀੜ੍ਹੀ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ ਅਤੇ ਕੱਲ੍ਹ ਦੇ ਨੇਤਾ ਵਜੋਂ ਉਭਾਰਨ ਦੇ ਲਈ ਸਮੇਂ ਦੀਆਂ ਸਰਕਾਰਾਂ ਨੂੰ ਪੂਰੀ ਈਮਾਨਦਾਰੀ ਨਾਲ ਦੇ ਯਤਨ ਕਰਨੇ ਚਾਹੀਦੇ ਹਨ ।
ਇਹ ਗੱਲ ਆਜ਼ਾਦ ਗਰੁੱਪ ਦੇ ਯੂਥ ਨੇਤਾ ਅਤੇ ਕੌਂਸਲਰ ਸ. ਸਰਬਜੀਤ ਸਿੰਘ ਸਮਾਣਾ ਨੇ ਕਹੀ । ਸ. ਸਮਾਣਾ ਨਜ਼ਦੀਕੀ ਪਿੰਡ ਸਿਆਊ ਵਿਖੇ ਕ੍ਰਿਕਟ ਟੂਰਨਾਮੈਂਟ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਸ.ਸਮਾਣਾ ਨੌਜਵਾਨ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਿੰਡ ਸਿਆਊ ਪੁੱਜੇ ਸਨ ।


ਸ ਸਮਾਣਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੇ ਨਾਲ ਨਾਲ ਸਮਾਜ ਸੇਵੀ ਜਥੇਬੰਦੀਆਂ ਨੂੰ ਅਤੇ ਖਾਸ ਕਰਕੇ ਖੁਦ ਨੌਜਵਾਨਾਂ ਨੂੰ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਪੜ੍ਹਾਈ ਦੇ ਨਾਲ -ਨਾਲ ਖੇਡ ਮੈਦਾਨ ਵਿੱਚ ਵੀ ਦੇਣਾ ਚਾਹੀਦਾ ਹੈ' ਜਿਸ ਨਾਲ ਉਹ ਜਿੱਥੇ ਤੰਦਰੁਸਤ ਰਹਿ ਕੇ ਬਿਹਤਰ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਣਗੇ , , ਉਥੇ ਨਾਲ ਹੀ ਵੱਖ- ਵੱਖ ਖੇਡ ਕਲਾ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾ ਸਕਣਗੇ । ਇਸ ਮੌਕੇ ਤੇ ਸਰਬਜੀਤ ਸਿੰਘ ਸਮਾਣਾ ਨੇ ਸਾਰੇ ਖਿਡਾਰੀਆਂ ਨਾਲ ਜਾਣ -ਪਛਾਣ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਦੀ ਅਗਵਾਈ ਹੇਠ ਆਜ਼ਾਦ ਗਰੁੱਪ ਦਾ ਹਰ ਅਹੁਦੇਦਾਰ ਅਤੇ ਮੈਂਬਰ ਨੌਜਵਾਨਾਂ ਦੀ ਭਲਾਈ ਲਈ ਹਮੇਸ਼ਾ ਦ੍ਰਿੜ ਸੰਕਲਪ ਹੈ ।

