English Hindi Monday, October 25, 2021

ਸੱਭਿਆਚਾਰ/ਖੇਡਾਂ

ਪੰਜਾਬ ਸਿਵਲ ਸਕੱਤਰੇਤ ਤੋਂ ਆਲ ਇੰਡੀਆ ਸਿਵਲ ਸਰਵਿਸਜ਼ ਐਕਲੈਟਿਕਸ ਵਿੱਚ ਚੋਣ

October 01, 2021 04:55 PM

ਚੰਡੀਗੜ੍ਹ :1 ਅਕਤੂਬਰ, 2021 (ਦੇਸ਼ ਕਲਿੱਕ ਬਿਓਰੋ)   

ਅੱਜ ਪੰਜਾਬ ਸਿਵਲ ਸਕੱਤਰੇਤ ਦੇ ਇਤਿਹਾਸ ਵਿੱਚ ਇੱਕ ਹੋਰ ਮੀਲ ਪੱਥਰ ਉਦੋਂ ਰੱਖਿਆ ਗਿਆ ਜਦੋਂ ਪੰਜਾਬ ਸਿਵਲ ਸਕੱਤਰੇਤ ਦੀ ਸੀਨੀਅਰ ਸਹਾਇਕ ਸ਼ਾਲੂ ਦੀ ਆਲ ਇੰਡੀਆ ਸਿਵਲ ਸਰਵਿਸਜ਼ ਐਕਲੈਟਿਕਸ ਵਿੱਚ ਚੋਣ ਹੋਈ। 

ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਸਿਵਲ ਸਕੱਤਰੇਤ ਸਪੋਰਟਸ ਅਤੇ ਕ੍ਰਿਕਟ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੱਤਰੇਤ ਸਪੋਰਟਸ ਕਲੱਬ ਸਾਲ 2006 ਤੋਂ ਹੋਂਦ ਵਿੱਚ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਇਸ ਕਲੱਬ ਦੀਆਂ ਗਤਿਵਿਧੀਆਂ ਵਿੱਚ ਤੇਜ਼ੀ ਆਈ ਹੈ।  ਪਿਛਲੇ ਦਿਨੀ ਪੰਜਾਬ ਸਿਵਲ ਸਕੱਤਰੇਤ ਦੀ ਵਾਲੀ ਬਾਲ ਅਤੇ ਬੈਡਮਿੰਟਨ ਦੀਆਂ ਟੀਮਾਂ ਦੀ ਚੋਣ ਆਲ ਇੰਡੀਆ ਸਿਵਲ ਸਰਵਿਸਜ਼ ਵਾਲੀਵਾਲ ਅਤੇ ਬੈਡਮਿੰਟਨ ਟੂਰਨਾਮੈਂਟਾਂ ਵਿੱਚ ਹੋਈ ਸੀ।  ਹੁਣ ਸਕੱਤਰੇਤ ਦੀ ਖਿਡਾਰਨ ਸ਼ਾਲੂ ਵੱਲੋਂ ਐਥਲੈਟਿਕਸ ਵਿੱਚ ਚੁਣੇ ਜਾਣ ਨਾਲ ਸਕੱਤਰੇਤ ਦੇ ਮੁਲਾਜ਼ਮਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਦਿਖਾਈ ਦੇ ਰਿਹਾ ਹੈ। 

ਕਲੱਬ ਦੇ ਵਿੱਤ ਸਕੱਤਰ ਸ਼੍ਰੀ ਨਵੀਨ ਸ਼ਰਮਾਂ ਨੇ ਦੱਸਿਆ ਕਿ ਅਜਿਹਾ ਸਕੱਤਰੇਤ ਦੇ ਇਤੀਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਅਤੇ ਭਵਿੱਖ ਵਿੱਚ ਪੰਜਾਬ ਸਿਵਲ ਸਕੱਤਰੇਤ ਦੀ ਕ੍ਰਿਕਟ ਟੀਮ ਵੀ ਆਉਣ ਵਾਲੇ ਕ੍ਰਿਕਟ ਟੂਰਨਾਮੈਂਟਾਂ ਵਿੱਚ ਭਾਗ ਲੈਣਗੇ।

