English Hindi Sunday, October 24, 2021

ਸੱਭਿਆਚਾਰ/ਖੇਡਾਂ

ਸਾਬਕਾ ਵਿਵੇਕਾਈਟ ਐਸੋਸੀਏਸ਼ਨ ਨੇ ਇੰਟਰ ਐਲੂਮਨੀ ਗੋਲਫ ਟੂਰਨਾਮੈਂਟ ਕਰਵਾਇਆ

September 27, 2021 05:43 PM

ਯਾਦਵਿੰਦਰਾ ਪਬਲਿਕ ਸਕੂਲ ਦੇ ਸਾਬਕਾ ਵਿਦਿਆਰਥੀਆਂ ਨੇ 18 ਹੋਲਸ ਸ਼੍ਰੇਣੀ ਦਾ ਖ਼ਿਤਾਬ ਜਿੱਤਿਆ, ਐਸਜੇਓਬੀਏ 9 ਹੋਲਸ ਸ਼੍ਰੇਣੀ ਦਾ ਬਣਿਆ ਚੈਂਪੀਅਨ

ਚੰਡੀਗੜ੍ਹ, 28 ਸਤੰਬਰ, ਦੇਸ਼ ਕਲਿੱਕ ਬਿਓਰੋ:

ਸਾਬਕਾ ਵਿਵੇਕਾਈਟ ਐਸੋਸੀਏਸ਼ਨ (ਵਿਵੇਕ ਹਾਈ ਸਕੂਲ ਦੇ ਸਾਬਕਾ ਵਿਦਿਆਰਥੀ) ਵੱਲੋਂ ਚੰਡੀਗੜ੍ਹ ਗੋਲਫ ਕਲੱਬ ਵਿਖੇ ਇੱਕ ਇੰਟਰ ਐਲੂਮਨੀ ਗੋਲਫ ਟੂਰਨਾਮੈਂਟ ਕਰਵਾਇਆ ਗਿਆ। ਇਹ ਟੂਰਨਾਮੈਂਟ ਈ.ਵੀ.ਏ. ਦੇ ਜਨਰਲ ਸਕੱਤਰ ਤਰੁਨ ਵੀਰ ਸਿੰਘ ਲੇਹਲ ਦੀ ਅਗਵਾਈ ਵਿੱਚ ਹੋਇਆ।
ਇਸ ਟੂਰਨਾਮੈਂਟ ਵਿੱਚ ਛੇ ਵੱਖ -ਵੱਖ ਸਕੂਲਾਂ ਐਸ.ਜੇ.ਓ.ਬੀ.ਏ. (ਸੇਂਟ ਜੌਨਸ ਹਾਈ ਸਕੂਲ ਦੇ ਸਾਬਕਾ ਵਿਦਿਆਰਥੀ), ਓ.ਵਾਈ.ਏ. (ਯਾਦਵਿੰਦਰਾ ਪਬਲਿਕ ਸਕੂਲ ਦੇ ਸਾਬਕਾ ਵਿਦਿਆਰਥੀ), ਬੀ.ਓ.ਐਸ.ਐਸ. (ਭਵਨ ਵਿਦਿਆਲਿਆ ਸਕੂਲ ਦੇ ਸਾਬਕਾ ਵਿਦਿਆਰਥੀ), ਟੀ.ਓ.ਐਸ.ਐਸ. (ਸੇਂਟ ਸਟੀਫਨਜ਼ ਸਕੂਲ ਦੇ ਸਾਬਕਾ ਵਿਦਿਆਰਥੀ) ਓ.ਐਸ.ਐਸ.ਏ. (ਸੌਪਿਨਸ ਸਕੂਲ ਦੇ ਸਾਬਕਾ ਵਿਦਿਆਰਥੀ) ਅਤੇ ਈ.ਵੀ.ਏ. ਦੇ ਸਾਬਕਾ ਵਿਦਿਆਰਥੀ ਦੀ ਸ਼ਮੂਲੀਅਤ ਵੇਖੀ ਗਈ।