ਇਸ ਮੌਕੇ ਤੇ ਸਰਬਜੀਤ ਸਿੰਘ ਸਮਾਣਾ ਦੇ ਨਾਲ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਮੰਗਲ ਸਿੰਘ , ਰੁਪਿੰਦਰ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਲਾਡੀ', ਰਾਜਿੰਦਰ ਸਿੰਘ- ਜਿੰਦਰ, ਅਰਵਿੰਦਰ ਸਿੰਘ ਬੱਬੂ, ਗੁਰਮੁਖ ਸਿੰਘ ਗੋਲਾ', ਗੁਰਵਿੰਦਰ ਸਿੰਘ ਬੱਲਾ, ਜਗਰੂਪ ਸਿੰਘ -ਜੱਗਾ, ਮਲਕੀਤ ਸਿੰਘ -ਵਿੱਕੀ, ਮਨੋਜ ਸਿੰਘ ' ਸਤਨਾਮ ਸਿੰਘ, ਜਸਵੀਰ ਸਿੰਘ, ਮੋਨੂੰ , ਰਵਿੰਦਰ ਸਿੰਘ, ਰਵਿੰਦਰ ਸਿੰਘ ਬਿੱਲੂ , ਤੇਜਿੰਦਰ ਸਿੰਘ, ਸੋਨੀ ਬੱਲਾਂ, ਲਾਡੀ ਨੰਬਰਦਾਰ, ਬਿੱਲਾ ਨੰਬਰਦਾਰ, ਭੂਰਾ ਪੰਡਿਤ, ਗੁਰਦੀਪ ਸਿੰਘ, ਸਰਨ ਸਿੰਘ, ਮਲਕੀਤ ਕੁਮਾਰ , ਜਸਪ੍ਰੀਤ ਸਿੰਘ , ਲਖਵੀਰ ਸਿੰਘ -ਲੱਖੀ, ਟੋਨੀ ਮਾਵੀ, ਮਲਕੀਅਤ ਸਿੰਘ ਮੈਂਬਰ ਪੰਚਾਇਤ, ਕਰਮ ਸਿੰਘ ਵੀ ਹਾਜ਼ਰ ਸਨ।

Have something to say? Post your comment

ਸੱਭਿਆਚਾਰ/ਖੇਡਾਂ

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਕੁੜੀਆਂ ਨੇ ਮਨਾਇਆ ਸੰਘਰਸ਼ੀ ਕਰਵਾ ਚੌਥ: ਕੁੜੀਆਂ ਨੇ ਲਗਾਈ ਸੰਘਰਸ਼ੀ ਮਹਿੰਦੀ

ਅੱਜ ਟੀ 20 ਵਿੱਚ ਹੋਵੇਗਾ ਭਾਰਤ ਤੇ ਪਾਕਿਸਤਾਨ ਵਿਚਕਾਰ ਦਿਲਚਸਪ ਮੁਕਾਬਲਾ

IPL 2021 : KKR ਨੂੰ ਹਰਾਕੇ CSK ਬਣਿਆ ਚੈਂਪੀਅਨ

ਨੌਜਵਾਨਾਂ ਨੂੰ ਸਮੇਂ ਸਿਰ ਸਹੀ ਦਿਸ਼ਾ ਦੇਣਾ ਅਤਿ ਜ਼ਰੂਰੀ:- ਸਰਬਜੀਤ ਸਮਾਣਾ

ਪੰਜਾਬ ਸਿਵਲ ਸਕੱਤਰੇਤ ਤੋਂ ਆਲ ਇੰਡੀਆ ਸਿਵਲ ਸਰਵਿਸਜ਼ ਐਕਲੈਟਿਕਸ ਵਿੱਚ ਚੋਣ

ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਉਨਾਂ ਦੀ ਇੱਛਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ: ਚੰਨੀ

ਸਾਬਕਾ ਵਿਵੇਕਾਈਟ ਐਸੋਸੀਏਸ਼ਨ ਨੇ ਇੰਟਰ ਐਲੂਮਨੀ ਗੋਲਫ ਟੂਰਨਾਮੈਂਟ ਕਰਵਾਇਆ

ਰਾਣਾ ਸੋਢੀ ਵੱਲੋਂ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਦਾ 2.51 ਕਰੋੜ ਅਤੇ ਪੈਰਾ ਏਸ਼ੀਅਨ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਗੁਰਲਾਲ ਸਿੰਘ ਦਾ 50 ਲੱਖ ਰੁਪਏ ਨਾਲ ਸਨਮਾਨ

116 ਸਕੂਲਾਂ ਦੇ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਤਿੰਨ ਕਰੋੜ ਰੁਪਏ ਜਾਰੀ

ਰੰਗਾ-ਰੰਗ ਪ੍ਰੋਗਰਾਮ ਨਾਲ ਟੋਕੀਓ ਉਲੰਪਿਕ ਤੇ ਪੈਰਾਲੰਪਿਕ ਖੇਡਾਂ ਸਮਾਪਤ