  ਟੀਮ ਦੇ ਕੋਚ ਅਤੇ ਮੈਂਟਰ ਸ਼੍ਰੀ ਗੁਰਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੱਤਰੇਤ ਕ੍ਰਿਕਟ ਟੀਮ ਕਾਫੀ ਬੈਲੈਂਸ ਹੈ ਅਤੇ ਭਵਿੱਖ ਵਿੱਚ ਸਰਵਿਸਜ਼ ਦੇ ਟੂਰਨਾਂਮੈਂਟਾਂ ਵਿੱਚ ਦੂਜੀਆਂ ਟੀਮਾਂ ਨੂੰ ਟੱਕਰ ਦੇਣ ਦੇ ਸਮਰੱਥ ਹਨ। 

ਕਲੱਬ ਦੇ ਸਰਪ੍ਰਸਤ ਸ਼੍ਰੀ ਗੁਰਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੋਗ ਅਗਵਾਈ ਵਿੱਚ ਸਕੱਤਰੇਤ ਖੇਡ ਕਲੱਬ ਦੇ ਮੈਂਬਰ ਬਹੁਤ ਮਿਹਨਤ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਿਵਲ ਸਕੱਤਰੇਤ ਨੂੰ ਹੋਰ ਵੀ ਕਾਮਯਾਬੀਆਂ ਮਿਲਣ ਦੀ ਆਸ ਹੈ।  ਇਸ ਮੌਕੇ ਕਲੱਬ ਦੇ ਮੈਂਬਰ  ਸਤੀਸ਼ ਚੰਦਰ, ਨੀਰਜ ਪ੍ਰਭਾਕਰ ਅਤੇ ਗੁਰਪ੍ਰੀਤ  ਸਿੰਘ ਆਦਿ ਵੀ ਮੌਜੂਦ ਸਨ। 

Have something to say? Post your comment

ਸੱਭਿਆਚਾਰ/ਖੇਡਾਂ

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਕੁੜੀਆਂ ਨੇ ਮਨਾਇਆ ਸੰਘਰਸ਼ੀ ਕਰਵਾ ਚੌਥ: ਕੁੜੀਆਂ ਨੇ ਲਗਾਈ ਸੰਘਰਸ਼ੀ ਮਹਿੰਦੀ

ਅੱਜ ਟੀ 20 ਵਿੱਚ ਹੋਵੇਗਾ ਭਾਰਤ ਤੇ ਪਾਕਿਸਤਾਨ ਵਿਚਕਾਰ ਦਿਲਚਸਪ ਮੁਕਾਬਲਾ

IPL 2021 : KKR ਨੂੰ ਹਰਾਕੇ CSK ਬਣਿਆ ਚੈਂਪੀਅਨ

ਨੌਜਵਾਨਾਂ ਨੂੰ ਸਮੇਂ ਸਿਰ ਸਹੀ ਦਿਸ਼ਾ ਦੇਣਾ ਅਤਿ ਜ਼ਰੂਰੀ:- ਸਰਬਜੀਤ ਸਮਾਣਾ

ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਉਨਾਂ ਦੀ ਇੱਛਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ: ਚੰਨੀ

ਸਾਬਕਾ ਵਿਵੇਕਾਈਟ ਐਸੋਸੀਏਸ਼ਨ ਨੇ ਇੰਟਰ ਐਲੂਮਨੀ ਗੋਲਫ ਟੂਰਨਾਮੈਂਟ ਕਰਵਾਇਆ

ਨੌਜਵਾਨਾਂ ਦੇ ਭਲੇ ਲਈ ਆਜ਼ਾਦ ਗਰੁੱਪ ਹਮੇਸ਼ਾ ਯਤਨਸ਼ੀਲ : ਸਰਬਜੀਤ ਸਮਾਣਾ

ਰਾਣਾ ਸੋਢੀ ਵੱਲੋਂ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਦਾ 2.51 ਕਰੋੜ ਅਤੇ ਪੈਰਾ ਏਸ਼ੀਅਨ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਗੁਰਲਾਲ ਸਿੰਘ ਦਾ 50 ਲੱਖ ਰੁਪਏ ਨਾਲ ਸਨਮਾਨ

116 ਸਕੂਲਾਂ ਦੇ ਖੇਡ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਤਿੰਨ ਕਰੋੜ ਰੁਪਏ ਜਾਰੀ

ਰੰਗਾ-ਰੰਗ ਪ੍ਰੋਗਰਾਮ ਨਾਲ ਟੋਕੀਓ ਉਲੰਪਿਕ ਤੇ ਪੈਰਾਲੰਪਿਕ ਖੇਡਾਂ ਸਮਾਪਤ