ਇਹ ਟੂਰਨਾਮੈਂਟ ਕ੍ਰਮਵਾਰ 18 ਅਤੇ 9 ਹੋਲਸ ਸ਼੍ਰੇਣੀ ਵਿੱਚ ਕਰਵਾਇਆਾ ਗਿਆ। 18 ਹੋਲਸ ਸ਼੍ਰੇਣੀ ਵਿੱਚ ਓ.ਵਾਈ.ਏ. ਜੇਤੂ ਅਤੇ ਈ.ਵੀ.ਏ. ਉਪ ਜੇਤੂ ਰਿਹਾ। ਇਸੇ ਤਰ੍ਹਾਂ 9 ਹੋਲਸ ਸ਼੍ਰੇਣੀ ਵਿੱਚ ਐਸ.ਜੇ.ਓ.ਬੀ.ਏ. ਜੇਤੂ ਅਤੇ ਟੀ.ਓ.ਐਸ.ਐਸ. ਉਪ ਜੇਤੂ ਰਿਹਾ।

ਈ.ਵੀ.ਏ. ਦੇ ਪ੍ਰਧਾਨ ਸ੍ਰੀ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਸ ਟੂਰਨਾਮੈਂਟ ਨੇ ਚੰਡੀਗੜ੍ਹ ਦੇ ਸਨਮਾਨਿਤ ਸਾਬਕਾ ਵਿਦਿਆਰਥੀਆਂ ਨੂੰ ਜੋੜਨ ਦੇ ਮੰਚ ਵਜੋਂ ਕੰਮ ਕੀਤਾ ਹੈ।

Have something to say? Post your comment

ਸੱਭਿਆਚਾਰ/ਖੇਡਾਂ

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਕੁੜੀਆਂ ਨੇ ਮਨਾਇਆ ਸੰਘਰਸ਼ੀ ਕਰਵਾ ਚੌਥ: ਕੁੜੀਆਂ ਨੇ ਲਗਾਈ ਸੰਘਰਸ਼ੀ ਮਹਿੰਦੀ

ਅੱਜ ਟੀ 20 ਵਿੱਚ ਹੋਵੇਗਾ ਭਾਰਤ ਤੇ ਪਾਕਿਸਤਾਨ ਵਿਚਕਾਰ ਦਿਲਚਸਪ ਮੁਕਾਬਲਾ

IPL 2021 : KKR ਨੂੰ ਹਰਾਕੇ CSK ਬਣਿਆ ਚੈਂਪੀਅਨ

ਨੌਜਵਾਨਾਂ ਨੂੰ ਸਮੇਂ ਸਿਰ ਸਹੀ ਦਿਸ਼ਾ ਦੇਣਾ ਅਤਿ ਜ਼ਰੂਰੀ:- ਸਰਬਜੀਤ ਸਮਾਣਾ

ਪੰਜਾਬ ਸਿਵਲ ਸਕੱਤਰੇਤ ਤੋਂ ਆਲ ਇੰਡੀਆ ਸਿਵਲ ਸਰਵਿਸਜ਼ ਐਕਲੈਟਿਕਸ ਵਿੱਚ ਚੋਣ

ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਉਨਾਂ ਦੀ ਇੱਛਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ: ਚੰਨੀ

ਨੌਜਵਾਨਾਂ ਦੇ ਭਲੇ ਲਈ ਆਜ਼ਾਦ ਗਰੁੱਪ ਹਮੇਸ਼ਾ ਯਤਨਸ਼ੀਲ : ਸਰਬਜੀਤ ਸਮਾਣਾ

ਰਾਣਾ ਸੋਢੀ ਵੱਲੋਂ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਦਾ 2.51 ਕਰੋੜ ਅਤੇ ਪੈਰਾ ਏਸ਼ੀਅਨ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਗੁਰਲਾਲ ਸਿੰਘ ਦਾ 50 ਲੱਖ ਰੁਪਏ ਨਾਲ ਸਨਮਾਨ

116 ਸਕੂਲਾਂ ਦੇ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਤਿੰਨ ਕਰੋੜ ਰੁਪਏ ਜਾਰੀ

ਰੰਗਾ-ਰੰਗ ਪ੍ਰੋਗਰਾਮ ਨਾਲ ਟੋਕੀਓ ਉਲੰਪਿਕ ਤੇ ਪੈਰਾਲੰਪਿਕ ਖੇਡਾਂ ਸਮਾਪਤ